《古兰经》译解 - 旁遮普语翻译 - 阿里夫·哈利姆。

页码:close

external-link copy
19 : 14

اَلَمْ تَرَ اَنَّ اللّٰهَ خَلَقَ السَّمٰوٰتِ وَالْاَرْضَ بِالْحَقِّ ؕ— اِنْ یَّشَاْ یُذْهِبْكُمْ وَیَاْتِ بِخَلْقٍ جَدِیْدٍ ۟ۙ

19਼ ਕੀ ਤੁਸੀਂ ਨਹੀਂ ਵੇਖਿਆ ਕਿ ਅੱਲਾਹ ਨੇ ਅਕਾਸ਼ ਤੇ ਧਰਤੀ ਦੀ ਰਚਨਾ ਹੱਕ-ਸੱਚ ਨਾਲ ਕੀਤੀ ਹੈ ਜੇ ਉਹ (ਅੱਲਾਹ) ਚਾਹੇ ਤਾਂ ਤੁਹਾਨੂੰ ਸਾਰਿਆਂ ਨੂੰ (ਸੰਸਾਰ ਵਿੱਚੋਂ) ਲੈ ਜਾਵੇ ਅਤੇ (ਤੁਹਾਡੀ ਥਾਂ) ਇਕ ਨਵੀਂ ਮਖ਼ਲੂਕ (ਰਚਨਾਂ) ਲੈ ਆਵੇ। info
التفاسير:

external-link copy
20 : 14

وَّمَا ذٰلِكَ عَلَی اللّٰهِ بِعَزِیْزٍ ۟

20਼ ਅਤੇ ਅੱਲਾਹ ਲਈ ਇਹ ਕੰਮ ਕਰਨਾ ਕੁੱਝ ਵੀ ਔਖਾ ਨਹੀਂ। info
التفاسير:

external-link copy
21 : 14

وَبَرَزُوْا لِلّٰهِ جَمِیْعًا فَقَالَ الضُّعَفٰٓؤُا لِلَّذِیْنَ اسْتَكْبَرُوْۤا اِنَّا كُنَّا لَكُمْ تَبَعًا فَهَلْ اَنْتُمْ مُّغْنُوْنَ عَنَّا مِنْ عَذَابِ اللّٰهِ مِنْ شَیْءٍ ؕ— قَالُوْا لَوْ هَدٰىنَا اللّٰهُ لَهَدَیْنٰكُمْ ؕ— سَوَآءٌ عَلَیْنَاۤ اَجَزِعْنَاۤ اَمْ صَبَرْنَا مَا لَنَا مِنْ مَّحِیْصٍ ۟۠

21਼ ਸਾਰੇ ਹੀ ਲੋਕ (ਕਿਆਮਤ ਦਿਹਾੜੇ) ਅੱਲਾਹ ਦੇ ਹਜ਼ੂਰ ਖੜੇ ਹੋਣਗੇ, ਫੇਰ ਕਮਜ਼ੋਰ ਲੋਕ (ਸੰਸਾਰ ਵਿਚ) ਘਮੰਡ ਕਰਨ ਵਾਲੇ (ਆਗੂਆਂ) ਨੂੰ ਕਹਿਣਗੇ ਕਿ ਅਸੀਂ ਤਾਂ ਤੁਹਾਡੇ ਹੀ ਅਧੀਨ ਸੀ, ਕੀ ਤੁਸੀਂ ਸਾਥੋਂ ਅੱਲਾਹ ਦਾ ਥੋੜ੍ਹਾ ਜਿਹਾ ਅਜ਼ਾਬ ਦੂਰ ਕਰ ਸਕਦੇ ਹੋ ? ਉਹ (ਆਗੂ) ਆਖਣਗੇ ਕਿ ਜੇ ਅੱਲਾਹ ਸਾਨੂੰ ਹਿਦਾਇਤ ਦਿੰਦਾ ਤਾਂ ਅਸੀਂ ਜ਼ਰੂਰ ਤੁਹਾਨੂੰ ਹਿਦਾਇਤ ਦਿੰਦੇ। ਹੁਣ ਭਾਵੇਂ ਅਸੀਂ ਰੋਈਏ ਭਾਵੇਂ ਸਹਿਣ ਕਰੀਏ, ਸਾਡੇ ਲਈ ਇਕ ਸਮਾਨ ਹੈ। ਸਾਡੇ ਲਈ ਭੱਜਣ ਲਈ ਕੋਈ ਥਾਂ ਨਹੀਂ। info
التفاسير:

external-link copy
22 : 14

وَقَالَ الشَّیْطٰنُ لَمَّا قُضِیَ الْاَمْرُ اِنَّ اللّٰهَ وَعَدَكُمْ وَعْدَ الْحَقِّ وَوَعَدْتُّكُمْ فَاَخْلَفْتُكُمْ ؕ— وَمَا كَانَ لِیَ عَلَیْكُمْ مِّنْ سُلْطٰنٍ اِلَّاۤ اَنْ دَعَوْتُكُمْ فَاسْتَجَبْتُمْ لِیْ ۚ— فَلَا تَلُوْمُوْنِیْ وَلُوْمُوْۤا اَنْفُسَكُمْ ؕ— مَاۤ اَنَا بِمُصْرِخِكُمْ وَمَاۤ اَنْتُمْ بِمُصْرِخِیَّ ؕ— اِنِّیْ كَفَرْتُ بِمَاۤ اَشْرَكْتُمُوْنِ مِنْ قَبْلُ ؕ— اِنَّ الظّٰلِمِیْنَ لَهُمْ عَذَابٌ اَلِیْمٌ ۟

22਼ ਜਦੋਂ (ਕਰਮਾਂ ਦਾ) ਫ਼ੈਸਲਾ ਹੋ ਚੁੱਕੇਗਾ ਤਾਂ ਸ਼ੈਤਾਨ ਕਹੇਗਾ ਕਿ ਅੱਲਾਹ ਨੇ ਤਾਂ ਤੁਹਾਡੇ ਨਾਲ ਸੱਚਾ ਵਾਅਦਾ ਕੀਤਾ ਸੀ ਅਤੇ ਜਿਹੜੇ ਵਾਅਦੇ ਮੈਂਨੇ ਤੁਹਾਡੇ ਨਾਲ ਕੀਤੇ ਸੀ, ਉਹਨਾਂ ’ਚੋਂ ਕੋਈ ਵੀ ਪੂਰਾ ਨਹੀਂ ਕੀਤਾ। ਮੇਰਾ ਤੁਹਾਡੇ ’ਤੇ ਕੋਈ ਜ਼ੋਰ ਨਹੀਂ ਸੀ (ਕਿ ਮੇਰੇ ਆਖੇ ਲੱਗੋ)। ਮੈਂਨੇ ਤੁਹਾਨੂੰ (ਆਪਣੇ ਵੱਲ) ਬੁਲਾਇਆ ਅਤੇ ਤੁਸੀਂ ਮੇਰੀ ਗੱਲ ਮੰਨੀ ਸੋ ਮੈਨੂੰ ਦੋਸ਼ ਨਾ ਦਿਓ ਸਗੋਂ ਆਪਣੇ ਆਪ ਦੀ ਹੀ ਨਿੰਦਾ ਕਰੋ। ਇੱਥੇ ਨਾ ਹੀ ਮੈਂ ਤੁਹਾਡੀਆਂ ਬੇਨਤੀਆਂ ਮੰਣਨ ਵਾਲਾ ਹਾਂ ਅਤੇ ਨਾ ਹੀ ਤੁਸੀਂ ਮੇਰੀ ਬੇਨਤੀਆਂ ਨੂੰ ਪਰਵਾਨ ਕਰ ਸਕਦੇ ਹੋ। ਮੈਂ (ਸ਼ੈਤਾਨ) ਤਾਂ ਇਹ ਵੀ ਮੰਣਨ ਨੂੰ ਤਿਆਰ ਨਹੀਂ ਕਿ ਤੁਸੀਂ ਮੈਨੂੰ ਇਸ (ਕਿਆਮਤ) ਤੋਂ ਪਹਿਲਾਂ ਰੱਬ ਦਾ ਸ਼ਰੀਕ ਮੰਨਦੇ ਸੀ। ਬੇਸ਼ੱਕ ਜ਼ਾਲਮਾਂ ਲਈ ਦਰਦਨਾਕ ਅਜ਼ਾਬ ਹੈ। info
التفاسير:

external-link copy
23 : 14

وَاُدْخِلَ الَّذِیْنَ اٰمَنُوْا وَعَمِلُوا الصّٰلِحٰتِ جَنّٰتٍ تَجْرِیْ مِنْ تَحْتِهَا الْاَنْهٰرُ خٰلِدِیْنَ فِیْهَا بِاِذْنِ رَبِّهِمْ ؕ— تَحِیَّتُهُمْ فِیْهَا سَلٰمٌ ۟

23਼ ਜਿਹੜੇ ਲੋਕੀ ਈਮਾਨ ਲਿਆਏ ਅਤੇ ਨੇਕ ਕੰਮ ਵੀ ਕੀਤੇ ਉਹ ਉਹਨਾਂ ਸਵਰਗਾਂ ਵਿਚ ਪ੍ਰਵੇਸ਼ ਕਰਨਗੇ ਜਿਨ੍ਹਾਂ ਦੇ ਹੇਠ ਨਹਿਰਾਂ ਵਗਦੀਆਂ ਹੋਣਗੀਆਂ, ਜਿੱਥੇ ਉਹ ਆਪਣੇ ਰੱਬ ਦੀ ਆਗਿਆ ਨਾਲ ਸਦਾ ਲਈ ਰਹਿਣਗੇ ਤੇ ਉੱਥੇ ਉਹਨਾਂ ਦਾ ਸਵਾਗਤ “ਸਲਾਮ” ਨਾਲ ਹੋਵੇਗਾ।1 info

1 ਵੇਖੋ ਸੂਰਤ ਅਲ-ਨਿਸਾ, ਹਾਸ਼ੀਆ ਆਇਤ 86/4

التفاسير:

external-link copy
24 : 14

اَلَمْ تَرَ كَیْفَ ضَرَبَ اللّٰهُ مَثَلًا كَلِمَةً طَیِّبَةً كَشَجَرَةٍ طَیِّبَةٍ اَصْلُهَا ثَابِتٌ وَّفَرْعُهَا فِی السَّمَآءِ ۟ۙ

24਼ (ਹੇ ਨਬੀ!) ਕੀ ਤੁਸੀਂ ਨਹੀਂ ਵੇਖਿਆ ਕਿ ਅੱਲਾਹ ਨੇ ਪਵਿੱਤਰ ਕਲਮੇਂ (ਇਸਲਾਮ) ਦੀ ਉਦਾਹਰਨ ਕਿਵੇਂ ਦਿੱਤੀ ਹੈ ਕਿ ਉਹ ਇਕ ਪਾਕੀਜ਼ਾ ਦਰਖ਼ਤ ਵਾਂਗ ਹੈ, ਜਿਸ ਦੀਆਂ ਜੜ੍ਹਾਂ ਮਜ਼ਬੂਤ ਹਨ ਅਤੇ ਉਸ ਦੀਆਂ ਟਹਿਣੀਆਂ ਅਕਾਸ਼ ਵਿਚ ਹਨ। info
التفاسير: