1 ਇਸ ਤੋਂ ਭਾਵ ਉਹ ਅੰਨ੍ਹੀ ਪੈਰਵੀ ਹੇ ਜਿਸ ਵਿਚ ਲੱਗਣ ਤੋਂ ਬਾਅਦ ਇਨਸਾਨ ਹੱਕ ਅਤੇ ਦਲੀਲਾਂ ਨੂੰ ਨਹੀਂ ਵੇਖਦਾ ਸਗੋਂ ਆਪਣੇ ਬਜ਼ੁਰਗਾਂ ਨੂੰ ਅਤੇ ਉਹਨਾਂ ਦੀਆਂ ਗੱਲਾਂ ਨੂੰ ਹੀ ਸਹੀ ਸਮਝਦਾ ਹੇ ਇਸੇ ਨੂੰ ਸ਼ਿਰਕ ਕਿਹਾ ਜਾਂਦਾ ਹੇ। ਹਦੀਸ ਹੇ ਕਿ ਹਜ਼ਰਤ ਅਦੀ ਬਿਨ ਹਾਤਮ (ਰ:ਅ:) ਅੱਲਾਹ ਦੇ ਰਸੂਲ (ਸ:) ਕੋਲ ਆਏ ਤਾਂ ਉਹਨਾਂ ਦੇ ਗਲੇ ਵਿਚ ਸੋਨੇ ਦੀ ਸਲੀਬ ਸੀ। ਆਪ (ਸ:) ਨੇ ਉਹਨਾਂ ਨੂੰ ਕਿਹਾ, ਹੇ ਅਦੀ! ਇਸ ਬੁਤ ਨੂੰ ਸੁਨੂੰਟ ਦਿਓ ਅਤੇ ਫੇਰ ਆਪ (ਸ:) ਸੂਰਤ ਬਗਅਤ ਦੀ ਇਹ ਆਇਤ ਸੁਣਾਈ ਕਿ ਉਹਨਾਂ ਯਹੂਦੀ ਤੇ ਈਸਾਈਆਂ ਨੇ ਆਪਣੇ ਵਿਦਵਾਨਾਂ ਤੇ ਦੁਰਵੇਸ਼ਾਂ ਨੂੰ ਆਪਣਾ ਰੱਬ ਬਣਾ ਲਿਆ ਸੀ। ਆਪ (ਸ:) ਨੇ ਫ਼ਰਮਾਇਆ ਕਿ ਬੇਸ਼ੱਕ ਉਹ ਉਹਨਾਂ ਨੂੰ ਪੂਜਦੇ ਨਹੀਂ ਸੀ ਪਰ ਉਹਨਾਂ ਦੇ ਵਿਦਵਾਨ ਜਿਸ ਨੂੰ ਹਲਾਲ ਕਹਿ ਦਿੰਦੇ ਉਹ ਹਲਾਲ ਸਮਝਦੇ ਸੀ ਅਤੇ ਜਿਸ ਚੀਜ਼ ਨੂੰ ਹਰਾਮ ਕਹਿੰਦੇ ਸੀ ਉਸ ਨੂੰ ਹਰਾਮ ਸਮਝਦੇ ਸੀ। ਭਾਵ ਅੰਨ੍ਹੀ ਪੈਰਵੀ ਅਤੇ ਆਸਥਾ ਨੂੰ ਨਬੀ (ਸ:) ਨੇ ਆਪਣੇ ਧਾਰਮਿਕ ਆਗੂਆਂ ਦੀ ਇਬਾਦਤ ਕਿਹਾ ਹੇ। (ਜਾਅਮੇ ਤਿਰਮਜ਼ੀ, ਹਦੀਸ: 3095)