1 ਕੁਫ਼ਰ ਦੇ ਦੋ ਦਰਜੇ ਹਨ ਕੁਫ਼ਰੇ ਅਕਬਰ (ਵੱਡਾ ਗੁਨਾਹ) ਤੇ ਕੁਫ਼ਰੇ ਅਸਗ਼ਰ (ਛੋਟਾ ਗੁਨਾਹ)। ਕੁਫ਼ਰੇ ਅਕਬਰ ਵਿਚ ਝੁਠਲਾਉਣਾ, ਘਮੰਡ ਕਰਨਾ, ਨਿਫ਼ਾਕ ਆਦਿ ਸ਼ਾਮਲ ਹਨ ਅਤੇ ਕੁਫ਼ਰੇ ਅਸਗ਼ਰ ਤੋਂ ਭਾਵ ਅੱਲਾਹ ਦੀਆਂ ਨਿਅਮਤਾਂ ਦੀ ਨਾ-ਸ਼ੁਕਰੀ ਕਰਨਾ ਹੇ।
2 ਸ਼ਰੀਅਤ ਦਾ ਹੁਕਮ ਹੇ ਕਿ ਕਸਾਸ ਤੋਂ ਬਿਨਾਂ ਕਿਸੇ ਨੂੰ ਕਤਲ ਨਹੀਂ ਕੀਤਾ ਜਾਣਾ ਚਾਹੀਦਾ। ਨਬੀ ਕਰੀਮ (ਸ:) ਨੇ ਫ਼ਰਮਾਇਆ, ਜਿਹੜਾ ਮੁਸਲਮਾਨ ਇਸ ਗੱਲ ਦੀ ਗਵਾਹੀ ਦਿੰਦਾ ਹੇ ਕਿ ਅੱਲਾਹ ਤੋਂ ਛੁੱਟ ਕੋਈ ਇਸ਼ਟ ਨਹੀਂ ਅਤੇ ਮੈਂ (ਮੁਹੰਮਦ ਸ:) ਅੱਲਾਹ ਦਾ ਰਸੂਲ ਹਾਂ ਤਾਂ ਉਸ ਦਾ ਕਤਲ ਕਰਨਾ ਤਿੰਨ ਹਾਲਤਾਂ ਤੋਂ ਛੁੱਟ ਜਾਇਜ਼ ਨਹੀਂ (1) ਜਾਨ ਦੇ ਬਦਲੇ ਵਿਚ ਜਾਨ (2) ਜੇ ਕੋਈ ਵਿਵਾਹਤ ਵਿਅਕਤੀ ਜ਼ਨਾਂ ਕਰੇ ਤਾਂ ਉਸ ਨੂੰ ਪੱਥਰਾ ਨਾਲ ਮਾਰਿਆ ਜਾਵੇਗਾ (3) ਜੇ ਕੋਈ ਇਸਲਾਮ ਤੋਂ ਫ਼ਿਰ ਜਾਵੇ ਅਤੇ ਮੁਸਲਮਾਨਾਂ ਦੀ ਜਮਾਅਤ ਨੂੰ ਛੱਡ ਦੇਵੇ ਤਾਂ ਉਸ ਦੀ ਸਜ਼ਾ ਵੀ ਕਤਲ ਹੀ ਹੇ। (ਸਹੀ ਬੁਖ਼ਾਰੀ, ਹਦੀਸ: 6878)