1 ਇਸ ਤੋਂ ਭਾਵ ਤਕਬੱਰ ਜਾਂ ਘਮੰਡ ਦਾ ਪ੍ਰਗਟਾਵਾ ਕਰਨਾ ਹੈ ਜੋ ਕਿ ਅੱਲਾਹ ਨੂੰ ਨਾ ਪਸੰਦ ਹੈ। ਹਦੀਸ ਵਿਚ ਨਬੀ (ਸ:) ਨੇ ਫ਼ਰਮਾਇਆ ਕਿ ਜਿਸ ਵਿਅਕਤੀ ਦੇ ਦਿਲ ਵਿਚ ਰਤਾ ਭਰ ਵੀ ਵਡਿਆਈ ਹੋਵੇਗੀ ਉਹ ਜੰਨਤ ਵਿਚ ਨਹੀਂ ਜਾਵੇਗਾ। ਇਕ ਸਹਾਬੀ ਨੇ ਪੁੱਛਿਆ ਕਿ ਇਕ ਵਿਅਕਤੀ ਚਾਹੁੰਦਾ ਹੈ ਕਿ ਉਸ ਦਾ ਲਿਬਾਸ ਤੇ ਜੁੱਤੇ ਵਧੀਆ ਹੋਣ ਤਾਂ ਕੀ ਇਹ ਵੀ ਤਕੱਬਰ ਹੈ। ਆਪ (ਸ:) ਨੇ ਫ਼ਰਮਾਇਆ ਕਿ ਅੱਲਾਹ ਸੋਹਣਾ ਹੈ ਅਤੇ ਸੋਹਣੀਆਂ ਚੀਜ਼ਾਂ ਨੂੰ ਹੀ ਪਸੰਦ ਕਰਦਾ ਹੈ। ਤਕੱਬਰ ਤਾਂ ਇਹ ਹੈ ਕਿ ਆਦਮੀ ਹੱਕ ਸੱਚ ਤੋਂ ਕੱਨੀ ਕਤਰਾਵੇ ਅਤੇ ਦੂਜਿਆਂ ਨੂੰ ਹੀਣਾ ਸਮਝੇ। (ਸਹੀ ਮੁਸਲਿਮ, ਹਦੀਸ: 91)