Qurani Kərimin mənaca tərcüməsi - Bencab dilinə tərcümə - Arif Həlim.

external-link copy
20 : 7

فَوَسْوَسَ لَهُمَا الشَّیْطٰنُ لِیُبْدِیَ لَهُمَا مَا وٗرِیَ عَنْهُمَا مِنْ سَوْاٰتِهِمَا وَقَالَ مَا نَهٰىكُمَا رَبُّكُمَا عَنْ هٰذِهِ الشَّجَرَةِ اِلَّاۤ اَنْ تَكُوْنَا مَلَكَیْنِ اَوْ تَكُوْنَا مِنَ الْخٰلِدِیْنَ ۟

20਼ ਫੇਰ ਸ਼ੈਤਾਨ ਨੇ ਉਹਨਾਂ ਦੋਵਾਂ (ਆਦਮ ਤੇ ਉਸ ਦੀ ਪਤਨੀ) ਨੂੰ ਬਹਿਕਾਉਣ ਲਈ ਉਹਨਾਂ ਦੇ ਦਿਲਾਂ ਵਿਚ ਵਸਵਸਾ (ਭੈੜੇ ਵਿਚਾਰ) ਦਾ ਦਿੱਤਾ ਤਾਂ ਜੋ ਜਹਿੜੀਆਂ ਗੁਪਤ ਇੰਦਰੀਆਂ ਇਹਨਾਂ ਤੋਂ ਕੱਜੀਆਂ ਹੋਈਆਂ ਸਨ, ਉਹਨਾਂ ਸਾਹਮਣੇ ਖੋਲ ਦੇਵੇ। ਸ਼ੈਤਾਨ ਆਖਣ ਲੱਗਾ ਕਿ ਤੁਹਾਡੇ ਰੱਬ ਨੇ ਤੁਹਾਨੂੰ (ਇਸ ਵਿਸ਼ੇਸ਼ ਦਰਖ਼ਤ ਦਾ ਫਲ ਖਾਣ ਤੋਂ) ਇਸ ਲਈ ਰੋਕਿਆ ਹੈ ਕਿ ਕੀਤੇ ਤੁਸੀਂ ਦੋਵੇਂ ਫ਼ਰਿਸ਼ਤੇ ਨਾ ਬਣ ਜਾਓ ਜਾਂ ਸਦਾ ਲਈ ਹੀ ਜੀਵਿਤ ਰਹਿਣ ਵਾਲਿਆਂ ਵਿੱਚੋਂ ਨਾ ਹੋ ਜਾਓ। info
التفاسير: