Qurani Kərimin mənaca tərcüməsi - Bencab dilinə tərcümə - Arif Həlim.

ਅਜ਼^ਜ਼ੁਖ਼ਰਫ਼ਲ਼

external-link copy
1 : 70

سَاَلَ سَآىِٕلٌۢ بِعَذَابٍ وَّاقِعٍ ۟ۙ

1਼ ਇਕ ਮੰਗਣ ਵਾਲੇ ਨੇ ਅਜ਼ਾਬ ਮੰਗਿਆ ਹੈ, ਜਿਹੜਾ ਵਾਪਰਨ ਵਾਲਾ ਹੈ। info
التفاسير:

external-link copy
2 : 70

لِّلْكٰفِرِیْنَ لَیْسَ لَهٗ دَافِعٌ ۟ۙ

2਼ ਇਹ ਅਜ਼ਾਬ ਕਾਫ਼ਿਰਾਂ ਲਈ ਹੈ, ਕੋਈ ਇਸ ਨੂੰ ਟਾਲਣ ਵਾਲਾ ਨਹੀਂ। info
التفاسير:

external-link copy
3 : 70

مِّنَ اللّٰهِ ذِی الْمَعَارِجِ ۟ؕ

3਼ ਅਤੇ (ਇਹ ਅਜ਼ਾਬ) ਉਸ ਅੱਲਾਹ ਵੱਲੋਂ ਹੈ ਜਿਹੜਾ ਉੱਚੇ ਮਰਤਬਿਆਂ ਵਾਲਾ ਹੈ। info
التفاسير:

external-link copy
4 : 70

تَعْرُجُ الْمَلٰٓىِٕكَةُ وَالرُّوْحُ اِلَیْهِ فِیْ یَوْمٍ كَانَ مِقْدَارُهٗ خَمْسِیْنَ اَلْفَ سَنَةٍ ۟ۚ

4਼ ਫ਼ਰਿਸ਼ਤੇ ਅਤੇ ਰੂਹ (ਜਿਬਰਾਈਲ) ਉਸ ਦੇ ਹਜ਼ੂਰ ਇਕ ਅਜਿਹੇ ਦਿਨ ਚੜ੍ਹ ਕੇ ਜਾਂਦੇ ਹਨ ਜਿਸ ਦੀ ਮਿਣਤੀ ਪੰਜਾਹ ਹਜ਼ਾਰ ਸਾਲ ਹੈ। info
التفاسير:

external-link copy
5 : 70

فَاصْبِرْ صَبْرًا جَمِیْلًا ۟

5਼ ਸੋ (ਹੇ ਨਬੀ!) ਤੁਸੀਂ ਸੋਹਣੇ ਢੰਗ ਨਾਲ ਸਬਰ ਤੋਂ ਕੰਮ ਲਓ। info
التفاسير:

external-link copy
6 : 70

اِنَّهُمْ یَرَوْنَهٗ بَعِیْدًا ۟ۙ

6਼ ਬੇਸ਼ੱਕ ਇਹ ਲੋਕ ਉਸ (ਕਿਆਮਤ) ਨੂੰ ਦੂਰ ਵੇਖਦੇ ਹਨ। info
التفاسير:

external-link copy
7 : 70

وَّنَرٰىهُ قَرِیْبًا ۟ؕ

7਼ ਜਦ ਕਿ ਅਸੀਂ ਉਸ ਨੂੰ ਨੇੜੇ ਵੇਖਦੇ ਹਾਂ। info
التفاسير:

external-link copy
8 : 70

یَوْمَ تَكُوْنُ السَّمَآءُ كَالْمُهْلِ ۟ۙ

8਼ ਜਿਸ ਦਿਨ ਅਕਾਸ਼ ਪਿਘਲੇ ਹੋਏ ਤਾਂਬੇ ਵਾਂਗ ਹੋ ਜਾਵੇਗਾ। info
التفاسير:

external-link copy
9 : 70

وَتَكُوْنُ الْجِبَالُ كَالْعِهْنِ ۟ۙ

9਼ ਅਤੇ ਪਹਾੜ ਧੁਣਖੀ ਹੋਈ ਰੰਗ-ਬਰੰਗੀ ਉੱਨ ਵਾਂਗ ਹੋ ਜਾਣਗੇ। info
التفاسير:

external-link copy
10 : 70

وَلَا یَسْـَٔلُ حَمِیْمٌ حَمِیْمًا ۟ۚۖ

10਼ ਕੋਈ ਵੀ ਦੋਸਤ ਆਪਣੇ ਜਿਗਰੀ ਦੋਸਤ ਨੂੰ ਨਹੀਂ ਪੁੱਛੇਗਾ। info
التفاسير:

external-link copy
11 : 70

یُّبَصَّرُوْنَهُمْ ؕ— یَوَدُّ الْمُجْرِمُ لَوْ یَفْتَدِیْ مِنْ عَذَابِ یَوْمِىِٕذٍ بِبَنِیْهِ ۟ۙ

11਼ ਜਦ ਕਿ ਉਹ (ਦੋਸਤ) ਇਕ ਦੂਜੇ ਨੂੰ ਵਿਖਾ ਵੀ ਦਿੱਤੇ ਜਾਣਗੇ। ਅਪਰਾਧੀ ਚਾਹੇਗਾ ਕਿ ਕਾਸ਼। ਅਜ਼ਾਬ ਤੋਂ ਬਚਣ ਲਈ ਆਪਣੇ ਪੁੱਤਰਾਂ ਨੂੰ ਛੁਡਵਾਈ ਵਜੋਂ ਦੇ ਦੇਵੇ। info
التفاسير:

external-link copy
12 : 70

وَصَاحِبَتِهٖ وَاَخِیْهِ ۟ۙ

12਼ ਆਪਣੀ ਪਤਨੀ ਤੇ ਆਪਣੇ ਭਰਾ ਨੂੰ ਵੀ। info
التفاسير:

external-link copy
13 : 70

وَفَصِیْلَتِهِ الَّتِیْ تُـْٔوِیْهِ ۟ۙ

13਼ ਅਤੇ ਆਪਣੇ ਪਰਿਵਾਰ ਨੂੰ ਵੀ ਜਿਹੜਾ ਉਸ ਨੂੰ ਸ਼ਰਨ ਦਿੰਦਾ ਸੀ। info
التفاسير:

external-link copy
14 : 70

وَمَنْ فِی الْاَرْضِ جَمِیْعًا ۙ— ثُمَّ یُنْجِیْهِ ۟ۙ

14਼ ਅਤੇ ਧਰਤੀ ਉੱਤੇ ਜਿੱਨੇ ਵੀ ਵਸਨੀਕ ਹਨ ਉਹਨਾਂ ਸਾਰਿਆਂ ਨੂੰ ਛੁਡਵਾਈ ਵਜੋਂ ਦੇ ਦੇਵੇ ਤਾਂ ਜੋ ਉਸ ਨੂੰ (ਅਜ਼ਾਬ ਤੋਂ) ਮੁਕਤੀ ਮਿਲ ਜਾਵੇ।1 info

1 ਵੇਖੋ ਸੂਰਤ ਅਜ਼-ਜ਼ਾਰਿਆਤ, ਹਾਸ਼ੀਆ ਆਇਤ 60/51

التفاسير:

external-link copy
15 : 70

كَلَّا ؕ— اِنَّهَا لَظٰی ۟ۙ

15਼ ਕਦੇ ਵੀ ਨਹੀਂ (ਬਚ ਸਕੇਗਾ) ਬੇਸ਼ੱਕ ਉਹ ਤਾਂ ਇਕ ਭੜਕਦੀ ਹੋਈ ਅੱਗ ਹੈ। info
التفاسير:

external-link copy
16 : 70

نَزَّاعَةً لِّلشَّوٰی ۟ۚۖ

16਼ ਜਿਹੜੀ ਚਮੜੀਆਂ ਨੂੰ ਉਧੇੜ ਦੇਣ ਵਾਲੀ ਹੈ। info
التفاسير:

external-link copy
17 : 70

تَدْعُوْا مَنْ اَدْبَرَ وَتَوَلّٰی ۟ۙ

17਼ ਅਤੇ ਉਹ ਹਰ ਉਸ ਵਿਅਕਤੀ ਨੂੰ, ਜਿਸ ਨੇ ਵੀ (ਹੱਕ ਤੋਂ) ਪਿੱਠ ਫੇਰੀ ਅਤੇ ਮੂੰਹ ਮੋੜ੍ਹਿਆ, ਹਾਕਾਂ ਮਾਰ-ਮਾਰ ਕੇ ਆਪਣੇ ਵੱਲ ਸੱਦੇਗੀ। info
التفاسير:

external-link copy
18 : 70

وَجَمَعَ فَاَوْعٰی ۟

18਼ ਅਤੇ ਧਨ ਇਕੱਠਾ ਕੀਤਾ ਅਤੇ ਉਸ ਨੂੰ ਸੈਂਤ-ਸੈਂਤ ਕੇ ਰੱਖਿਆ। info
التفاسير:

external-link copy
19 : 70

اِنَّ الْاِنْسَانَ خُلِقَ هَلُوْعًا ۟ۙ

19਼ ਬੇਸ਼ੱਕ ਮਨੁੱਖ ਨੂੰ ਬੇ-ਸਬਰਾ (ਥੁੜ-ਦਿਲਾ) ਪੈਦਾ ਕੀਤਾ ਗਿਆ ਹੈ। info
التفاسير:

external-link copy
20 : 70

اِذَا مَسَّهُ الشَّرُّ جَزُوْعًا ۟ۙ

20਼ ਜਦੋਂ ਉਸ ਨੂੰ ਕੋਈ ਨੁਕਸਾਨ ਪਹੁੰਚਦਾ ਹੈ ਤਾਂ ਉਹ ਘਬਰਾ ਜਾਂਦਾ ਹੈ। info
التفاسير:

external-link copy
21 : 70

وَّاِذَا مَسَّهُ الْخَیْرُ مَنُوْعًا ۟ۙ

21਼ ਜਦੋਂ ਕੋਈ ਭਲਾਈ ਮਿਲਦੀ ਹੈ, ਤਾਂ ਉਹ ਕੰਜੂਸੀ ਕਰਨ ਲੱਗਦਾ ਹੈ। info
التفاسير:

external-link copy
22 : 70

اِلَّا الْمُصَلِّیْنَ ۟ۙ

22਼ ਪਰ ਉਹ ਨਮਾਜ਼ੀ। info
التفاسير:

external-link copy
23 : 70

الَّذِیْنَ هُمْ عَلٰی صَلَاتِهِمْ دَآىِٕمُوْنَ ۟

23਼ ਜਿਹੜੇ ਆਪਣੀਆਂ ਨਮਾਜ਼ਾਂ ਉੱਤੇ ਸਦਾ ਕਾਇਮ ਰਹਿੰਦੇ ਹਨ। info
التفاسير:

external-link copy
24 : 70

وَالَّذِیْنَ فِیْۤ اَمْوَالِهِمْ حَقٌّ مَّعْلُوْمٌ ۟

24਼ ਅਤੇ ਜਿਨ੍ਹਾਂ ਦੇ ਮਾਲਾਂ ਵਿਚ (ਦੂਜੇ ਲੋਕਾਂ ਦਾ) ਹੱਕ ਨਿਸ਼ਚਿਤ ਹੈ। info
التفاسير:

external-link copy
25 : 70

لِّلسَّآىِٕلِ وَالْمَحْرُوْمِ ۟

25਼ (ਜਿਵੇਂ) ਮੰਗਣ ਵਾਲੇ ਅਤੇ ਮਹਿਰੂਮਾਂ ਦਾ (ਹਿੱਸਾ ਹੈ)। info
التفاسير:

external-link copy
26 : 70

وَالَّذِیْنَ یُصَدِّقُوْنَ بِیَوْمِ الدِّیْنِ ۟

26਼ ਅਤੇ ਜਿਹੜੇ ਲੋਕ ਬਦਲੇ ਵਾਲੇ ਦਿਨ (ਭਾਵ ਕਿਆਮਤ) ਦੀ ਪੁਸ਼ਟੀ ਕਰਦੇ ਹਨ। info
التفاسير:

external-link copy
27 : 70

وَالَّذِیْنَ هُمْ مِّنْ عَذَابِ رَبِّهِمْ مُّشْفِقُوْنَ ۟ۚ

27਼ ਅਤੇ ਜਿਹੜੇ ਆਪਣੇ ਰੱਬ ਦੇ ਅਜ਼ਾਬ ਤੋਂ ਡਰਨ ਵਾਲੇ ਹਨ। info
التفاسير:

external-link copy
28 : 70

اِنَّ عَذَابَ رَبِّهِمْ غَیْرُ مَاْمُوْنٍ ۪۟

28਼ ਬੇਸ਼ੱਕ ਉਹਨਾਂ ਦੇ ਰੱਬ ਦਾ ਅਜ਼ਾਬ ਕੋਈ ਨਾ ਡਰਨ ਵਾਲੀ ਚੀਜ਼ ਨਹੀਂ। info
التفاسير:

external-link copy
29 : 70

وَالَّذِیْنَ هُمْ لِفُرُوْجِهِمْ حٰفِظُوْنَ ۟ۙ

29਼ ਜਿਹੜੇ ਆਪਣੀਆਂ ਗੁਪਤ-ਇੰਦਰੀਆਂ ਦੀ ਰਾਖੀ ਕਰਨ ਵਾਲੇ ਹਨ। info
التفاسير:

external-link copy
30 : 70

اِلَّا عَلٰۤی اَزْوَاجِهِمْ اَوْ مَا مَلَكَتْ اَیْمَانُهُمْ فَاِنَّهُمْ غَیْرُ مَلُوْمِیْنَ ۟ۚ

30਼ ਛੁੱਟ ਆਪਣੀਆਂ ਪਤਨੀਆਂ ਜਾਂ ਆਪਣੀਆਂ ਗੋਲੀਆਂ ਤੋਂ (ਜੇ ਰਾਖੀ ਨਹੀਂ ਕਰਦੇ) ਤਾਂ ਉਹਨਾਂ ਦਾ ਕੋਈ ਦੋਸ਼ ਨਹੀਂ। info
التفاسير:

external-link copy
31 : 70

فَمَنِ ابْتَغٰی وَرَآءَ ذٰلِكَ فَاُولٰٓىِٕكَ هُمُ الْعٰدُوْنَ ۟ۚ

31਼ ਪਰ ਜਿਹੜਾ ਕੋਈ ਇਹਨਾਂ (ਦੋਵਾਂ) ਤੋਂ ਛੁੱਟ ਹੋਰ (ਔਰਤਾਂ) ਚਾਹਵੇ ਉਹੀਓ ਹੱਦਾਂ ਤੋਂ ਟੱਪਣ ਵਾਲੇ ਹਨ। info
التفاسير:

external-link copy
32 : 70

وَالَّذِیْنَ هُمْ لِاَمٰنٰتِهِمْ وَعَهْدِهِمْ رٰعُوْنَ ۟

32਼ ਅਤੇ ਜਿਹੜੇ ਆਪਣੀ ਅਮਾਨਤਾਂ ਦੀ ਰਾਖੀ ਤੇ ਆਪਣੇ ਵਚਨਾਂ ਦੀ ਪਾਲਣਾ ਕਰਨ ਵਾਲੇ ਹਨ। info
التفاسير:

external-link copy
33 : 70

وَالَّذِیْنَ هُمْ بِشَهٰدٰتِهِمْ قَآىِٕمُوْنَ ۟

33਼ ਅਤੇ ਜਿਹੜੇ ਆਪਣੀਆਂ ਗਵਾਹੀਆਂ ਉੱਤੇ ਕਾਇਮ ਰਹਿੰਦੇ ਹਨ। info
التفاسير:

external-link copy
34 : 70

وَالَّذِیْنَ هُمْ عَلٰی صَلَاتِهِمْ یُحَافِظُوْنَ ۟ؕ

34਼ ਅਤੇ ਜਿਹੜੇ ਆਪਣੀਆਂ ਨਮਾਜ਼ਾਂ ਦੀ ਰਾਖੀ ਕਰਦੇ ਹਨ।1 info

1 ਵੇਖੋ ਸੂਰਤ ਅਲ-ਬਕਰਹ, ਹਾਸ਼ੀਆ ਆਇਤ 238/2

التفاسير:

external-link copy
35 : 70

اُولٰٓىِٕكَ فِیْ جَنّٰتٍ مُّكْرَمُوْنَ ۟ؕ۠

35਼ ਉਹੀਓ ਲੋਕ ਬਾਗ਼ਾਂ (ਭਾਵ ਜੰਨਤਾਂ) ਵਿਚ ਆਦਰ-ਮਾਨ ਵਾਲੇ ਹੋਣਗੇ। info
التفاسير:

external-link copy
36 : 70

فَمَالِ الَّذِیْنَ كَفَرُوْا قِبَلَكَ مُهْطِعِیْنَ ۟ۙ

36਼ (ਹੇ ਨਬੀ!) ਕਾਫ਼ਿਰਾਂ ਨੂੰ ਕੀ ਹੋ ਗਿਆ ਹੈ ਕਿ ਉਹ ਤੁਹਾਡੇ ਵੱਲ ਨੱਸੇ ਆ ਰਹੇ ਹਨ। info
التفاسير:

external-link copy
37 : 70

عَنِ الْیَمِیْنِ وَعَنِ الشِّمَالِ عِزِیْنَ ۟

37਼ ਸੱਜਿਓਂ ਵੀ ਅਤੇ ਖੱਬਿਓਂ ਵੀ ਟੋਲੇ ਦੇ ਟੋਲੇ (ਆ ਰਹੇ ਹਨ)। info
التفاسير:

external-link copy
38 : 70

اَیَطْمَعُ كُلُّ امْرِئٍ مِّنْهُمْ اَنْ یُّدْخَلَ جَنَّةَ نَعِیْمٍ ۟ۙ

38਼ ਕੀ ਇਹਨਾਂ ਵਿੱਚੋਂ ਹਰੇਕ ਵਿਅਕਤੀ ਨੂੰ ਇਹ ਲੋਭ ਹੈ ਕਿ ਉਸ ਨੂੰ ਨਿਅਮਤਾਂ ਭਰੀਆਂ ਜੰਨਤਾਂ ਵਿਚ ਦਾਖ਼ਲ ਕੀਤਾ ਜਾਵੇਗਾ। info
التفاسير:

external-link copy
39 : 70

كَلَّا ؕ— اِنَّا خَلَقْنٰهُمْ مِّمَّا یَعْلَمُوْنَ ۟

39਼ ਉੱਕਾ ਹੀ ਨਹੀਂ! ਬੇਸ਼ੱਕ ਅਸੀਂ ਉਹਨਾਂ ਨੂੰ ਉਸ ਚੀਜ਼ ਤੋਂ ਸਾਜਿਆ ਹੈ, ਜਿਸ ਨੂੰ ਉਹ ਜਾਣਦੇ ਹਨ। info
التفاسير:

external-link copy
40 : 70

فَلَاۤ اُقْسِمُ بِرَبِّ الْمَشٰرِقِ وَالْمَغٰرِبِ اِنَّا لَقٰدِرُوْنَ ۟ۙ

40਼ ਸੋ ਮੈਂ ਪੂਰਬਾਂ ਅਤੇ ਪੱਛਮਾਂ ਦੇ ਮਾਲਿਕ ਦੀ ਸਹੁੰ ਖਾਂਦਾ ਹਾਂ ਕਿ ਅਸੀਂ ਹੀ ਸਮਰਥਾ ਰੱਖਦੇ ਹਾਂ। info
التفاسير:

external-link copy
41 : 70

عَلٰۤی اَنْ نُّبَدِّلَ خَیْرًا مِّنْهُمْ ۙ— وَمَا نَحْنُ بِمَسْبُوْقِیْنَ ۟

41਼ ਅਸਾਂ ਇਹਨਾਂ ਦੀ ਥਾਂ ਇਹਨਾਂ ਤੋਂ ਵਧੀਆ ਲੋਕਾਂ ਨੂੰ ਲਿਆਈਏ। ਸਾਨੂੰ ਇਸ ਕੰਮ ਤੋਂ ਰੋਕਣ ਵਾਲਾ ਕੋਈ ਨਹੀਂ ਅਤੇ ਨਾ ਹੀ ਸਾਡੇ ਉੱਤੇ ਕੋਈ ਭਾਰੂ ਹੈ। info
التفاسير:

external-link copy
42 : 70

فَذَرْهُمْ یَخُوْضُوْا وَیَلْعَبُوْا حَتّٰی یُلٰقُوْا یَوْمَهُمُ الَّذِیْ یُوْعَدُوْنَ ۟ۙ

42਼ ਸੋ (ਹੇ ਨਬੀ!) ਤੁਸੀਂ ਉਹਨਾਂ ਦੀ ਚਿੰਤਾ ਕਰਨੀ ਛੱਡ ਦਿਓ, ਉਹ ਗੱਲਾਂ ਬਣਾਉਣ ਤੇ ਖੇਡਣ ਵਿਚ ਰੁੱਝੇ ਰਹਿਣ ਇੱਥੋਂ ਤਕ ਕਿ ਉਹ ਆਪਣੇ ਉਸ ਦਿਨ ਨੂੰ ਪੁੱਜ ਜਾਣ ਜਿਸਦਾ ਇਹਨਾਂ ਨਾਲ ਵਾਅਦਾ ਕੀਤਾ ਗਿਆ ਹੈ। info
التفاسير:

external-link copy
43 : 70

یَوْمَ یَخْرُجُوْنَ مِنَ الْاَجْدَاثِ سِرَاعًا كَاَنَّهُمْ اِلٰی نُصُبٍ یُّوْفِضُوْنَ ۟ۙ

43਼ ਜਿਸ ਦਿਨ ਉਹ ਕਬਰਾਂ ਵਿੱਚੋਂ ਨਿੱਕਲ ਕੇ ਨੱਸੇ ਜਾਣਗੇ, ਜਿਵੇਂ ਉਹ ਆਪਣੇ ਅਸਥਾਨਾਂ ਵੱਲ ਨੱਸ ਰਹੇ ਹੋਣ। info
التفاسير:

external-link copy
44 : 70

خَاشِعَةً اَبْصَارُهُمْ تَرْهَقُهُمْ ذِلَّةٌ ؕ— ذٰلِكَ الْیَوْمُ الَّذِیْ كَانُوْا یُوْعَدُوْنَ ۟۠

44਼ ਉਹਨਾਂ ਦੀਆਂ ਨਜ਼ਰਾਂ ਨੀਵੀਆਂ ਹੋਣਗੀਆਂ ਤੇ ਉਹਨਾਂ ’ਤੇ ਹੀਣਤਾ ਛਾ ਰਹੀ ਹੋਵੇਗੀ, ਇਹੋ ਉਹ ਦਿਨ ਹੈ ਜਿਸ ਦਾ ਉਹਨਾਂ ਨਾਲ ਵਾਅਦਾ ਕੀਤਾ ਗਿਆ ਹੈ। info
التفاسير: