قرآن کریم کے معانی کا ترجمہ - پنجابی ترجمہ - عارف حلیم

external-link copy
6 : 61

وَاِذْ قَالَ عِیْسَی ابْنُ مَرْیَمَ یٰبَنِیْۤ اِسْرَآءِیْلَ اِنِّیْ رَسُوْلُ اللّٰهِ اِلَیْكُمْ مُّصَدِّقًا لِّمَا بَیْنَ یَدَیَّ مِنَ التَّوْرٰىةِ وَمُبَشِّرًا بِرَسُوْلٍ یَّاْتِیْ مِنْ بَعْدِی اسْمُهٗۤ اَحْمَدُ ؕ— فَلَمَّا جَآءَهُمْ بِالْبَیِّنٰتِ قَالُوْا هٰذَا سِحْرٌ مُّبِیْنٌ ۟

6਼ ਜਦੋਂ ਮਰੀਅਮ ਦੇ ਪੁੱਤਰ ਈਸਾ ਨੇ ਆਖਿਆ ਕਿ ਹੇ ਬਨੀ-ਇਸਰਾਈਲ! ਬੇਸ਼ੱਕ ਮੈਂ ਤੁਹਾਡੇ ਵੱਲ ਅੱਲਾਹ ਦਾ ਰਸੂਲ ਹਾਂ, ਉਸ ਕਿਤਾਬ ਦੀ ਪੁਸ਼ਟੀ ਕਰਨ ਵਾਲਾ ਹਾਂ ਜਿਹੜੀ ਮੈਥੋਂ ਪਹਿਲਾਂ (ਤੌਰੈਤ) ਨਾਜ਼ਿਲ ਹੋਈ ਹੈ। ਮੈਂ ਇਕ ਰਸੂਲ ਦੀ ਖ਼ੁਸ਼ਖ਼ਬਰੀ ਦੇਣ ਵਾਲਾ ਹਾਂ, ਉਹ ਮੈਥੋਂ ਬਾਅਦ ਆਵੇਗਾ ਤੇ ਉਸ ਦਾ ਨਾਂ ‘ਅਹਿਮਦ’ 1 ਹੋਵੇਗਾ, ਫੇਰ ਜਦੋਂ ਉਹ ਰਸੂਲ (ਭਾਵ ਹਜ਼ਰਤ ਮੁਹੰਮਦ ਸ:) ਉਹਨਾਂ ਕੋਲ ਖੁੱਲ੍ਹੀਆਂ ਨਿਸ਼ਾਨੀਆਂ ਲੈ ਕੇ ਆਇਆ ਤਾਂ ਉਹ ਲੋਕ ਆਖਣ ਲੱਗੇ, ਇਹ ਤਾਂ ਖੁੱਲ੍ਹਾ ਜਾਦੂ ਹੈ। info

1 ‘ਅਹਿਮਦ’ ਨਬੀ (ਸ:) ਦਾ ਦੂਜਾ ਨਾਂ ਹੈ ਜਿਸ ਦਾ ਅਰਥ ਹੈ ਅਜਿਹਾ ਵਿਅਕਤੀ ਜਿਹੜਾ ਦੂਜਿਆਂ ਦੇ ਮੁਕਾਬਲੇ ਵੱਧ ਤੋਂ ਵੱਧ ਅੱਲਾਹ ਦੀ ਸ਼ਲਾਘਾ ਕਰੇ। ਨਬੀ (ਸ:) ਨੇ ਫ਼ਰਮਾਇਆ, ਮੇਰੇ ਪੰਜ ਨਾਂ ਹਨ ਮੈਂ ਮੁਹੰਮਦ, ਅਹਿਮਦ, ਮਾਹੀ, ਹਾਸ਼ਰ ਤੇ ਆਕਿਬ ਹਾਂ। (ਸਹੀ ਬੁਖ਼ਾਰੀ, ਹਦੀਸ: 3532)

التفاسير: