1 ਇਸ ਤੋਂ ਪਤਾ ਲੱਗਦਾ ਹੈ ਕਿ ਅੱਲਾਹ ਦੀ ਨਾ-ਫ਼ਰਮਾਨੀ ਦੁਨੀਆਂ ਤੇ ਆਖ਼ਿਰਤ ਦੋਵੇਂ ਥਾਂ ਜ਼ਲੀਲ ਅਤੇ ਰੁਸਵਾਈ ਦਾ ਕਾਰਨ ਬਣਦੀ ਹੈ ਅਤੇ ਅੱਲਾਹ ਦੀ ਨਾ-ਫ਼ਰਮਾਨੀ ਤੋਂ ਬਚਣ ਵਾਲੇ ਨੂੰ ਜੰਨਤ ਦੀ ਜ਼ਮਾਨਤ ਦਿੱਤੀ ਗਈ ਹੈ ਜਿਵੇਂ ਸਹਲ ਬਿਨ ਸਾਅਦ ਰ:ਅ: ਤੋਂ ਪਤਾ ਲੱਗਦਾ ਹੈ ਕਿ ਰਸੂਲ (ਸ:) ਨੇ ਫ਼ਰਮਾਇਆ ਜਿਹੜਾ ਵਿਅਕਤੀ ਮੈਨੂੰ ਇਸ ਦੀ ਰਾਖੀ ਕਰਨ ਦੀ ਜ਼ਮਾਨਤ ਦੇ ਦੇਵੇ ਜਿਹੜੀ ਜਬਾੜ੍ਹਿਆਂ ਦੇ ਵਿਚਕਾਰ ਹੈ ਭਾਵ (ਮੂੰਹ ਤੇ ਜ਼ੁਬਾਨ) ਅਤੇ ਉਸ ਦੀ ਜਿਹੜੀ ਚੀਜ਼ ਦੋ ਲੱਤਾ ਦੇ ਵਿਚਕਾਰ ਹੈ (ਭਾਵ ਗੁਪਤ ਅੰਗ) ਤਾਂ ਮੈਂ ਉਸ ਨੂੰ ਜੰਨਤ ਦੀ ਜ਼ਮਾਨਤ ਦਿੰਦਾ ਹਾਂ (ਸਹੀ ਬੁਖ਼ਾਰੀ, ਹਦੀਸ: 6474) ਭਾਵ ਜਿਹੜਾ ਕੋਈ ਚੁਗ਼ਲੀ, ਝੂਠ ਅਤੇ ਘਟੀਆਂ ਗੱਲਾਂ ਤੋਂ ਆਪਣੀ ਜ਼ੁਬਾਨ ਨੂੰ ਅਤੇ ਹਰਾਮ ਚੀਜ਼ਾਂ ਦੇ ਖਾਣ ਪੀਣ ਤੋਂ ਆਪਣੇ ਮੂੰਹ ਨੂੰ ਅਤੇ ਜ਼ਨਾ, ਬਦਕਾਰੀ ਦੇ ਗੁਨਾਹਾਂ ਤੋਂ ਆਪਣੇ ਆਪ ਨੂੰ ਬਚਾ ਕੇ ਰਖੇਗਾ ਤਾਂ ਉਹ ਜੰਨਤੀ ਹੈ।