قۇرئان كەرىم مەنىلىرىنىڭ تەرجىمىسى - پەنجاپچە تەرجىمىسى - ئارىپ ھەلىم

external-link copy
11 : 24

اِنَّ الَّذِیْنَ جَآءُوْ بِالْاِفْكِ عُصْبَةٌ مِّنْكُمْ ؕ— لَا تَحْسَبُوْهُ شَرًّا لَّكُمْ ؕ— بَلْ هُوَ خَیْرٌ لَّكُمْ ؕ— لِكُلِّ امْرِئٍ مِّنْهُمْ مَّا اكْتَسَبَ مِنَ الْاِثْمِ ۚ— وَالَّذِیْ تَوَلّٰی كِبْرَهٗ مِنْهُمْ لَهٗ عَذَابٌ عَظِیْمٌ ۟

11਼ ਜਿਹੜੇ ਲੋਕਾਂ ਨੇ (ਉੱਮਤ ਦੀ ਮਾਂ ਹਜ਼ਰਤ ਆਇਸ਼ਾ ਉੱਤੇ) ਇਹ ਬਹੁਤਾਨ (ਊਜ) ਘੜ੍ਹਿਆ ਸੀ,1 ਉਹ ਤੁਹਾਡੇ (ਮੁਸਲਮਾਨਾਂ) ਵਿੱਚੋਂ ਹੀ ਇਕ ਟੋਲਾ ਹੈ, (ਹੇ ਮੁਹੰਮਦ!) ਤੁਸੀਂ ਇਸ ਨੂੰ ਆਪਣੇ ਲਈ ਭੈੜਾ ਨਾ-ਸਮਝੋ ਸਗੋਂ ਇਹ ਤਾਂ ਤੁਹਾਡੇ ਹੱਕ ਵਿਚ ਚੰਗਾ ਹੀ ਹੈ। ਜਿਸ ਨੇ ਜਿੱਨਾਂ (ਇਸ ਘਟਨਾ ਵਿਚ) ਭਾਗ ਲਿਆ, ਉਸ ਨੇ ਉੱਨਾ ਹੀ ਗੁਨਾਹ ਖੱਟਿਆ ਹੈ। ਜਿਸ ਨੇ ਵੀ ਇਸ ਗੁਨਾਹ ਦਾ ਭਾਰ ਚੁੱਕਿਆ, ਉਸ ਲਈ ਵੱਡਾ ਅਜ਼ਾਬ ਹੈ। info

1 ਇਸ ਵਿਚ ਉਸ ਬਹੁਤਾਨ ਦੀ ਗੱਲ ਕੀਤੀ ਗਈ ਹੈ ਜਿਹੜਾ ਨਬੀ (ਸ:) ਦੀ ਪਤਨੀ ਬੀਬੀ ਆਇਸ਼ਾ ਪਰ ਮੁਨਾਫ਼ਿਕਾਂ ਵੱਲੋਂ ਘੜ੍ਹਿਆ ਗਿਆ ਸੀ। ਇਹ ਘਟਨਾ ਕਿਸਾ-ਏ-ਇਫ਼ਕ ਦੇ ਨਾਂ ਨਾਲ ਪ੍ਰਸਿੱਧ ਹੈ। ਜਿਸ ਦੀ ਵਿਆਖਿਆ ਸਹੀ ਬੁਖ਼ਾਰੀ ਦੀ ਹਦੀਸ 4750 ਵਿਚ ਕੀਤੀ ਹੈ। ਸੂਰਤ ਨੂਰ ਦੀ 11 ਤੋਂ 20 ਤੱਕ ਦੀਆਂ ਆਇਤਾਂ ਵਿਚ ਅੱਲਾਹ ਤਆਲਾ ਨੇ ਹਜ਼ਰਤ ਆਇਸ਼ਾ ਨੂੰ ਇਸ ਬਹੁਤਾਨ ਤੋਂ ਬਰੀ ਕਰ ਦਿੱਤਾ ਸੀ।

التفاسير: