قرآن کریم کے معانی کا ترجمہ - پنجابی ترجمہ - عارف حلیم

ਅਤ-ਤੌਬਾ

external-link copy
1 : 9

بَرَآءَةٌ مِّنَ اللّٰهِ وَرَسُوْلِهٖۤ اِلَی الَّذِیْنَ عٰهَدْتُّمْ مِّنَ الْمُشْرِكِیْنَ ۟ؕ

1਼ (ਹੇ ਮੁਸਲਮਾਨੋ!) ਜਿਨ੍ਹਾਂ ਮੁਸ਼ਰਿਕਾਂ ਨਾਲ ਤੁਸੀਂ ਸੰਧੀ ਕਰ ਰੱਖੀ ਹੈ, ਅੱਲਾਹ ਤੇ ਉਸ ਦੇ ਰਸੂਲ (ਹਜ਼ਰਤ ਮੁਹੰਮਦ ਸ:) ਵੱਲੋਂ ਉਹਨਾਂ ਨੂੰ ਕੋਰਾ ਜਵਾਬ ਹੈ। info
التفاسير:

external-link copy
2 : 9

فَسِیْحُوْا فِی الْاَرْضِ اَرْبَعَةَ اَشْهُرٍ وَّاعْلَمُوْۤا اَنَّكُمْ غَیْرُ مُعْجِزِی اللّٰهِ ۙ— وَاَنَّ اللّٰهَ مُخْزِی الْكٰفِرِیْنَ ۟

2਼ ਸੋ (ਹੇ ਮੁਸ਼ਰਿਕੋ!) ਤੁਸੀਂ ਲੋਕ ਦੇਸ਼ (ਮੱਕੇ) ਵਿਚ ਚਾਰ ਮਹੀਨੇ ਤਕ ਟੁਰ ਫਿਰ ਲਵੋ ਅਤੇ ਇਹ ਜਾਣ ਲਓ ਕਿ ਤੁਸੀਂ ਅੱਲਾਹ ਨੂੰ ਬੇਵਸ ਨਹੀਂ ਕਰ ਸਕਦੇ ਅਤੇ ਇਹ ਵੀ (ਚੇਤੇ ਰੱਖੋ) ਕਿ ਅੱਲਾਹ ਕਾਫ਼ਿਰਾਂ ਨੂੰ ਜ਼ਲੀਲ ਕਰਨ ਵਾਲਾ ਹੈ। info
التفاسير:

external-link copy
3 : 9

وَاَذَانٌ مِّنَ اللّٰهِ وَرَسُوْلِهٖۤ اِلَی النَّاسِ یَوْمَ الْحَجِّ الْاَكْبَرِ اَنَّ اللّٰهَ بَرِیْٓءٌ مِّنَ الْمُشْرِكِیْنَ ۙ۬— وَرَسُوْلُهٗ ؕ— فَاِنْ تُبْتُمْ فَهُوَ خَیْرٌ لَّكُمْ ۚ— وَاِنْ تَوَلَّیْتُمْ فَاعْلَمُوْۤا اَنَّكُمْ غَیْرُ مُعْجِزِی اللّٰهِ ؕ— وَبَشِّرِ الَّذِیْنَ كَفَرُوْا بِعَذَابٍ اَلِیْمٍ ۟ۙ

3਼ ਅੱਲਾਹ ਤੇ ਉਹਦੇ ਰਸੂਲ ਵੱਲੋਂ ਲੋਕਾਂ ਨੂੰ ਵੱਡੇ ਹੱਜ ਦੇ ਦਿਨ ਸੂਚਿਤ ਕੀਤਾ ਜਾਂਦਾ ਹੈ ਕਿ ਅੱਲਾਹ ਅਤੇ ਉਸ ਦੇ ਰਸੂਲ ਦੀ ਮੁਸ਼ਰਿਕਾਂ ਪ੍ਰਤੀ ਕੋਈ ਜ਼ਿੰਮੇਵਾਰੀ ਨਹੀਂ, ਪਰ ਜੇ ਤੁਸੀਂ ਲੋਕ ਹੁਣ ਵੀ ਤੌਬਾ ਕਰ ਲਵੋ ਤਾਂ ਇਹੋ ਤੁਹਾਡੇ ਹੱਕ ਵਿਚ ਚੰਗੀ ਗੱਲ ਹੈ। ਜੇ ਤੁਸੀਂ ਸੱਚਾਈ ਤੋਂ ਮੂੰਹ ਮੋੜਦੇ ਹੋ ਤਾਂ ਖ਼ਬਰਦਾਰ ਰਹੋ ਕਿ ਤੁਸੀਂ ਅੱਲਾਹ ਨੂੰ ਹਰਾ ਨਹੀਂ ਸਕਦੇ। (ਹੇ ਨਬੀ!) ਤੁਸੀਂ ਕਾਫ਼ਿਰਾਂ ਨੂੰ ਦੁਖਦਾਈ ਅਜ਼ਾਬ ਦੀ ਖ਼ਬਰ ਸੁਣਾ ਦਿਓ। info
التفاسير:

external-link copy
4 : 9

اِلَّا الَّذِیْنَ عٰهَدْتُّمْ مِّنَ الْمُشْرِكِیْنَ ثُمَّ لَمْ یَنْقُصُوْكُمْ شَیْـًٔا وَّلَمْ یُظَاهِرُوْا عَلَیْكُمْ اَحَدًا فَاَتِمُّوْۤا اِلَیْهِمْ عَهْدَهُمْ اِلٰی مُدَّتِهِمْ ؕ— اِنَّ اللّٰهَ یُحِبُّ الْمُتَّقِیْنَ ۟

4਼ ਪਰ (ਹੇ ਮੁਸਲਮਾਨੋ!) ਉਹਨਾਂ ਮੁਸ਼ਰਿਕਾਂ ਤੋਂ ਜਿਨ੍ਹਾਂ ਨਾਲ ਤੁਹਾਡਾ ਸਮਝੌਤਾ ਹੋ ਚੁੱਕਿਆ ਹੈ ਅਤੇ ਉਹਨਾਂ ਨੇ ਤੁਹਾਡਾ ਸਾਥ ਨਿਭਾਉਣ ਵਿਚ ਕੋਈ ਕਸਰ ਵੀ ਨਹੀਂ ਛੱਡੀ ਅਤੇ ਨਾ ਹੀ ਤੁਹਾਡੇ ਵਿਰੁੱਧ ਕਿਸੇ ਦੀ ਮਦਦ ਕੀਤੀ ਹੈ ਤਾਂ ਤੁਸੀਂ ਉਹਨਾਂ ਦੇ ਨਾਲ ਸਮਝੌਤੇ ਦੀ ਮਿਥੀ ਹੋਈ ਮੁੱਦਤ ਪੂਰੀ ਕਰੋ। ਅੱਲਾਹ ਪਰਹੇਜ਼ਗਾਰਾਂ ਨੂੰ ਪਸੰਦ ਕਰਦਾ ਹੈ। info
التفاسير:

external-link copy
5 : 9

فَاِذَا انْسَلَخَ الْاَشْهُرُ الْحُرُمُ فَاقْتُلُوا الْمُشْرِكِیْنَ حَیْثُ وَجَدْتُّمُوْهُمْ وَخُذُوْهُمْ وَاحْصُرُوْهُمْ وَاقْعُدُوْا لَهُمْ كُلَّ مَرْصَدٍ ۚ— فَاِنْ تَابُوْا وَاَقَامُوا الصَّلٰوةَ وَاٰتَوُا الزَّكٰوةَ فَخَلُّوْا سَبِیْلَهُمْ ؕ— اِنَّ اللّٰهَ غَفُوْرٌ رَّحِیْمٌ ۟

5਼ ਜਦੋਂ ਹਰਾਮ (ਵਰਜੇ ਹੋਏ) ਮਹੀਨੇ ਲੰਘ ਜਾਣ ਤਾਂ ਤੁਸੀਂ ਮੁਸ਼ਰਿਕਾਂ ਨੂੰ ਜਿੱਥੇ ਵੀ ਵੇਖੋ ਉਹਨਾਂ ਨੂੰ ਕਤਲ ਕਰ ਦਿਓ, ਉਹਨਾਂ ਨੂੰ ਫੜੋ ਅਤੇ ਉਹਨਾਂ ਦਾ ਘੇਰਾਓ ਕਰੋ, ਉਹਨਾਂ ਦੀ ਘਾਤ ਵਿਚ ਹਰੇਕ ਘਾਟੀ ਵਿਚ ਜਾਓ,1 ਹਾਂ! ਜੇ ਉਹ ਤੌਬਾ ਕਰ ਲੈਣ ਤੇ ਨਮਾਜ਼ ਦੇ ਪਾਬੰਧ ਹੋ ਜਾਣ ਅਤੇ ਜ਼ਕਾਤ ਦੇਣ ਲੱਗ ਜਾਣ ਤਾਂ (ਹੇ ਮੁਸਲਮਾਨੋ!) ਤੁਸੀਂ ਉਹਨਾਂ ਨੂੰ ਛੱਡ ਦਿਓ। ਬੇਸ਼ੱਕ ਅੱਲਾਹ ਮਿਹਰਾਂ ਕਰਨ ਵਾਲਾ ਤੇ ਬਖ਼ਸ਼ਣਹਾਰ ਹੈ। info

1 ਵੇਖੋ ਸੂਰਤ ਅਲ-ਬਕਰਹ, ਹਾਸ਼ੀਆ ਆਇਤ 119/2

التفاسير:

external-link copy
6 : 9

وَاِنْ اَحَدٌ مِّنَ الْمُشْرِكِیْنَ اسْتَجَارَكَ فَاَجِرْهُ حَتّٰی یَسْمَعَ كَلٰمَ اللّٰهِ ثُمَّ اَبْلِغْهُ مَاْمَنَهٗ ؕ— ذٰلِكَ بِاَنَّهُمْ قَوْمٌ لَّا یَعْلَمُوْنَ ۟۠

6਼ (ਹੇ ਨਬੀ!) ਜੇ ਮੁਸ਼ਰਿਕਾਂ ਵਿੱਚੋਂ ਕੋਈ ਵੀ ਵਿਅਕਤੀ ਤੁਹਾਥੋਂ ਸ਼ਰਨ ਮੰਗੇ ਤਾਂ ਉਸ ਨੂੰ ਸ਼ਰਨ ਵਿਚ ਲੈ ਲਓ ਜਦੋਂ ਉਹ ਅੱਲਾਹ ਦਾ ਕਲਾਮ (.ਕੁਰਆਨ) ਸੁਣ ਲਵੇ ਤਾਂ ਫੇਰ ਉਸ (ਮੁਸ਼ਰਿਕ) ਨੂੰ ਉਸ ਦੇ ਸੁਰੱਖਿਅਤ ਟਿਕਾਣੇ ’ਤੇ ਪਹੁੰਚਾ ਦਿਓ। ਇੰਜ ਇਸ ਲਈ (ਕਰਨਾ) ਹੈ ਕਿਉਂ ਜੋ ਇਹ ਲੋਕ ਗਿਆਨ ਨਹੀਂ ਰੱਖਦੇ। info
التفاسير: