Qurani Kərimin mənaca tərcüməsi - Bencab dilinə tərcümə - Arif Həlim.

ਅਨ-ਨਮਲ

external-link copy
1 : 27

طٰسٓ ۫— تِلْكَ اٰیٰتُ الْقُرْاٰنِ وَكِتَابٍ مُّبِیْنٍ ۟ۙ

1਼ ਤਾ, ਸੀਨ। ਇਹ .ਕੁਰਆਨ ਅਤੇ ਚਾਨਣ ਵਿਖਾਉਣ ਵਾਲੀ ਕਿਤਾਬ ਦੀਆਂ ਆਇਤਾਂ ਹਨ। info
التفاسير:

external-link copy
2 : 27

هُدًی وَّبُشْرٰی لِلْمُؤْمِنِیْنَ ۟ۙ

2਼ (ਇਹ .ਕੁਰਆਨ) ਹਿਦਾਇਤ ਅਤੇ ਖ਼ੁਸ਼ਖ਼ਬਰੀ ਹੈ ਉਹਨਾਂ ਈਮਾਨ ਵਾਲਿਆਂ ਲਈ। info
التفاسير:

external-link copy
3 : 27

الَّذِیْنَ یُقِیْمُوْنَ الصَّلٰوةَ وَیُؤْتُوْنَ الزَّكٰوةَ وَهُمْ بِالْاٰخِرَةِ هُمْ یُوْقِنُوْنَ ۟

3਼ ਜਿਹੜੇ (ਈਮਾਨ ਵਾਲੇ) ਨਮਾਜ਼ਾਂ ਕਾਇਮ ਕਰਦੇ ਹਨ ਅਤੇ ਜ਼ਕਾਤ ਅਦਾ ਕਰਦੇ ਹਨ ਅਤੇ ਆਖ਼ਿਰਤ ਉੱਤੇ ਪੂਰਾ ਵਿਸ਼ਵਾਸ ਰੱਖਦੇ ਹਨ। info
التفاسير:

external-link copy
4 : 27

اِنَّ الَّذِیْنَ لَا یُؤْمِنُوْنَ بِالْاٰخِرَةِ زَیَّنَّا لَهُمْ اَعْمَالَهُمْ فَهُمْ یَعْمَهُوْنَ ۟ؕ

4਼ ਜਿਹੜੇ ਲੋਕੀ ਕਿਆਮਤ ਵਾਪਰਨ ’ਤੇ ਈਮਾਨ ਨਹੀਂ ਰੱਖਦੇ, ਅਸੀਂ ਉਹਨਾਂ ਦੀਆਂ ਕਰਤੂਤਾਂ ਨੂੰ ਉਹਨਾਂ ਲਈ ਸ਼ੋਭਾਵਾਨ ਬਣਾ ਦਿੰਦੇ ਹਾਂ, ਸੋ ਉਹ ਭਟਕੇ ਫਿਰਦੇ ਹਨ। info
التفاسير:

external-link copy
5 : 27

اُولٰٓىِٕكَ الَّذِیْنَ لَهُمْ سُوْٓءُ الْعَذَابِ وَهُمْ فِی الْاٰخِرَةِ هُمُ الْاَخْسَرُوْنَ ۟

5਼ ਇਹੋ ਉਹ ਲੋਕ ਹਨ ਜਿਨ੍ਹਾਂ ਲਈ ਕਰੜੀਆਂ ਸਜ਼ਾਵਾਂ ਹਨ ਅਤੇ ਆਖ਼ਿਰਤ ਵਿਚ ਵੀ ਉਹ ਸਭ ਤੋਂ ਵੱਧ ਘਾਟੇ ਵਿਚ ਰਹਿਣਗੇ। info
التفاسير:

external-link copy
6 : 27

وَاِنَّكَ لَتُلَقَّی الْقُرْاٰنَ مِنْ لَّدُنْ حَكِیْمٍ عَلِیْمٍ ۟

6਼ (ਹੇ ਨਬੀ!) ਨਿਰਸੰਦੇਹ, ਤੁਹਾਨੂੰ ਇਕ ਹਕੀਮ (ਯੁਕਤੀਮਾਨ) ਤੇ ਜਾਣਨਹਾਰ (ਅੱਲਾਹ) ਵੱਲੋਂ ਇਹ਼ਕੁਰਆਨ ਸਿਖਾਇਆ ਜਾ ਰਿਹਾ ਹੈ। info
التفاسير:

external-link copy
7 : 27

اِذْ قَالَ مُوْسٰی لِاَهْلِهٖۤ اِنِّیْۤ اٰنَسْتُ نَارًا ؕ— سَاٰتِیْكُمْ مِّنْهَا بِخَبَرٍ اَوْ اٰتِیْكُمْ بِشِهَابٍ قَبَسٍ لَّعَلَّكُمْ تَصْطَلُوْنَ ۟

7਼ (ਉਸ ਵੇਲੇ ਦੀ ਗੱਲ ਸੁਣਾਓ) ਜਦੋਂ ਮੂਸਾ ਨੇ ਆਪਣੀ ਪਤਨੀ ਨੂੰ ਕਿਹਾ ਸੀ ਕਿ ਮੈਂ ਨੇ ਅੱਗ ਵੇਖੀ ਹੈ। ਮੈਂ ਹੁਣੇ ਉੱਥੋਂ ਤੁਹਾਡੇ ਲਈ ਕੋਈ ਖ਼ਬਰ ਜਾਂ ਕੋਈ ਅੱਗ ਦਾ ਬਲਦਾ ਹੋਇਆ ਅੰਗਿਆਰਾ ਲਿਆਉਂਦਾ ਹਾਂ ਤਾਂ ਜੋ ਤੁਸੀਂ ਸੇਕ ਸਕੋ। info
التفاسير:

external-link copy
8 : 27

فَلَمَّا جَآءَهَا نُوْدِیَ اَنْ بُوْرِكَ مَنْ فِی النَّارِ وَمَنْ حَوْلَهَا ؕ— وَسُبْحٰنَ اللّٰهِ رَبِّ الْعٰلَمِیْنَ ۟

8਼ ਜਦੋਂ (ਮੂਸਾ) ਉਸ ਅੱਗ ਕੋਲ ਪਹੁੰਚਿਆ ਤਾਂ ਆਵਾਜ਼ ਆਈ ਕਿ ਬਰਕਤਾਂ ਵਾਲਾ ਹੈ ਉਹ (ਅੱਲਾਹ) ਜਿਹੜਾ ਇਸ ਅੱਗ (ਨੂਰ) ਵਿਚ ਹੈ ਅਤੇ ਜੋ ਇਸ ਦੇ ਆਲੇ-ਦੁਆਲੇ ਹੈ ਅਤੇ ਅੱਲਾਹ ਪਾਕ ਹੈ ਜੋ ਕਿ ਸਾਰੇ ਜਹਾਨਾਂ ਦਾ ਮਾਲਿਕ ਹੈ। info
التفاسير:

external-link copy
9 : 27

یٰمُوْسٰۤی اِنَّهٗۤ اَنَا اللّٰهُ الْعَزِیْزُ الْحَكِیْمُ ۟ۙ

9਼ ਹੇ ਮੂਸਾ! ਬੇਸ਼ੱਕ ਮੈਂ ਹੀ ਅੱਲਾਹ ਹਾਂ! ਜੋ ਕਿ ਡਾਢਾ ਜ਼ੋਰਾਵਰ ਤੇ ਯੁਕਤੀਮਾਨ ਹੈ। info
التفاسير:

external-link copy
10 : 27

وَاَلْقِ عَصَاكَ ؕ— فَلَمَّا رَاٰهَا تَهْتَزُّ كَاَنَّهَا جَآنٌّ وَّلّٰی مُدْبِرًا وَّلَمْ یُعَقِّبْ ؕ— یٰمُوْسٰی لَا تَخَفْ ۫— اِنِّیْ لَا یَخَافُ لَدَیَّ الْمُرْسَلُوْنَ ۟ۗۖ

10਼ (ਅੱਲਾਹ ਨੇ ਕਿਹਾ ਕਿ) ਤੂੰ ਆਪਣੀ ਸੋਟੀ ਸੁੱਟ ਦੇ। ਜਦੋਂ (ਮੂਸਾ ਨੇ ਸੋਟੀ ਸੁੱਟੀ ਤਾਂ) ਵੇਖਿਆ ਕਿ ਉਹ ਤਾਂ ਇੰਜ ਹਿਲ ਰਹੀ ਹੈ ਜਿਵੇਂ ਕੋਈ ਸੱਪ ਹੋਵੇ ਤਾਂ ਉਹ ਪਿੱਠ ਫੇਰ ਕੇ ਨੱਸਿਆ ਪਿਛ੍ਹਾਂ ਮੁੜ ਕੇ ਵੀ ਨਹੀਂ ਵੇਖਿਆ। (ਅੱਲਾਹ ਨੇ ਫ਼ਰਮਾਇਆ) ਹੇ ਮੂਸਾ! ਡਰਣਾ ਨਹੀਂ, ਮੇਰੀ ਹਜ਼ੂਰੀ ਵਿਚ ਪੈਗ਼ੰਬਰ ਡਰਿਆ ਨਹੀਂ ਕਰਦੇ। info
التفاسير:

external-link copy
11 : 27

اِلَّا مَنْ ظَلَمَ ثُمَّ بَدَّلَ حُسْنًا بَعْدَ سُوْٓءٍ فَاِنِّیْ غَفُوْرٌ رَّحِیْمٌ ۟

11਼ ਪਰ ਜਿਨ੍ਹੇ ਜ਼ੁਲਮ ਕੀਤਾ ਫੇਰ ਉਸ ਨੇ ਬੁਰਾਈ ਤੋਂ ਮਗਰੋਂ (ਭੈੜੇ ਅਮਲਾਂ ਨੂੰ) ਬਦਲ ਕੇ ਨੇਕੀ ਕੀਤੀ ਤਾਂ (ਅਜਿਹੇ ਵਿਅਕਤੀ ਲਈ) ਨਿਰਸੰਦੇਹ, ਮੈਂ ਬਖ਼ਸ਼ਣਹਾਰ ਤੇ ਮਿਹਰਬਾਨ ਹਾਂ। info
التفاسير:

external-link copy
12 : 27

وَاَدْخِلْ یَدَكَ فِیْ جَیْبِكَ تَخْرُجْ بَیْضَآءَ مِنْ غَیْرِ سُوْٓءٍ ۫— فِیْ تِسْعِ اٰیٰتٍ اِلٰی فِرْعَوْنَ وَقَوْمِهٖ ؕ— اِنَّهُمْ كَانُوْا قَوْمًا فٰسِقِیْنَ ۟

12਼ (ਹੇ ਮੂਸਾ!) ਆਪਣਾ ਹੱਥ ਆਪਣੇ ਗਲਾਵੇਂ ਵਿਚ ਪਾ, ਉਹ ਸਫ਼ੈਦ ਤੇ ਲਿਸ਼ਕਦਾ ਹੋਇਆ ਬੇ-ਐਬ ਨਿਕਲੇਗਾ। ਇਹ (ਦੋ ਨਿਸ਼ਾਨੀਆਂ) ਉਹਨਾਂ ਨੋ ਨਿਸ਼ਾਨੀਆਂ (ਰੱਬੀ ਚਮਤਕਾਰਾਂ) ਵਿੱਚੋਂ ਹਨ (ਜਿਨ੍ਹਾਂ ਦੇ ਨਾਲ) ਤੁਹਾਨੂੰ ਫ਼ਿਰਔਨ ਤੇ ਉਸ ਦੀ ਕੌਮ ਵੱਲ ਭੇਜਿਆ ਗਿਆ ਹੈ। ਬੇਸ਼ੱਕ ਉਹ ਨਾ-ਫ਼ਰਮਾਨ ਲੋਕ ਹਨ। info
التفاسير:

external-link copy
13 : 27

فَلَمَّا جَآءَتْهُمْ اٰیٰتُنَا مُبْصِرَةً قَالُوْا هٰذَا سِحْرٌ مُّبِیْنٌ ۟ۚ

13਼ ਜਦੋਂ ਉਹਨਾਂ (ਫ਼ਿਰਔਨੀਆਂ) ਕੋਲ ਸਪਸ਼ਟ ਮੁਅਜਜ਼ੇ (ਰੱਬੀ ਚਮਤਕਾਰ) ਪਹੁੰਚੇ ਤਾਂ ਉਹ ਕਹਿਣ ਲੱਗੇ ਕਿ ਇਹ ਤਾਂ ਖੁੱਲ੍ਹਾ ਜਾਦੂ ਹੈ। info
التفاسير: