Kur'an-ı Kerim meal tercümesi - Pencapça Tercüme - Arif Halim

Sayfa numarası:close

external-link copy
68 : 25

وَالَّذِیْنَ لَا یَدْعُوْنَ مَعَ اللّٰهِ اِلٰهًا اٰخَرَ وَلَا یَقْتُلُوْنَ النَّفْسَ الَّتِیْ حَرَّمَ اللّٰهُ اِلَّا بِالْحَقِّ وَلَا یَزْنُوْنَ ۚؕ— وَمَنْ یَّفْعَلْ ذٰلِكَ یَلْقَ اَثَامًا ۟ۙ

68਼ ਉਹ ਅੱਲਾਹ ਦੇ ਨਾਲੋ-ਨਾਲ ਕਿਸੇ ਹੋਰ ਇਸ਼ਟ ਨੂੰ (ਮਦਦ ਲਈ) ਨਹੀਂ ਪੁਕਾਰਦੇ ਅਤੇ ਕਿਸੇ ਵੀ ਅਜਿਹੇ ਵਿਅਕਤੀ ਨੂੰ ਕਤਲ ਨਹੀਂ ਕਰਦੇ, ਜਿਸ ਨੂੰ ਮਾਰਨਾ ਅੱਲਾਹ ਨੇ ਹਰਾਮ ਕੀਤਾ ਹੈ ਅਤੇ ਨਾ ਹੀ ਉਹ ਜ਼ਨਾਖੋਰੀ ਕਰਦੇ ਹਨ। ਜਿਹੜਾ ਵੀ ਕੋਈ ਇਹ ਕੰਮ ਕਰੇਗਾ, ਉਸ ਦੇ ਪਾਪਾਂ ਦੀ ਸਜ਼ਾ ਉਸੇ ਨੂੰ ਮਿਲੇਗੀ। info
التفاسير:

external-link copy
69 : 25

یُّضٰعَفْ لَهُ الْعَذَابُ یَوْمَ الْقِیٰمَةِ وَیَخْلُدْ فِیْهٖ مُهَانًا ۟ۗۖ

69਼ ਕਿਆਮਤ ਵਾਲੇ ਦਿਨ ਉਸ ਦਾ ਅਜ਼ਾਬ ਦੁੱਗਨਾ ਕਰ ਦਿੱਤਾ ਜਾਵੇਗਾ ਅਤੇ ਉਹ ਉਸ ਵਿਚ ਸਦਾ ਅਪਮਾਨਿਤ ਹੋ ਕੇ ਰਹੇਗਾ। info
التفاسير:

external-link copy
70 : 25

اِلَّا مَنْ تَابَ وَاٰمَنَ وَعَمِلَ عَمَلًا صَالِحًا فَاُولٰٓىِٕكَ یُبَدِّلُ اللّٰهُ سَیِّاٰتِهِمْ حَسَنٰتٍ ؕ— وَكَانَ اللّٰهُ غَفُوْرًا رَّحِیْمًا ۟

70਼ ਪਰ ਜਿਨ੍ਹਾਂ ਨੇ ਤੌਬਾ ਕਰ ਲਈ ਅਤੇ ਈਮਾਨ ਲਿਆਏ ਅਤੇ ਨੇਕ ਕੰਮ ਕੀਤੇ ਅਜਿਹੇ ਲੋਕਾਂ ਦੀਆਂ ਬੁਰਾਈਆਂ ਨੂੰ ਅੱਲਾਹ ਨੇਕੀਆਂ ਵਿਚ ਬਦਲ ਦੇਵੇਗਾ। ਅੱਲਾਹ (ਮਿਹਰਾਂ ਸਦਕੇ) ਬਖ਼ਸ਼ਣਹਾਰ ਤੇ ਮਿਹਰਬਾਨ ਹੈ।1 info

1 ਅੱਲਾਹ ਦੇ ਰਸੂਲ (ਸ:) ਨੇ ਫ਼ਰਮਾਇਆ “ਬੇਸ਼ੱਕ ਇਸਲਾਮ ਪਿਛਲੇ ਸਾਰੇ ਗੁਨਾਹਾਂ ਨੂੰ ਖ਼ਤਮ ਕਰ ਦਿੰਦਾ ਹੈ ਇੰਜ ਹੀ ਅੱਲਾਹ ਲਈ ਹਿਜਰਤ ਅਤੇ ਅੱਲਾਹ ਦੇ ਘਰ ਦਾ ਹੱਜ ਵੀ” (ਸਹੀ ਮੁਸਲਿਮ, ਹਦੀਸ: 121) ਹਜ਼ਰਤ ਇਬਨੇ ਅੱਬਾਸ ਰਾਹੀਂ ਪਤਾ ਲੱਗਦਾ ਹੈ ਕਿ ਕੁੱਝ ਮੁਸ਼ਰਿਕ ਜਿਨ੍ਹਾਂ ਨੇ ਬਹੁਤ ਕਤਲ ਅਤੇ ਜ਼ਨਾ ਕੀਤੇ ਸੀ। ਨਬੀ ਕਰੀਮ (ਸ:) ਦੀ ਸੇਵਾ ਵਿਖੇ ਹਾਜ਼ਿਰ ਹੋਏ ਅਤੇ ਉਹਨਾਂ ਨੇ ਕਿਹਾ ਕਿ ਤੁਸੀਂ ਜੋ ਵੀ ਆਖਦੇ ਹੋ ਅਤੇ ਜਿਹੜੇ ਧਰਮ ਵੱਲ ਬੁਲਾਉਂਦੇ ਹੋ ਉਹ ਬਹੁਤ ਹੀ ਵਧੀਆ ਹੈ ਪਰ ਤੁਸੀਂ ਸਾਨੂੰ ਇਹ ਤਾਂ ਦੱਸੋ ਕਿ ਅਸਾਂ ਜਿਹੜੇ ਭੈੜੇ ਕੰਮ ਕੀਤੇ ਹੋਏ ਹਨ ਉਹਨਾਂ ਦਾ ਕੋਈ ਕੱਫ਼ਾਰਾ (ਬਚਾਓ) ਵੀ ਹੈ?ਇਸ ’ਤੇ •ਕੁਰਆਨ ਦੀ ਇਹ ਆਇਤ ਨਾਜ਼ਿਲ ਹੋਈ ਕਿ ਜਿਹੜੇ ਅੱਲਾਹ ਦੇ ਨਾਲ ਕਿਸੇ ਦੂਜੇ ਇਸ਼ਟ ਨੂੰ ਨਹੀਂ ਪੁਕਾਰਦੇ ਅਤੇ ਜਿਸ ਮਨੁੱਖੀ ਜਾਨ ਨੂੰ ਹਰਾਮ ਕੀਤਾ ਹੈ ਉਸ ਨੂੰ ਨਾ-ਹੱਕਾ ਕਤਲ ਨਹੀਂ ਕਰਦੇ ਅਤੇ ਨਾ ਹੀ ਉਹ ਜ਼ਨਾ ਕਰਦੇ ਹਨ ਅਤੇ ਜਿਹੜਾ ਕੋਈ ਅਜਿਹੇ ਕੰਮ ਕਰੇਗਾ ਉਸ ਨੂੰ ਗੁਨਾਹ ਦਾ ਬਦਲਾ ਮਿਲੇਗਾ ਪਰ ਜਿਸ ਨੇ ਤੌਬਾ ਕਰ ਲਈ ਉਸ ਨੂੰ ਸਜ਼ਾ ਨਹੀਂ ਅਤੇ ਸੂਰਤ ਅਲ ਜ਼ੁਮਰ ਦੀ ਇਹ ਆਇਤ ਵੀ ਨਾਜ਼ਿਲ ਹੋਈ, “ਹੇ ਰਸੂਲ! ਤੁਸੀਂ ਸਾਡੇ ਵੱਲੋਂ ਆਖ ਦਿਓ ਕਿ ਹੇ ਮੇਰੇ ਬੰਦਿਓ! ਜਿਨ੍ਹਾਂ ਨੇ ਵੀ ਪਾਪ ਕਰਕੇ ਆਪਣੀਆਂ ਜਾਨਾਂ ਨਾਲ ਵਧੀਕੀ ਕੀਤੀ ਹੈ, ਉਹ ਅੱਲਾਹ ਦੀਆਂ ਮਿਹਰਾਂ ਤੋਂ ਬੇ-ਆਸ ਨਾ ਹੋਣ”। (ਸਹੀ ਬੁਖ਼ਾਰੀ, ਹਦੀਸ: 4810, ਸਹੀ ਮੁਸਲਿਮ, ਹਦੀਸ: 122)

التفاسير:

external-link copy
71 : 25

وَمَنْ تَابَ وَعَمِلَ صَالِحًا فَاِنَّهٗ یَتُوْبُ اِلَی اللّٰهِ مَتَابًا ۟

71਼ ਅਤੇ ਜਿਹੜਾ ਕੋਈ ਤੌਬਾ ਕਰੇ ਅਤੇ ਨੇਕ ਕੰਮ ਵੀ ਕਰੇ, ਬੇਸ਼ੱਕ ਉਹੀ ਤੌਬਾ ਕਰਦਾ ਹੈ ਜਿਵੇਂ ਤੌਬਾ ਕਰਨ ਦਾ ਹੱਕ ਹੈ। info
التفاسير:

external-link copy
72 : 25

وَالَّذِیْنَ لَا یَشْهَدُوْنَ الزُّوْرَ ۙ— وَاِذَا مَرُّوْا بِاللَّغْوِ مَرُّوْا كِرَامًا ۟

72਼ ਅਤੇ ਜਿਹੜੇ ਲੋਕੀ ਝੂਠੀ ਗਵਾਹੀ ਨਹੀਂ ਦਿੰਦੇ ਅਤੇ ਜਦੋਂ ਕਿਸੇ ਭੈੜੀ ਥਾਂ ਤੋਂ ਉਹਨਾਂ ਦਾ ਲੰਘਣਾ ਹੁੰਦਾ ਹੈ ਤਾਂ ਉਹ ਸ਼ਰਾਫ਼ਤ ਨਾਲ ਗੁਜ਼ਰ ਜਾਂਦੇ ਹਨ। info
التفاسير:

external-link copy
73 : 25

وَالَّذِیْنَ اِذَا ذُكِّرُوْا بِاٰیٰتِ رَبِّهِمْ لَمْ یَخِرُّوْا عَلَیْهَا صُمًّا وَّعُمْیَانًا ۟

73਼ ਜਦੋਂ ਉਹਨਾਂ ਨੂੰ ਉਹਨਾਂ ਦੇ ਰਬ ਦੇ ਕਲਾਮ (•ਕੁਰਆਨ) ਦੀਆਂ ਆਇਤਾਂ ਸੁਣਾਈਆਂ ਜਾਂਦੀਆਂ ਹਨ ਤਾਂ ਉਹ ਉਹਨਾਂ ਉੱਤੇ ਅੰਨ੍ਹੇ ਤੇ ਬੋਲੇ ਬਣ ਕੇ ਨਹੀਂ ਰਹਿ ਜਾਂਦੇ (ਸਗੋਂ ਧਿਆਨ ਨਾਲ ਸੁਣਦੇ ਹਨ)। info
التفاسير:

external-link copy
74 : 25

وَالَّذِیْنَ یَقُوْلُوْنَ رَبَّنَا هَبْ لَنَا مِنْ اَزْوَاجِنَا وَذُرِّیّٰتِنَا قُرَّةَ اَعْیُنٍ وَّاجْعَلْنَا لِلْمُتَّقِیْنَ اِمَامًا ۟

74਼ ਅਤੇ ਦੁਆ ਕਰਦੇ ਹਨ ਕਿ ਹੇ ਸਾਡੇ ਪਾਲਣਹਾਰ! ਤੂੰ ਸਾਡੀਆਂ ਪਤਨੀਆਂ ਅਤੇ ਔਲਾਦ ਵੱਲੋਂ ਸਾਡੀਆਂ ਅੱਖਾਂ ਨੂੰ ਠੰਡੀਆਂ ਰੱਖ ਅਤੇ ਸਾਨੂੰ ਪਰਹੇਜ਼ਗਾਰ ਲੋਕਾਂ ਦਾ ਆਗੂ ਬਣਾ। info
التفاسير:

external-link copy
75 : 25

اُولٰٓىِٕكَ یُجْزَوْنَ الْغُرْفَةَ بِمَا صَبَرُوْا وَیُلَقَّوْنَ فِیْهَا تَحِیَّةً وَّسَلٰمًا ۟ۙ

75਼ ਇਹੋ ਉਹ ਲੋਕ ਹਨ ਜਿਨ੍ਹਾਂ ਨੂੰ ਉਹਨਾਂ ਦੇ ਸਬਰ (ਭਾਵ ਈਮਾਨ ’ਤੇ ਜੰਮੇ ਰਹਿਣ) ਦੇ ਬਦਲੇ ਸਵਰਗ ਵਿਚ ਉੱਚੀਆਂ-ਉੱਚੀਆਂ ਥਾਵਾਂ (ਮਹਿਲਾਂ ਦੇ ਰੂਪ ਵਿਚ) ਦਿੱਤੀਆਂ ਜਾਣਗੀਆਂ ਅਤੇ ਉੱਥੇ ਦੁਆ-ਸਲਾਮ ਨਾਲ ਉਹਨਾਂ ਦਾ ਸਵਾਗਤ ਹੋਵੇਗਾ। info
التفاسير:

external-link copy
76 : 25

خٰلِدِیْنَ فِیْهَا ؕ— حَسُنَتْ مُسْتَقَرًّا وَّمُقَامًا ۟

76਼ ਉਹ ਸਦਾ (ਉੱਥੇ ਹੀ ਰਹਿਣਗੇ ਅਤੇ ਉਹ (ਜੰਨਤ) ਬਹੁਤ ਹੀ ਵਧੀਆ ਨਿਵਾਸ ਸਥਾਨ ਹੈ। info
التفاسير:

external-link copy
77 : 25

قُلْ مَا یَعْبَؤُا بِكُمْ رَبِّیْ لَوْلَا دُعَآؤُكُمْ ۚ— فَقَدْ كَذَّبْتُمْ فَسَوْفَ یَكُوْنُ لِزَامًا ۟۠

77਼ (ਹੇ ਨਬੀ!) ਆਖ ਦਿਓ ਕਿ (ਹੇ ਕਾਫ਼ਿਰੋ!) ਜੇਕਰ ਤੁਸੀਂ ਰੱਬ ਤੋਂ ਅਰਦਾਸਾਂ ਜਾਂ ਬੇਨਤੀਆਂ ਨਹੀਂ ਕਰਦੇ ਤਾਂ ਰੱਬ ਨੂੰ ਵੀ ਤੁਹਾਡੀ ਕੋਈ ਪਰਵਾਹ ਨਹੀਂ। ਤੁਸੀਂ ਤਾਂ (ਹੱਕ) ਦਾ ਇਨਕਾਰ ਕਰ ਹੀ ਚੁੱਕੇ ਹੋ, ਹੁਣ ਛੇਤੀ ਹੀ ਤੁਹਾਨੂੰ ਉਸ ਦਾ ਅਜ਼ਾਬ ਆਉਣ ਵਾਲਾ ਹੈ। info
التفاسير: