Ibisobanuro bya qoran ntagatifu - Ibisobanuro bya Qur'an Ntagatifu mu rurimi rw'igipunjabi - Arif Halim.

numero y'urupapuro:close

external-link copy
41 : 8

وَاعْلَمُوْۤا اَنَّمَا غَنِمْتُمْ مِّنْ شَیْءٍ فَاَنَّ لِلّٰهِ خُمُسَهٗ وَلِلرَّسُوْلِ وَلِذِی الْقُرْبٰی وَالْیَتٰمٰی وَالْمَسٰكِیْنِ وَابْنِ السَّبِیْلِ ۙ— اِنْ كُنْتُمْ اٰمَنْتُمْ بِاللّٰهِ وَمَاۤ اَنْزَلْنَا عَلٰی عَبْدِنَا یَوْمَ الْفُرْقَانِ یَوْمَ الْتَقَی الْجَمْعٰنِ ؕ— وَاللّٰهُ عَلٰی كُلِّ شَیْءٍ قَدِیْرٌ ۟

41਼ (ਹੇ ਮੁਸਲਮਾਨੋ!) ਤੁਹਾਨੂੰ ਪਤਾ ਹੋਣਾ ਚਾਹੁੰਦਾ ਹੈ ਕਿ ਤੁਸੀਂ ਜੋ ਵੀ ਮਾਲੇ-ਗ਼ਨੀਮਤ (ਜੰਗ ਵਿੱਚੋਂ ਵੈਰੀਆਂ ਦਾ ਮਾਲ) ਪ੍ਰਾਪਤ ਕਰੋਗੇ ਉਸ ਵਿੱਚੋਂ ਪੰਜਵਾਂ ਹਿੱਸਾ ਅੱਲਾਹ ਦਾ ਅਤੇ ਉਸ ਦੇ ਰਸੂਲ ਦਾ ਅਤੇ (ਉਹ ਦੇ) ਰਿਸ਼ਤੇਦਾਰਾਂ, ਯਤੀਮਾਂ, ਮਸਕੀਨਾਂ ਅਤੇ ਮੁਸਾਫ਼ਰਾਂ ਦਾ ਹੈ। ਜੇ ਤੁਸੀਂ ਅੱਲਾਹ ’ਤੇ ਉਸ ਚੀਜ਼ (ਰੱਬੀ ਮਦਦ) ਉੱਤੇ ਈਮਾਨ ਲਿਆਏ ਹੋ ਜਿਹੜੀ ਮਦਦ ਅਸਾਂ ਫ਼ੈਸਲੇ (ਭਾਵ ਬਦਰ ਦੀ ਜੰਗ) ਵਾਲੇ ਦਿਨ ਉਤਾਰੀ ਸੀ, ਜਦੋਂ ਦੋਵੇਂ ਫ਼ੌਜਾਂ ਭਿੜ ਰਹੀਆਂ ਸਨ (ਤਾਂ ਤੁਸੀਂ ਇਸ ਵੰਡ ਨੂੰ ਵੀ ਮੰਨੋ) ਅੱਲਾਹ ਹਰ ਚੀਜ਼ ਦੀ ਕੁਦਰਤ ਰੱਖਦਾ ਹੈ। info
التفاسير:

external-link copy
42 : 8

اِذْ اَنْتُمْ بِالْعُدْوَةِ الدُّنْیَا وَهُمْ بِالْعُدْوَةِ الْقُصْوٰی وَالرَّكْبُ اَسْفَلَ مِنْكُمْ ؕ— وَلَوْ تَوَاعَدْتُّمْ لَاخْتَلَفْتُمْ فِی الْمِیْعٰدِ ۙ— وَلٰكِنْ لِّیَقْضِیَ اللّٰهُ اَمْرًا كَانَ مَفْعُوْلًا ۙ۬— لِّیَهْلِكَ مَنْ هَلَكَ عَنْ بَیِّنَةٍ وَّیَحْیٰی مَنْ حَیَّ عَنْ بَیِّنَةٍ ؕ— وَاِنَّ اللّٰهَ لَسَمِیْعٌ عَلِیْمٌ ۟ۙ

42਼ ਉਸ ਵੇਲੇ ਨੂੰ ਯਾਦ ਕਰੋ ਜਦੋਂ ਤੁਸੀਂ (ਮੁਸਲਮਾਨ) ਘਾਟੀ (ਬਦਰ ਦੇ ਮੈਦਾਨ) ਦੇ ਉਰਲੇ ਪਾਸੇ ਸੀ ਅਤੇ ਉਹ (ਕਾਫ਼ਿਰ) ਘਾਟੀ ਦੇ ਪਰਲੇ ਪਾਸੇ ਸੀ ਅਤੇ (ਕੁਰੈਸ਼ ਦਾ ਤਜਾਰਤੀ) ਕਾਫ਼ਲਾ ਤੁਹਾਡੇ ਹੇਠ (ਬਹਰੇ-ਕੁਲਜ਼ੁਮ ਦੇ ਤਟ ਵੱਲ) ਸੀ। ਜੇ ਤੁਸੀਂ ਦੋਵੇਂ ਧਿਰਾਂ ਪਹਿਲਾਂ ਤੋਂ ਹੀ ਆਪਸ ਵਿਚ ਲੜਣ ਦਾ ਇਰਾਦਾ ਕਰਦੇ ਤਾਂ ਲਾਜ਼ਮਨ ਹੀ ਉਸ ਸਮੇਂ ਤੁਹਾਡੇ ਵਿਚਕਾਰ ਮਤਭੇਦ ਹੋ ਜਾਂਦੇ, ਪਰ ਦੋਵੇਂ ਮੁਸਲਮਾਨ ਤੇ ਕਾਫ਼ਿਰਾਂ ਦੇ ਟੋਲੇ ਆਹਮਣੇ ਸਾਹਮਣੇ ਆ ਗਏ ਤਾਂ ਜੋ ਅੱਲਾਹ ਉਸ ਕੰਮ ਨੂੰ ਪੂਰਾ ਕਰ ਦੇਵੇ ਜਿਹੜਾ ਹੋਣ ਵਾਲਾ ਸੀ। ਕਿ ਜਿਹੜਾ (ਜੰਗ ਵਿਚ) ਮਰੇ ਉਹ ਵੀ ਦਲੀਲ ਨਾਲ ਹੀ ਮਰੇ ਅਤੇ ਜਿਊਂਦਾ ਰਹੇ ਉਹ ਵੀ ਦਲੀਲ ਨਾਲ ਹੀ ਜਿਊਂਦਾ ਰਹੇ। ਬੇਸ਼ੱਕ ਅੱਲਾਹ ਸਭ ਕੁੱਝ ਸੁਣਨ ਵਾਲਾ ਅਤੇ ਜਾਣਨ ਵਾਲਾ ਹੈ। info
التفاسير:

external-link copy
43 : 8

اِذْ یُرِیْكَهُمُ اللّٰهُ فِیْ مَنَامِكَ قَلِیْلًا ؕ— وَلَوْ اَرٰىكَهُمْ كَثِیْرًا لَّفَشِلْتُمْ وَلَتَنَازَعْتُمْ فِی الْاَمْرِ وَلٰكِنَّ اللّٰهَ سَلَّمَ ؕ— اِنَّهٗ عَلِیْمٌۢ بِذَاتِ الصُّدُوْرِ ۟

43਼ (ਹੇ ਨਬੀ!) ਉਹ ਵੇਲਾ ਵੀ ਯਾਦ ਕਰੋ ਜਦੋਂ ਅੱਲਾਹ ਨੇ ਤੁਹਾਨੂੰ ਸੁਪਨੇ ਵਿਚ ਉਹਨਾਂ (ਕਾਫ਼ਿਰਾਂ) ਦੀ ਗਿਣਤੀ ਘੱਟ ਕਰਕੇ ਵਿਖਾਈ ਸੀ, ਜੇ ਉਹ ਉਹਨਾਂ ਦੀ ਗਿਣਤੀ ਵੱਧ ਵਿਖਾ ਦਿੰਦਾ ਤਾਂ ਤੁਸੀਂ ਜ਼ਰੂਰ ਹੀ ਹਿੱਮਤ ਹਾਰ ਜਾਂਦੇ ਅਤੇ ਇਸ (ਜੰਗ) ਦੇ ਮਾਮਲੇ ਵਿਚ ਮਤਭੇਦ ਕਰਨ ਲੱਗ ਜਾਂਦੇ (ਕਿ ਲੜੀਏ ਜਾਂ ਨਾ) ਪਰ ਅੱਲਾਹ ਨੇ ਤੁਹਾਨੂੰ ਇਸ ਤੋਂ ਬਚਾ ਲਿਆ। ਬੇਸ਼ੱਕ ਉਹ ਦਿਲਾਂ ਦੀਆਂ ਗੱਲਾਂ ਤੋਂ ਜਾਣੂ ਹੈ। info
التفاسير:

external-link copy
44 : 8

وَاِذْ یُرِیْكُمُوْهُمْ اِذِ الْتَقَیْتُمْ فِیْۤ اَعْیُنِكُمْ قَلِیْلًا وَّیُقَلِّلُكُمْ فِیْۤ اَعْیُنِهِمْ لِیَقْضِیَ اللّٰهُ اَمْرًا كَانَ مَفْعُوْلًا ؕ— وَاِلَی اللّٰهِ تُرْجَعُ الْاُمُوْرُ ۟۠

44਼ (ਹੇ ਮੁਸਲਮਾਨੋ! ਯਾਦ ਕਰੋ) ਜਦੋਂ ਉਸ (ਅੱਲਾਹ) ਨੇ ਟਾਕਰੇ ਦੇ ਸਮੇਂ ਉਹਨਾਂ (ਕਾਫ਼ਿਰਾਂ) ਨੂੰ ਤੁਹਾਡੀਆਂ ਨਜ਼ਰਾਂ ਵਿਚ ਬਹੁਤ ਹੀ ਘੱਟ ਗਿਣਤੀ ਵਿਚ ਵਿਖਾਇਆ ਸੀ ਅਤੇ ਤੁਹਾਨੂੰ ਉਹਨਾਂ (ਕਾਫ਼ਿਰਾਂ) ਦੀਆਂ ਨਜ਼ਰਾਂ ਵਿਚ ਘੱਟ ਕਰਕੇ ਵਿਖਾਇਆ ਤਾਂ ਜੋ ਉਸ (ਅੱਲਾਹ) ਨੇ ਜਿਹੜਾ ਕੰਮ ਕਰਨਾ ਹੈ ਉਸ ਨੂੰ ਅੰਤ ਤਕ ਪਹੁੰਚਾ ਦੇਵੇ ਅਤੇ ਅੱਲਾਹ ਵੱਲ ਹੀ ਸਾਰੇ ਕੰਮ ਪਰਤਾਏ ਜਾਂਦੇ ਹਨ। info
التفاسير:

external-link copy
45 : 8

یٰۤاَیُّهَا الَّذِیْنَ اٰمَنُوْۤا اِذَا لَقِیْتُمْ فِئَةً فَاثْبُتُوْا وَاذْكُرُوا اللّٰهَ كَثِیْرًا لَّعَلَّكُمْ تُفْلِحُوْنَ ۟ۚ

45਼ ਹੇ ਈਮਾਨ ਵਾਲਿਓ! ਜਦੋਂ ਤੁਹਾਡਾ ਟਾਕਰਾ ਕਿਸੇ ਵਿਰੋਧੀ ਧਿਰ ਨਾਲ ਹੋ ਜਾਵੇ ਤਾਂ ਡਟੇ ਰਹੋ ਅਤੇ ਅੱਲਾਹ ਨੂੰ ਵੱਧ ਤੋਂ ਵੱਧ ਯਾਦ ਕਰੋ ਤਾਂ ਜੋ ਤੁਹਾਨੂੰ ਸਫ਼ਲਤਾ ਪ੍ਰਾਪਤ ਹੋ ਸਕੋ। info
التفاسير: