Qurani Kərimin mənaca tərcüməsi - Bencab dilinə tərcümə - Arif Həlim.

Səhifənin rəqəmi:close

external-link copy
78 : 40

وَلَقَدْ اَرْسَلْنَا رُسُلًا مِّنْ قَبْلِكَ مِنْهُمْ مَّنْ قَصَصْنَا عَلَیْكَ وَمِنْهُمْ مَّنْ لَّمْ نَقْصُصْ عَلَیْكَ ؕ— وَمَا كَانَ لِرَسُوْلٍ اَنْ یَّاْتِیَ بِاٰیَةٍ اِلَّا بِاِذْنِ اللّٰهِ ۚ— فَاِذَا جَآءَ اَمْرُ اللّٰهِ قُضِیَ بِالْحَقِّ وَخَسِرَ هُنَالِكَ الْمُبْطِلُوْنَ ۟۠

78਼ ਹੇ ਨਬੀ! ਬੇਸ਼ੱਕ ਅਸੀਂ ਤੁਹਾਥੋਂ ਪਹਿਲਾਂ ਵੀ ਬਹੁਤ ਸਾਰੇ ਰਸੂਲ ਭੇਜ ਚੁੱਕੇ ਹਾਂ ਜਿਨ੍ਹਾਂ ਵਿੱਚੋਂ ਕੁੱਝ (ਰਸੂਲਾਂ) ਦੇ ਹਾਲਾਤ ਅਸੀਂ ਤੁਹਾਨੂੰ ਦੱਸ ਚੁੱਕੇ ਹਾਂ ਅਤੇ ਕਈਆਂ ਦੇ ਹਾਲਾਤ ਤੁਹਾਨੂੰ ਬਿਆਨ ਵੀ ਨਹੀਂ ਕੀਤੇ। ਕਿਸੇ ਵੀ ਰਸੂਲ ਦੀ ਇਹ ਤਾਕਤ ਨਹੀਂ ਸੀ ਕਿ ਉਹ ਕੋਈ ਮੌਅਜਜ਼ਾ (ਨਿਸ਼ਾਨੀ) ਅੱਲਾਹ ਦੀ ਆਗਿਆ ਤੋਂ ਬਿਨਾਂ ਲੈ ਆਵੇ। ਜਦੋਂ ਅੱਲਾਹ ਦਾ ਅਜ਼ਾਬ ਆਉਣ ਦਾ ਹੁਕਮ ਆ ਗਿਆ, ਫੇਰ ਉਹਨਾਂ ਦਾ ਇਨਸਾਫ਼ ਨਾਲ ਫ਼ੈਸਲਾ ਕਰ ਦਿੱਤਾ ਗਿਆ ਤੇ ਉਸ ਸਮੇਂ ਝੂਠੇ ਲੋਕ ਘਾਟੇ ਵਿਚ ਰਹੇ। info
التفاسير:

external-link copy
79 : 40

اَللّٰهُ الَّذِیْ جَعَلَ لَكُمُ الْاَنْعَامَ لِتَرْكَبُوْا مِنْهَا وَمِنْهَا تَاْكُلُوْنَ ۟ؗ

79਼ ਅੱਲਾਹ ਉਹ ਹੈ ਜਿਸ ਨੇ ਤੁਹਾਡੇ ਲਈ ਮਵੇਸ਼ੀ ਪੈਦਾ ਕੀਤੇ, ਇਨ੍ਹਾਂ ਵਿੱਚੋਂ ਕੁੱਝ ਦੀ ਤੁਸੀਂ ਸਵਾਰੀ ਕਰਦੇ ਹੋ ਅਤੇ ਕੁਝ ਨੂੰ ਤੁਸੀਂ ਖਾਂਦੇ ਹੋ। info
التفاسير:

external-link copy
80 : 40

وَلَكُمْ فِیْهَا مَنَافِعُ وَلِتَبْلُغُوْا عَلَیْهَا حَاجَةً فِیْ صُدُوْرِكُمْ وَعَلَیْهَا وَعَلَی الْفُلْكِ تُحْمَلُوْنَ ۟ؕ

80਼ ਉਹਨਾਂ (ਮਵੇਸ਼ੀਆਂ) ਵਿਚ ਤੁਹਾਡੇ ਲਈ ਹੋਰ ਵੀ ਕਈ ਲਾਭ ਹਨ। ਤੁਸੀਂ ਉਹਨਾਂ ’ਤੇ ਸਵਾਰ ਹੋ ਕੇ ਆਪਣੀ ਉਸ ਥਾਂ ਤਕ ਪਹੁੰਚਦੇ ਹੋ ਜਿਸ ਦੀ ਚਾਹਤ ਤੁਹਾਡੇ ਦਿਲਾਂ ਵਿਚ ਹੁੰਦੀ ਹੈ। ਤੁਸੀਂ ਬੇੜੀਆਂ ’ਤੇ ਵੀ ਸਵਾਰ ਹੁੰਦੇ ਹੋ। info
التفاسير:

external-link copy
81 : 40

وَیُرِیْكُمْ اٰیٰتِهٖ ۖۗ— فَاَیَّ اٰیٰتِ اللّٰهِ تُنْكِرُوْنَ ۟

81਼ ਉਹ ਅੱਲਾਹ ਤੁਹਾਨੂੰ ਆਪਣੀਆਂ ਨਿਸ਼ਾਨੀਆਂ ਵਿਖਾਉਂਦਾ ਹੈ। ਤੁਸੀਂ ਅੱਲਾਹ ਦੀਆਂ ਕਿਹੜੀਆਂ ਕਿਹੜੀਆਂ ਨਿਸ਼ਾਨੀਆਂ ਦਾ ਇਨਕਾਰ ਕਰੋਗੇ। info
التفاسير:

external-link copy
82 : 40

اَفَلَمْ یَسِیْرُوْا فِی الْاَرْضِ فَیَنْظُرُوْا كَیْفَ كَانَ عَاقِبَةُ الَّذِیْنَ مِنْ قَبْلِهِمْ ؕ— كَانُوْۤا اَكْثَرَ مِنْهُمْ وَاَشَدَّ قُوَّةً وَّاٰثَارًا فِی الْاَرْضِ فَمَاۤ اَغْنٰی عَنْهُمْ مَّا كَانُوْا یَكْسِبُوْنَ ۟

82਼ ਕੀ ਉਹਨਾਂ (ਇਨਕਾਰੀਆਂ) ਨੇ ਧਰਤੀ ਦੀ ਸੈਰ ਨਹੀਂ ਕੀਤੀ, ਫੇਰ ਉਹ ਵੇਖਦੇ ਕਿ ਉਹਨਾਂ (ਇਨਕਾਰੀਆਂ) ਦਾ ਅੰਤ ਕਿਹੋ ਜਿਹਾ ਹੋਇਆ ਸੀ, ਜਿਹੜੇ ਉਹਨਾਂ ਤੋਂ ਪਹਿਲਾਂ ਹੋਏ ਸੀ। ਉਹ ਗਿਣਤੀ ਵਿਚ ਵੀ ਇਹਨਾਂ ਤੋਂ ਕਿਤੇ ਵੱਧ ਸਨ ਅਤੇ ਵਧੇਰੇ ਸ਼ਕਤੀਸ਼ਾਲੀ ਸਨ ਅਤੇ ਧਰਤੀ ਉੱਤੇ ਛੱਡੇ ਹੋਏ ਚਿੰਨਾਂ ਪੱਖੋਂ ਵੀ ਇਹਨਾਂ ਤੋਂ ਵਾਧੂ ਸਨ। ਉਹ ਲੋਕ ਜੋ ਵੀ ਕਰਦੇ ਸਨ ਉਹ ਉਹਨਾਂ ਦੇ ਕਿਸੇ ਕੰਮ ਨਹੀਂ ਆਇਆ। info
التفاسير:

external-link copy
83 : 40

فَلَمَّا جَآءَتْهُمْ رُسُلُهُمْ بِالْبَیِّنٰتِ فَرِحُوْا بِمَا عِنْدَهُمْ مِّنَ الْعِلْمِ وَحَاقَ بِهِمْ مَّا كَانُوْا بِهٖ یَسْتَهْزِءُوْنَ ۟

83਼ ਜਦੋਂ ਵੀ ਉਹਨਾਂ ਲੋਕਾਂ ਕੋਲ ਉਹਨਾਂ ਦੇ ਰਸੂਲ ਸਪਸ਼ਟ ਪ੍ਰਮਾਣ ਲੈਕੇ ਆਉਂਦੇ ਤਾਂ ਉਹ ਆਪਣੇ ਹੀ ਝੂਠੇ ਗਿਆਨ ਉੱਤੇ ਹੰਕਾਰ ਕਰਦੇ ਰਹੇ ਜਿਹੜਾ ਗਿਆਨ ਉਹਨਾਂ ਦੇ ਕੋਲ ਸੀ। ਅੰਤ ਜਿਸ (ਅਜ਼ਾਬ) ਦਾ ਉਹ ਮਖੌਲ ਕਰਿਆ ਕਰਦੇ ਸੀ ਉਸ ਨੇ ਉਹਨਾਂ ਨੂੰ ਆ ਘੇਰਿਆ। info
التفاسير:

external-link copy
84 : 40

فَلَمَّا رَاَوْا بَاْسَنَا قَالُوْۤا اٰمَنَّا بِاللّٰهِ وَحْدَهٗ وَكَفَرْنَا بِمَا كُنَّا بِهٖ مُشْرِكِیْنَ ۟

84਼ ਜਦੋਂ ਉਹਨਾਂ ਨੇ ਸਾਡਾ ਅਜ਼ਾਬ ਵੇਖਿਆ ਤਾਂ ਆਖਣ ਲੱਗੇ ਕਿ ਅਸੀਂ ਇੱਕੋ ਇੱਕ ਅੱਲਾਹ ਉੱਤੇ ਈਮਾਨ ਲਿਆਏ ਹਾਂ ਅਤੇ ਜਿਨ੍ਹਾਂ ਨੂੰ ਅਸੀਂ ਉਸ ਦਾ ਸਾਝੀ ਬਣਾਉਂਦੇ ਸੀ, ਅਸੀਂ ਉਹਨਾਂ ਸਭ ਦਾ ਇਨਕਾਰ ਕਰਦੇ ਹਾਂ। info
التفاسير:

external-link copy
85 : 40

فَلَمْ یَكُ یَنْفَعُهُمْ اِیْمَانُهُمْ لَمَّا رَاَوْا بَاْسَنَا ؕ— سُنَّتَ اللّٰهِ الَّتِیْ قَدْ خَلَتْ فِیْ عِبَادِهٖ ۚ— وَخَسِرَ هُنَالِكَ الْكٰفِرُوْنَ ۟۠

85਼ ਪ੍ਰੰਤੂ ਜਦੋਂ ਉਹਨਾਂ ਨੇ ਸਾਡਾ ਅਜ਼ਾਬ ਵੇਖ ਲਿਆ ਤਾਂ ਉਹਨਾਂ ਦੇ ਈਮਾਨ ਲਿਆਉਣ ਨੇ ਉਹਨਾਂ ਨੂੰ ਕੁੱਝ ਵੀ ਲਾਭ ਨਹੀਂ ਦਿੱਤਾ। ਇਹੋ ਅੱਲਾਹ ਦਾ ਨਿਯਤ ਤਰੀਕਾ ਹੈ, ਜਿਹੜਾ ਉਸ ਦੇ ਬੰਦਿਆਂ ਵਿਚ ਸਦਾ ਤੋਂ ਲਾਗੂ ਹੈ ਅਤੇ ਉਸ ਸਮੇਂ ਇਨਕਾਰੀ ਘਾਟੇ ਵਿਚ ਪੈ ਗਏ। info
التفاسير: