قرآن کریم کے معانی کا ترجمہ - پنجابی ترجمہ - عارف حلیم

external-link copy
97 : 17

وَمَنْ یَّهْدِ اللّٰهُ فَهُوَ الْمُهْتَدِ ۚ— وَمَنْ یُّضْلِلْ فَلَنْ تَجِدَ لَهُمْ اَوْلِیَآءَ مِنْ دُوْنِهٖ ؕ— وَنَحْشُرُهُمْ یَوْمَ الْقِیٰمَةِ عَلٰی وُجُوْهِهِمْ عُمْیًا وَّبُكْمًا وَّصُمًّا ؕ— مَاْوٰىهُمْ جَهَنَّمُ ؕ— كُلَّمَا خَبَتْ زِدْنٰهُمْ سَعِیْرًا ۟

97਼ ਅੱਲਾਹ ਜਿਸ ਨੂੰ ਰਾਹ ਪਾਵੇ ਉਹੀਓ ਸਿੱਧੀ ਰਾਹ ਪ੍ਰਾਪਤ ਕਰਦਾ ਹੈ ਅਤੇ ਜਿਸ ਨੂੰ ਉਹੀਓ ਕੁਰਾਹੇ ਪਾ ਦੇਵੇ ਤਾਂ ਛੁੱਟ ਉਸ (ਅੱਲਾਹ) ਦੀ ਸਹਾਇਤਾ ਤੋਂ ਉਸ ਨੂੰ ਕੋਈ ਹੋਰ ਸਹਾਇਕ ਨਹੀਂ ਮਿਲ ਸਕਦਾ। ਅਜਿਹੇ (ਕੁਰਾਹੇ ਪਏ) ਲੋਕਾਂ ਨੂੰ ਅਸੀਂ ਕਿਆਮਤ ਦਿਹਾੜੇ ਮੂਧੇ ਮੂੰਹ 1 ਘਸੀਟ ਲਿਆਵਾਂਗੇ, ਅਤੇ ਅੰਨ੍ਹੇ-ਗੁੰਗੇ ਤੇ ਬੋਲੇ ਕਰਕੇ ਕਬਰਾਂ ’ਚੋਂ ਉਠਾਵਾਂਗੇ। ਉਹਨਾਂ ਦਾ ਟਿਕਾਣਾ ਨਰਕ ਹੋਵੇਗਾ। ਜਦੋਂ ਉਹ (ਅੱਗ) ਠੰਡੀ ਹੋਣ ਲੱਗੇਗੀ ਅਸੀਂ ਉਸ (ਅੱਗ) ਨੂੰ ਹੋਰ ਸੁਲ੍ਹਗਾ ਦੇਵਾਂਗੇ। info

1 ਹਜ਼ਰਤ ਅਨਸ ਦਾ ਕਹਿਣਾ ਹੈ ਕਿ ਇਕ ਵਿਅਕਤੀ ਨੇ ਪੁੱਛਿਆ ਕਿ ਹੇ ਅੱਲਾਹ ਦੇ ਨਬੀ ਸ:! ਕੀ ਕਿਆਮਤ ਵਾਲੇ ਦਿਨ ਕਾਫ਼ਿਰ ਨੂੰ ਉਸ ਦੇ ਮੂੰਹ ਦੇ ਬਲ ਭਾਵ ਉਲਟਾ ਕਰਕੇ ਚਲਾਇਆ ਜਾਵੇਗਾ? ਨਬੀ (ਸ:) ਨੇ ਫ਼ਰਮਾਇਆ, ਜਿਸ ਹਸਤੀ ਨੇ ਸੰਸਾਰ ਵਿਚ ਇਸ ਨੂੰ ਦੋ ਪੈਰਾਂ ਨਾਲ ਤੋਰਿਆ ਹੈ ਕੀ ਉਹ ਕਿਆਮਤ ਵਾਲੇ ਦਿਨ ਉਸ ਨੂੰ ਮੂੰਹ ਦੇ ਬਲ ਤੋਰਨ ਦੀ ਕੁਦਰਤ ਨਹੀਂ ਰੱਖਦਾ ? ਕਤਾਦਾਹ ਰ:ਅ: ਨੇ ਫ਼ਰਮਾਇਆ “ਸਾਡੇ ਰੱਬ ਦੀ ਇੱਜ਼ਤ ਤੇ ਜਲਾਲ ਦੀ ਸੁੰਹ ਕਿਉਂ ਨਹੀਂ ? (ਸਹੀ ਬੁਖ਼ਾਰੀ, ਹਦੀਸ: 4760)

التفاسير: