قرآن کریم کے معانی کا ترجمہ - پنجابی ترجمہ - عارف حلیم

external-link copy
12 : 6

قُلْ لِّمَنْ مَّا فِی السَّمٰوٰتِ وَالْاَرْضِ ؕ— قُلْ لِّلّٰهِ ؕ— كَتَبَ عَلٰی نَفْسِهِ الرَّحْمَةَ ؕ— لَیَجْمَعَنَّكُمْ اِلٰی یَوْمِ الْقِیٰمَةِ لَا رَیْبَ فِیْهِ ؕ— اَلَّذِیْنَ خَسِرُوْۤا اَنْفُسَهُمْ فَهُمْ لَا یُؤْمِنُوْنَ ۟

12਼ ਇਹਨਾਂ ਤੋਂ ਪੁੱਛੋ! ਕਿ ਜੋ ਕੁੱਝ ਵੀ ਅਕਾਸ਼ਾਂ ਤੇ ਧਰਤੀ ਵਿਚ ਮੌਜੂਦ ਹੇ ਉਹਨਾਂ ਸਭ ਦਾ ਮਾਲਿਕ ਕੌਣ ਹੇ? ਤੁਸੀਂ ਕਹੋ ਕਿ ਸਭ ਦਾ ਮਾਲਿਕ ਅੱਲਾਹ ਹੀ ਹੇ। ਅੱਲਾਹ ਨੇ (ਆਪਣੀ ਮਖ਼ਲੂਕ ਉੱਤੇ) ਮਿਹਰਬਾਨੀ1 ਕਰਨਾ ਆਪਣੇ ਲਈ ਲਾਜ਼ਮ ਕਰ ਲਿਆ ਹੇ। ਉਹ ਕਿਆਮਤ ਦਿਹਾੜੇ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਹੀ ਇਕੱਠਾ ਕਰੇਗਾ, ਜਿਸ ਦੇ ਆਉਣ ਵਿਚ ਕੋਈ ਸ਼ੱਕ ਨਹੀਂ। ਜਿਨ੍ਹਾਂ ਲੋਕਾਂ ਨੇ ਆਪਣੇ ਆਪ ਨੂੰ ਘਾਟੇ ਵਿਚ ਰੱਖਿਆ ਹੇ ਉਹ ਈਮਾਨ ਨਹੀਂ ਲਿਆਉਣਗੇ। info

1 ਕਿਉਂ ਜੋ ਉਹ ਅਤਿਅੰਤ ਰਹਿਮ ਵਾਲਾ ਹੇ। ਉਸ ਦੀ ਰਹਿਮਤ ਦਾ ਕੋਈ ਅੰਤ ਨਹੀਂ। ਹਦੀਸ ਵਿਚ ਹੇ ਕਿ ਅੱਲਾਹ ਨੇ ਆਪਣੀ ਰਹਿਮਤ ਦੇ 100 ਭਾਗ ਕੀਤੇ ਅਤੇ ਉਹਨਾਂ ’ਚੋਂ 99 ਹਿੱਸੇ ਆਪਣੇ ਕੋਲ ਰੱਖ ਹੋਏ ਹਨ ਅਤੇ ਕੇਵਲ ਇਕ ਭਾਗ ਧਰਤੀ ’ਤੇ ਉਤਾਰਿਆ ਹੇ, ਇਸ ਇਕ ਭਾਗ ਕਾਰਨ ਹੀ ਮਖ਼ਲੂਕ ਇਕ ਦੂਜੇ ’ਤੇ ਰਹਿਮ ਕਰਦੀ ਹੇ। ਇੱਥੋਂ ਤਕ ਕਿ ਘੋੜੀ ਵੀ ਆਪਣੇ ਖੁਰ ਨੂੰ ਆਪਣੇ ਬੱਚੇ ਨਾਲ ਲੱਗਣ ਨਹੀਂ ਦਿੰਦੀ ਤਾਂ ਜੋ ਉਸ ਨੂੰ ਕੋਈ ਤਕਲੀਫ਼ ਨਾ ਹੋਵੇ। (ਸਹੀ ਬੁਖ਼ਾਰੀ, ਹਦੀਸ: 6000)

التفاسير: