1 ਇਸ ਲਈ ਸਾਰੇ ਮਨੁੱਖਾਂ ਲਈ ਇਹ ਲਾਜ਼ਮ ਹੇ ਕਿ ਉਹ ਮੁਹੰਮਦ (ਸ:) ਦੀ ਨਬੁੱਵਤ ਤੇ ਰਸਾਲਤ ’ਤੇ ਈਮਾਨ ਲੈਕੇ ਆਉਣ। ਨਬੀ (ਸ:) ਨੇ ਫ਼ਰਮਾਇਆ ਕਿ ਮੇਰੀ ਅਤੇ ਮੇਥੋਂ ਪਹਿਲਾਂ ਹੋਏ ਨਬੀਆਂ ਦੀ ਉਦਾਹਰਨ ਇੰਜ ਰੁ ਜਿਵੇਂ ਕਿਸੇ ਨੇ ਕੋਈ ਬਹੁਤ ਹੀ ਖ਼ੂਬਸੂਰਤ ਇਮਾਰਤ ਉਸਾਰੀ ਪਰ ਉਸ ਦੇ ਇਕ ਕੋਣੇ ਵਿਚ ਇਕ ਇੱਟ ਦੀ ਜਗ੍ਹਾ ਛੱਡ ਦਿੱਤੀ ਲੋਕੀਂ ਇਸ ਦੇ ਆਲੇ-ਦੁਆਲੇ ਘੁੰਮਦੇ ਅਤੇ ਇਸ ਦੀ ਖ਼ੂਬਸੂਰਤੀ ਤੇ ਰੁਰਾਨੀ ਦਾ ਪ੍ਰਗਟਾਵਾ ਕਰਦੇ ਅਤੇ ਆਖਦੇ ਕਿ ਕਾਸ਼ ਇਸ ਥਾਂ ਵੀ ਇੱਟ ਲੱਗ ਜਾਂਦੀ ਫ਼ਰਮਾਇਆ ਕਿ ਉਹ ਇੱਟ ਮੈਂ ਹਾਂ ਅਤੇ ਮੈਂ ਸਾਰੇ ਅੰਬੀਆਂ ਦੇ ਅਖ਼ੀਰ ਵਿੱਚੋਂ ਹਾਂ। (ਸਹੀ ਬੁਖ਼ਾਰੀ, ਹਦੀਸ: 3535)