قرآن کریم کے معانی کا ترجمہ - پنجابی ترجمہ - عارف حلیم

صفحہ نمبر:close

external-link copy
91 : 5

اِنَّمَا یُرِیْدُ الشَّیْطٰنُ اَنْ یُّوْقِعَ بَیْنَكُمُ الْعَدَاوَةَ وَالْبَغْضَآءَ فِی الْخَمْرِ وَالْمَیْسِرِ وَیَصُدَّكُمْ عَنْ ذِكْرِ اللّٰهِ وَعَنِ الصَّلٰوةِ ۚ— فَهَلْ اَنْتُمْ مُّنْتَهُوْنَ ۟

91਼ ਸ਼ੈਤਾਨ ਤਾਂ ਇਹ ਚਾਹੁੰਦਾ ਹੇ ਕਿ ਸ਼ਰਾਬ ਤੇ ਜੂਏ ਦੁਆਰਾ ਤੁਹਾਡੇ ਵਿਚਾਲੇ ਵੈਰ-ਵਿਰੋਧ ਪਾ ਦੇਵੇ ਅਤੇ ਅੱਲਾਹ ਦੀ ਯਾਦ ਅਤੇ ਨਮਾਜ਼ ਤੋਂ ਤੁਹਾਨੂੰ ਪਰਾਂ ਰੱਖੇ। ਕੀ ਤੁਸੀਂ ਇਹਨਾਂ ਸ਼ੈਤਾਨੀ ਕੰਮਾਂ ਤੋਂ ਬਾਜ਼ ਨਹੀਂ ਆਉਗੇ। info
التفاسير:

external-link copy
92 : 5

وَاَطِیْعُوا اللّٰهَ وَاَطِیْعُوا الرَّسُوْلَ وَاحْذَرُوْا ۚ— فَاِنْ تَوَلَّیْتُمْ فَاعْلَمُوْۤا اَنَّمَا عَلٰی رَسُوْلِنَا الْبَلٰغُ الْمُبِیْنُ ۟

92਼ ਤੁਸੀਂ ਅੱਲਾਹ ਅਤੇ ਰਸੂਲ ਦੀ ਆਗਿਆਕਾਰੀ ਕਰਦੇ ਰਹੋ ਅਤੇ ਸੰਭਲ ਕੇ ਰਹੋ। ਜੇ ਤੁਸੀਂ ਹੱਕ ਸੱਚ ਤੋਂ ਫਿਰ ਜਾਓ ਤਾਂ ਇਹ ਜਾਣ ਲਓ ਕਿ ਸਾਡੇ ਰਸੂਲ ਦੇ ਜ਼ਿੰਮੇਂ ਤਾਂ ਕੇਵਲ (ਰੱਬੀ ਆਦੇਸ਼) ਖੋਲ੍ਹ-ਖੋਲ੍ਹ ਕੇ ਪਹੁੰਚਾਉਣਾ ਹੇ। info
التفاسير:

external-link copy
93 : 5

لَیْسَ عَلَی الَّذِیْنَ اٰمَنُوْا وَعَمِلُوا الصّٰلِحٰتِ جُنَاحٌ فِیْمَا طَعِمُوْۤا اِذَا مَا اتَّقَوْا وَّاٰمَنُوْا وَعَمِلُوا الصّٰلِحٰتِ ثُمَّ اتَّقَوْا وَّاٰمَنُوْا ثُمَّ اتَّقَوْا وَّاَحْسَنُوْا ؕ— وَاللّٰهُ یُحِبُّ الْمُحْسِنِیْنَ ۟۠

93਼ ਜਿਹੜੇ ਲੋਕ ਈਮਾਨ ਲਿਆਏ ਤੇ ਨੇਕ ਕੰਮ ਕਰਨ ਲੱਗ ਪਏ, ਪਹਿਲਾਂ ਉਹਨਾਂ ਨੇ ਜੋ ਕੁੱਝ ਵੀ (ਹਰਾਮ) ਖਾਇਆ ਪਿਆ ਹੇ ਉਸ ਲਈ ਕੋਈ ਗੁਨਾਹ (ਭਾਵ ਸਜ਼ਾ) ਨਹੀਂ, ਪਰ ਅੱਗੇ ਲਈ ਬੁਰਾਈਆਂ ਤੋਂ ਬਚਣ, ਈਮਾਨ ’ਤੇ ਕਾਇਮ ਰਹਿਣ ਤੇ ਭਲੇ ਕੰਮ ਕਰਨ, ਫੇਰ ਜੇ ਉਹ ਬੁਰਾਈਆਂ ਤੋਂ ਬਚੇ ਹੀ ਰਹਿਣ ਅਤੇ ਈਮਾਨ ਉੱਤੇ ਡਟੇ ਰਹਿਣ, ਫੇਰ ਉਹ ਰੱਬ ਤੋਂ ਡਰਦੇ ਹੋਏ ਨੇਕੀ ਕਰਨ ਤਾਂ ਅੱਲਾਹ ਨੇਕੀ ਕਰਨ ਵਾਲਿਆਂ ਨੂੰ ਪਸੰਦ ਕਰਦਾ ਹੇ। info
التفاسير:

external-link copy
94 : 5

یٰۤاَیُّهَا الَّذِیْنَ اٰمَنُوْا لَیَبْلُوَنَّكُمُ اللّٰهُ بِشَیْءٍ مِّنَ الصَّیْدِ تَنَالُهٗۤ اَیْدِیْكُمْ وَرِمَاحُكُمْ لِیَعْلَمَ اللّٰهُ مَنْ یَّخَافُهٗ بِالْغَیْبِ ۚ— فَمَنِ اعْتَدٰی بَعْدَ ذٰلِكَ فَلَهٗ عَذَابٌ اَلِیْمٌ ۟

94਼ ਹੇ ਈਮਾਨ ਵਾਲਿਓ! ਅੱਲਾਹ ਤੁਹਾਡੀ ਪਰਖ ਉਸ ਸ਼ਿਕਾਰ ਦੁਆਰਾ ਕਰੇਗਾ, ਜਿਨ੍ਹਾਂ ਤਕ ਤੁਹਾਡੇ ਹੱਥ ਅਤੇ ਤੁਹਾਡੇ ਨੇਜ਼ੇ ਭਾਵ ਹਥਿਆਰ ਪਹੁੰਚ ਸਕਦੇ ਹਨ ਤਾਂ ਜੋ ਅੱਲਾਹ ਨੂੰ ਪਤਾ ਲੱਗ ਜਾਵੇ ਕਿ ਕੋਣ ਹੇ ਜਿਹੜਾ ਉਸ ਤੋਂ ਬਿਨਾਂ ਵੇਖੇ ਡਰਦਾ ਹੇ, (ਇਹਨਾਂ ਹਿਦਾਇਤਾਂ ਤੋਂ ਬਾਅਦ) ਜਿਹੜਾ ਵੀ ਵਿਅਕਤੀ ਹੱਦੋਂ ਟੱਪੇਗਾ, ਉਸ ਲਈ ਦਰਦਨਾਕ ਅਜ਼ਾਬ ਹੇ। info
التفاسير:

external-link copy
95 : 5

یٰۤاَیُّهَا الَّذِیْنَ اٰمَنُوْا لَا تَقْتُلُوا الصَّیْدَ وَاَنْتُمْ حُرُمٌ ؕ— وَمَنْ قَتَلَهٗ مِنْكُمْ مُّتَعَمِّدًا فَجَزَآءٌ مِّثْلُ مَا قَتَلَ مِنَ النَّعَمِ یَحْكُمُ بِهٖ ذَوَا عَدْلٍ مِّنْكُمْ هَدْیًا بٰلِغَ الْكَعْبَةِ اَوْ كَفَّارَةٌ طَعَامُ مَسٰكِیْنَ اَوْ عَدْلُ ذٰلِكَ صِیَامًا لِّیَذُوْقَ وَبَالَ اَمْرِهٖ ؕ— عَفَا اللّٰهُ عَمَّا سَلَفَ ؕ— وَمَنْ عَادَ فَیَنْتَقِمُ اللّٰهُ مِنْهُ ؕ— وَاللّٰهُ عَزِیْزٌ ذُو انْتِقَامٍ ۟

95਼ ਹੇ ਈਮਾਨ ਵਾਲਿਓ! ਜਦੋਂ ਤੁਸੀਂ ਇਹਰਾਮ ਦੀ ਹਾਲਤ ਵਿਚ ਹੋਵੋ ਤਾਂ ਸ਼ਿਕਾਰ ਨਾ ਕਰੋ, ਜੇ ਤੁਹਾਡੇ ਵਿਚ ਕੋਈ ਜਾਣ ਬੁੱਝ ਕੇ ਸ਼ਿਕਾਰ ਕਰੇਗਾ ਤਾਂ ਸ਼ਿਕਾਰ ਕੀਤੇ ਹੋਏ ਜਾਨਵਰ ਦੇ ਬਰਾਬਰ ਇਕ ਜਾਨਵਰ ਪਸ਼ੂਆਂ ਵਿੱਚੋਂ ਫ਼ਿਦਿਯਾ ਦੇਣਾ ਹੋਵੇਗਾ ਜਿਸ ਦਾ ਫ਼ੈਸਲਾ ਤੁਹਾਡੇ ਵਿੱਚੋਂ ਦੋ ਮੁਨਸਿਫ਼ ਵਾਲੇ ਕਰਨਗੇ। ਇਹ (ਫ਼ਿਦਿਯਾ) ਕੁਰਬਾਨੀ ਕਰਨ ਲਈ ਕਾਅਬੇ ਪਹੁੰਚਾਇਆ ਜਾਵੇਗਾ ਜਾਂ ਇਸ ਦਾ ਕੁੱਫ਼ਾਰਾ ਕੁੱਝ ਮੁਥਾਜਾਂ ਨੂੰ ਭੋਜਨ ਕਰਵਾਉਣਾ ਹੇ ਜਾਂ ਇਸ ਦੇ ਬਰਾਬਰ ਰੋਜ਼ੇ ਰੱਖਣਾ ਹੇ। (ਇਹ ਸਭ ਇਸ ਲਈ ਹੇ) ਤਾਂ ਜੋ ਉਹ ਆਪਣੇ ਕੀਤੇ ਕੰਮਾਂ ਦਾ ਸੁਆਦ ਵੇਖਣ। ਅੱਲਾਹ ਨੇ ਪਹਿਲਾਂ ਹੋਏ ਗੁਨਾਹਾਂ ਨੂੰ ਮੁਆਫ਼ ਕਰ ਦਿੱਤਾ ਹੇ ਅਤੇ ਜੇ ਕੋਈ ਵਿਅਕਤੀ ਮੁੜ ਅਜਿਹੀ ਹਰਕਤ ਕਰੇਗਾ ਤਾਂ ਅੱਲਾਹ ਉਸ ਤੋਂ ਬਦਲਾ ਲਵੇਗਾ। ਅੱਲਾਹ ਜ਼ਬਰਦਸਤ ਅਤੇ ਬਦਲਾ ਲੈਣ ਵਾਲਾ ਹੇ। info
التفاسير: