Terjemahan makna Alquran Alkarim - Terjemahan Berbahasa Punjab - Arif Halim

Nomor Halaman:close

external-link copy
18 : 5

وَقَالَتِ الْیَهُوْدُ وَالنَّصٰرٰی نَحْنُ اَبْنٰٓؤُا اللّٰهِ وَاَحِبَّآؤُهٗ ؕ— قُلْ فَلِمَ یُعَذِّبُكُمْ بِذُنُوْبِكُمْ ؕ— بَلْ اَنْتُمْ بَشَرٌ مِّمَّنْ خَلَقَ ؕ— یَغْفِرُ لِمَنْ یَّشَآءُ وَیُعَذِّبُ مَنْ یَّشَآءُ ؕ— وَلِلّٰهِ مُلْكُ السَّمٰوٰتِ وَالْاَرْضِ وَمَا بَیْنَهُمَا ؗ— وَاِلَیْهِ الْمَصِیْرُ ۟

18਼ ਯਹੂਦੀ ਅਤੇ ਈਸਾਈ ਆਖਦੇ ਹਨ ਕਿ ਅਸੀਂ ਅੱਲਾਹ ਦੇ ਪੁੱਤਰ ਅਤੇ ਉਸ ਦੇ ਲਾਡਲੇ ਹਾਂ। (ਤੁਸੀਂ ਹੇ ਨਬੀ!) ਉਹਨਾਂ ਤੋਂ ਪੁੱਛੋ ਕਿ ਜੇ ਇਹ ਗੱਲ ਹੇ ਤਾਂ ਫੇਰ ਉਹ ਤੁਹਾਡੇ ਪਾਪਾਂ ਦੀ ਸਜ਼ਾ ਕਿਉਂ ਦਿੰਦਾ ਹੇ ? ਨਹੀਂ ਸਗੋਂ ਤੁਸੀਂ ਵੀ ਉਸ (ਅੱਲਾਹ) ਦੀ ਰਚਨਾ ਵਿੱਚੋਂ ਇਕ ਮਨੁੱਖੀ ਰਚਨਾ ਹੋ, ਉਹ ਜਿਸ ਨੂੰ ਚਾਹੁੰਦਾ ਹੇ ਬਖ਼ਸ਼ ਦਿੰਦਾ ਹੇ ਅਤੇ ਜਿਸ ਨੂੰ ਚਾਹੁੰਦਾ ਰੁ ਸਜ਼ਾ ਦੇ ਦਿੰਦਾ ਹੇ। ਅਕਾਸ਼ ਅਤੇ ਧਰਤੀ ਅਤੇ ਇਹਨਾਂ ਦੇ ਵਿਚਾਲੇ ਦੀ ਹਰੇਕ ਚੀਜ਼ ਦਾ ਮਾਲਿਕ ਅੱਲਾਹ ਹੀ ਹੇ ਅਤੇ ਤੁਸੀਂ ਸਭ ਨੇ ਉਸੇ ਵੱਲ ਮੁੜ ਕੇ ਜਾਣਾ ਹੇ। info
التفاسير:

external-link copy
19 : 5

یٰۤاَهْلَ الْكِتٰبِ قَدْ جَآءَكُمْ رَسُوْلُنَا یُبَیِّنُ لَكُمْ عَلٰی فَتْرَةٍ مِّنَ الرُّسُلِ اَنْ تَقُوْلُوْا مَا جَآءَنَا مِنْ بَشِیْرٍ وَّلَا نَذِیْرٍ ؗ— فَقَدْ جَآءَكُمْ بَشِیْرٌ وَّنَذِیْرٌ ؕ— وَاللّٰهُ عَلٰی كُلِّ شَیْءٍ قَدِیْرٌ ۟۠

19਼ ਹੇ ਕਿਤਾਬ ਵਾਲਿਓ! ਤੁਹਾਡੇ ਕੋਲ ਸਾਡਾ ਰਸੂਲ (ਹਜ਼ਰਤ ਮੁਹੰਮਦ) ਆ ਗਿਆ ਹੇ, ਜਿਹੜਾ ਰਸੂਲਾਂ ਦੇ ਕਾਫ਼ੀ ਦੇਰ ਮਗਰੋਂ ਅਇਆ ਹੇ ਜੋ ਤੁਹਾਡੇ ਲਈ ਸਾਡੀਆਂ ਗੱਲਾਂ (ਸਿੱਖਿਆਵਾਂ) ਨੂੰ ਵਿਸਥਾਰ ਪੂਰਵਕ ਬਿਆਨ ਕਰਦਾ ਹੇ ਤਾਂ ਜੋ ਤੁਸੀਂ ਇਹ ਨਾ ਕਹਿ ਸਕੋ ਕਿ ਸਾਡੇ ਕੋਲ ਤਾਂ ਕੋਈ ਸਵਰਗ ਦੀਆਂ ਖ਼ੁਸ਼ਖ਼ਬਰੀਆਂ ਸੁਣਾਉਣ ਵਾਲਾ ਤੇ (ਨਰਕ ਤੋਂ) ਡਰਾਉਣ ਵਾਲਾ ਕੋਈ ਆਇਆ ਹੀ ਨਹੀਂ ਸੀ। ਸੋ ਹੁਣ ਖ਼ੁਸ਼ਖ਼ਬਰੀਆਂ ਦੇਣ ਵਾਲਾ ਅਤੇ ਡਰਾਉਣ ਵਾਲਾ ਆ ਗਿਆ ਹੇ।1 ਅੱਲਾਹ ਹਰ ਚੀਜ਼ ਉੱਤੇ ਪੂਰੀ ਕੁਦਰਤ ਰੱਖਦਾ ਹੇ। info

1 ਇਸ ਲਈ ਸਾਰੇ ਮਨੁੱਖਾਂ ਲਈ ਇਹ ਲਾਜ਼ਮ ਹੇ ਕਿ ਉਹ ਮੁਹੰਮਦ (ਸ:) ਦੀ ਨਬੁੱਵਤ ਤੇ ਰਸਾਲਤ ’ਤੇ ਈਮਾਨ ਲੈਕੇ ਆਉਣ। ਨਬੀ (ਸ:) ਨੇ ਫ਼ਰਮਾਇਆ ਕਿ ਮੇਰੀ ਅਤੇ ਮੇਥੋਂ ਪਹਿਲਾਂ ਹੋਏ ਨਬੀਆਂ ਦੀ ਉਦਾਹਰਨ ਇੰਜ ਰੁ ਜਿਵੇਂ ਕਿਸੇ ਨੇ ਕੋਈ ਬਹੁਤ ਹੀ ਖ਼ੂਬਸੂਰਤ ਇਮਾਰਤ ਉਸਾਰੀ ਪਰ ਉਸ ਦੇ ਇਕ ਕੋਣੇ ਵਿਚ ਇਕ ਇੱਟ ਦੀ ਜਗ੍ਹਾ ਛੱਡ ਦਿੱਤੀ ਲੋਕੀਂ ਇਸ ਦੇ ਆਲੇ-ਦੁਆਲੇ ਘੁੰਮਦੇ ਅਤੇ ਇਸ ਦੀ ਖ਼ੂਬਸੂਰਤੀ ਤੇ ਰੁਰਾਨੀ ਦਾ ਪ੍ਰਗਟਾਵਾ ਕਰਦੇ ਅਤੇ ਆਖਦੇ ਕਿ ਕਾਸ਼ ਇਸ ਥਾਂ ਵੀ ਇੱਟ ਲੱਗ ਜਾਂਦੀ ਫ਼ਰਮਾਇਆ ਕਿ ਉਹ ਇੱਟ ਮੈਂ ਹਾਂ ਅਤੇ ਮੈਂ ਸਾਰੇ ਅੰਬੀਆਂ ਦੇ ਅਖ਼ੀਰ ਵਿੱਚੋਂ ਹਾਂ। (ਸਹੀ ਬੁਖ਼ਾਰੀ, ਹਦੀਸ: 3535)

التفاسير:

external-link copy
20 : 5

وَاِذْ قَالَ مُوْسٰی لِقَوْمِهٖ یٰقَوْمِ اذْكُرُوْا نِعْمَةَ اللّٰهِ عَلَیْكُمْ اِذْ جَعَلَ فِیْكُمْ اَنْۢبِیَآءَ وَجَعَلَكُمْ مُّلُوْكًا ۗ— وَّاٰتٰىكُمْ مَّا لَمْ یُؤْتِ اَحَدًا مِّنَ الْعٰلَمِیْنَ ۟

20਼ ਯਾਦ ਕਰੋ ਜਦੋਂ ਮੂਸਾ ਨੇ ਆਪਣੀ ਕੌਮ ਨੂੰ ਆਖਿਆ ਸੀ ਕਿ ਹੇ ਮੇਰੀ ਕੌਮ! ਅੱਲਾਹ ਦੇ ਉਸ ਅਹਿਸਾਨ ਨੂੰ ਯਾਦ ਕਰੋ, ਜਿਹੜਾ ਉਸ ਨੇ ਤੁਹਾਡੇ ਉੱਤੇ ਕੀਤਾ ਹੇ, ਜਦੋਂ ਕਿ ਉਸ ਨੇ ਤੁਹਾਡੇ ਵਿੱਚੋਂ ਪੈਗ਼ੰਬਰ ਬਣਾਏ, ਤੁਹਾਨੂੰ ਹਕੂਮਤਾਂ ਵੀ ਬਖ਼ਸ਼ੀਆਂ ਅਤੇ ਤੁਹਾਨੂੰ ਉਹ ਕੁੱਝ ਦਿੱਤਾ ਜੋ ਸੰਸਾਰ ਵਿਚ ਹੋਰ ਕਿਸੇ ਨੂੰ ਨਹੀਂ ਸੀ ਦਿੱਤਾ। info
التفاسير:

external-link copy
21 : 5

یٰقَوْمِ ادْخُلُوا الْاَرْضَ الْمُقَدَّسَةَ الَّتِیْ كَتَبَ اللّٰهُ لَكُمْ وَلَا تَرْتَدُّوْا عَلٰۤی اَدْبَارِكُمْ فَتَنْقَلِبُوْا خٰسِرِیْنَ ۟

21਼ ਹੇ ਮੇਰੀ ਕੌਮ! ਇਸ ਪਵਿੱਤਰ ਧਰਤੀ (ਫਲਸਤੀਨ) ਵਿਚ ਦਾਖ਼ਲ ਹੋ ਜਾਓ ਜਿਹੜੀ ਅੱਲਾਹ ਨੇ ਤੁਹਾਡੇ ਨਾਂ ਲਿੱਖ ਛੱਡੀ ਹੇ। ਤੁਸੀਂ (ਜਿਹਾਦ ਤੋਂ) ਪਿੱਠ ਨਾ ਫੇਰ ਲੈਣ, (ਨਹੀਂ ਤਾਂ) ਤੁਸੀਂ ਘਾਟੇ ਵਿਚ ਰਹੋਗੇ। info
التفاسير:

external-link copy
22 : 5

قَالُوْا یٰمُوْسٰۤی اِنَّ فِیْهَا قَوْمًا جَبَّارِیْنَ ۖۗ— وَاِنَّا لَنْ نَّدْخُلَهَا حَتّٰی یَخْرُجُوْا مِنْهَا ۚ— فَاِنْ یَّخْرُجُوْا مِنْهَا فَاِنَّا دٰخِلُوْنَ ۟

22਼ ਉਹਨਾਂ ਨੇ ਜਵਾਬ ਦਿੱਤਾ ਕਿ ਹੇ ਮੂਸਾ! ਉੱਥੇ ਤਾਂ ਵਧੇਰੇ ਹੀ ਸ਼ਕਤੀਸ਼ਾਲੀ ਲੋਕ ਰਹਿੰਦੇ ਹਨ ਉਹ ਜਦੋਂ ਤਕ ਉੱਥਿਓਂ ਨਿਕਲ ਨਹੀਂ ਜਾਂਦੇ, ਅਸੀਂ ਉੱਥੇ ਉੱਕਾ ਹੀ ਨਹੀਂ ਜਾਵਾਂਗੇ, ਹਾਂ! ਜੇ ਉਹ ਉੱਥਿਓਂ ਨਿਕਲ ਜਾਣ ਫੇਰ ਅਸੀਂ (ਖ਼ੁਸ਼ੀ ਨਾਲ) ਦਾਖ਼ਲ ਹੋਵਾਂਗੇ। info
التفاسير:

external-link copy
23 : 5

قَالَ رَجُلٰنِ مِنَ الَّذِیْنَ یَخَافُوْنَ اَنْعَمَ اللّٰهُ عَلَیْهِمَا ادْخُلُوْا عَلَیْهِمُ الْبَابَ ۚ— فَاِذَا دَخَلْتُمُوْهُ فَاِنَّكُمْ غٰلِبُوْنَ ۚ۬— وَعَلَی اللّٰهِ فَتَوَكَّلُوْۤا اِنْ كُنْتُمْ مُّؤْمِنِیْنَ ۟

23਼ ਉਹਨਾਂ ਵਿੱਚੋਂ ਦੋ ਵਿਅਕਤੀ, ਜੋ ਰੱਬ ਤੋਂ ਡਰਣ ਵਾਲਿਆਂ ਵਿੱਚੋਂ ਸਨ ਅਤੇ ਜਿਨ੍ਹਾਂ ਉੱਤੇ ਰੱਬ ਦੀ ਮਿਹਰ ਸੀ, ਉਹ ਬੋਲੇ, ਤੁਸੀਂ ਉਹਨਾਂ ਦੇ ਮੁਕਾਬਲੇ ਲਈ ਬੂਹੇ ਤਕ ਤਾਂ ਪਹੁੰਚੋ, ਜਦੋਂ ਤੁਸੀਂ ਬੂਹੇ ਵਿਚ ਦਾਖ਼ਲ ਹੋਵੋਗੇ ਤਾਂ ਲਾਜ਼ਮਨ ਤੁਸੀਂ ਹੀ ਭਾਰੂ ਰਹੋਗੇ। ਜੇ ਤੁਸੀਂ ਸੱਚੇ ਮੋਮਿਨ ਹੋ ਤਾਂ ਤੁਹਾਨੂੰ ਅੱਲਾਹ ਉੱਤੇ ਹੀ ਭਰੋਸਾ ਕਰਨਾ ਚਾਹੀਦਾ ਹੇ। info
التفاسير: