قۇرئان كەرىم مەنىلىرىنىڭ تەرجىمىسى - پەنجاپچە تەرجىمىسى - ئارىپ ھەلىم

ਅਦ-ਦੁਖ਼ਾਨ

external-link copy
1 : 71

اِنَّاۤ اَرْسَلْنَا نُوْحًا اِلٰی قَوْمِهٖۤ اَنْ اَنْذِرْ قَوْمَكَ مِنْ قَبْلِ اَنْ یَّاْتِیَهُمْ عَذَابٌ اَلِیْمٌ ۟

1਼ ਬੇਸ਼ੱਕ ਅਸੀਂ ਨੂਹ ਨੂੰ ਉਸ ਦੀ ਕੌਮ ਵੱਲ ਘੱਲਿਆ ਕਿ ਉਹ ਆਪਣੀ ਕੌਮ ਨੂੰ ਡਰਾਵੇ ਇਸ ਤੋਂ ਪਹਿਲਾਂ ਕਿ ਉਹਨਾਂ ਨੂੰ ਦਰਦਨਾਕ ਅਜ਼ਾਬ ਆ ਨੱਪੇ। info
التفاسير:

external-link copy
2 : 71

قَالَ یٰقَوْمِ اِنِّیْ لَكُمْ نَذِیْرٌ مُّبِیْنٌ ۟ۙ

2਼ ਉਸ (ਨੂਹ) ਨੇ ਆਖਿਆ ਕਿ ਹੇ ਮੇਰੀ ਕੌਮ! ਮੈਂ ਤੁਹਾਨੂੰ ਸਪਸ਼ਟ ਰੂਪ ਵਿਚ ਡਰਾਉਣ ਵਾਲਾ (ਪੈਗ਼ੰਬਰ) ਹਾਂ। info
التفاسير:

external-link copy
3 : 71

اَنِ اعْبُدُوا اللّٰهَ وَاتَّقُوْهُ وَاَطِیْعُوْنِ ۟ۙ

3਼ ਤੁਸੀਂ ਅੱਲਾਹ ਦੀ ਬੰਦਗੀ ਕਰੋ, ਉਸੇ ਤੋਂ ਡਰੋ ਅਤੇ ਮੇਰੀ ਆਗਿਆਕਾਰੀ ਕਰੋ। info
التفاسير:

external-link copy
4 : 71

یَغْفِرْ لَكُمْ مِّنْ ذُنُوْبِكُمْ وَیُؤَخِّرْكُمْ اِلٰۤی اَجَلٍ مُّسَمًّی ؕ— اِنَّ اَجَلَ اللّٰهِ اِذَا جَآءَ لَا یُؤَخَّرُ ۘ— لَوْ كُنْتُمْ تَعْلَمُوْنَ ۟

4਼ ਫੇਰ ਉਹ ਤੁਹਾਡੇ ਗੁਨਾਹਾਂ ਨੂੰ ਬਖ਼ਸ਼ ਦੇਵੇਗਾ ਅਤੇ ਤੁਹਾਨੂੰ ਇਕ ਨਿਸ਼ਚਿਤ ਸਮੇਂ ਲਈ ਮੋਹਲਤ ਦੇਵੇਗਾ। ਬੇਸ਼ੱਕ ਜਦੋਂ ਅੱਲਾਹ ਦਾ ਨਿਯਤ ਕੀਤਾ ਹੋਇਆ ਸਮਾਂ ਆ ਜਾਵੇ ਤਾਂ ਉਹ ਟਲਦਾ ਨਹੀਂ। ਕਾਸ਼! ਤੁਹਾਨੂੰ ਇਸ ਦਾ ਗਿਆਨ ਹੋਵੇ। info
التفاسير:

external-link copy
5 : 71

قَالَ رَبِّ اِنِّیْ دَعَوْتُ قَوْمِیْ لَیْلًا وَّنَهَارًا ۟ۙ

5਼ ਉਸ (ਨੂਹ) ਨੇ ਆਖਿਆ ਕਿ ਹੇ ਮੇਰੇ ਰੱਬਾ! ਬੇਸ਼ੱਕ ਮੈਂਨੇ ਆਪਣੀ ਕੌਮ ਨੂੰ ਰਾਤ-ਦਿਨ (ਤੇਰੇ ਵੱਲ) ਸੱਦਿਆ। info
التفاسير:

external-link copy
6 : 71

فَلَمْ یَزِدْهُمْ دُعَآءِیْۤ اِلَّا فِرَارًا ۟

6਼ ਪਰ ਮੇਰੇ ਇਸ ਸੱਦੇ ਨੇ ਉਹਨਾਂ ਦੇ (ਹੱਕ ਸੱਚ ਤੋਂ) ਫਰਾਰ ਹੋਣ ਵਿਚ ਵਾਧਾ ਹੀ ਕੀਤਾ ਹੈ। info
التفاسير:

external-link copy
7 : 71

وَاِنِّیْ كُلَّمَا دَعَوْتُهُمْ لِتَغْفِرَ لَهُمْ جَعَلُوْۤا اَصَابِعَهُمْ فِیْۤ اٰذَانِهِمْ وَاسْتَغْشَوْا ثِیَابَهُمْ وَاَصَرُّوْا وَاسْتَكْبَرُوا اسْتِكْبَارًا ۟ۚ

7਼ ਮੈਨੇ ਜਦੋਂ ਵੀ ਉਹਨਾਂ ਨੂੰ ਸੱਦਿਆ ਤਾਂ ਜੋ ਤੂੰ ਉਹਨਾਂ ਨੂੰ ਬਖ਼ਸ਼ ਦੇਵੇਂ ਤਾਂ ਉਹਨਾਂ ਨੇ ਆਪਣੀਆਂ ਉਂਗਲੀਆਂ ਆਪਣੇ ਕੰਨਾਂ ਵਿਚ ਪਾ ਲਈਆਂ ਅਤੇ ਆਪਣੇ ਆਪ ਨੂੰ ਕੱਪੜ੍ਹਿਆਂ ਨਾਲ ਢੱਕ ਲਿਆ ਅਤੇ ਹਟਧਰਮੀ ’ਤੇ ਅੜੇ ਰਹੇ ਅਤੇ ਘਮੰਡ ਵਿਚ ਹੱਦੋਂ ਟਪ ਗਏ। info
التفاسير:

external-link copy
8 : 71

ثُمَّ اِنِّیْ دَعَوْتُهُمْ جِهَارًا ۟ۙ

8਼ ਮੈਨੇ ਉਹਨਾਂ ਨੂੰ ਖੁੱਲ੍ਹਮ-ਖੁੱਲ੍ਹਾ (ਤੇਰੇ ਵੱਲ ਆਉਣ ਲਈ) ਸੱਦਿਆ ਸੀ। info
التفاسير:

external-link copy
9 : 71

ثُمَّ اِنِّیْۤ اَعْلَنْتُ لَهُمْ وَاَسْرَرْتُ لَهُمْ اِسْرَارًا ۟ۙ

9਼ ਮੈਨੇ ਉਹਨਾਂ ਨੂੰ ਸਪਸ਼ਟ ਰੂਪ ਵਿਚ ਵੀ ਤੇ ਗੁਪਤ ਰੂਪ ਵਿਚ ਵੀ ਸਮਝਾਇਆ। info
التفاسير:

external-link copy
10 : 71

فَقُلْتُ اسْتَغْفِرُوْا رَبَّكُمْ ۫— اِنَّهٗ كَانَ غَفَّارًا ۟ۙ

10਼ ਸੋ ਮੈਨੇ ਕਿਹਾ ਕਿ ਤੁਸੀਂ ਆਪਣੇ ਰੱਬ ਤੋਂ ਖਿਮਾ ਮੰਗੋ। ਬੇਸ਼ੱਕ ਉਹੀਓ ਬਖ਼ਸ਼ਣਹਾਰ ਹੈ। info
التفاسير:

external-link copy
11 : 71

یُّرْسِلِ السَّمَآءَ عَلَیْكُمْ مِّدْرَارًا ۟ۙ

11਼ ਉਹ ਤੁਹਾਡੇ ਉੱਤੇ ਅਕਾਸ਼ ਤੋਂ ਮੂਸਲਾਧਾਰ ਮੀਂਹ ਬਰਸਾਏਗਾ। info
التفاسير:

external-link copy
12 : 71

وَّیُمْدِدْكُمْ بِاَمْوَالٍ وَّبَنِیْنَ وَیَجْعَلْ لَّكُمْ جَنّٰتٍ وَّیَجْعَلْ لَّكُمْ اَنْهٰرًا ۟ؕ

12਼ ਉਹ ਤੁਹਾਨੂੰ ਮਾਲ ਤੇ ਔਲਾਦ ਨਾਲ ਨਿਵਾਜ਼ੇਗਾ ਅਤੇ ਤੁਹਾਡੇ ਲਈ ਬਾਗ਼ ਪੈਦਾ ਕਰੇਗਾ ਅਤੇ ਨਹਿਰਾਂ ਵੀ ਜਾਰੀ ਕਰੇਗਾ। info
التفاسير:

external-link copy
13 : 71

مَا لَكُمْ لَا تَرْجُوْنَ لِلّٰهِ وَقَارًا ۟ۚ

13਼ ਤੁਹਾਨੂੰ ਕੀ ਹੋ ਗਿਆ ਹੈ ਕਿ ਤੁਸੀਂ ਅੱਲਾਹ ਲਈ ਕਿਸੇ ਗੌਰਵ (ਤੇ ਵਡਿਆਈ) ਦੀ ਆਸ ਨਹੀਂ ਰੱਖਦੇ। info
التفاسير:

external-link copy
14 : 71

وَقَدْ خَلَقَكُمْ اَطْوَارًا ۟

14਼ ਜਦ ਕਿ ਉਸ ਨੇ ਤੁਹਾਨੂੰ ਤਰ੍ਹਾਂ-ਤਰ੍ਹਾਂ ਨਾਲ ਸਾਜਿਆ ਹੈ। info
التفاسير:

external-link copy
15 : 71

اَلَمْ تَرَوْا كَیْفَ خَلَقَ اللّٰهُ سَبْعَ سَمٰوٰتٍ طِبَاقًا ۟ۙ

15਼ ਕੀ ਤੁਸੀਂ ਵੇਖਿਆ ਨਹੀਂ ਕਿ ਅੱਲਾਹ ਨੇ ਸੱਤ ਅਕਾਸ਼ ਉੱਪਰ ਥੱਲੇ ਕਿਵੇਂ ਸਾਜੇ ਹਨ। info
التفاسير:

external-link copy
16 : 71

وَّجَعَلَ الْقَمَرَ فِیْهِنَّ نُوْرًا وَّجَعَلَ الشَّمْسَ سِرَاجًا ۟

16਼ ਅਤੇ ਉਸੇ ਨੇ ਉਹਨਾਂ ਵਿਚ ਚੰਨ ਨੂੰ ਚਾਨਣ ਅਤੇ ਸੂਰਜ ਨੂੰ ਚਿਰਾਗ਼ ਬਣਾਇਆ ਹੈ। info
التفاسير:

external-link copy
17 : 71

وَاللّٰهُ اَنْۢبَتَكُمْ مِّنَ الْاَرْضِ نَبَاتًا ۟ۙ

17਼ ਅਤੇ ਅੱਲਾਹ ਨੇ ਤੁਹਾਨੂੰ ਧਰਤੀਓ (ਅਦਭੁਤ ਰੂਪ ਨਾਲ) ਉਗਾਇਆ ਹੈ। info
التفاسير:

external-link copy
18 : 71

ثُمَّ یُعِیْدُكُمْ فِیْهَا وَیُخْرِجُكُمْ اِخْرَاجًا ۟

18਼ ਫੇਰ ਉਹ ਤੁਹਾਨੂੰ ਇਸੇ ਧਰਤੀ ਵਿਚ ਮੋੜ ਲਿਆਵੇਗਾ ਅਤੇ ਉਹ ਤੁਹਾਨੂੰ ਇਸੇ ਵਿੱਚੋਂ ਮੁੜ ਕੱਢੇਗਾ। info
التفاسير:

external-link copy
19 : 71

وَاللّٰهُ جَعَلَ لَكُمُ الْاَرْضَ بِسَاطًا ۟ۙ

19਼ ਅੱਲਾਹ ਨੇ ਤੁਹਾਡੇ ਲਈ ਧਰਤੀ ਨੂੰ ਵਿਛੌਣੇ ਵਾਂਗ ਵਿਛਾ ਦਿੱਤਾ ਹੈ। info
التفاسير:

external-link copy
20 : 71

لِّتَسْلُكُوْا مِنْهَا سُبُلًا فِجَاجًا ۟۠

20਼ (ਹੇ ਨਬੀ!) ਤਾਂ ਜੋ ਤੁਸੀਂ ਇਸ ਦੀਆਂ ਖੁੱਲ੍ਹੀਆਂ ਰਾਹਾਂ ’ਤੇ ਤੁਰੋ ਫਿਰੋ। info
التفاسير:

external-link copy
21 : 71

قَالَ نُوْحٌ رَّبِّ اِنَّهُمْ عَصَوْنِیْ وَاتَّبَعُوْا مَنْ لَّمْ یَزِدْهُ مَالُهٗ وَوَلَدُهٗۤ اِلَّا خَسَارًا ۟ۚ

21਼ ਨੂਹ ਨੇ ਕਿਹਾ, ਹੇ ਮੇਰੇ ਰੱਬਾ! ਬੇਸ਼ੱਕ ਉਹਨਾਂ ਨੇ ਮੇਰੀ ਨਾ-ਫ਼ਰਮਾਨੀ ਕੀਤੀ ਅਤੇ ਉਹਨਾਂ ਦੇ ਪਿੱਛੇ ਲੱਗੇ ਜਿਨ੍ਹਾਂ ਨੂੰ ਉਹਨਾਂ ਦੇ ਮਾਲ ਤੇ ਔਲਾਦ ਨੇ ਵਧੇਰੇ ਘਾਟੇ ਵਿਚ ਹੀ ਰੱਖਿਆ ਹੈ। info
التفاسير:

external-link copy
22 : 71

وَمَكَرُوْا مَكْرًا كُبَّارًا ۟ۚ

22਼ ਉਹਨਾਂ ਨੇ ਵੱਡੀਆਂ-ਵੱਡੀਆਂ ਚਾਲਾਂ ਚੱਲੀਆਂ। info
التفاسير:

external-link copy
23 : 71

وَقَالُوْا لَا تَذَرُنَّ اٰلِهَتَكُمْ وَلَا تَذَرُنَّ وَدًّا وَّلَا سُوَاعًا ۙ۬— وَّلَا یَغُوْثَ وَیَعُوْقَ وَنَسْرًا ۟ۚ

23਼ ਉਹਨਾਂ ਨੇ ਆਖਿਆ, ਤੁਸੀਂ ਆਪਣੇ ਇਸ਼ਟਾਂ ਨੂੰ ਨਾ ਛੱਡੋ ਅਤੇ ਨਾ ਤੁਸੀਂ ‘ਵੱਦ’ ਨੂੰ, ਨਾ ‘ਸੁਆ’ ਨੂੰ, ਨਾ ‘ਯਊਸ’ ਨੂੰ, ਨਾ ਯਊਕ ਨੂੰ ਅਤੇ ਨਾ ਹੀ ‘ਨਸਰ’ (ਨਾਂ ਦੀ ਦੇਵੀਆਂ ਦੀ ਪੂਜਾ) ਨੂੰ ਛੱਡੋ। info
التفاسير:

external-link copy
24 : 71

وَقَدْ اَضَلُّوْا كَثِیْرًا ۚ۬— وَلَا تَزِدِ الظّٰلِمِیْنَ اِلَّا ضَلٰلًا ۟

24਼ ਉਹਨਾਂ ਨੇ ਵਧੇਰੇ ਲੋਕਾਂ ਨੂੰ ਗੁਮਰਾਹ ਕੀਤਾ, ਸੋ ਹੇ ਅੱਲਾਹ! ਤੂੰ ਜ਼ਾਲਮਾਂ ਦੀ ਗੁਮਰਾਹੀ ਵਿਚ ਵਾਧਾ ਕਰ। info
التفاسير:

external-link copy
25 : 71

مِمَّا خَطِیْٓـٰٔتِهِمْ اُغْرِقُوْا فَاُدْخِلُوْا نَارًا ۙ۬— فَلَمْ یَجِدُوْا لَهُمْ مِّنْ دُوْنِ اللّٰهِ اَنْصَارًا ۟

25਼ ਉਹ ਆਪਣੇ ਅਪਰਾਧਾ ਕਾਰਨ ਡੋਬ ਦਿੱਤੇ ਗਏ ਅਤੇ ਨਰਕ ਵਿਚ ਦਾਖ਼ਲ ਕਰ ਦਿੱਤੇ ਗਏ, ਫੇਰ ਉਹਨਾਂ ਨੂੰ ਛੁੱਟ ਅੱਲਾਹ ਤੋਂ ਹੋਰ ਕੋਈ ਸਹਾਈ ਨਹੀਂ ਲੱਭਿਆ। info
التفاسير:

external-link copy
26 : 71

وَقَالَ نُوْحٌ رَّبِّ لَا تَذَرْ عَلَی الْاَرْضِ مِنَ الْكٰفِرِیْنَ دَیَّارًا ۟

26਼ ਅਤੇ ਨੂਹ ਨੇ ਕਿਹਾ ਕਿ ਹੇ ਮੇਰੇ ਰੱਬਾ! ਧਰਤੀ ਉੱਤੇ ਵੱਸਣ ਵਾਲੇ ਕਿਸੇ ਵੀ ਕਾਫ਼ਿਰ ਨੂੰ ਨਾ ਛੱਡੀਂ। info
التفاسير:

external-link copy
27 : 71

اِنَّكَ اِنْ تَذَرْهُمْ یُضِلُّوْا عِبَادَكَ وَلَا یَلِدُوْۤا اِلَّا فَاجِرًا كَفَّارًا ۟

27਼ ਜੇ ਤੂੰ ਉਹਨਾਂ ਨੂੰ ਛੱਡ ਦਿੱਤਾ ਤਾਂ ਉਹ ਤੇਰੇ ਬੰਦਿਆਂ ਨੂੰ ਕੁਰਾਹੇ ਪਾ ਦੇਣਗੇ ਅਤੇ (ਅੱਗੇ ਨੂੰ ਵੀ) ਕਾਫ਼ਿਰ ਹੀ ਪੈਦਾ ਹੋਣਗੇ। info
التفاسير:

external-link copy
28 : 71

رَبِّ اغْفِرْ لِیْ وَلِوَالِدَیَّ وَلِمَنْ دَخَلَ بَیْتِیَ مُؤْمِنًا وَّلِلْمُؤْمِنِیْنَ وَالْمُؤْمِنٰتِ ؕ— وَلَا تَزِدِ الظّٰلِمِیْنَ اِلَّا تَبَارًا ۟۠

28਼ ਹੇ ਮੇਰੇ ਰੱਬਾ! ਤੂੰ ਮੇਰੀ ਅਤੇ ਮੇਰੇ ਮਾਪਿਆਂ ਦੀ ਬਖ਼ਸ਼ਿਸ਼ ਫਰਮਾ ਅਤੇ ਹਰ ਉਸ ਵਿਅਕਤੀ ਦੀ ਜਿਹੜਾ ਮੇਰੇ ਘਰ ਵਿਚ ਈਮਾਨ ਵਾਲਾ ਬਣਕੇ ਦਾਖ਼ਲ ਹੋਵੇ ਅਤੇ ਮੋਮਿਨ ਪੁਰਸ਼ ਤੇ ਮੋਮਿਨ ਇਸਤਰੀਆਂ ਦੀ ਵੀ (ਬਖ਼ਸ਼ਿਸ਼ ਫ਼ਰਮਾ) ਅਤੇ ਜ਼ਾਲਮਾਂ ਦੀ ਬਰਬਾਦੀ ਤੇ ਹਲਾਕਤ ਵਿਚ ਵਾਧਾ ਕਰ। info
التفاسير: