Kur'an-ı Kerim meal tercümesi - Pencapça Tercüme - Arif Halim

external-link copy
141 : 6

وَهُوَ الَّذِیْۤ اَنْشَاَ جَنّٰتٍ مَّعْرُوْشٰتٍ وَّغَیْرَ مَعْرُوْشٰتٍ وَّالنَّخْلَ وَالزَّرْعَ مُخْتَلِفًا اُكُلُهٗ وَالزَّیْتُوْنَ وَالرُّمَّانَ مُتَشَابِهًا وَّغَیْرَ مُتَشَابِهٍ ؕ— كُلُوْا مِنْ ثَمَرِهٖۤ اِذَاۤ اَثْمَرَ وَاٰتُوْا حَقَّهٗ یَوْمَ حَصَادِهٖ ۖؗ— وَلَا تُسْرِفُوْا ؕ— اِنَّهٗ لَا یُحِبُّ الْمُسْرِفِیْنَ ۟ۙ

141਼ ਅਤੇ ਉਹੀਓ ਹੈ ਜਿਸ ਨੇ ਛੱਪਰਾਂ ’ਤੇ ਚਾੜ੍ਹੇ ਹੋਏ ਅਤੇ ਬਿਨਾਂ ਛੱਪਰਾਂ ’ਤੇ ਚਾੜ੍ਹੇ ਬਾਗ਼ ਪੈਦਾ ਕੀਤੇ। ਖਜੂਰਾਂ ਤੇ (ਦੂਜੇ ਫਲਾਂ ਦੀਆਂ) ਫ਼ਸਲਾਂ ਉਗਾਈਆਂ, ਇਹਨਾਂ ਦੇ ਫਲਾਂ ਦਾ ਸੁਆਦ ਵੱਖੋ-ਵੱਖ ਹੁੰਦਾ ਹੈ। ਜ਼ੈਤੂਨ ਤੇ ਅਨਾਰ ਪੈਦਾ ਕੀਤੇ ਜਿਹੜੇ ਵੇਖਣ ਵਿਚ ਰਲਦੇ-ਮਿਲਦੇ ਹੁੰਦੇ ਹਨ ਤੇ ਸੁਆਦ ਵਿਚ ਵੱਖਰੇ। ਜਦੋਂ ਇਹਨਾਂ (ਰੁੱਖਾਂ) ’ਤੇ ਫਲ ਆਉਣ ਤਾਂ ਤੁਸੀਂ ਇਹਨਾਂ ਦੇ ਫਲ ਖਾਓ। ਇਹਨਾਂ ਫਲਾਂ ਦੀ ਵਾਢੀ ਸਮੇਂ ਅੱਲਾਹ ਦਾ ਹੱਕ ਅਦਾ ਕਰੋ। ਫ਼ਜ਼ੂਲ ਖ਼ਰਚੀ ਨਾ ਕਰੋ, ਬੇਸ਼ੱਕ ਅੱਲਾਹ ਫ਼ਜ਼ੂਲ ਖ਼ਰਚੀ (ਲੋੜ ਤੋਂ ਵੱਧ ਖ਼ਰਚ) ਕਰਨ ਵਾਲਿਆਂ ਨੂੰ ਪਸੰਦ ਨਹੀਂ ਕਰਦਾ। info
التفاسير: