Ibisobanuro bya qoran ntagatifu - Ibisobanuro bya Qur'an Ntagatifu mu rurimi rw'igipunjabi - Arif Halim.

numero y'urupapuro:close

external-link copy
12 : 57

یَوْمَ تَرَی الْمُؤْمِنِیْنَ وَالْمُؤْمِنٰتِ یَسْعٰی نُوْرُهُمْ بَیْنَ اَیْدِیْهِمْ وَبِاَیْمَانِهِمْ بُشْرٰىكُمُ الْیَوْمَ جَنّٰتٌ تَجْرِیْ مِنْ تَحْتِهَا الْاَنْهٰرُ خٰلِدِیْنَ فِیْهَا ؕ— ذٰلِكَ هُوَ الْفَوْزُ الْعَظِیْمُ ۟ۚ

12਼ (ਹੇ ਨਬੀ!) ਉਸ (ਕਿਆਮਤ) ਦਿਹਾੜੇ ਤੁਸੀਂ ਈਮਾਨ ਵਾਲੇ ’ਤੇ ਈਮਾਨ ਵਾਲੀਆਂ ਨੂੰ ਵੇਖੋਗੇ ਕਿ ਉਹਨਾਂ ਦਾ ਨੂਰ ਉਹਨਾਂ ਦੇ ਅੱਗੇ-ਅੱਗੇ ਤੇ ਉਹਨਾਂ ਦੇ ਸੱਜੇ ਪਾਸੇ ਨੱਸਦਾ ਹੋਵੇਗਾ। ਆਖਿਆ ਜਾਵੇਗਾ ਕਿ ਅੱਜ ਤੁਹਾਨੂੰ ਅਜਿਹੇ ਬਾਗ਼ਾਂ ਦੀ ਖ਼ੁਸ਼ਖ਼ਬਰੀ ਹੈ ਜਿਨ੍ਹਾਂ ਦੇ ਹੇਠ ਨਹਿਰਾਂ ਵਗਦੀਆਂ ਹਨ। ਉਹ ਉਹਨਾਂ ਵਿਚ ਸਦਾ ਰਹਿਣਗੇ, ਇਹੋ ਸਭ ਤੋਂ ਵੱਡੀ ਕਾਮਯਾਬੀ ਹੈ। info
التفاسير:

external-link copy
13 : 57

یَوْمَ یَقُوْلُ الْمُنٰفِقُوْنَ وَالْمُنٰفِقٰتُ لِلَّذِیْنَ اٰمَنُوا انْظُرُوْنَا نَقْتَبِسْ مِنْ نُّوْرِكُمْ ۚ— قِیْلَ ارْجِعُوْا وَرَآءَكُمْ فَالْتَمِسُوْا نُوْرًا ؕ— فَضُرِبَ بَیْنَهُمْ بِسُوْرٍ لَّهٗ بَابٌ ؕ— بَاطِنُهٗ فِیْهِ الرَّحْمَةُ وَظَاهِرُهٗ مِنْ قِبَلِهِ الْعَذَابُ ۟ؕ

13਼ ਉਸ ਦਿਨ ਮੁਨਾਫ਼ਿਕ (ਪਖੰਡੀ) ਪੁਰਸ਼ ਅਤੇ ਮੁਨਾਫ਼ਿਕ ਇਸਤਰੀਆਂ ਈਮਾਨ ਲਿਆਉਣ ਵਾਲਿਆਂ ਨੂੰ ਆਖਣਗੇ ਕਿ ਤੁਸੀਂ ਸਾਡੀ ਉਡੀਕ ਕਰੋ ਕਿ ਅਸੀਂ ਵੀ ਤੁਹਾਡੇ ਨੂਰ ਵਿੱਚੋਂ ਕੁੱਝ ਚਾਨਣ ਪ੍ਰਾਪਤ ਕਰ ਲਈਏ। ਉਹਨਾਂ ਨੂੰ ਆਖਿਆ ਜਾਵੇਗਾ ਕਿ ਆਪਣੇ ਪਿੱਛਾਂਹ ਮੁੜ ਜਾਓ ਤੇ ਫੇਰ ਨੂਰ ਨੂੰ ਲੱਭੋ। ਫੇਰ ਉਹਨਾਂ ਵਿਚਾਲੇ ਇਕ ਕੰਧ ਖੜੀ ਕਰ ਦਿੱਤੀ ਜਾਵੇਗੀ ਜਿਸ ਦਾ ਇਕ ਬੂਹਾ ਹੋਵੇਗਾ, ਉਸ ਦੇ ਅੰਦਰ ਰਹਿਮਤਾਂ ਹੋਣਗੀਆਂ ਤੇ ਉਸ ਦੇ ਬਾਹਰ ਅਜ਼ਾਬ ਹੋਵੇਗਾ। info
التفاسير:

external-link copy
14 : 57

یُنَادُوْنَهُمْ اَلَمْ نَكُنْ مَّعَكُمْ ؕ— قَالُوْا بَلٰی وَلٰكِنَّكُمْ فَتَنْتُمْ اَنْفُسَكُمْ وَتَرَبَّصْتُمْ وَارْتَبْتُمْ وَغَرَّتْكُمُ الْاَمَانِیُّ حَتّٰی جَآءَ اَمْرُ اللّٰهِ وَغَرَّكُمْ بِاللّٰهِ الْغَرُوْرُ ۟

14਼ ਉਹ (ਮੁਨਾਫ਼ਿਕ) ਇਹਨਾਂ (ਮੋਮਿਨਾਂ) ਨੂੰ ਆਖਣਗੇ, ਕੀ (ਸੰਸਾਰ) ਵਿਚ ਅਸੀਂ ਤੁਹਾਡੇ ਸੰਗ ਨਹੀਂ ਸੀ? ਉਹ ਆਖਣਗੇ ਕਿ ਹਾਂ! ਕਿਉਂ ਨਹੀਂ! ਪਰ ਤੁਸੀਂ ਆਪਣੇ ਆਪ ਨੂੰ ਅਜ਼ਮਾਇਸ਼ਾਂ ਵਿਚ ਪਾ ਲਿਆ ਸੀ ਅਤੇ ਤੁਸੀਂ ਈਮਾਨ ਵਾਲਿਆਂ ਪ੍ਰਤੀ (ਭੈੜੇ) ਸਮੇਂ ਦੀ ਉਡੀਕ ਵਿਚ ਸੀ। ਤੁਸੀਂ (ਦੀਨ ਵਿਚ) ਸ਼ੱਕ ਵੀ ਕੀਤਾ ਅਤੇ ਤੁਹਾਨੂੰ ਤੁਹਾਡੀਆਂ ਇੱਛਾਵਾਂ ਨੇ ਧੋਖੇ ਵਿਚ ਰੱਖਿਆ, ਇੱਥੋਂ ਤਕ ਕਿ ਅੱਲਾਹ ਦਾ ਹੁਕਮ ਆ ਪਹੁੰਚਿਆ ਅਤੇ ਧੋਖੇਬਾਜ਼ ਸ਼ੈਤਾਨ ਨੇ ਤੁਹਾਨੂੰ ਅੱਲਾਹ ਦੇ ਬਾਰੇ ਧੋਖਾ ਦਿੱਤਾ। info
التفاسير:

external-link copy
15 : 57

فَالْیَوْمَ لَا یُؤْخَذُ مِنْكُمْ فِدْیَةٌ وَّلَا مِنَ الَّذِیْنَ كَفَرُوْا ؕ— مَاْوٰىكُمُ النَّارُ ؕ— هِیَ مَوْلٰىكُمْ ؕ— وَبِئْسَ الْمَصِیْرُ ۟

15਼ ਸੋ ਅੱਜ ਨਾ ਤੁਹਾਥੋਂ ਅਤੇ ਨਾ ਹੀ ਉਹਨਾਂ ਲੋਕਾਂ ਤੋਂ ਜਿਨ੍ਹਾਂ ਨੇ ਕੁਫ਼ਰ ਕੀਤਾ ਸੀ ਕੋਈ ਛੁਡਵਾਈ ਕਬੂਲ ਕੀਤੀ ਜਾਵੇਗੀ। ਤੁਹਾਡਾ ਟਿਕਾਣਾ ਤਾਂ ਅੱਗ ਹੈ। ਤੁਹਾਡੇ ਯੋਗ ਤਾਂ ਇਹੀਓ ਟਿਕਾਣਾ ਹੈ ਅਤੇ ਇਹ ਬਹੁਤ ਹੀ ਭੈੜਾ ਪਰਤਨ ਟਿਕਾਣਾ ਹੈ। info
التفاسير:

external-link copy
16 : 57

اَلَمْ یَاْنِ لِلَّذِیْنَ اٰمَنُوْۤا اَنْ تَخْشَعَ قُلُوْبُهُمْ لِذِكْرِ اللّٰهِ وَمَا نَزَلَ مِنَ الْحَقِّ ۙ— وَلَا یَكُوْنُوْا كَالَّذِیْنَ اُوْتُوا الْكِتٰبَ مِنْ قَبْلُ فَطَالَ عَلَیْهِمُ الْاَمَدُ فَقَسَتْ قُلُوْبُهُمْ ؕ— وَكَثِیْرٌ مِّنْهُمْ فٰسِقُوْنَ ۟

16਼ ਕੀ ਈਮਾਨ ਵਾਲਿਆਂ ਲਈ ਅਜਿਹੇ ਉਹ ਸਮਾਂ ਨਹੀਂ ਆਇਆ ਕਿ ਉਹਨਾਂ ਦੇ ਦਿਲ ਅੱਲਾਹ ਦੀ ਯਾਦ ਨਾਲ ਝੁੱਕ ਜਾਣ ਅਤੇ (ਇਸ .ਕੁਰਆਨ ਦੇ ਲਈ) ਜੋ ਹੱਕ (ਅੱਲਾਹ) ਵੱਲੋਂ ਉਤਾਰਿਆ ਗਿਆ ਹੈ। ਉਹ ਉਹਨਾਂ ਲੋਕਾਂ ਵਾਂਗ ਨਾ ਹੋ ਜਾਣ ਜਿਨ੍ਹਾਂ ਨੂੰ ਇਸ ਤੋਂ ਪਹਿਲਾਂ ਕਿਤਾਬ (ਤੌਰੈਤ) ਦਿੱਤੀ ਗਈ ਸੀ। ਫੇਰ ਉਹਨਾਂ ’ਤੇ ਇਕ ਲੰਮਾ ਸਮਾਂ ਬੀਤ ਗਿਆ ਤਾਂ ਉਹਨਾਂ ਦੇ ਦਿਲ ਕਠੋਰ ਹੋ ਗਏ ਅਤੇ ਇਹਨਾਂ ਵਿੱਚੋਂ ਬਹੁਤੇ ਤਾਂ ਝੂਠੇ ਹਨ। info
التفاسير:

external-link copy
17 : 57

اِعْلَمُوْۤا اَنَّ اللّٰهَ یُحْیِ الْاَرْضَ بَعْدَ مَوْتِهَا ؕ— قَدْ بَیَّنَّا لَكُمُ الْاٰیٰتِ لَعَلَّكُمْ تَعْقِلُوْنَ ۟

17਼ ਤੁਸੀਂ ਚੰਗੀ ਤਰ੍ਹਾਂ ਇਹ ਜਾਣ ਲਓ ਕਿ ਬੇਸ਼ੱਕ ਅੱਲਾਹ ਹੀ ਧਰਤੀ ਨੂੰ ਉਸ ਦੀ ਮੌਤ (ਬੰਜਰ) ਪਿੱਛੋਂ ਸੁਰਜੀਤ (ਉਪਜਾਊ) ਕਰਦਾ ਹੈ। ਸੋ ਅਸੀਂ ਆਪਣੀਆਂ ਆਇਤਾਂ (ਆਦੇਸ਼) ਤੁਹਾਡੇ ਲਈ ਬਿਆਨ ਕਰ ਦਿੱਤੇ ਹਨ ਤਾਂ ਜੋ ਤੁਸੀਂ ਕੁੱਝ ਸਮਝ ਸਕੋਂ। info
التفاسير:

external-link copy
18 : 57

اِنَّ الْمُصَّدِّقِیْنَ وَالْمُصَّدِّقٰتِ وَاَقْرَضُوا اللّٰهَ قَرْضًا حَسَنًا یُّضٰعَفُ لَهُمْ وَلَهُمْ اَجْرٌ كَرِیْمٌ ۟

18਼ ਬੇਸ਼ੱਕ ਸਦਕਾ (ਸੱਚੇ ਮਨੋ ਪੁੰਨ-ਦਾਣ) ਦੇਣ ਵਾਲੇ ਪੁਰਸ਼, ਇਸਤੀਆਂ ਅਤੇ ਜਿਨ੍ਹਾਂ ਨੇ ਅੱਲਾਹ ਨੂੰ ਕਰਜ਼ੇ-ਹਸਨਾ (ਸੋਹਣਾ ਕਰਜ਼ਾ) ਦਿੱਤਾ ਹੈ, ਨਿਰਸੰਦੇਹ, ਉਹਨਾਂ ­ਨੂੰ ਕਈ ਗੁਣਾ ਵਧਾ ਕੇ (ਵਾਪਿਸ ਕਰ) ਦਿੱਤਾ ਜਾਵੇਗਾ ਅਤੇ ਉਹਨਾਂ ਲਈ ਬਹੁਤ ਹੀ ਸੋਹਣਾ ਬਦਲਾ ਹੈ। info
التفاسير: