قرآن کریم کے معانی کا ترجمہ - پنجابی ترجمہ - عارف حلیم

صفحہ نمبر:close

external-link copy
53 : 8

ذٰلِكَ بِاَنَّ اللّٰهَ لَمْ یَكُ مُغَیِّرًا نِّعْمَةً اَنْعَمَهَا عَلٰی قَوْمٍ حَتّٰی یُغَیِّرُوْا مَا بِاَنْفُسِهِمْ ۙ— وَاَنَّ اللّٰهَ سَمِیْعٌ عَلِیْمٌ ۟ۙ

53਼ ਇਹ ਇਸ ਲਈ ਹੋਇਆ ਕਿ ਅੱਲਾਹ ਇੰਜ ਨਹੀਂ ਕਿ ਉਹ ਕਿਸੇ ਕੌਮ ਨੂੰ ਕੋਈ ਨਿਅਮਤ ਬਖ਼ਸ਼ੇ ਫੇਰ ਉਸ ਨੂੰ ਉਦੋਂ ਤਕ ਨਹੀਂ ਬਦਲਦਾ ਜਦੋਂ ਤੀਕ ਕਿ ਉਹ (ਕੌਮ) ਆਪੇ ਆਪਣੇ ਦਿਲਾਂ ਦੀ ਹਾਲਤ ਨੂੰ ਨਹੀਂ ਬਦਲਦੀ। ਬੇਸ਼ੱਕ ਅੱਲਾਹ ਸੁਣਨ ਵਾਲਾ ਤੇ ਜਾਣਨ ਵਾਲਾ ਹੈ। info
التفاسير:

external-link copy
54 : 8

كَدَاْبِ اٰلِ فِرْعَوْنَ ۙ— وَالَّذِیْنَ مِنْ قَبْلِهِمْ ؕ— كَذَّبُوْا بِاٰیٰتِ رَبِّهِمْ فَاَهْلَكْنٰهُمْ بِذُنُوْبِهِمْ وَاَغْرَقْنَاۤ اٰلَ فِرْعَوْنَ ۚ— وَكُلٌّ كَانُوْا ظٰلِمِیْنَ ۟

54਼ ਇਹਨਾਂ ਮੱਕੇ ਦੇ ਕਾਫ਼ਿਰਾਂ ਦੀਆਂ ਕਰਤੂਤਾਂ ਵੀ ਫ਼ਿਰਔਨੀਆਂ ਅਤੇ ਉਹਨਾਂ ਤੋਂ ਪਹਿਲਾਂ ਬੀਤ ਚੁੱਕੇ ਲੋਕਾਂ ਵਾਂਗ ਹੀ ਹਨ ਉਹਨਾਂ ਨੇ ਆਪਣੇ ਰੱਬ ਦੀਆਂ ਆਇਤਾਂ (ਹੁਕਮਾਂ)ਨੂੰ ਝੁਠਲਾਇਆ ਤਾਂ ਅਸਾਂ ਵੀ ਉਹਨਾਂ ਦੇ ਅਪਰਾਧਾਂ ਕਾਰਨ ਉਹਨਾਂ ਨੂੰ ਹਲਾਕ ਕਰ ਦਿੱਤਾ ਅਤੇ ਅਸੀਂ ਫ਼ਿਰਔਨੀਆਂ ਨੂੰ (ਸਮੁੰਦਰ ਵਿਚ) ਡਬੋ ਦਿੱਤਾ ਇਹ ਸਾਰੇ ਹੀ ਜ਼ਾਲਮ ਸਨ। info
التفاسير:

external-link copy
55 : 8

اِنَّ شَرَّ الدَّوَآبِّ عِنْدَ اللّٰهِ الَّذِیْنَ كَفَرُوْا فَهُمْ لَا یُؤْمِنُوْنَ ۟ۖۚ

55਼ ਧਰਤੀ ’ਤੇ ਚੱਲਣ ਵਾਲੇ ਸਾਰੇ ਪ੍ਰਾਣੀਆਂ ’ਚੋਂ ਅੱਲਾਹ ਦੀਆਂ ਨਜ਼ਰਾਂ ਵਿਚ ਸਭ ਤੋਂ ਵੱਧ ਭੈੜਾ ਉਹ ਹੈ ਜਿਹੜਾ ਕੁਫ਼ਰ ਕਰਦਾ1 ਹੈ, ਫੇਰ ਉਹ ਈਮਾਨ ਵੀ ਨਹੀਂ ਲਿਆਉਂਦਾ। info

1 ਭਾਵ ਜਿਹੜੇ ਆਪਣੇ ਰੱਬ (ਅੱਲਾਹ) ’ਤੇ ਈਮਾਨ ਨਹੀਂ ਰੱਖਦੇ ਉਸ ਦੀ ਇਕ ਹੋਣ ਦਾ ਇਨਕਾਰ ਕਰਦੇ ਹਨ ਅਤੇ ਉਸ ਤੋਂ ਛੁੱਟ ਹੋਰਾਂ ਦੀ ਪੂਜਾ ਕਰਦੇ ਹਨ ਉਸ ਦੇ ਪੈਗ਼ੰਬਰਾਂ ਦਾ ਇਨਕਾਰ ਕਰਦੇ ਹਨ ਅਤੇ ਅੱਲਾਹ ਦੀ ਵਹੀ ’ਤੇ ਈਮਾਨ ਰੱਖਦੇ ਹਨ।

التفاسير:

external-link copy
56 : 8

اَلَّذِیْنَ عٰهَدْتَّ مِنْهُمْ ثُمَّ یَنْقُضُوْنَ عَهْدَهُمْ فِیْ كُلِّ مَرَّةٍ وَّهُمْ لَا یَتَّقُوْنَ ۟

56਼ (ਹੇ ਨਬੀ!) ਉਹ ਜਿਨ੍ਹਾਂ ਨਾਲ ਤੁਹਾਡੀ ਸੰਧੀ ਹੋਈ ਹੈ। ਫੇਰ ਵੀ ਉਹ ਹਰ ਵਾਰ ਆਪਣੀ ਸੰਧੀ ਨੂੰ ਤੋੜ ਦਿੰਦੇ ਹਨ, ਉਹ ਅੱਲਾਹ ਤੋਂ ਰਤਾ ਵੀ ਨਹੀਂ ਡਰਦੇ। info
التفاسير:

external-link copy
57 : 8

فَاِمَّا تَثْقَفَنَّهُمْ فِی الْحَرْبِ فَشَرِّدْ بِهِمْ مَّنْ خَلْفَهُمْ لَعَلَّهُمْ یَذَّكَّرُوْنَ ۟

57਼ ਸੋ ਜਦੋਂ ਤੁਸੀਂ ਉਹਨਾਂ ਨੂੰ ਲੜਾਈ (ਦੇ ਮੈਦਾਨ) ਵਿਚ ਵੇਖੋ ਤਾਂ ਉਹਨਾਂ ਨੂੰ ਅਜਿਹੀ ਮਾਰ-ਮਾਰੋ ਕਿ ਉਹਨਾਂ (ਕਾਫ਼ਿਰਾਂ) ਦੇ ਪਿਛਲੇ ਲੋਕ (ਭਾਵ ਸਹਾਈ) ਵੀ ਨੱਸ ਜਾਣ। ਹੋ ਸਕਦਾ ਹੈ ਕਿ ਉਹ ਸਿੱਖਿਆ ਗ੍ਰਹਿਣ ਕਰ ਲੈਣ। info
التفاسير:

external-link copy
58 : 8

وَاِمَّا تَخَافَنَّ مِنْ قَوْمٍ خِیَانَةً فَانْۢبِذْ اِلَیْهِمْ عَلٰی سَوَآءٍ ؕ— اِنَّ اللّٰهَ لَا یُحِبُّ الْخَآىِٕنِیْنَ ۟۠

58਼ ਜੇ ਤੁਹਾਨੂੰ ਕਿਸੇ ਕੌਮ ਵੱਲੋਂ ਵਿਸ਼ਵਾਸਘਾਤ ਦਾ ਡਰ ਹੋਵੇ ਤਾਂ ਬਰਾਬਰੀ ਦੀ ਹਾਲਤ ਵਿਚ ਆ ਕੇ (ਭਾਵ ਐਲਾਨੀਆਂ) ਸੰਧੀ ਨੂੰ ਉਹਨਾਂ ਦੇ ਮੂੰਹ ’ਤੇ ਮਾਰੋ। ਅੱਲਾਹ ਵਿਸ਼ਵਾਸ ਘਾਤੀਆਂ ਨੂੰ ਪਸੰਦ ਨਹੀਂ ਕਰਦਾ। info
التفاسير:

external-link copy
59 : 8

وَلَا یَحْسَبَنَّ الَّذِیْنَ كَفَرُوْا سَبَقُوْا ؕ— اِنَّهُمْ لَا یُعْجِزُوْنَ ۟

59਼ ਕਾਫ਼ਿਰ ਇਹ ਨਾ-ਸਮਝਣ ਕਿ ਉਹ ਬੱਚ ਗਏ, ਹਕੀਕਤ ਇਹ ਹੈ ਕਿ ਉਹ (ਕਾਫ਼ਿਰ) ਕਦੇ ਵੀ (ਆਪਣੀਆਂ ਚਾਲਾਂ ਨਾਲ ਰੱਬ ਨੂੰ) ਬੇਵਸ ਨਹੀਂ ਕਰ ਸਕਦੇ। info
التفاسير:

external-link copy
60 : 8

وَاَعِدُّوْا لَهُمْ مَّا اسْتَطَعْتُمْ مِّنْ قُوَّةٍ وَّمِنْ رِّبَاطِ الْخَیْلِ تُرْهِبُوْنَ بِهٖ عَدُوَّ اللّٰهِ وَعَدُوَّكُمْ وَاٰخَرِیْنَ مِنْ دُوْنِهِمْ ۚ— لَا تَعْلَمُوْنَهُمْ ۚ— اَللّٰهُ یَعْلَمُهُمْ ؕ— وَمَا تُنْفِقُوْا مِنْ شَیْءٍ فِیْ سَبِیْلِ اللّٰهِ یُوَفَّ اِلَیْكُمْ وَاَنْتُمْ لَا تُظْلَمُوْنَ ۟

60਼ (ਹੇ ਮੋਮਿਨੋ!) ਤੁਸੀਂ ਇਹਨਾਂ (ਆਪਣੇ ਵੈਰੀਆਂ) ਦੇ ਮੁਕਾਬਲੇ ਲਈ ਸਮਰਥਾ ਅਨੁਸਾਰ ਵੱਧ ਤੋਂ ਵੱਧ ਸ਼ਕਤੀਸ਼ਾਲੀ ਬਣੋ ਅਤੇ ਆਪਣੇ ਘੋੜ੍ਹਿਆਂ (ਭਾਵ ਸਵਾਰੀਆਂ ਆਦਿ) ਨੂੰ ਵੀ (ਸਦਾ) ਤਿਆਰ ਰੱਖੋ ਤਾਂ ਜੋ ਤੁਸੀਂ ਅੱਲਾਹ ਦੇ ਵੈਰੀਆਂ ਨੂੰ ਅਤੇ ਆਪਣੇ ਵੈਰੀਆਂ ਨੂੰ ਇਹਨਾਂ (ਕਾਫ਼ਿਰਾਂ) ਤੋਂ ਛੁੱਟ ਹੋਰਾਂ (ਵੈਰੀਆਂ) ਨੂੰ ਵੀ ਭੈ ਭੀਤ ਕਰ ਸਕੋ, ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਦੇ, ਪਰ ਅੱਲਾਹ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਜੋ ਕੁੱਝ ਵੀ ਤੁਸੀਂ ਅੱਲਾਹ ਦੀ ਰਾਹ ਵਿਚ ਜਾਨ ਮਾਲ ਖ਼ਰਚ ਕਰੋਗੇ (ਅੱਲਾਹ ਉਸ ਦਾ) ਤੁਹਾਨੂੰ ਪੂਰਾ-ਪੂਰਾ ਬਦਲਾ ਦੇਵੇਗਾ ਬੇਸ਼ੱਕ ਤੁਹਾਡਾ ਹੱਕ ਨਹੀਂ ਰੱਖਿਆ ਜਾਵੇਗਾ। info
التفاسير:

external-link copy
61 : 8

وَاِنْ جَنَحُوْا لِلسَّلْمِ فَاجْنَحْ لَهَا وَتَوَكَّلْ عَلَی اللّٰهِ ؕ— اِنَّهٗ هُوَ السَّمِیْعُ الْعَلِیْمُ ۟

61਼ (ਹੇ ਨਬੀ!) ਜੇ ਉਹ ਕਾਫ਼ਿਰ ਸੁਲਾਹ ਵੱਲ ਝੁਕਣ ਤਾਂ ਤੁਸੀਂ ਵੀ ਸੁਲਾਹ ਵੱਲ ਝੁਕੋ ਅਤੇ ਅੱਲਾਹ ’ਤੇ ਹੀ ਭਰੋਸਾ ਰੱਖੋ, ਹਕੀਕਤ ਵਿਚ ਉਹੀਓ ਸਭ ਕੁੱਝ ਸੁਣਨ ਵਾਲਾ ਤੇ ਜਾਣਨ ਵਾਲਾ ਹੈ। info
التفاسير: