Kur'an-ı Kerim meal tercümesi - Pencapça Tercüme - Arif Halim

Sayfa numarası:close

external-link copy
10 : 5

وَالَّذِیْنَ كَفَرُوْا وَكَذَّبُوْا بِاٰیٰتِنَاۤ اُولٰٓىِٕكَ اَصْحٰبُ الْجَحِیْمِ ۟

10਼ ਅਤੇ ਜਿਨ੍ਹਾਂ ਲੋਕਾਂ ਨੇ ਕੁਫ਼ਰ ਕੀਤਾ ਅਤੇ ਸਾਡੇ ਹੁਕਮਾਂ ਨੂੰ ਝੁਠਲਾਇਆ, ਉਹ ਸਾਰੇ ਲੋਕ ਨਰਕ ਵਿਚ ਜਾਣ ਵਾਲੇ ਹਨ। info
التفاسير:

external-link copy
11 : 5

یٰۤاَیُّهَا الَّذِیْنَ اٰمَنُوا اذْكُرُوْا نِعْمَتَ اللّٰهِ عَلَیْكُمْ اِذْ هَمَّ قَوْمٌ اَنْ یَّبْسُطُوْۤا اِلَیْكُمْ اَیْدِیَهُمْ فَكَفَّ اَیْدِیَهُمْ عَنْكُمْ ۚ— وَاتَّقُوا اللّٰهَ ؕ— وَعَلَی اللّٰهِ فَلْیَتَوَكَّلِ الْمُؤْمِنُوْنَ ۟۠

11਼ ਹੇ ਈਮਾਨ ਵਾਲਿਓ! ਅੱਲਾਹ ਨੇ ਤੁਹਾਡੇ ਉੱਤੇ ਜਿਹੜੀ ਨਿਅਮਤ (ਰੱਬੀ ਮਦਦ) ਨਾਜ਼ਿਲ ਕੀਤੀ ਸੀ ਉਸ ਨੂੰ ਚੇਤੇ ਰੱਖੋ ਜਦੋਂ ਇਕ ਕੌਮ ਨੇ ਤੁਹਾਡੇ ਉੱਤੇ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਸੀ ਤਾਂ ਅੱਲਾਹ ਨੇ ਉਹਨਾਂ ਦੇ ਹੱਥਾਂ ਨੂੰ ਤੁਹਾਡੇ ਤਕ ਪਹੁੰਚਣ ਤੋਂ ਰੋਕ ਦਿੱਤਾ ਸੀ। ਅੱਲਾਹ ਤੋਂ ਡਰਦੇ ਰਹੋ ਅਤੇ ਮੋਮਿਨਾਂ ਨੂੰ ਅੱਲਾਹ ਉੱਤੇ ਹੀ ਭਰੋਸਾ ਕਰਨਾ ਚਾਹੀਦਾ ਹੇ। info
التفاسير:

external-link copy
12 : 5

وَلَقَدْ اَخَذَ اللّٰهُ مِیْثَاقَ بَنِیْۤ اِسْرَآءِیْلَ ۚ— وَبَعَثْنَا مِنْهُمُ اثْنَیْ عَشَرَ نَقِیْبًا ؕ— وَقَالَ اللّٰهُ اِنِّیْ مَعَكُمْ ؕ— لَىِٕنْ اَقَمْتُمُ الصَّلٰوةَ وَاٰتَیْتُمُ الزَّكٰوةَ وَاٰمَنْتُمْ بِرُسُلِیْ وَعَزَّرْتُمُوْهُمْ وَاَقْرَضْتُمُ اللّٰهَ قَرْضًا حَسَنًا لَّاُكَفِّرَنَّ عَنْكُمْ سَیِّاٰتِكُمْ وَلَاُدْخِلَنَّكُمْ جَنّٰتٍ تَجْرِیْ مِنْ تَحْتِهَا الْاَنْهٰرُ ۚ— فَمَنْ كَفَرَ بَعْدَ ذٰلِكَ مِنْكُمْ فَقَدْ ضَلَّ سَوَآءَ السَّبِیْلِ ۟

12਼ ਬੇਸ਼ੱਕ ਅੱਲਾਹ ਨੇ ਬਨੀ ਇਸਰਾਈਲ ਤੋਂ ਪੱਕਾ ਬਚਨ ਲਿਆ ਸੀ ਅਤੇ ਅਸੀਂ ਉਹਨਾਂ ਵਿੱਚੋਂ ਬਾਰਾਂ ਸਰਦਾਰ ਨਿਯੁਕਤ ਕੀਤੇ ਸਨ। ਅਤੇ ਅੱਲਾਹ ਨੇ ਉਹਨਾਂ ਨੂੰ ਆਖਿਆ ਸੀ ਕਿ ਮੈਂ ਤੁਹਾਡੇ ਅੰਗ-ਸੰਗ ਹੀ ਹਾਂ। ਜੇ ਤੁਸੀਂ ਨਮਾਜ਼ ਕਾਇਮ ਰੱਖੋਗੇ ਅਤੇ ਜ਼ਕਾਤ ਦਿੰਦੇ ਰਹੋਗੇ ਅਤੇ ਮੇਰੇ ਰਸੂਲਾਂ ਨੂੰ ਮੰਨੋਗੇ ਅਤੇ ਉਹਨਾਂ ਦੀ ਸਹਾਇਤਾ ਕਰਦੇ ਰਹੋਗੇ ਅਤੇ ਅੱਲਾਹ ਨੂੰ ਸੋਹਣਾ ਕਰਜ਼ਾ ਦਿਓਗੇ (ਭਾਵ ਰੱਬ ਦੀ ਰਾਹ ਵਿਚ ਖ਼ਰਚ ਕਰੋਗੇ) ਤਾਂ ਮੈਂ ਤੁਹਾਡੀਆਂ ਬੁਰਾਈਆਂ ਤੁਹਾਥੋਂ ਦੂਰ ਕਰ ਦੇਵਾਂਗਾ ਅਤੇ ਤੁਹਾਨੂੰ ਉਹਨਾਂ ਸਵਰਗਾਂ ਵਿਚ ਲੈ ਕੇ ਜਾਵਾਂਗਾ ਜਿਨ੍ਹਾਂ ਦੇ ਹੇਠ ਨਹਿਰਾਂ ਵਗਦੀਆਂ ਹਨ, ਜੇ ਕਿਸੇ ਨੇ ਫੇਰ ਵੀ ਕੁਫ਼ਰ ਕੀਤਾ ਤਾਂ ਅਸਲੋ ਉਹ ਸਿੱਧੇ ਰਸਤੇ ਤੋਂ ਭਟਕ ਗਿਆ। info
التفاسير:

external-link copy
13 : 5

فَبِمَا نَقْضِهِمْ مِّیْثَاقَهُمْ لَعَنّٰهُمْ وَجَعَلْنَا قُلُوْبَهُمْ قٰسِیَةً ۚ— یُحَرِّفُوْنَ الْكَلِمَ عَنْ مَّوَاضِعِهٖ ۙ— وَنَسُوْا حَظًّا مِّمَّا ذُكِّرُوْا بِهٖ ۚ— وَلَا تَزَالُ تَطَّلِعُ عَلٰی خَآىِٕنَةٍ مِّنْهُمْ اِلَّا قَلِیْلًا مِّنْهُمْ فَاعْفُ عَنْهُمْ وَاصْفَحْ ؕ— اِنَّ اللّٰهَ یُحِبُّ الْمُحْسِنِیْنَ ۟

13਼ ਸੋ ਉਹਨਾਂ ਦੇ ਆਪਣੇ ਹੀ ਕੀਤੇ ਬਚਨਾਂ ਨੂੰ ਭੰਗ ਕਰਨ ਕਾਰਨ1 ਅਸੀਂ ਉਹਨਾਂ (ਬਨੀ ਇਸਰਾਈਲ) ਉੱਤੇ ਲਾਅਨਤਾਂ ਭੇਜੀਆਂ ਅਤੇ ਉਹਨਾਂ ਦੇ ਦਿਲ ਕਠੋਰ ਕਰ ਦਿੱਤੇ (ਕਿ ਉਹ ਸਿਧੇ ਰਾਹ ਤੁਰ ਹੀ ਨਾ ਸਕਣ)। ਉਹ ਰੱਬ ਦੇ ਕਲਾਮ ਦੀ ਰੂਪ ਰੇਖਾ ਬਦਲ ਦਿੰਦੇ ਹਨ ਅਤੇ ਜੋ ਵੀ ਉਹਨਾਂ ਨੂੰ ਹਿਦਾਇਤਾਂ ਕੀਤੀਆਂ ਗਈਆਂ ਸਨ ਉਹਨਾਂ ਦਾ ਇਕ ਵੱਡਾ ਹਿੱਸਾ ਉਹਨਾਂ ਨੇ ਭੁਲਾ ਦਿੱਤਾ ਹੇ। (ਹੇ ਨਬੀ!) ਉਹਨਾਂ ਵਿਚ ਕੁੱਝ ਲੋਕਾਂ ਨੂੰ ਛੱਡ ਕੇ ਦੂਜਿਆਂ ਵੱਲੋਂ ਹੇਰਾ-ਫੇਰੀ ਕਰਨ ਦੀ ਸੂਚਨਾ ਆਮ ਕਰਕੇ ਤੁਹਾਨੂੰ ਮਿਲਦੀ ਰਹਿੰਦੀ ਹੇ। ਸੋ ਤੁਸੀਂ ਉਹਨਾਂ ਨੂੰ ਖਿਮਾ ਬਖ਼ਸ਼ੋ ਅਤੇ ਉਹਨਾਂ ਦੀਆਂ ਕਰਤੂਤਾਂ ਤੋਂ ਅਣ ਦੇਖੀ ਕਰ ਦਿਓ। ਬੇਸ਼ੱਕ ਅੱਲਾਹ ਉਪਕਾਰ ਕਰਨ ਵਾਲਿਆਂ ਨੂੰ ਪਸੰਦ ਕਰਦਾ ਹੇ। info

1 ਯਹੂਦੀਆਂ ਨੂੰ ਤੌਰੈਤ ਰਾਹੀਂ ਹੁਕਮ ਦਿੱਤਾ ਗਿਆ ਸੀ ਕਿ ਜਦੋਂ ਵੀ ਮੁਹੰਮਦ (ਸ:) ਸਾਰੀ ਮਨੁੱਖਤਾ ਲਈ ਅੱਲਾਹ ਵੱਲੋਂ ਨਬੀ ਬਣਾ ਕੇ ਭੇਜੇ ਜਾਣ ਤਾਂ ਤੁਸੀਂ ਸਾਰੇ ਮੁਹੰਮਦ (ਸ:) ਦੀ ਪੈਰਵੀ ਕਰਨੀ ਹੇ ਪਰ ਉਹਨਾਂ ਨੇ ਇਹ ਬਚਨ ਤੋੜ ਦਿੱਤਾ।

التفاسير: