1 ਇਸ ਤੋਂ ਪਤਾ ਚਲਪਾ ਹੈ ਕਿ ਨਮਾਜ਼ ਵਿਚ ਸੁਸਤੀ ਕਰਨਾ ਮੁਨਾਫ਼ਿਕਾਂ ਦਾ ਕੰਮ ਹੈ। ਅੱਲਾਹ ਦੇ ਰਸੂਲ (ਸ:) ਨੇ ਫ਼ਰਮਾਇਆ ਕਿ ਫ਼ਜਰ ਤੇ ਇਸ਼ਾ ਦੀ ਨਮਾਜ਼ ਮੁਨਾਫ਼ਿਕਾਂ ਉੱਤੇ ਸਭ ਤੋਂ ਭਾਰੀ ਹੁੰਦੀ ਹੈ। ਪਰ ਜੇ ਉਹਨਾਂ ਨੂੰ ਇਸ ਗੱਲ ਦਾ ਗਿਆਨ ਹੋ ਜਾਵੇ ਕਿ ਇਹਨਾਂ ਦੋਵਾਂ ਨਮਾਜ਼ਾਂ ਦਾ ਕਿੰਨਾਂ ਵੱਡਾ ਬਦਲਾ ਹੈ ਤਾਂ ਉਹ ਜ਼ਰੂਰ ਮਸੀਤਾਂ ਵਿਚ ਆਉਣਗੇ ਭਾਵੇ ਉਹਨਾਂ ਨੂੰ ਰਿੰਗੜਦੇ ਹੋਏ ਹੀ ਕਿਉਂ ਨਾ ਆਉਣਾ ਪਵੇ। ਅੱਲਾਹ ਦੇ ਰਸੂਲ (ਸ:) ਨੇ ਇਹ ਵੀ ਫ਼ਰਮਾਇਆ ਕਿ ਮੈਂ ਮੁਅੱਜ਼ਨ ਨੂੰ ਅਕਾਮਤ ਦਾ ਹੁਕਮ ਦਵਾਂ ਅਤੇ ਫੇਰ ਉਹ ਅਕਾਮਤ ਕਹੇ ਅਤੇ ਮੈਂ ਕਿਸੇ ਦੂਜੇ ਵਿਅਕਤੀ ਨੂੰ ਹੁਕਮ ਦਵਾਂ ਕਿ ਉਹ ਲੋਕਾਂ ਦੀ ਇਮਾਮਤ ਕਰਵਾਏ, ਫੇਰ ਮੈਂ ਅੱਗ ਲੈ ਕੇ ਉਹਨਾਂ ਲੋਕਾਂ ਦੇ ਘਰਾਂ ਨੂੰ ਅੱਗ ਲਾ ਦਵਾਂ ਜਿਹੜੇ ਆਪਣੇ ਘਰੋਂ ਨਮਾਜ਼ ਲਈ ਨਹੀਂ ਨਿਕਲੇ। ਉਹਨਾਂ ਨੂੰ ਮੈਂ ਸਨੇ ਉਹਨਾਂ ਦੇ ਘਰ ਦੇ ਜਲਾ ਦਵਾਂ। (ਸਹੀ ਬੁਖ਼ਾਰੀ, ਹਦੀਸ: 657)