اِلَّا الَّذِیْنَ یَصِلُوْنَ اِلٰی قَوْمٍ بَیْنَكُمْ وَبَیْنَهُمْ مِّیْثَاقٌ اَوْ جَآءُوْكُمْ حَصِرَتْ صُدُوْرُهُمْ اَنْ یُّقَاتِلُوْكُمْ اَوْ یُقَاتِلُوْا قَوْمَهُمْ ؕ— وَلَوْ شَآءَ اللّٰهُ لَسَلَّطَهُمْ عَلَیْكُمْ فَلَقٰتَلُوْكُمْ ۚ— فَاِنِ اعْتَزَلُوْكُمْ فَلَمْ یُقَاتِلُوْكُمْ وَاَلْقَوْا اِلَیْكُمُ السَّلَمَ ۙ— فَمَا جَعَلَ اللّٰهُ لَكُمْ عَلَیْهِمْ سَبِیْلًا ۟
90਼ ਕੇਵਲ ਉਹਨਾਂ ਲੋਕਾਂ ਨੂੰ ਇਸ ਹੁਕਮ ਤੋਂ ਛੂਟ ਹੇ ਜਿਹੜੇ ਉਸ ਕੌਮ ਨਾਲ ਸੰਬੰਧ ਰੱਖਦੇ ਹੋਣ, ਜਿਨ੍ਹਾਂ ਨਾਲ ਤੁਹਾਡੀ ਸੰਧੀ ਹੋ ਚੁੱਕੀ ਹੇ ਜਾਂ ਤੁਹਾਡੇ ਕੋਲ ਇਸ ਹਾਲਤ ਵਿਚ ਆਉਣ ਕਿ ਲੜਾਈ ਤੋਂ ਤੰਗ ਆ ਚੁੱਕੇ ਹਨ, ਉਹ ਤੁਹਾਡੇ ਨਾਲ ਵੀ ਲੜਣ ਤੋਂ ਬਚਦੇ ਹਨ ਅਤੇ ਆਪਣੀ ਕੌਮ ਨਾਲ ਵੀਂ ਲੜਣ ਤੋਂ ਬਚਦੇ ਹਨ। ਜੇਕਰ ਅੱਲਾਹ ਚਾਹੁੰਦਾ ਤਾਂ ਇਹਨਾਂ ਕਾਫ਼ਿਰਾਂ ਨੂੰ ਤੁਹਾਡੇ ’ਤੇ ਭਾਰੂ ਕਰ ਦਿੰਦਾ ਅਤੇ ਫੇਰ ਉਹ ਲਾਜ਼ਮਨ ਤੁਹਾਡੇ ਨਾਲ ਜੰਗ ਕਰਦੇ, ਇਸ ਲਈ ਜੇ ਇਹ ਮੁਨਾਫ਼ਿਕ ਲੋਕ ਤੁਹਾਥੋਂ ਕੰਨੀ ਖਾਣ ਅਤੇ ਲੜਾਈ ਕਰਨ ਤੋਂ ਬਚਣ ਅਤੇ ਤੁਹਾਡੇ ਵੱਲ ਸੁਲਾਹ ਤੇ ਸ਼ਾਂਤੀ ਦ ਹੱਥ ਵਧਾਉਣ ਤਾਂ ਅੱਲਾਹ ਨੇ ਤੁਹਾਡੇ ਲਈ ਉਹਨਾਂ ਮੁਨਾਫ਼ਿਕਾਂ ਨਾਲ ਲੜਣ ਦੀ ਕੋਈ ਰਾਹ ਨਹੀਂ ਛੱਡੀ।
التفاسير: