Ibisobanuro bya qoran ntagatifu - Ibisobanuro bya Qur'an Ntagatifu mu rurimi rw'igipunjabi - Arif Halim.

numero y'urupapuro:close

external-link copy
128 : 4

وَاِنِ امْرَاَةٌ خَافَتْ مِنْ بَعْلِهَا نُشُوْزًا اَوْ اِعْرَاضًا فَلَا جُنَاحَ عَلَیْهِمَاۤ اَنْ یُّصْلِحَا بَیْنَهُمَا صُلْحًا ؕ— وَالصُّلْحُ خَیْرٌ ؕ— وَاُحْضِرَتِ الْاَنْفُسُ الشُّحَّ ؕ— وَاِنْ تُحْسِنُوْا وَتَتَّقُوْا فَاِنَّ اللّٰهَ كَانَ بِمَا تَعْمَلُوْنَ خَبِیْرًا ۟

128਼ ਜੇ ਕਿਸੇ ਇਸਤਰੀ ਨੂੰ ਆਪਣੇ ਪਤੀ ਤੋਂ ਲੜਾਈ ਝਗੜੇ ਜਾਂ ਭੈੜੇ ਵਰਤਾਓ (ਤਲਾਕ) ਦਾ ਡਰ ਹੋਵੇ, ਜੇ ਦੋਵੇਂ (ਪਤੀ ਪਤਨੀ) ਆਪਸ ਵਿਚ ਕਿਸੇ ਵੀ ਤਰ੍ਹਾਂ ਦੀ ਸੁਲਾਹ ਕਰ ਲੈਣ ਤਾਂ ਇਸ ਵਿਚ ਕੋਈ ਗੁਨਾਹ ਨਹੀਂ ਸਗੋਂ ਸੁਲਾਹ ਸਫ਼ਾਈ ਤਾਂ ਵਧੇਰੇ ਚੰਗੀ ਹੇ। ਅੱਲਾਹ ਨੇ ਮਨੁੱਖੀ ਮਨ ਵਿਚ ਕੰਜੂਸੀ ਪਾ ਛੱਡੀ ਹੇ। ਜੇ ਤੁਸੀਂ ਲੋਕ ਅਹਿਸਾਨ ਭਾਵ ਸੋਹਣਾ ਵਰਤਾਵਾ ਕਰੋ ਅਤੇ ਪਰਹੇਜ਼ਗਾਰੀ ਤੋਂ ਕੰਮ ਲਵੋ ਤਾਂ ਤੁਸੀਂ ਜੋ ਵੀ ਕਰ ਰਹੇ ਹੋ ਉਸ ਨੂੰ ਅੱਲਾਹ ਚੰਗੀ ਤਰ੍ਹਾਂ ਜਾਣਦਾ ਹੇ। info
التفاسير:

external-link copy
129 : 4

وَلَنْ تَسْتَطِیْعُوْۤا اَنْ تَعْدِلُوْا بَیْنَ النِّسَآءِ وَلَوْ حَرَصْتُمْ فَلَا تَمِیْلُوْا كُلَّ الْمَیْلِ فَتَذَرُوْهَا كَالْمُعَلَّقَةِ ؕ— وَاِنْ تُصْلِحُوْا وَتَتَّقُوْا فَاِنَّ اللّٰهَ كَانَ غَفُوْرًا رَّحِیْمًا ۟

129਼ ਤੁਹਾਥੋਂ ਇਹ ਕਦੇ ਨਹੀਂ ਹੋ ਸਕੇਗਾ ਕਿ ਤੁਸੀਂ ਆਪਣੀਆਂ ਸਾਰੀਆਂ ਪਤਨੀਆਂ ਨਾਲ ਇਕੋ ਜਿਹਾ ਵਿਵਹਾਰ (ਇਨਸਾਫ਼) ਕਰ ਸਕੋ ਭਾਵੇਂ ਤੁਸੀਂ ਇਸ ਲਈ ਕਿੰਨੀ ਹੀ ਚਾਹਤ ਅਤੇ ਕੋਸ਼ਿਸ਼ ਕਰ ਲਵੋ (ਤੁਸੀਂ ਨਹੀਂ ਕਰ ਸਕਦੇ) ਇਸ ਲਈ (ਅੱਲਾਹ ਹੁਕਮ ਦਿੰਦਾ ਹੇ ਕਿ) ਇਕ ਪਤਨੀ ਵੱਲ ਹੀ ਇੰਨਾ ਉੱਲਰ ਨਾ ਹੋ ਜਾਓ ਕਿ ਦੂਜੀ ਪਤਨੀ ਨੂੰ ਉੱਕਾ ਹੀ ਅੱਧ ਵਿਚਾਲੇ ਲਮਕਦਾ ਛੱਡ ਦਿਓ, ਜੇਕਰ ਤੁਸੀਂ ਆਪਣਾ ਇਹ ਵਤੀਰਾ ਠੀਕ ਕਰ ਲਵੋ ਅਤੇ ਅੱਲਾਹ ਤੋਂ ਡਰਦੇ ਰਹੋ ਤਾਂ ਅੱਲਾਹ ਵੀ (ਭੁੱਲਾਂ ਨੂੰ) ਮੁਆਫ਼ ਕਰਨ ਵਾਲਾ ਅਤੇ ਰਹਿਮ ਫ਼ਰਮਾਉਣ ਵਾਲਾ ਹੇ। info
التفاسير:

external-link copy
130 : 4

وَاِنْ یَّتَفَرَّقَا یُغْنِ اللّٰهُ كُلًّا مِّنْ سَعَتِهٖ ؕ— وَكَانَ اللّٰهُ وَاسِعًا حَكِیْمًا ۟

130਼ ਪਰ ਜੇ ਪਤੀ ਪਤਨੀ ਇਕ ਦੂਜੇ ਤੋਂ (ਤਲਾਕ ਰਾਹੀਂ) ਜੁਦਾ ਹੋ ਹੀ ਜਾਣ ਤਾਂ ਅੱਲਾਹ ਆਪਣੀ ਵਿਸ਼ਾਲ ਕੁਦਰਤ ਨਾਲ ਹਰੇਕ ਨੂੰ ਦੂਜੇ ਦੀ ਮੁਥਾਜੀ ਤੋਂ ਬੇਪਰਵਾਹ ਕਰ ਦੇਵੇਗਾ। ਅੱਲਾਹ ਵੱਡਾ ਸਮਾਈ ਵਾਲਾ ਅਤੇ ਦਾਨਾ ਸਿਆਣਾ ਹੇ। info
التفاسير:

external-link copy
131 : 4

وَلِلّٰهِ مَا فِی السَّمٰوٰتِ وَمَا فِی الْاَرْضِ ؕ— وَلَقَدْ وَصَّیْنَا الَّذِیْنَ اُوْتُوا الْكِتٰبَ مِنْ قَبْلِكُمْ وَاِیَّاكُمْ اَنِ اتَّقُوا اللّٰهَ ؕ— وَاِنْ تَكْفُرُوْا فَاِنَّ لِلّٰهِ مَا فِی السَّمٰوٰتِ وَمَا فِی الْاَرْضِ ؕ— وَكَانَ اللّٰهُ غَنِیًّا حَمِیْدًا ۟

131਼ ਅਕਾਸ਼ਾਂ ਤੇ ਧਰਤੀ ਵਿਚ ਜੋ ਕੁੱਝ ਹੇ ਹਰ ਚੀਜ਼ ਦਾ ਮਾਲਿਕ ਅੱਲਾਹ ਹੀ ਹੇ। ਅਸੀਂ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਤੁਹਾਥੋਂ ਪਹਿਲਾਂ ਕਿਤਾਬਾਂ ਦਿੱਤੀਆਂ ਸਨ, ਅਤੇ (ਹੇ ਮੁਸਲਮਾਨੋ!) ਤੁਹਾ` ਵੀ ਇਹੋ ਹੁਕਮ ਦਿੱਤਾ ਹੇ ਕਿ ਅੱਲਾਹ ਤੋਂ ਡਰਦੇ ਰਹੋ, ਜੇ ਤੁਸੀਂ ਹੁਕਮ ਨਹੀਂ ਮੰਨੋਗੇ ਤਾਂ ਤੁਸੀਂ ਇਹ ਗੱਲ ਯਾਦ ਰੱਖੋ ਕਿ ਜੋ ਵੀ ਅਕਾਸ਼ ਵਿਚ ਹੇ ਅਤੇ ਜੋ ਵੀ ਧਰਤੀ ਵਿਚ ਹੇ ਉਹ ਸਭ ਅੱਲਾਹ ਦਾ ਹੀ ਹੇ। ਅੱਲਾਹ (ਤੁਹਾਡੇ ਹੁਕਮ ਮੰਣਨ ਜਾਂ ਨਾ ਮੰਣਨ ਤੋਂ) ਬੇਪਰਵਾਹ ਹੇ ਅਤੇ ਹਰ ਪ੍ਰਕਾਰ ਦੀ ਪ੍ਰਸ਼ੰਸਾ ਉਸੇ ਲਈ ਹੇ। info
التفاسير:

external-link copy
132 : 4

وَلِلّٰهِ مَا فِی السَّمٰوٰتِ وَمَا فِی الْاَرْضِ ؕ— وَكَفٰی بِاللّٰهِ وَكِیْلًا ۟

132਼ ਅਕਾਸ਼ਾਂ ਅਤੇ ਧਰਤੀ ਦਾ ਮਾਲਿਕ ਅੱਲਾਹ ਹੇ ਅਤੇ ਕੰਮ ਸੁਆਰਨ ਵਾਲਾ ਵੀ ਅੱਲਾਹ ਹੀ ਹੇ। info
التفاسير:

external-link copy
133 : 4

اِنْ یَّشَاْ یُذْهِبْكُمْ اَیُّهَا النَّاسُ وَیَاْتِ بِاٰخَرِیْنَ ؕ— وَكَانَ اللّٰهُ عَلٰی ذٰلِكَ قَدِیْرًا ۟

133਼ (ਹੇ ਲੋਕੋ!) ਜੇ ਉਹ (ਅੱਲਾਹ) ਚਾਹੇ ਤਾਂ ਉਹ ਤੁਹਾਨੂੰ ਸਭ ਨੂੰ ਪਰਾਂ ਹਟਾ ਕੇ ਤੁਹਾਡੀ ਥਾਂ ਦੂਜਿਆਂ ਨੂੰ ਲੈ ਆਵੇ। ਅੱਲਾਹ ਇੰਜ ਕਰਨ ਦੀ ਪੂਰੀ ਕੁਦਰਤ ਰੱਖਦਾ ਹੇ। info
التفاسير:

external-link copy
134 : 4

مَنْ كَانَ یُرِیْدُ ثَوَابَ الدُّنْیَا فَعِنْدَ اللّٰهِ ثَوَابُ الدُّنْیَا وَالْاٰخِرَةِ ؕ— وَكَانَ اللّٰهُ سَمِیْعًا بَصِیْرًا ۟۠

134਼ ਜਿਹੜਾ ਵਿਅਕਤੀ ਕੇਵਲ ਦੁਨੀਆਂ ਦੀ ਭਲਾਈ ਚਾਹੁੰਦਾ ਹੇ ਤਾਂ ਉਸ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੇ ਕਿ ਅੱਲਾਹ ਦੇ ਕੋਲ ਤਾਂ ਦੁਨੀਆਂ ਅਤੇ ਆਖ਼ਿਰਤ (ਦੋਵੇਂ ਥਾਵਾਂ) ਦੀ ਭਲਾਈ ਹੇ। ਅੱਲਾਹ (ਤੁਹਾਡੀਆਂ ਸਾਰੀਆਂ ਗੱਲਾਂ ਨੂੰ) ਸੁਣਨ ਵਾਲਾ ਅਤੇ (ਤੁਹਾਡੇ ਹਰ ਕੰਮ ਨੂੰ) ਵੇਖਣ ਵਾਲਾ ਹੇ। info
التفاسير: