1 ਸੰਸਾਰ ਵਿਚ ਮਨੁੱਖ ਨੂੰ ਜਿਹੜੀਆਂ ਵੀ ਨਿਅਮਤਾਂ ਮਿਲੀਆਂ ਹੋਇਆ ਹਨ ਪਰਲੋਕ ਵਿਚ ਇਹਨਾਂ ਦੇ ਬਾਰੇ ਪੁੱਛਿਆ ਜਾਵੇਗਾ। ਜਿਵੇਂ ਹਜ਼ਰਤ ਅਬੂ-ਹੁਰੈਰਾ ਦੱਸਦੇ ਹਨ ਕਿ ਇਕ ਹਦੀਸ ਅਨੁਸਾਰ ਇਕ ਵਾਰ ਰਾਤ ਜਾਂ ਦਿਨ ਦਾ ਸਮਾਂ ਸੀ ਅੱਲਾਹ ਦੇ ਰਸੂਲ (ਸ:) ਬਾਹਰ ਆਏ ਤਾਂ ਹਜ਼ਰਤ ਅਬੂਬਕਰ ਤੇ ਹਜ਼ਰਤ ਉਮਰ (ਰਜ਼:) ਨੇ ਵੇਖਿਆ ਤੇ ਉਹਨਾਂ ਤੋਂ ਪੁੱਛਿਆ, ਇਸ ਸਮੇਂ ਤੁਸੀਂ ਬਾਹਰ ਕਿਉਂ ਆਏ ਹੋ? ਉਹਨਾਂ ਨੇ ਜਵਾਬ ਦਿੱਤਾ ਕਿ ਭੁੱਖ ਕਾਰਨ ਹੇ ਅੱਲਾਹ ਦੇ ਰਸੂਲ!