قرآن کریم کے معانی کا ترجمہ - پنجابی ترجمہ - عارف حلیم

صفحہ نمبر: 148:128 close

external-link copy
152 : 6

وَلَا تَقْرَبُوْا مَالَ الْیَتِیْمِ اِلَّا بِالَّتِیْ هِیَ اَحْسَنُ حَتّٰی یَبْلُغَ اَشُدَّهٗ ۚ— وَاَوْفُوا الْكَیْلَ وَالْمِیْزَانَ بِالْقِسْطِ ۚ— لَا نُكَلِّفُ نَفْسًا اِلَّا وُسْعَهَا ۚ— وَاِذَا قُلْتُمْ فَاعْدِلُوْا وَلَوْ كَانَ ذَا قُرْبٰی ۚ— وَبِعَهْدِ اللّٰهِ اَوْفُوْا ؕ— ذٰلِكُمْ وَصّٰىكُمْ بِهٖ لَعَلَّكُمْ تَذَكَّرُوْنَ ۟ۙ

152਼ ਯਤੀਮ ਦੇ ਮਾਲ ਦੇ ਨੇੜੇ ਵੀ ਨਾਂ ਜਾਓ ਪਰ ਅਜਿਹੇ ਤਰੀਕੇ ਨਾਲ ਜਾਓ ਜਿਹੜਾ ਸਭ ਤੋਂ ਵਧੀਆ ਹੈ, ਇੱਥੋਂ ਤਕ ਕਿ ਉਹ ਆਪਣੀ ਜਵਾਨੀ ਦੀ ਉਮਰ ਨੂੰ ਪੁੱਜ ਜਾਣ। ਨਾਪ-ਤੋਲ ਵਿਚ ਇਨਸਾਫ਼ ਕਰੋ। ਅਸੀਂ ਕਿਸੇ ਵਿਅਕਤੀ ਉੱਤੇ ਉਸ ਦੀ ਸਮਰਥਾ ਤੋਂ ਵੱਧ ਜ਼ਿੰਮੇਵਾਰ ਨਹੀਂ ਪਾਉਂਦੇ। ਜਦੋਂ ਕੋਈ ਵੀ ਗੱਲ (ਫ਼ੈਸਲਾ) ਕਰੋ ਤਾਂ ਇਨਸਾਫ਼ ਦਾ ਹੀ ਕਰੋ ਭਾਵੇਂ ਉਹ (ਮਾਮਲਾ ਤੁਹਾਡੇ) ਸਕੇ-ਸੰਬੰਧੀ ਦਾ ਹੋਵੇ। ਅੱਲਾਹ ਨਾਲ ਕੀਤੇ ਵਚਨਾਂ ਨੂੰ ਪੂਰਾ ਕਰੋ। ਇਹਨਾਂ (ਗੱਲਾਂ) ਦਾ ਅੱਲਾਹ ਨੇ ਤੁਹਾਨੂੰ ਕਰਨ ਲਈ ਹੁਕਮ ਦਿੱਤਾ ਹੈ ਤਾਂ ਜੋ ਤੁਸੀਂ ਯਾਦ ਰੱਖੋ। info
التفاسير:

external-link copy
153 : 6

وَاَنَّ هٰذَا صِرَاطِیْ مُسْتَقِیْمًا فَاتَّبِعُوْهُ ۚ— وَلَا تَتَّبِعُوا السُّبُلَ فَتَفَرَّقَ بِكُمْ عَنْ سَبِیْلِهٖ ؕ— ذٰلِكُمْ وَصّٰىكُمْ بِهٖ لَعَلَّكُمْ تَتَّقُوْنَ ۟

153਼ (ਅਤੇ ਇਹ ਵੀ ਹੁਕਮ ਦਿੱਤਾ ਹੈ) ਕਿ ਇਹ (ਦੀਨ ਇਸਲਾਮ) ਮੇਰੀ ਰਾਹ ਹੈ ਜਿਹੜਾ ਸਿੱਧਾ ਹੈ, ਸੋ ਤੁਸੀਂ ਇਸੇ ਰਾਹ ’ਤੇ ਚੱਲੋ ਅਤੇ ਦੂਜੀਆਂ ਰਾਹਾਂ ’ਤੇ ਨਾ ਤੁਰੋ, ਉਹ ਰਾਹਾਂ ਤੁਹਾਨੂੰ ਅੱਲਾਹ ਤੋਂ ਜੁਦਾ ਕਰ ਦੇਣਗੀਆਂ। ਅੱਲਾਹ ਨੇ ਤੁਹਾਨੂੰ ਇਸ ਦਾ ਆਦੇਸ਼ ਦਿੱਤਾ ਹੈ ਤਾਂ ਜੋ ਤੁਸੀਂ ਬੁਰਾਈਆਂ ਤੋਂ ਬਚ ਸਕੋ। info
التفاسير:

external-link copy
154 : 6

ثُمَّ اٰتَیْنَا مُوْسَی الْكِتٰبَ تَمَامًا عَلَی الَّذِیْۤ اَحْسَنَ وَتَفْصِیْلًا لِّكُلِّ شَیْءٍ وَّهُدًی وَّرَحْمَةً لَّعَلَّهُمْ بِلِقَآءِ رَبِّهِمْ یُؤْمِنُوْنَ ۟۠

154਼ ਅਸੀਂ ਮੂਸਾ ਨੂੰ ਕਿਤਾਬ (ਤੌਰੈਤ) ਇਸ ਲਈ ਦਿੱਤੀ ਸੀ ਕਿ ਚੰਗੇ ਕਰਮ ਕਰਨ ਵਾਲਿਆਂ ਉੱਤੇ ਮੇਰੀਆਂ ਨਿਅਮਤਾਂ ਪੂਰੀਆਂ ਹੋਣ ਅਤੇ ਹਰ ਗੱਲ ਦੀ ਵਿਸਥਾਰ ਨਾਲ ਚਰਚਾ ਕਰਨ ਲਈ ਇਹ ਹਿਦਾਇਤ ਅਤੇ ਰਹਿਮਤਾਂ ਦਾ ਸਾਧਨ ਹੈ। ਤਾਂ ਜੋ ਉਹ ਲੋਕ ਆਪਣੇ ਰੱਬ ਨਾਲ ਮੁਲਾਕਾਤ ਦਾ ਯਕੀਨ ਕਰ ਲੈਣ। info
التفاسير:

external-link copy
155 : 6

وَهٰذَا كِتٰبٌ اَنْزَلْنٰهُ مُبٰرَكٌ فَاتَّبِعُوْهُ وَاتَّقُوْا لَعَلَّكُمْ تُرْحَمُوْنَ ۟ۙ

155਼ ਅਤੇ ਇਹ (.ਕੁਰਆਨ) ਇਕ ਉੱਚ ਕੋਟੀ ਦੀ ਕਿਤਾਬ ਹੈ ਜਿਸ ਨੂੰ ਅਸੀਂ ਨਾਜ਼ਿਲ ਕੀਤਾ ਹੈ। ਇਹ ਬਰਕਤਾਂ ਵਾਲੀ ਹੈ। ਸੋ ਤੁਸੀਂ ਇਸੇ ਦੀ ਪੈਰਵੀ ਕਰੋ ਅਤੇ ਪਰਹੇਜ਼ਗਾਰ ਬਣੋ ਤਾਂ ਜੋ ਤੁਹਾਡੇ ’ਤੇ ਮਿਹਰਾਂ ਕੀਤੀਆਂ ਜਾਣ। info
التفاسير:

external-link copy
156 : 6

اَنْ تَقُوْلُوْۤا اِنَّمَاۤ اُنْزِلَ الْكِتٰبُ عَلٰی طَآىِٕفَتَیْنِ مِنْ قَبْلِنَا ۪— وَاِنْ كُنَّا عَنْ دِرَاسَتِهِمْ لَغٰفِلِیْنَ ۟ۙ

156਼ ਤਾਂ ਜੋ ਤੁਸੀਂ ਇਹ ਨਾ ਕਹਿ ਸਕੋਂ ਕਿ ਕਿਤਾਬ ਤਾਂ ਸਾਥੋਂ ਪਹਿਲੇ ਦੋ ਫ਼ਿਰਕਿਆਂ (ਯਹੂਦੀ ਤੇ ਈਸਾਈ) ਉੱਤੇ ਹੀ ਉਤਾਰੀ ਗਈ ਸੀ ਅਤੇ ਅਸੀਂ ਤਾਂ ਉਹਨਾਂ ਦੇ ਪੜ੍ਹਣ ਪੜ੍ਹਾਉਣ ਤੋਂ ਬੇਖ਼ਬਰ ਸੀ। info
التفاسير:

external-link copy
157 : 6

اَوْ تَقُوْلُوْا لَوْ اَنَّاۤ اُنْزِلَ عَلَیْنَا الْكِتٰبُ لَكُنَّاۤ اَهْدٰی مِنْهُمْ ۚ— فَقَدْ جَآءَكُمْ بَیِّنَةٌ مِّنْ رَّبِّكُمْ وَهُدًی وَّرَحْمَةٌ ۚ— فَمَنْ اَظْلَمُ مِمَّنْ كَذَّبَ بِاٰیٰتِ اللّٰهِ وَصَدَفَ عَنْهَا ؕ— سَنَجْزِی الَّذِیْنَ یَصْدِفُوْنَ عَنْ اٰیٰتِنَا سُوْٓءَ الْعَذَابِ بِمَا كَانُوْا یَصْدِفُوْنَ ۟

157਼ ਜਾਂ ਤੁਸੀਂ (ਇਹ ਨਾ ਕਹੋ) ਕਿ ਜੇ ਸਾਡੇ ਉੱਤੇ ਕੋਈ ਕਿਤਾਬ ਨਾਜ਼ਿਲ ਹੋਈ ਹੁੰਦੀ ਤਾਂ ਅਸੀਂ ਇਹਨਾਂ ਤੋਂ ਵੀ ਕਿਤੇ ਵੱਧ ਸਿੱਧੇ ਰਸਤੇ ’ਤੇ ਹੁੰਦੇ। ਸੋ ਹੁਣ ਤੁਹਾਡੇ ਕੋਲ ਤੁਹਾਡੇ ਰੱਬ ਵੱਲੋਂ ਇਕ ਖੁੱਲੀ ਕਿਤਾਬ ਆ ਗਈ ਹੈ ਜਿਹੜੀ ਰਾਹਨੁਮਾਈ ਦਾ ਸਾਧਨ ਹੈ ਅਤੇ ਰਹਿਮਤ ਵੀ ਹੈ। ਉਸ ਵਿਅਕਤੀ ਤੋਂ ਵਧਕੇ ਜ਼ਾਲਮ ਕੌਣ ਹੋਵੇਗਾ ਜਿਹੜਾ ਅੱਲਾਹ ਦੀਆਂ ਆਇਤਾਂ ਤੋਂ ਮੂੰਹ ਮੋੜਦਾ ਹੈ ? ਅਸੀਂ ਛੇਤੀ ਹੀ ਇਹਨਾਂ ਲੋਕਾਂ ਨੂੰ ਅਜ਼ਾਬ ਦੀ ਸ਼ਕਲ ਵਿਚ ਸਜ਼ਾ ਦੇਵਾਂਗੇ ਕਿਉਂ ਜੋ ਉਹ ਹੱਕ ਤੋਂ ਮੂੰਹ ਮੋੜਦੇ ਸਨ। info
التفاسير: