Qurani Kərimin mənaca tərcüməsi - Bencab dilinə tərcümə - Arif Həlim.

ਅਜ਼-ਜ਼ਾਰੀਯਾਤ

external-link copy
1 : 78

عَمَّ یَتَسَآءَلُوْنَ ۟ۚ

1਼ ਉਹ ਲੋਕ ਆਪੋ ਵਿਚ ਕਿਹੜੀ ਚੀਜ਼ ਬਾਰੇ ਪੁੱਛਦੇ ਹਨ ? info
التفاسير:

external-link copy
2 : 78

عَنِ النَّبَاِ الْعَظِیْمِ ۟ۙ

2਼ ਕੀ ਉਸ ਵੱਡੀ ਸੂਚਨਾ ਬਾਰੇ ? info
التفاسير:

external-link copy
3 : 78

الَّذِیْ هُمْ فِیْهِ مُخْتَلِفُوْنَ ۟ؕ

3਼ ਜਿਸ ਵਿਚ (ਲੋਕਾਂ ਦੇ) ਵੱਖੋ-ਵੇਖ ਵਿਚਾਰ ਹਨ। info
التفاسير:

external-link copy
4 : 78

كَلَّا سَیَعْلَمُوْنَ ۟ۙ

4਼ ਉਹ ਛੇਤੀ ਹੀ ਜਾਣ ਲੈਣਗੇ। info
التفاسير:

external-link copy
5 : 78

ثُمَّ كَلَّا سَیَعْلَمُوْنَ ۟

5਼ ਹਾਂ! ਉੱਕਾ ਨਹੀਂ, ਛੇਤੀ ਹੀ ਉਹ ਜਾਣ ਲੈਂਣਗੇ। info
التفاسير:

external-link copy
6 : 78

اَلَمْ نَجْعَلِ الْاَرْضَ مِهٰدًا ۟ۙ

6਼ ਕੀ ਅਸੀਂ ਧਰਤੀ ਨੂੰ ਫਰਸ਼ ਨਹੀਂ ਬਣਾਇਆ ? info
التفاسير:

external-link copy
7 : 78

وَّالْجِبَالَ اَوْتَادًا ۟ۙ

7਼ ਕੀ ਪਹਾੜਾਂ ਨੂੰ ਮੇਖਾਂ ਵਾਂਗ ਨਹੀਂ ਬਣਾਇਆ ? info
التفاسير:

external-link copy
8 : 78

وَّخَلَقْنٰكُمْ اَزْوَاجًا ۟ۙ

8਼ ਅਤੇ ਅਸੀਂ ਤੁਹਾਨੂੰ ਜੋੜਾ-ਜੋੜਾ ਪੈਦਾ ਕੀਤਾ। info
التفاسير:

external-link copy
9 : 78

وَّجَعَلْنَا نَوْمَكُمْ سُبَاتًا ۟ۙ

9਼ ਤੁਹਾਡੀ ਨੀਂਦਰ ਨੂੰ ਤੁਹਾਡੇ ਸੁਖ ਦਾ ਸਾਧਨ ਬਣਾਇਆ ? info
التفاسير:

external-link copy
10 : 78

وَّجَعَلْنَا الَّیْلَ لِبَاسًا ۟ۙ

10਼ ਅਤੇ ਰਾਤ ਨੂੰ (ਤੁਹਾਡੇ ਲਈ) ਪੜਦਾ ਬਣਾਇਆ। info
التفاسير:

external-link copy
11 : 78

وَّجَعَلْنَا النَّهَارَ مَعَاشًا ۟ۚ

11਼ ਅਤੇ ਦਿਨ ਨੂੰ ਅਸੀਂ ਰੋਜ਼ੀ ਕਮਾਉਣ ਦਾ ਵੇਲਾ ਬਣਾਇਆ। info
التفاسير:

external-link copy
12 : 78

وَبَنَیْنَا فَوْقَكُمْ سَبْعًا شِدَادًا ۟ۙ

12਼ ਅਤੇ ਤੁਹਾਡੇ ਉੱਤੇ ਸੱਤ ਮਜ਼ਬੂਤ ਅਕਾਸ਼ ਬਣਾਏ। info
التفاسير:

external-link copy
13 : 78

وَّجَعَلْنَا سِرَاجًا وَّهَّاجًا ۟ۙ

13਼ ਅਤੇ ਇਕ ਲਿਸ਼ਕਾਰੇ ਮਾਰਦਾ ਚਰਾਗ਼ (ਸੂਰਜ) ਬਣਾਇਆ। info
التفاسير:

external-link copy
14 : 78

وَّاَنْزَلْنَا مِنَ الْمُعْصِرٰتِ مَآءً ثَجَّاجًا ۟ۙ

14਼ ਬੱਦਲਾਂ ਤੋਂ ਬੇ-ਥੋਹਾ ਪਾਣੀ ਬਰਸਾਇਆ। info
التفاسير:

external-link copy
15 : 78

لِّنُخْرِجَ بِهٖ حَبًّا وَّنَبَاتًا ۟ۙ

15਼ ਤਾਂ ਜੋ ਇਸ ਤੋਂ ਅਨਾਜ ਅਤੇ ਸਬਜ਼ਾ ਉਗਾਈਏ। info
التفاسير:

external-link copy
16 : 78

وَّجَنّٰتٍ اَلْفَافًا ۟ؕ

16਼ ਸੰਘਣੇ ਅਤੇ ਘਨੇ ਬਾਗ਼ ਵੀ ਉਗਾਈਏ। info
التفاسير:

external-link copy
17 : 78

اِنَّ یَوْمَ الْفَصْلِ كَانَ مِیْقَاتًا ۟ۙ

17਼ ਬੇਸ਼ੱਕ ਫ਼ੈਸਲੇ (ਕਿਆਮਤ) ਦਾ ਦਿਨ ਨਿਸ਼ਚਿਤ ਹੈ। info
التفاسير:

external-link copy
18 : 78

یَّوْمَ یُنْفَخُ فِی الصُّوْرِ فَتَاْتُوْنَ اَفْوَاجًا ۟ۙ

18਼ ਜਿਸ ਦਿਨ ਨਰਸਿੰਘੇ ਵਿਚ ਫੂਂਕ ਮਾਰੀ ਜਾਵੇਗੀ, ਫੇਰ ਤੁਸੀਂ ਟੋਲੀਆਂ ਵਿਚ ਆਓਗੇ। info
التفاسير:

external-link copy
19 : 78

وَّفُتِحَتِ السَّمَآءُ فَكَانَتْ اَبْوَابًا ۟ۙ

19਼ ਅਤੇ ਅਕਾਸ਼ ਖੋਲ੍ਹ ਦਿੱਤਾ ਜਾਵੇਗਾ, ਉਸ ਵਿਚ ਦਰਵਾਜ਼ੇ ਹੀ ਦਰਵਾਜ਼ੇ ਹੋ ਜਾਣਗੇ। info
التفاسير:

external-link copy
20 : 78

وَّسُیِّرَتِ الْجِبَالُ فَكَانَتْ سَرَابًا ۟ؕ

20਼ ਅਤੇ ਪਹਾੜ ਤੋਰੇ ਜਾਣਗੇ ਤਾਂ ਉਹ ਰੇਤੇ ਵਾਂਗ ਹੋ ਜਾਣਗੇ। info
التفاسير:

external-link copy
21 : 78

اِنَّ جَهَنَّمَ كَانَتْ مِرْصَادًا ۟ۙ

21਼ ਬੇਸ਼ੱਕ ਨਰਕ (ਸ਼ਕਾਰ ਕਰਨ ਲਈ) ਘਾਤ ਵਿਚ ਹੈ। info
التفاسير:

external-link copy
22 : 78

لِّلطَّاغِیْنَ مَاٰبًا ۟ۙ

22਼ ਬਾਗ਼ੀਆਂ ਦਾ ਇਹੋ ਟਿਕਾਣਾ ਹੈ। info
التفاسير:

external-link copy
23 : 78

لّٰبِثِیْنَ فِیْهَاۤ اَحْقَابًا ۟ۚ

23਼ ਇਸ ਵਿਚ ਉਹ ਮੁੱਦਤਾਂ ਤਕ ਪਏ ਰਹਿਣਗੇ। info
التفاسير:

external-link copy
24 : 78

لَا یَذُوْقُوْنَ فِیْهَا بَرْدًا وَّلَا شَرَابًا ۟ۙ

24਼ ਨਾ ਇਸ ਵਿਚ ਉਹਨਾਂ ਨੂੰ ਠੰਢੀ (ਹਵਾ) ਦਾ ਸੁਆਦ ਮਿਲੇਗਾ ਨਾ ਹੀ ਪੀਣਯੋਗ ਕੋਈ ਚੀਜ਼ ਮਿਲੇਗੀ। info
التفاسير:

external-link copy
25 : 78

اِلَّا حَمِیْمًا وَّغَسَّاقًا ۟ۙ

25਼ ਹਾਂ! ਗਰਮ ਪਾਣੀ ਅਤੇ ਪੀਪ ਮਿਲੇਗੀ। info
التفاسير:

external-link copy
26 : 78

جَزَآءً وِّفَاقًا ۟ؕ

26਼ ਇਹ ਹੈ ਉਹਨਾਂ ਦੇ ਕਰਮਾਂ ਦਾ ਪੂਰਾ-ਪੂਰਾ ਬਦਲਾ। info
التفاسير:

external-link copy
27 : 78

اِنَّهُمْ كَانُوْا لَا یَرْجُوْنَ حِسَابًا ۟ۙ

27਼ ਉਹਨਾਂ ਨੂੰ ਤਾਂ ਹਿਸਾਬ ਹੋਣ ਦੀ ਆਸ ਵੀ ਨਹੀਂ ਸੀ। info
التفاسير:

external-link copy
28 : 78

وَّكَذَّبُوْا بِاٰیٰتِنَا كِذَّابًا ۟ؕ

28਼ (ਇਸੇ ਕਰਕੇ) ਉਹਨਾਂ ਨੇ ਸਾਡੀਆਂ ਆਇਤਾਂ ਦਾ ਉੱਕਾ ਹੀ ਇਨਕਾਰ ਕੀਤਾ। info
التفاسير:

external-link copy
29 : 78

وَكُلَّ شَیْءٍ اَحْصَیْنٰهُ كِتٰبًا ۟ۙ

29਼ ਅਸੀਂ ਹਰੇਕ ਚੀਜ਼ ਦੀ ਗਿਣਤੀ ਇਕ ਕਿਤਾਬ (ਲੌਹ-ਏ-ਮਹਿਫ਼ੂਜ਼) ਵਿਚ ਲਿਖ ਰੱਖੀ ਹੈ। info
التفاسير:

external-link copy
30 : 78

فَذُوْقُوْا فَلَنْ نَّزِیْدَكُمْ اِلَّا عَذَابًا ۟۠

30਼ ਸੋ ਹੁਣ ਤੁਸੀਂ ਆਪਣੇ ਕੀਤੇ ਕੰਮਾਂ ਦਾ ਸੁਆਦ ਲਵੋ, ਅਸੀਂ ਤੁਹਾਡਾ ਅਜ਼ਾਬ ਵਧਾਉਂਦੇ ਹੀ ਰਹਾਂਗੇ। info
التفاسير: