1 ਅੱਲਾਹ ਦੇ ਰਸੂਲ (ਸ:) ਨੇ ਫ਼ਰਮਾਇਆ ਹੈ ਕਿ ਜੰਨਤ ਵਿਚ ਦਾਖ਼ਲ ਹੋਣ ਵਾਲੇ ਪਹਿਲੇ ਜੱਥੇ ਵਾਲਿਆਂ ਦੇ ਚੇਹਰੇ ਚੌਦਵੀਂ ਦੇ ਚੰਨ ਵਾਂਗ ਚਮਕਦੇ ਹੋਣਗੇ, ਉਹ ਥੱਕ, ਸੀਂਡ, ਪੱਦ ਆਦਿ ਤੋਂ ਮੁਕਤ ਹੋਣਗੇ ਉਹਨਾਂ ਦੇ ਭਾਂਡੇ ਸੋਨੇ ਦੇ ਅਤੇ ਕੰਘੀਆਂ ਵੀ ਸੋਨੇ ਚਾਂਦੀ ਦੀਆਂ ਹੋਣਗੀਆਂ, ਅੰਗੀਠੀਆਂ ਵਿਚ ਓਦ ਦੀ ਖ਼ੂਸ਼ਬੂਦਾਰ ਲੱਕੜ ਦੀ ਵਰਤੋਂ ਹੋਵੇਗੀ ਉਹਨਾਂ ਦੇ ਪਸੀਨਿਆਂ ਵਿੱਚੋਂ ਮੁਸ਼ਕ ਦੀ ਖੁਸ਼ਬੂ ਆਵੇਗੀ, ਹਰੇਕ ਦੀਆਂ ਦੋ-ਦੋ ਪਤਨੀਆਂ ਹੋਣਗੀਆਂ, ਜਿਨ੍ਹਾਂ ਦੀ ਖ਼ੂਬਸੂਰਤੀ ਤੇ ਨਜ਼ਾਕਤ ਇੰਨੀ ਹੋਵੇਗੀ ਕਿ ਉਹਨਾਂ ਦੀਆਂ ਪਿੰਡਲੀਆਂ ਦਾ ਗੁੱਦਾ ਵੀ ਬਾਹਰ ਵਿਖਾਈ ਦੇਵੇਗਾ ਜੇ ਕੋਈ ਆਪਸੀ ਮਤਭੇਦ ਜਾਂ ਗੁੱਸਾ ਆਦਿ ਹੋਵੇਗਾ ਉਸ ਤੋਂ ਪਾਕ ਹੋ ਜਾਣਗੇ ਅਤੇ ਉਹਨਾਂ ਸਭ ਦੇ ਦਿਲ ਆਪੋ ਵਿਚ ਇਕ ਹੋ ਜਾਣਗੇ ਅਤੇ ਸਵੇਰੇ ਸ਼ਾਮ ਅੱਲਾਹ ਦੀ ਪਾਕੀ ਬਿਆਨ ਕਰਣਗੇ। (ਸਹੀ ਬੁਖ਼ਾਰੀ, ਹਦੀਸ: 3245)
1 ਇਸ ਤੋਂ ਭਾਵ ਰਿਸ਼ਤਿਆਂ ਨੂੰ ਤੋੜਨਾਂ ਹੈ ਅਤੇ ਰਿਸ਼ਤੇਦਾਰਾਂ ਨਾਲ ਬਦਸਲੂਕੀ ਤੇ ਭੈੜਾ ਵਰਤਾਓ ਕਰਨਾ ਹੈ ਇਸ ਦੀ ਹਦੀਸਾਂ ਵਿਚ ਕਰੜੀ ਸਜ਼ਾ ਦੱਸੀ ਗਈ ਹੈ। ਨਬੀ ਕਰੀਮ (ਸ:) ਨੇ ਫ਼ਰਮਾਇਆ ਹੈ ਕਿ ਰਿਸ਼ਤਿਆਂ ਨੂੰ ਤੋੜਣ ਵਾਲਾ ਜੰਨਤ ਵਿਚ ਨਹੀਂ ਜਾਵੇਗਾ। (ਸਹੀ ਬੁਖ਼ਾਰੀ, ਹਦੀਸ: 5984) ਰਿਸ਼ਤਿਆਂ ਨੂੰ ਤੋੜਣ ਦੇ ਮੁਕਾਬਲੇ ਵਿਚ ਰਿਸ਼ਤਿਆਂ ਨੂੰ ਜੋੜਣਾ ਅਤੇ ਉਹਨਾਂ ਨਾਲ ਵਧੀਆ ਵਿਵਹਾਰ ਕਰਨ ਲਈ ਵਿਸ਼ੇਸ਼ ਹੁਕਮ ਦਿੱਤਾ ਹੈ ਇਸ ਦੀ ਬਹੁਤ ਵੱਡੀ ਮਹੱਤਤਾ ਹੈ ।