Kur'an-ı Kerim meal tercümesi - Pencapça Tercüme - Arif Halim

Sayfa numarası: 104:77 close

external-link copy
171 : 4

یٰۤاَهْلَ الْكِتٰبِ لَا تَغْلُوْا فِیْ دِیْنِكُمْ وَلَا تَقُوْلُوْا عَلَی اللّٰهِ اِلَّا الْحَقَّ ؕ— اِنَّمَا الْمَسِیْحُ عِیْسَی ابْنُ مَرْیَمَ رَسُوْلُ اللّٰهِ وَكَلِمَتُهٗ ۚ— اَلْقٰىهَاۤ اِلٰی مَرْیَمَ وَرُوْحٌ مِّنْهُ ؗ— فَاٰمِنُوْا بِاللّٰهِ وَرُسُلِهٖ ۫— وَلَا تَقُوْلُوْا ثَلٰثَةٌ ؕ— اِنْتَهُوْا خَیْرًا لَّكُمْ ؕ— اِنَّمَا اللّٰهُ اِلٰهٌ وَّاحِدٌ ؕ— سُبْحٰنَهٗۤ اَنْ یَّكُوْنَ لَهٗ وَلَدٌ ۘ— لَهٗ مَا فِی السَّمٰوٰتِ وَمَا فِی الْاَرْضِ ؕ— وَكَفٰی بِاللّٰهِ وَكِیْلًا ۟۠

171਼ ਹੇ ਕਿਤਾਬ ਵਾਲਿਓ (ਯਹੂਦੀ ਤੇ ਈਸਾਈਓ)! ਆਪਣੇ ਧਰਮ ਦੀਆਂ ਹੱਦਾਂ ਤੋਂ ਨਾ ਲੰਘੋ (ਭਾਵ ਜੋ ਅੱਲਾਹ ਨੇ ਆਦੇਸ਼ ਦਿੱਤੇ ਹਨ, ਉਹਨਾਂ ਨੂੰ ਹੀ ਮੰਨੋ) ਅਤੇ ਅੱਲਾਹ ਦੇ ਸੰਬੰਧ ਵਿਚ ਸਚਾੱਈ ਤੋਂ ਛੁੱਟ ਹੋਰ ਕੁੱਝ ਵੀ ਨਾ ਕਹੋ। ਬੇਸ਼ੱਕ ਮਰੀਅਮ ਦਾ ਪੁੱਤਰ ਈਸਾ ਤਾਂ ਕੇਵਲ ਅੱਲਾਹ ਦਾ ਰਸੂਲ ਹੇ ਅਤੇ (ਉਸ ਦਾ ਜਨਮ) ਉਸ (ਅੱਲਾਹ ਦੇ) ਇਕ ਬੋਲ (ਹੁਕਮ ਦੁਆਰਾ ਹੋਇਆ) ਹੇ ਜਿਸ ਨੂੰ ਉਸ ਨੇ ਮਰੀਅਮ ਵੱਲ ਘੱਲਿਆ, ਉਹ ਉਸ ਵੱਲੋਂ ਇਕ ਰੂਹ ਹੇ। ਸੋ ਤੁਸੀਂ ਅੱਲਾਹ ਅਤੇ ਉਸ ਦੇ ਰਸੂਲ ਉੱਤੇ ਈਮਾਨ ਲਿਆਓ ਅਤੇ ਇਹ ਨਾ ਕਹੋ ਕਿ ਇਸ਼ਟ ਤਿੰਨ ਹਨ, ਇਹ ਗੱਲ ਕਹਿਣ ਤੋਂ ਬਾਜ਼ ਆ ਜਾਓ ਇਸੇ ਵਿਚ ਹੀ ਤੁਹਾਡੀ ਭਲਾਈ ਹੇ। ਪੂਜਣਯੋਗ ਤਾਂ ਕੇਵਲ ਅੱਲਾਹ ਹੀ ਹੇ ਅਤੇ ਇਸ ਗੱਲ ਤੋਂ ਪਾਕ ਹੇ ਕਿ ਉਸ ਦੇ ਕੋਈ ਔੌਲਾਦ ਵੀ ਹੋਵੇ।1 ਸਭ ਕੁੱਝ ਉਸੇ ਲਈ ਹੇ ਜਿਹੜਾ ਆਸਾਮਾਨਾਂ ਅਤੇ ਧਰਤੀ ਵਿਚ ਹੇ ਅਤੇ ਸਾਰੇ ਕੰਮਾਂ ਨੂੰ ਸਿਰੇ ਚਾੜ੍ਹਣ ਲਈ ਅੱਲਾਹ ਹੀ ਬਥੇਰਾ ਹੇ। info

1 ਨਬੀ ਕਰੀਮ ਸ: ਨੇ ਫ਼ਰਮਾਇਆ ਜਿਸ ਕਿਸੇ ਨੇ ਵੀ ਇਸ ਦੀ ਗਵਾਹੀ ਦਿੱਤੀ ਕਿ ਅੱਲਾਹ ਤੋਂ ਛੁੱਟ ਕੋਈ ਇਸ਼ਟ ਨਹੀਂ, ਉਹ ਇਕ ਹੀ ਹੇ, ਉਸ ਦਾ ਕੋਈ ਸਾਂਝੀ ਨਹੀਂ ਅਤੇ ਬੇਸ਼ੱਕ ਹਜ਼ਰਤ ਮੁਹੰਮਦ ਸ: ਅੱਲਾਹ ਦੇ ਬੰਦੇ ਅਤੇ ਉਸ ਦੇ ਰਸੂਲ ਹਨ, ਅਤੇ ਇਸ ਗੱਲ ਦੀ ਗਵਾਹੀ ਵੀ ਦਿੱਤੀ ਕਿ ਬੇਸ਼ੱਕ ਹਜ਼ਰਤ ਈਸਾ ਵੀ ਅੱਲਾਹ ਦੇ ਬੰਦੇ ਅਤੇ ਉਸ ਦੇ ਰਸੂਲ ਅਤੇ ਉਸ ਦਾ ਕਲਮਾ ਹਨ ਜਿਹੜਾ ਕਿ ਉਸ ਨੇ ਹਜ਼ਰਤ ਮਰੀਅਮ ਵੱਲ ਘੱਲਿਆ ਸੀ ਅਤੇ ਉਸੇ ਵੱਲੋਂ ਪੈਦਾ ਕੀਤੀ ਹੋਈ ਇਕ ਰੂਹ ਹਨ ਅਤੇ ਜੰਨਤ ਤੇ ਨਰਕ ਦਾ ਹੋਣਾ ਹੱਕ ਹੇ ਤਾਂ ਅੱਲਾਹ ਤਆਲਾ ਉਸ ਨੂੰ ਜੰਨਤ ਵਿਚ ਦਾਖ਼ਲ ਕਰ ਦੇਵੇਗਾ ਭਾਵੇਂ ਉਸ ਦੇ ਅਮਲ ਕਿਹੋ ਜਹਿ ਵੀ ਹੋਣ (ਚਾਹੇ ਸਜ਼ਾ ਤੋਂ ਬਾਅਦ ਜੰਨਤ ਵਿਚ ਜਾਵੇ ਜਾਂ ਪਹਿਲਾਂ, ਜਾਣਾ ਤਾਂ ਇਕ ਮੋਮਿਨ ਨੇ ਜੰਨਤ ਵਿਚ ਲਾਜ਼ਮੀ ਹੇ)। (ਸਹੀ ਬੁਖ਼ਾਰੀ, ਹਦੀਸ: 3435)

التفاسير:

external-link copy
172 : 4

لَنْ یَّسْتَنْكِفَ الْمَسِیْحُ اَنْ یَّكُوْنَ عَبْدًا لِّلّٰهِ وَلَا الْمَلٰٓىِٕكَةُ الْمُقَرَّبُوْنَ ؕ— وَمَنْ یَّسْتَنْكِفْ عَنْ عِبَادَتِهٖ وَیَسْتَكْبِرْ فَسَیَحْشُرُهُمْ اِلَیْهِ جَمِیْعًا ۟

172਼ ਅੱਲਾਹ ਦਾ ਬੰਦਾ ਹੋਣ ਵਿਚ ਨਾ ਤਾਂ ਮਸੀਹ (ਈਸਾ) ਦੀ ਕੋਈ ਹੇਠੀ ਹੇ ਅਤੇ ਨਾ ਹੀ ਅੱਲਾਹ ਦੇ ਨੇੜਲੇ ਫ਼ਰਿਸ਼ਤਿਆਂ ਦੀ ਹੀ ਕੋਈ ਹੇਠੀ ਹੇ, ਪਰ ਜਿਹੜਾ ਕੋਈ ਅੱਲਾਹ ਦੀ ਬੰਦਗੀ ਕਰਨ ਵਿਚ ਆਪਣੀ ਹੇਠੀ ਸਮਝਦਾ ਹੇ ਅਤੇ ਘਮੰਡ ਵੀ ਕਰਦਾ ਹੇ ਤਾਂ ਅੱਲਾਹ ਛੇਤੀ ਹੀ ਉਹਨਾਂ ਸਭ ਨੂੰ ਆਪਣੇ ਕੋਲ ਇਕੱਠਾ ਕਰੇਗਾ। info
التفاسير:

external-link copy
173 : 4

فَاَمَّا الَّذِیْنَ اٰمَنُوْا وَعَمِلُوا الصّٰلِحٰتِ فَیُوَفِّیْهِمْ اُجُوْرَهُمْ وَیَزِیْدُهُمْ مِّنْ فَضْلِهٖ ۚ— وَاَمَّا الَّذِیْنَ اسْتَنْكَفُوْا وَاسْتَكْبَرُوْا فَیُعَذِّبُهُمْ عَذَابًا اَلِیْمًا ۙ۬— وَّلَا یَجِدُوْنَ لَهُمْ مِّنْ دُوْنِ اللّٰهِ وَلِیًّا وَّلَا نَصِیْرًا ۟

173਼ ਇਸ ਲਈ ਜੋ ਵੀ ਲੋਕ ਈਮਾਨ ਲਿਆਏ ਅਤੇ ਚੰਗੇ ਕੰਮ ਕਰਨਗੇ ਉਹਨਾਂ ਨੂੰ ਇਸ ਦਾ ਪੂਰਾ-ਪੂਰਾ ਬਦਲਾ ਦਿੱਤਾ ਜਾਵੇਗਾ ਅਤੇ ਆਪਣੀਆਂ ਮਿਹਰਾਂ ਸਦਕੇ ਇਸ ਵਿਚ ਹੋਰ ਵੀ ਵਾਧਾ ਕਰੇਗਾ ਅਤੇ ਜਿਨ੍ਹਾਂ ਲੋਕਾਂ ਨੇ ਬੰਦਗੀ ਕਰਨ ਨੂੰ ਆਪਣੀ ਹੇਠੀ ਸਮਝੀ ਅਤੇ ਘਮੰਡ ਕੀਤਾ ਉਹਨਾਂ ਨੂੰ ਦਰਦਨਾਕ ਅਜ਼ਾਬ ਦਿੱਤਾ ਜਾਵੇਗਾ ਅਤੇ ਉਹਨਾਂ ਲਈ ਅੱਲਾਹ ਤੋਂ ਛੁੱਟ ਹੋਰ ਕੋਈ ਵੀ ਹਿਮਾਇਤੀ ਅਤੇ ਸਹਾਈ ਨਾ ਹੋਵੇਗਾ। info
التفاسير:

external-link copy
174 : 4

یٰۤاَیُّهَا النَّاسُ قَدْ جَآءَكُمْ بُرْهَانٌ مِّنْ رَّبِّكُمْ وَاَنْزَلْنَاۤ اِلَیْكُمْ نُوْرًا مُّبِیْنًا ۟

173਼ ਇਸ ਲਈ ਜੋ ਵੀ ਲੋਕ ਈਮਾਨ ਲਿਆਏ ਅਤੇ ਚੰਗੇ ਕੰਮ ਕਰਨਗੇ ਉਹਨਾਂ ਨੂੰ ਇਸ ਦਾ ਪੂਰਾ-ਪੂਰਾ ਬਦਲਾ ਦਿੱਤਾ ਜਾਵੇਗਾ ਅਤੇ ਆਪਣੀਆਂ ਮਿਹਰਾਂ ਸਦਕੇ ਇਸ ਵਿਚ ਹੋਰ ਵੀ ਵਾਧਾ ਕਰੇਗਾ ਅਤੇ ਜਿਨ੍ਹਾਂ ਲੋਕਾਂ ਨੇ ਬੰਦਗੀ ਕਰਨ ਨੂੰ ਆਪਣੀ ਹੇਠੀ ਸਮਝੀ ਅਤੇ ਘਮੰਡ ਕੀਤਾ ਉਹਨਾਂ ਨੂੰ ਦਰਦਨਾਕ ਅਜ਼ਾਬ ਦਿੱਤਾ ਜਾਵੇਗਾ ਅਤੇ ਉਹਨਾਂ ਲਈ ਅੱਲਾਹ ਤੋਂ ਛੁੱਟ ਹੋਰ ਕੋਈ ਵੀ ਹਿਮਾਇਤੀ ਅਤੇ ਸਹਾਈ ਨਾ ਹੋਵੇਗਾ। info
التفاسير:

external-link copy
175 : 4

فَاَمَّا الَّذِیْنَ اٰمَنُوْا بِاللّٰهِ وَاعْتَصَمُوْا بِهٖ فَسَیُدْخِلُهُمْ فِیْ رَحْمَةٍ مِّنْهُ وَفَضْلٍ ۙ— وَّیَهْدِیْهِمْ اِلَیْهِ صِرَاطًا مُّسْتَقِیْمًا ۟ؕ

175਼ ਸੋ ਜਿਹੜੇ ਲੋਕ ਅੱਲਾਹ ਉੱਤੇ ਈਮਾਨ ਲੈ ਆਏ ਅਤੇ ਇਸ (.ਕੁਰਆਨ ਦੀਆਂ ਹਿਦਾਇਤਾਂ) ਨੂੰ ਮਜ਼ਬੂਤੀ ਨਾਲ ਫੜ ਲਿਆ ਉਹਨਾਂ ਨੂੰ ਉਹ ਛੇਤੀ ਹੀ ਆਪਣੀ ਰਹਿਮਤਾਂ ਅਤੇ ਮਿਹਰਾਂ ਨਾਲ ਨਵਾਜ਼ੇਗਾ ਅਤੇ ਉਹਨਾਂ ਨੂੰ ਆਪਣੇ ਵੱਲ ਆਉਣ ਵਾਲਾ ਸਿੱਧਾ ਰਸਤਾ ਵੀ ਵਿਖਾਵੇਗਾ। info
التفاسير: