Prijevod značenja časnog Kur'ana - Prijevod na pandžapski jezik - Arif Halim

ਮਾਇਦਾ

external-link copy
1 : 5

یٰۤاَیُّهَا الَّذِیْنَ اٰمَنُوْۤا اَوْفُوْا بِالْعُقُوْدِ ؕ۬— اُحِلَّتْ لَكُمْ بَهِیْمَةُ الْاَنْعَامِ اِلَّا مَا یُتْلٰی عَلَیْكُمْ غَیْرَ مُحِلِّی الصَّیْدِ وَاَنْتُمْ حُرُمٌ ؕ— اِنَّ اللّٰهَ یَحْكُمُ مَا یُرِیْدُ ۟

1਼ ਹੇ ਈਮਾਨ ਵਾਲਿਓ! ਆਪਣੇ ਬਚਨਾਂ ਨੂੰ ਨਿਭਾਓ। ਤੁਹਾਡੇ ਲਈ ਸਾਰੇ ਚੌਖੁਰੇ ਪਸ਼ੂ ਹਲਾਲ (ਜਾਇਜ਼) ਕੀਤੇ ਗਏ ਹਨ, ਛੁੱਟ ਉਹਨਾਂ ਤੋਂ ਜਿਹੜੇ ਤੁਹਾ` (ਅੱਗੇ ਚੱਲ ਕੇ) ਦੱਸੇ ਜਾਣਗੇ। ਪਰ ਜਦੋਂ ਤੁਸੀਂ ਇਹਰਾਮ (ਹੱਜ ਦਾ ਵਿਸ਼ੇਸ਼ ਵਸਤਰ) ਦੀ ਹਾਲਤ ਵਿਚ ਹੋਵੋ ਤਾਂ ਸ਼ਿਕਾਰ ਨੂੰ ਆਪਣੇ ਲਈ ਜਾਇਜ਼ ਨਾ ਸਮਝੋ। ਬੇਸ਼ੱਕ ਅੱਲਾਹ ਜੋ ਚਾਹੁੰਦਾ ਰੁ ਉਸੇ ਦਾ ਹੁਕਮ ਦਿੰਦਾ ਹੇ। info
التفاسير:

external-link copy
2 : 5

یٰۤاَیُّهَا الَّذِیْنَ اٰمَنُوْا لَا تُحِلُّوْا شَعَآىِٕرَ اللّٰهِ وَلَا الشَّهْرَ الْحَرَامَ وَلَا الْهَدْیَ وَلَا الْقَلَآىِٕدَ وَلَاۤ آٰمِّیْنَ الْبَیْتَ الْحَرَامَ یَبْتَغُوْنَ فَضْلًا مِّنْ رَّبِّهِمْ وَرِضْوَانًا ؕ— وَاِذَا حَلَلْتُمْ فَاصْطَادُوْا ؕ— وَلَا یَجْرِمَنَّكُمْ شَنَاٰنُ قَوْمٍ اَنْ صَدُّوْكُمْ عَنِ الْمَسْجِدِ الْحَرَامِ اَنْ تَعْتَدُوْا ۘ— وَتَعَاوَنُوْا عَلَی الْبِرِّ وَالتَّقْوٰی ۪— وَلَا تَعَاوَنُوْا عَلَی الْاِثْمِ وَالْعُدْوَانِ ۪— وَاتَّقُوا اللّٰهَ ؕ— اِنَّ اللّٰهَ شَدِیْدُ الْعِقَابِ ۟

2਼ ਹੇ ਈਮਾਨ ਵਾਲਿਓ! ਅੱਲਾਹ ਦੀਆਂ ਨਿਸ਼ਾਨੀਆਂ ਦਾ ਨਿਰਾਦਰ ਨਾ ਕਰੋ ਅਤੇ ਨਾ ਅਦਬ ਵਾਲੇ ਮਹੀਨਿਆਂ ਦਾ ਅਤੇ ਨਾ ਹੀ ਹਰਮ (ਭਾਵ ਖ਼ਾਨਾ-ਕਾਅਬਾ) ਵਿਚ ਕੁਰਬਾਨ ਹੋਣ ਵਾਲੇ ਜਾਨਵਰ ਦਾ, ਜਿਨ੍ਹਾਂ ਦੇ ਗਲੇ ਵਿਚ ਕੁਰਬਾਨੀ ਦੇ ਪਟੇ ਪਏ ਹੋਏ ਹਨ ਅਤੇ ਨਾ ਕਾਅਬੇ ਵੱਲ ਜਾਣ ਵਾਲੇ ਉਹਨਾਂ ਲੋਕਾਂ ਨੂੰ ਤੰਗ ਕਰੋ ਜਿਹੜੇ ਅੱਲਾਹ ਦੇ ਘਰ (ਖ਼ਾਨਾ-ਕਾਅਬਾ) ਵੱਲ ਆਪਣੇ ਰੱਬ ਦੇ ਫ਼ਜ਼ਲ ਅਤੇ ਉਸ ਦੀ ਰਜ਼ਾ ਦੀ ਭਾਲ ਵਿਚ ਜਾ ਰਹੇ ਹਨ। ਹਾਂ! ਜਦੋਂ ਤੁਸੀਂ ਇਹਰਾਮ ਉਤਾਰ ਦਿਓ ਤਾਂ ਸ਼ਿਕਾਰ ਕਰ ਸਕਦੇ ਹੋ। ਜਿਨ੍ਹਾਂ ਲੋਕਾਂ ਨੇ ਤੁਹਾ` ਮਸਜਿਦੇ ਹਰਾਮ (ਸਤਿਕਾਰਯੋਗ ਮਸਜਿਦ ਭਾਵ ਖ਼ਾਨਾ-ਕਾਅਬਾ) ਤੋਂ ਰੋਕਿਆ ਸੀ ਉਹਨਾਂ ਦੀ ਦੁਸ਼ਮਨੀ ਤੁਹਾਨੂੰ ਇਸ ਗੱਲ ਲਈ ਨਾ ਉਭਾਰੇ ਕਿ ਤੁਸੀਂ ਉਹਨਾਂ ਨਾਲ ਵਧੀਕੀ ਕਰੋ। ਤੁਸੀਂ ਨੇਕੀ ਅਤੇ ਪਰਹੇਜ਼ਗਾਰੀ (ਭਾਵ ਬੁਰਾਈਆਂ ਤੋਂ ਬਚਣ) ਵਿਚ ਇਕ ਦੂਜੇ ਦੀ ਸਹਾਇਤਾ ਕਰਦੇ ਰਹੋ, ਪ੍ਰੰਤੂ ਗੁਨਾਹ ਅਤੇ ਵਧੀਕੀ ਦੇ ਕੰਮਾ ਵਿਚ ਸਹਿਯੋਗੀ ਨਾ ਬਣੋ। ਅੱਲਾਹ ਤੋਂ ਡਰਦੇ ਰਹੋ, ਬੇਸ਼ੱਕ ਅੱਲਾਹ (ਗੁਨਾਹਾਂ ਤੇ ਵਧੀਕੀ ਕਰਨ ਵਾਲਿਆਂ ਨੂੰ) ਕਰੜੀ ਸਜ਼ਾ ਦੇਣ ਵਾਲਾ ਹੇ। info
التفاسير: