2 ਲੜਕੀ ਤੋਂ ਪੁੱਛਣ ਤੋਂ ਭਾਵ ਅਪਰਾਧੀਆਂ ਨੂੰ ਸ਼ਰਮਿੰਦਾ ਕਰਨਾ ਹੈ ਅਤੇ ਪਕੜ ਵਿਚ ਲਿਆਉਣ ਹੈ ਕਿਉਂ ਜੋ ਜਿਉਂਦੀਆਂ ਨੂੰ ਧਰਤੀ ਵਿੱਚੋਂ ਦਬਣਾ ਮਹਾ ਪਾਪ ਹੈ ਜਿਵੇਂ ਕਿ ਨਬੀ ਕਰੀਮ (ਸ:) ਨੇ ਫ਼ਰਮਾਇਆ, ਅੱਲਾਹ ਨੇ ਤੁਹਾਡੇ ’ਤੇ 1਼ ਮਾਂ ਦੀ ਨਾ-ਫ਼ਰਮਾਨੀ, 2਼ ਕੁੜੀਆਂ ਨੂੰ ਜਿਊਂਦੇ ਜੀ ਧਰਤੀ ਵਿਚ ਦਬਣਾ, 3਼ ਦੂਜਿਆਂ ਦੇ ਹੱਕ ਨਾ ਦੇਣਾ (ਸਦਕਾ ਆਦਿ), 4਼ ਕੇਵਲ ਆਪਣੇ ਅਧਿਕਾਰਾਂ ਦੀ ਹੀ ਮੰਗ ਕਰਨਾ ਜਿਹੇ ਕੰਮ ਹਰਾਮ ਕਰ ਛੱਡੇ ਹਨ ਤੇ ਅੱਲਾਹ ਤੁਹਾਡੇ ਲਈ ਇਹ ਚੀਜ਼ ਨੂੰ ਨਾ-ਪਸੰਦ ਕਰਦਾ ਹੈ। 1਼ ਭੈੜੀਆਂ ਤੇ ਫਾਲਤੂ ਗੱਲਾਂ ਕਰਣੀਆਂ, ਜਿਵੇਂ ਚੁਗ਼ਲੀ ਆਦਿ, 2਼ ਵਾਧੂ ਸਵਾਲ ਕਰਨਾ ਤੇ 3਼ ਦੌਲਤ ਦੇ ਬਰਬਾਦ ਕਰਨ ਨੂੰ। (ਸਹੀ ਬੁਖ਼ਾਰੀ, ਹਦੀਸ: 2408)