ترجمة معاني القرآن الكريم - الترجمة البنجابية - عارف حليم

رقم الصفحة:close

external-link copy
24 : 4

وَّالْمُحْصَنٰتُ مِنَ النِّسَآءِ اِلَّا مَا مَلَكَتْ اَیْمَانُكُمْ ۚ— كِتٰبَ اللّٰهِ عَلَیْكُمْ ۚ— وَاُحِلَّ لَكُمْ مَّا وَرَآءَ ذٰلِكُمْ اَنْ تَبْتَغُوْا بِاَمْوَالِكُمْ مُّحْصِنِیْنَ غَیْرَ مُسٰفِحِیْنَ ؕ— فَمَا اسْتَمْتَعْتُمْ بِهٖ مِنْهُنَّ فَاٰتُوْهُنَّ اُجُوْرَهُنَّ فَرِیْضَةً ؕ— وَلَا جُنَاحَ عَلَیْكُمْ فِیْمَا تَرٰضَیْتُمْ بِهٖ مِنْ بَعْدِ الْفَرِیْضَةِ ؕ— اِنَّ اللّٰهَ كَانَ عَلِیْمًا حَكِیْمًا ۟

24਼ ਤੁਹਾਡੇ ਲਈ ਵਿਵਾਹਿਤ ਔਰਤਾਂ ਵੀ ਹਰਾਮ ਹਨ ਪ੍ਰੰਤੂ ਜਿਹੜੀਆਂ ਔਰਤਾਂ ਜੰਗ ਵਿਚ ਤੁਹਾਡੇ ਕਬਜ਼ੇ ਵਿਚ ਆ ਜਾਣ ਉਹ ਜਾਇਜ਼ ਹਨ। ਅੱਲਾਹ ਨੇ ਇਹਨਾਂ ਹਿਦਾਇਤਾਂ ਨੂੰ ਤੁਹਾਡੇ ਲਈ ਲਿੱਖ ਛੱਡਿਆ ਹੇ। ਇਹਨਾਂ ਇਸਤਰੀਆਂ ਤੋਂ ਛੁੱਟ ਬਾਕੀ ਸਾਰੀਆਂ ਔਰਤਾਂ ਤੁਹਾਡੇ ਲਈ ਹਲਾਲ (ਜਾਇਜ਼) ਹਨ। ਤੁਸੀਂ ਆਪਣੇ ਮਾਲ (ਮਹਿਰ) ਦੇ ਕੇ ਉਹਨਾਂ ਨਾਲ ਨਿਕਾਹ ਕਰ ਸਕਦੇ ਹੋ। ਤੁਹਾਡਾ ਇਰਾਦਾ ਬਦਕਾਰੀ ਲਈ ਨਹੀਂ ਹੋਣਾ ਚਾਹੀਦਾ। ਇਸ ਲਈ ਜਿਨ੍ਹਾਂ ਨਾਲ ਤੁਸੀਂ ਨਿਕਾਹ ਕਰੋ ਉਹਨਾਂ ਨੂੰ ਉਹਨਾਂ ਦਾ ਨਿਯਤ ਕੀਤਾ ਹੋਇਆ ਮਹਿਰ ਅਦਾ ਕਰੋ। ਮਹਿਰ ਨਿਯਤ ਹੋਣ ਤੋਂ ਮਗਰੋਂ ਜੇਕਰ ਆਪਸੀ ਰਜ਼ਾਮੰਦੀ ਨਾਲ ਇਸ ਵਿਚ (ਘੱਟ ਜਾਂ ਵੱਧ) ਨਿਯਤ ਕਰ ਲਵੋ ਤਾਂ ਤੁਹਾਡੇ ’ਤੇ ਕੋਈ ਦੋਸ਼ ਨਹੀਂ। ਬੇਸ਼ੱਕ ਅੱਲਾਹ ਜਾਣਨ ਵਾਲਾ, ਸਿਆਣਾ ਤੇ ਦਾਨਾ ਹੇ। info
التفاسير:

external-link copy
25 : 4

وَمَنْ لَّمْ یَسْتَطِعْ مِنْكُمْ طَوْلًا اَنْ یَّنْكِحَ الْمُحْصَنٰتِ الْمُؤْمِنٰتِ فَمِنْ مَّا مَلَكَتْ اَیْمَانُكُمْ مِّنْ فَتَیٰتِكُمُ الْمُؤْمِنٰتِ ؕ— وَاللّٰهُ اَعْلَمُ بِاِیْمَانِكُمْ ؕ— بَعْضُكُمْ مِّنْ بَعْضٍ ۚ— فَانْكِحُوْهُنَّ بِاِذْنِ اَهْلِهِنَّ وَاٰتُوْهُنَّ اُجُوْرَهُنَّ بِالْمَعْرُوْفِ مُحْصَنٰتٍ غَیْرَ مُسٰفِحٰتٍ وَّلَا مُتَّخِذٰتِ اَخْدَانٍ ۚ— فَاِذَاۤ اُحْصِنَّ فَاِنْ اَتَیْنَ بِفَاحِشَةٍ فَعَلَیْهِنَّ نِصْفُ مَا عَلَی الْمُحْصَنٰتِ مِنَ الْعَذَابِ ؕ— ذٰلِكَ لِمَنْ خَشِیَ الْعَنَتَ مِنْكُمْ ؕ— وَاَنْ تَصْبِرُوْا خَیْرٌ لَّكُمْ ؕ— وَاللّٰهُ غَفُوْرٌ رَّحِیْمٌ ۟۠

25਼ ਜੇ ਤੁਹਾਡੇ ਵਿੱਚੋਂ ਕੋਈ ਵਿਅਕਤੀ ਆਜ਼ਾਦ ਮੁਸਲਮਾਨ ਇਸਤਰੀ ਨਾਲ ਨਿਕਾਹ ਕਰਨ ਦੀ ਸਮਰਥਾ ਨਾ ਰੱਖਦਾ ਹੋਵੇ ਤਾਂ ਉਹ ਮੁਸਲਮਾਨ ਬਾਂਦੀਆਂ ਨਾਲ, ਜਿਨ੍ਹਾਂ ਦੇ ਤੁਸੀਂ ਆਪ ਮਾਲਿਕ ਹੋ, ਨਿਕਾਹ ਕਰ ਸਕਦਾ ਹੇ। ਅੱਲਾਹ ਤੁਹਾਡੇ ਈਮਾਨ ਦੀ ਹਾਲਤ ਨੂੰ ਭਲੀ-ਭਾਂਤ ਜਾਣਦਾ ਹੇ। ਤੁਸੀਂ ਸਾਰੇ ਇਕ (ਆਦਮ ਦੀ ਔਲਾਦ) ਹੋ, ਇਸ ਲਈ ਬਾਂਦੀਆਂ ਦੇ ਮਾਲਿਕਾਂ ਤੋਂ ਇਜਾਜ਼ਤ ਲੈ ਕੇ ਉਹਨਾਂ ਨਾਲ ਨਿਕਾਹ ਕਰ ਲਵੋ ਅਤੇ ਰਵਾਜ ਅਨੁਸਾਰ ਉਹਨਾਂ (ਬਾਂਦੀਆਂ) ਦੇ ਮਹਿਰ ਉਹਨਾਂ ਨੂੰ ਦੇਵੋਂ। ਉਹ (ਬਾਂਦੀਆਂ) ਨੇਕ ਤੇ ਭਲੀਆਂ ਹੋਣ ਬਦਕਾਰੀ ਕਰਨ ਵਾਲੀਆਂ ਨਾ ਹੋਣ ਅਤੇ ਨਾ ਹੀ ਚੋਰੀ ਛੁਪੇ ਯਾਰੀਆਂ ਲਾਉਣ, ਜਦੋਂ ਉਹ ਬਾਂਦੀਆਂ (ਤੁਹਾਡੇ) ਨਿਕਾਹ ਵਿਚ ਆ ਜਾਣ ਜੇ ਫੇਰ ਵੀ ਉਹ ਬਦਕਾਰੀ ਕਰਨ ਤਾਂ ਉਹਨਾਂ ਦੀ ਸਜ਼ਾਂ ਆਜ਼ਾਦ ਇਸਤਰੀਆਂ ਦੀ ਸਜ਼ਾ ਤੋਂ ਅੱਧੀ (ਭਾਵ 50 ਕੋੜੇ) ਹੋਵੇਗੀ।1 ਬਾਂਦੀਆਂ (ਗੋਲੀਆਂ) ਨਾਲ ਨਿਕਾਹ ਕਰਨ ਦੀ ਇਜਾਜ਼ਤ ਤੁਹਾਡੇ ਵਿੱਚੋਂ ਕੇਵਲ ਉਹਨਾਂ ਲੋਕਾਂ ਨੂੰ ਹੀ ਹੇ ਜਿਨ੍ਹਾਂ ਨੂੰ ਗੁਨਾਹ ਭਰੀ ਰਾਹ ਤੁਰ ਪੈਣ ਦਾ ਡਰ ਹੇ। ਜੇ ਤੁਸੀਂ ਸਬਰ ਕਰ ਸਕੋ ਤਾਂ ਇਹ ਤੁਹਾਡੇ ਲਈ ਵਧੇਰੇ ਚੰਗਾ ਹੇ ਅਤੇ ਅੱਲਾਹ ਬੜਾ ਹੀ ਬਖ਼ਸ਼ਣਹਾਰ ਤੇ ਰਹਿਮਤਾਂ ਵਾਲਾ ਹੇ। info

1 ਗ਼ੁਲਾਮ ਮਰਦ ਜਾਂ ਔਰਤ ਭਾਵੇਂ ਉਹ ਵਿਵਾਹਿਤ ਹਨ ਜਾਂ ਨਹੀਂ ਜੇ ਉਹਨਾਂ ਵਿੱਚੋਂ ਕੋਈ ਜ਼ਨਾਂ ਕਰੇਗਾ ਤਾਂ ਉਹਨਾਂ ਨੂੰ ਪੰਜਾਹ ਕੋੜ੍ਹਿਆਂ ਦੀ ਸਜ਼ਾ ਦਿੱਤੀ ਜਾਵੇਗੀ ਅਤੇ ਉਹਨਾਂ ਲਈ ਰਜਮ (ਪੱਥਰ ਮਾਰਨ) ਦੀ ਸਜ਼ਾ ਲਾਗੂ ਨਹੀਂ ਹੋਵੇਗੀ।

التفاسير:

external-link copy
26 : 4

یُرِیْدُ اللّٰهُ لِیُبَیِّنَ لَكُمْ وَیَهْدِیَكُمْ سُنَنَ الَّذِیْنَ مِنْ قَبْلِكُمْ وَیَتُوْبَ عَلَیْكُمْ ؕ— وَاللّٰهُ عَلِیْمٌ حَكِیْمٌ ۟

26਼ ਅੱਲਾਹ ਇਹ ਚਾਹੁੰਦਾ ਹੇ ਕਿ ਸਾਰੇ ਹੁਕਮਾਂ ਨੂੰ ਵਿਸਥਾਰ ਨਾਲ ਬਿਆਨ ਕਰੇ ਅਤੇ ਤੁਹਾਨੂੰ ਤੁਹਾਥੋਂ ਪਹਿਲਾਂ ਦੇ ਨੇਕ ਲੋਕਾਂ ਦੀ ਰਾਹ ’ਤੇ ਚਲਾਵੇ, ਉਹ ਤੁਹਾਡੇ ਵੱਲ ਧਿਆਨ ਦੇਣਾ ਚਾਹੁੰਦਾ ਹੇ। ਅੱਲਾਹ ਜਾਣਨਹਾਰ ਤੇ ਸਿਆਣਾ ਹੇ। info
التفاسير: