Qurani Kərimin mənaca tərcüməsi - Bencab dilinə tərcümə - Arif Həlim.

ਅਨ-ਨਾਸ

external-link copy
1 : 114

قُلْ اَعُوْذُ بِرَبِّ النَّاسِ ۟ۙ

1਼ (ਹੇ ਨਬੀ!) ਆਖ ਦਿਓ ਕਿ ਮੈਂ ਮਨੁੱਖਾਂ ਦੇ ਰੱਬ ਦੀ ਸ਼ਰਨ ਵਿਚ ਆਉਂਦਾ ਹਾਂ। info
التفاسير:

external-link copy
2 : 114

مَلِكِ النَّاسِ ۟ۙ

2਼ ਸਾਰੇ ਮਨੁੱਖਾਂ ਦੇ ਪਾਤਸ਼ਾਹ ਦੀ (ਸ਼ਰਨ ਵਿਚ)।1 info

1 ਅੱਲਾਹ ਦੇ ਰਸੂਲ (ਸ:) ਨੇ ਫ਼ਰਮਾਇਆ, ਅੱਲਾਹ ਕਿਆਮਤ ਵਾਲੇ ਦਿਨ ਧਰਤੀ ਨੂੰ ਆਪਣੀ ਮੁੱਠੀ ਵਿਚ ਲਵੇਗਾ ਅਤੇ ਅਕਾਸ਼ਾਂ ਨੂੰ ਆਪਣੇ ਸੱਜੇ ਹੱਥ ਵਿਚ ਲਪੇਟ ਲਵੇਗਾ। ਫਿਰ ਫ਼ਰਮਾਏਗਾ, ਮੈਂ ਬਾਦਸ਼ਾਹ ਹਾਂ, ਧਰਤੀ ਦੇ ਬਾਦਸ਼ਾਹ ਕਿੱਥੇ ਹਨ ? (ਸਹੀ ਬੁਖ਼ਾਰੀ, ਹਦੀਸ: 7382

التفاسير:

external-link copy
3 : 114

اِلٰهِ النَّاسِ ۟ۙ

3਼ ਅਤੇ ਸਾਰੇ ਮਨੁੱਖਾਂ ਦੇ ਇਸ਼ਟ (ਅੱਲਾਹ) ਦੀ (ਸ਼ਰਨ ਵਿਚ ਆਉਂਦਾ ਹਾਂ)। info
التفاسير:

external-link copy
4 : 114

مِنْ شَرِّ الْوَسْوَاسِ ۙ۬— الْخَنَّاسِ ۟ۙ

4਼ ਉਸ ਭਰਮ ਭੁਲੇਖਾ ਪਾਉਣ ਵਾਲੇ ਸ਼ੈਤਾਨ ਦੀ ਬੁਰਾਈ ਤੋਂ (ਬਚਣ ਲਈ), ਜਿਹੜਾ (ਅੱਲਾਹ ਦਾ ਨਾਂ ਸੁਣਦੇ ਹੀ) ਭੱਜ ਜਾਂਦਾ ਹੈ। 2 info

2 ਇਸ ਤੋਂ ਭਾਵ ਸ਼ੈਤਾਨ ਹੈ ਤੇ ਇਸ ਦਾ ਭਾਵ ਮਨੁੱਖੀ ਇੱਛਾਵਾਂ ਵੀ ਹਨ ਕਿਉਂ ਜੋ ਉਹ ਵੀ ਮਨੁੱਖ ਨੂੰ ਆਮ ਕਰਕੇ ਬੁਰਾਈ ਵੱਲ ਹੀ ਲੈਕੇ ਜਾਂਦੀਆਂ ਹਨ ਜਿਵੇਂ ਕਿ ਹਦੀਸ ਵਿਚ ਹੈ, ਅੱਲਾਹ ਦੇ ਰਸੂਲ (ਸ:) ਨੇ ਫ਼ਰਮਾਇਆ ਕਿ ਨਰਕ ਮਨੁੱਖੀ ਇੱਛਾਵਾਂ ਵਿਚ ਘਿਰੀ ਹੋਈ ਹੈ ਅਤੇ ਜੰਨਤ ਉਹਨਾਂ ਕੰਮਾਂ ਵਿਚ ਘਿਰੀ ਹੋਈ ਹੈ ਜਿਹੜੀ ਦਿਲ ਨੂੰ ਬੁਰੀਆਂ ਲੱਗਦੀਆਂ ਹਨ। (ਸਹੀ ਬੁਖ਼ਾਰੀ, ਹਦੀਸ: 6487) ● ਇਸ ਤੋਂ ਭਾਵ ਹੈ ਕਿ ਮਨੁੱਖੀ ਇੱਛਾਵਾਂ ਤੇ ਰੁਵਾਨੀ ਜਜ਼ਬਾਤ ਨਰਕ ਵੱਲ ਹੀ ਅਗਵਾਈ ਕਰਦੇ ਹਨ ਜਦ ਕਿ ਇੱਛਾਵਾਂ ’ਤੇ ਕਾਬੂ ਪਾਉਣਾ ਪਵਿੱਤਰਤਾ ਧਾਰਨ ਕਰਨਾ, ਨੇਕੀ ਦੇ ਦੂਜੇ ਕੰਮ ਤੇ ਅੱਲਾਹ ਅਤੇ ਉਸ ਦੇ ਰਸੂਲ ਦੀ ਤਾਬੇਦਾਰੀ ਜੰਨਤ ਵੱਲ ਲੈਕੇ ਜਾਂਦੀ ਹੈ। ਜਿਹੜੀਆਂ ਕਰਤੂਤਾਂ ਨਰਕ ਦਾ ਕਾਰਨ ਬਣਦੀਆਂ ਹਨ ਉਹਨਾਂ ਦਾ ਕਰਨਾ ਬਹੁਤ ਸੌੌਖਾ ਦਿੱਸਦਾ ਹੈ ਜਦ ਕਿ ਜੰਨਤ ਦੀ ਪ੍ਰਾਪਤੀ ਵਾਲੇ ਕੰਮ ਔੌਖੇ ਵਿਖਾਈ ਦਿੰਦੇ ਹਨ।

التفاسير:

external-link copy
5 : 114

الَّذِیْ یُوَسْوِسُ فِیْ صُدُوْرِ النَّاسِ ۟ۙ

5਼ ਜਿਹੜਾ ਲੋਕਾਂ ਦੇ ਮਨਾਂ ਵਿਚ ਭਰਮ ਭੁਲੇਖੇ ਪਾਉਂਦਾ ਹੈ। info
التفاسير:

external-link copy
6 : 114

مِنَ الْجِنَّةِ وَالنَّاسِ ۟۠

6਼ ਉਹ ਭਾਵੇਂ ਜਿੰਨਾਂ ਵਿੱਚੋਂ ਹੋਵੇ ਜਾਂ ਮਨੁੱਖਾਂ ਵਿੱਚੋਂ। info
التفاسير: