1 ਅੱਲਾਹ ਦੇ ਨਬੀ ਨੇ ਫ਼ਰਮਾਇਆ ਕਿ ਬੇਸ਼ੱਕ ਸੱਚਾਈ ਨੇਕੀ ਵੱਲ ਹਿਦਾਇਤ ਕਰਦੀ ਹੈ ਅਤੇ ਨੇਕੀ ਜੰਨਤ ਵਲ ਲੈਕੇ ਜਾਂਦੀ ਹੈ ਅਤੇ ਆਦਮੀ ਸੱਚ ਬੋਲਦਾ ਰਹਿੰਦਾ ਹੈ। ਇਥੋਂ ਤੱਕ ਕਿ ਸਚਿਆਦਾ ਬਣ ਜਾਂਦਾ ਹੈ ਅਤੇ ਝੂਠ ਗੁਨਾਹ ਵੱਲ ਲੈਕੇ ਜਾਂਦਾ ਹੈ ਅਤੇ ਨਰਕ ਵੱਲ ਪਹੁੰਚਾ ਦਿੰਦਾ ਹੈ। ਜਿਹੜਾ ਵਿਅਕਤੀ ਝੂਠ ਬੋਲਦਾ ਰਹਿੰਦਾ ਹੈ ਉਹ ਅੱਲਾਹ ਕੋਲ ਝੂਠਾ ਲਿਖ ਦਿਤਾ ਜਾਂਦਾ ਹੈ। (ਸਹੀ ਬੁਖ਼ਾਰੀ, ਹਦੀਸ 6094)
1 ਇਸ ਵਿੱਚ ਅੱਲਾਹ ਦੇ ਫ਼ਜ਼ਲਾਂ ਦੀ ਚਰਚਾ ਕੀਤੀ ਗਈ ਹੈ ਜੋ ਉਹ ਨੇਕੀ ਦਾ ਬਦਲਾ ਦਿੰਦੇ ਸਮੇਂ ਇਖ਼ਤਿਆਰ ਕਰਦਾ ਹੈ ਕਿ ਹਰ ਨੇਕ ਕੰਮ ਕਰਨ ’ਤੇ ਦਸ ਤੋਂ ਲੈ ਕੇ ਸਤ ਸੋ ਗੁਣਾ ਤੱਕ ਸਵਾਬ ਮਿਲਦਾ ਹੈ ਅਤੇ ਜੇ ਉਹ ਕੋਈ ਬੁਰਾ ਕੰਮ ਕਰਦਾ ਹੈ ਤਾਂ ਇਕ ਹੀ ਗੁਣਾ ਗਿਣਿਆ ਜਾਂਦਾ ਹੈ ਅਤੇ ਹੋ ਸਕਦਾ ਹੈ ਕਿ ਅੱਲਾਹ ਉਸ ਨੂੰ ਮਾਫ਼ ਕਰ ਦੇਵੇ। (ਸਹੀ ਬੁਖ਼ਾਰੀ, ਹਦੀਸ 41)