قۇرئان كەرىم مەنىلىرىنىڭ تەرجىمىسى - پەنجاپچە تەرجىمىسى - ئارىپ ھەلىم

ਅਨ-ਨਾਜ਼ਿਆਤ

external-link copy
1 : 49

یٰۤاَیُّهَا الَّذِیْنَ اٰمَنُوْا لَا تُقَدِّمُوْا بَیْنَ یَدَیِ اللّٰهِ وَرَسُوْلِهٖ وَاتَّقُوا اللّٰهَ ؕ— اِنَّ اللّٰهَ سَمِیْعٌ عَلِیْمٌ ۟

1਼ ਹੇ ਈਮਾਨ ਵਾਲਿਓ! ਅੱਲਾਹ ਅਤੇ ਉਸ ਦੇ ਰਸੂਲ (ਮੁਹੰਮਦ ਸ:) ਤੋਂ (ਕਿਸੇ ਪੱਖੋਂ ਵੀ) ਅਗਾਂਹ ਨਾ ਵਧੋ 1 ਅਤੇ ਅੱਲਾਹ ਤੋਂ ਡਰਦੇ ਰਿਹਾ ਕਰੋ, ਅੱਲਾਹ (ਹਰ ਗੱਲ) ਸੁਣਨ ਵਾਲਾ ਅਤੇ ਜਾਣਨ ਵਾਲਾ ਹੈ। info

1 ਭਾਵ ਦੀਨ ਦੇ ਮਾਮਲੇ ਵਿਚ ਅੱਲਾਹ ਅਤੇ ਉਸ ਦੇ ਰਸੂਲ ਤੋਂ ਅੱਗੇ ਵਧਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਕਿਉਂ ਜੋ ਅੱਲਾਹ ਤਆਲਾ ਨੇ ਇਸ ਦੀ ਸਖ਼ਤ ਨਖੇਦੀ ਕੀਤੀ ਹੈ। ਜਿਹੜਾ ਕੋਈ ਦੀਨ ਦੇ ਵਿਚ ਨਵੀਂ ਗੱਲ ਵਧਾਉਂਦਾ ਹੈ ਉਸ ਨੂੰ ਬਿਦਅਤੀ ਕਿਹਾ ਜਾਂਦਾ ਹੈ।

التفاسير:

external-link copy
2 : 49

یٰۤاَیُّهَا الَّذِیْنَ اٰمَنُوْا لَا تَرْفَعُوْۤا اَصْوَاتَكُمْ فَوْقَ صَوْتِ النَّبِیِّ وَلَا تَجْهَرُوْا لَهٗ بِالْقَوْلِ كَجَهْرِ بَعْضِكُمْ لِبَعْضٍ اَنْ تَحْبَطَ اَعْمَالُكُمْ وَاَنْتُمْ لَا تَشْعُرُوْنَ ۟

2਼ ਹੇ ਈਮਾਨ ਵਾਲਿਓ! ਆਪਣੀਆਂ ਆਵਾਜ਼ਾਂ ਨਬੀ (ਮੁਹੰਮਦ ਸ:) ਦੀ ਅਵਾਜ਼ ਨਾਲੋਂ ਉੱਚੀ ਨਾ ਕਰੋ ਅਤੇ ਨਾ ਹੀ ਉਹਨਾਂ ਨਾਲ ਉੱਚੀ ਆਵਾਜ਼ ਕਰਕੇ ਗੱਲ ਕਰੋ ਜਿਵੇਂ ਤੁਸੀਂ ਇਕ-ਦੂਜੇ ਨਾਲ ਉੱਚੀ ਆਵਾਜ਼ ਨਾਲ ਗੱਲਬਾਤ ਕਰਦੇ ਹੋ। ਕਿਤੇ ਇੰਜ ਨਾ ਹੋਵੇ ਕਿ ਤੁਹਾਡੇ ਕਿਤੇ ਕਰਾਏ ਸਾਰੇ ਕੰਮ ਵਿਅਰਥ ਹੀ ਚਲੇ ਜਾਣ ਅਤੇ ਤੁਹਾਨੂੰ ਪਤਾ ਵੀ ਨਾ ਲੱਗੇ। info
التفاسير:

external-link copy
3 : 49

اِنَّ الَّذِیْنَ یَغُضُّوْنَ اَصْوَاتَهُمْ عِنْدَ رَسُوْلِ اللّٰهِ اُولٰٓىِٕكَ الَّذِیْنَ امْتَحَنَ اللّٰهُ قُلُوْبَهُمْ لِلتَّقْوٰی ؕ— لَهُمْ مَّغْفِرَةٌ وَّاَجْرٌ عَظِیْمٌ ۟

3਼ ਜਿਹੜੇ ਲੋਕ ਅੱਲਾਹ ਦੇ ਪੈਗ਼ੰਬਰ (ਮੁਹੰਮਦ ਸ:) ਦੀ ਹਜ਼ੂਰੀ ਵਿਚ ਆਪਣੀਆਂ ਆਵਾਜ਼ਾਂ ਨੀਵੀਆਂ ਰੱਖਦੇ ਹਨ, ਇਹੋ ਉਹ ਲੋਕ ਹਨ ਜਿਨ੍ਹਾਂ ਦੇ ਦਿਲਾਂ ਦੀ ਪਰਖ ਅੱਲਾਹ ਨੇ ਪਰਹੇਜ਼ਗਾਰੀ ਲਈ ਕਰ ਲਈ ਹੈ। ਉਹਨਾਂ ਲਈ (ਅੱਲਾਹ ਵੱਲੋਂ) ਬਖ਼ਸ਼ਿਸ਼ ਹੈ ਅਤੇ (ਚੰਗੇ ਕੰਮਾਂ ਦਾ) ਬਹੁਤ ਵੱਡਾ ਬਦਲਾ ਹੈ। info
التفاسير:

external-link copy
4 : 49

اِنَّ الَّذِیْنَ یُنَادُوْنَكَ مِنْ وَّرَآءِ الْحُجُرٰتِ اَكْثَرُهُمْ لَا یَعْقِلُوْنَ ۟

4਼ (ਹੇ ਨਬੀ!) ਜਿਹੜੇ ਲੋਕ ਤੁਹਾਨੂੰ ਕਮਰਿਆਂ ਦੇ ਬਾਹਰੋਂ ਆਵਾਜ਼ਾਂ ਦਿੰਦੇ ਹਨ ਉਹਨਾਂ ਵਿੱਚੋਂ ਬਹੁਤੇ ਲੋਕ ਬੇ-ਅਕਲ ਹਨ। info
التفاسير: