Ibisobanuro bya qoran ntagatifu - Ibisobanuro bya Qur'an Ntagatifu mu rurimi rw'igipunjabi - Arif Halim.

numero y'urupapuro:close

external-link copy
30 : 2

وَاِذْ قَالَ رَبُّكَ لِلْمَلٰٓىِٕكَةِ اِنِّیْ جَاعِلٌ فِی الْاَرْضِ خَلِیْفَةً ؕ— قَالُوْۤا اَتَجْعَلُ فِیْهَا مَنْ یُّفْسِدُ فِیْهَا وَیَسْفِكُ الدِّمَآءَ ۚ— وَنَحْنُ نُسَبِّحُ بِحَمْدِكَ وَنُقَدِّسُ لَكَ ؕ— قَالَ اِنِّیْۤ اَعْلَمُ مَا لَا تَعْلَمُوْنَ ۟

30਼ ਅਤੇ (ਯਾਦ ਕਰੋ ਉਸ ਸਮੇਂ ਨੂੰ ) ਜਦੋਂ ਤੁਹਾਡੇ ਰੱਬ ਨੇ ਫ਼ਰਿਸ਼ਤਿਆਂ ਨੂੰ ਆਖਿਆ ਸੀ ਕਿ ਮੈਂ ਧਰਤੀ ਉੱਤੇ ਇਕ ਖ਼ਲੀਫ਼ਾ (ਪ੍ਰਤੀਨਿਧੀ) ਬਣਾਉਣ ਵਾਲਾ ਹਾਂ ਤਾਂ ਉਹਨਾਂ (ਫ਼ਰਿਸ਼ਤਿਆਂ ਨੇ) ਕਿਹਾ, ਕੀ ਤੁਸੀਂ ਧਰਤੀ ਦਾ (ਖ਼ਲੀਫ਼ਾ) ਉਸ ਨੂੰ ਬਣਾਉਗੇ ਜਿਹੜਾ ਇਸ ਵਿਚ ਫ਼ਸਾਦ ਅਤੇ ਖ਼ੂਨ ਖ਼ਰਾਬਾ ਕਰੇਗਾ ? ਅਸੀਂ ਤੁਹਾਡੀ ਸ਼ਲਾਘਾ ਸਹਿਤ ਉਸਤਤ ਕਰਦੇ ਹੋਏ ਤੁਹਾਡੀ ਪਵਿੱਤਰਤਾ ਦੇ ਗੁਨਗਾਣ ਬਿਆਨ ਕਰਦੇ ਹਾਂ। ਅੱਲਾਹ ਨੇ ਆਖਿਆ ਕਿ ਬੇਸ਼ੱਕ ਮੈਂ ਉਹ ਸਭ ਜਾਣਦਾ ਹਾਂ ਜੋ ਤੁਸੀਂ ਨਹੀਂ ਜਾਣਦੇ। info
التفاسير:

external-link copy
31 : 2

وَعَلَّمَ اٰدَمَ الْاَسْمَآءَ كُلَّهَا ثُمَّ عَرَضَهُمْ عَلَی الْمَلٰٓىِٕكَةِ فَقَالَ اَنْۢبِـُٔوْنِیْ بِاَسْمَآءِ هٰۤؤُلَآءِ اِنْ كُنْتُمْ صٰدِقِیْنَ ۟

31਼ ਫਿਰ ਉਸ (ਅੱਲਾਹ) ਨੇ (ਆਦਮ ਨੰ) ਸਾਰੀਆਂ ਚੀਜ਼ਾਂ ਦੇ ਨਾਂ ਸਿਖਾਏ ਫਿਰ ਉਸ (ਆਦਮ) ਨੂੰ ਫ਼ਰਿਸ਼ਤਿਆਂ ਦੇ ਅੱਗੇ ਪੇਸ਼ ਕੀਤਾ ਅਤੇ ਕਿਹਾ ਕਿ ਜੇ ਤੁਸੀਂ ਸੱਚੇ ਹੋ ਤਾਂ ਰਤਾ ਮੈਨੂੰ ਇਹਨਾਂ ਚੀਜ਼ਾ ਦੇ ਨਾਂ ਦੱਸੋ। info
التفاسير:

external-link copy
32 : 2

قَالُوْا سُبْحٰنَكَ لَا عِلْمَ لَنَاۤ اِلَّا مَا عَلَّمْتَنَا ؕ— اِنَّكَ اَنْتَ الْعَلِیْمُ الْحَكِیْمُ ۟

32਼ ਉਹਨਾਂ (ਫ਼ਰਿਸ਼ਤਿਆਂ) ਨੇ ਕਿਹਾ ਕਿ ਤੇਰੀ ਜ਼ਾਤ ਪਾਕ ਹੈ ਸਾਡਾ ਗਿਆਨ ਇਸ ਤੋਂ ਛੁੱਟ ਹੋਰ ਕੁੱਝ ਵੀ ਨਹੀਂ ਜੋ ਸਾਨੂੰ ਤੁਸੀਂ ਸਿਖਾਇਆ ਹੈ। ਬੇਸ਼ੱਕ ਤੂੰ ਹੀ ਪੂਰਾ ਗਿਆਨ ਰੱਖਣ ਵਾਲਾ ਹੈ ਅਤੇ ਹਿਕਮਤ (ਡੂਂਗੀ ਦਾਨਾਈ) ਵਾਲਾ ਹੈ। info
التفاسير:

external-link copy
33 : 2

قَالَ یٰۤاٰدَمُ اَنْۢبِئْهُمْ بِاَسْمَآىِٕهِمْ ۚ— فَلَمَّاۤ اَنْۢبَاَهُمْ بِاَسْمَآىِٕهِمْ ۙ— قَالَ اَلَمْ اَقُلْ لَّكُمْ اِنِّیْۤ اَعْلَمُ غَیْبَ السَّمٰوٰتِ وَالْاَرْضِ ۙ— وَاَعْلَمُ مَا تُبْدُوْنَ وَمَا كُنْتُمْ تَكْتُمُوْنَ ۟

33਼ ਅੱਲਾਹ ਨੇ ਆਖਿਆ ਕਿ ਹੇ ਆਦਮ! ਤੂੰ ਰਤਾ ਇਹਨਾਂ (ਫ਼ਰਿਸ਼ਤਿਆਂ) ਨੂੰ ਉਹਨਾਂ ਸਾਰੀਆਂ ਚੀਜ਼ਾਂ ਦੇ ਨਾਂ ਦੱਸ। ਜਦੋਂ ਉਸ (ਆਦਮ) ਨੇ ਉਹਨਾਂ ਨੂੰ ਉਹਨਾਂ ਚੀਜ਼ਾਂ ਦੇ ਨਾਂ ਦੱਸੇ ਤਾਂ ਅੱਲਾਹ ਨੇ ਆਖਿਆ, ਕੀ ਮੈਂ ਤੁਹਾਨੂੰ ਆਖਿਆ ਨਹੀਂ ਸੀ ਕਿ ਮੈਂ ਹੀ ਅਕਾਸ਼ ਤੇ ਧਰਤੀ ਦੀਆਂ ਗੁਪਤ ਗੱਲਾਂ ਨੂੰ ਜਾਣਦਾ ਹਾਂ ਅਤੇ ਉਹ ਸਭ ਜਾਣਦਾ ਹਾਂ ਜੋ ਤੁਸੀਂ ਪ੍ਰਗਟ ਕਰਦੇ ਹੋ ਅਤੇ ਜੋ ਲੁਕਾਉਂਦੇ ਹੋ। info
التفاسير:

external-link copy
34 : 2

وَاِذْ قُلْنَا لِلْمَلٰٓىِٕكَةِ اسْجُدُوْا لِاٰدَمَ فَسَجَدُوْۤا اِلَّاۤ اِبْلِیْسَ ؕ— اَبٰی وَاسْتَكْبَرَ وَكَانَ مِنَ الْكٰفِرِیْنَ ۟

34਼ ਜਦੋਂ ਅਸੀਂ ਫ਼ਰਿਸ਼ਤਿਆਂ ਨੂੰ ਹੁਕਮ ਦਿੱਤਾ ਕਿ ਆਦਮ ਨੂੰ ਸਿਜਦਾ ਕਰੋ ਤਾਂ ਛੁੱਟ ਇਬਲੀਸ ਤੋਂ ਸਾਰਿਆਂ ਨੇ ਸਿਜਦਾ ਕਰ ਦਿੱਤਾ, ਸਗੋਂ ਉਸਨੇ ਇਨਕਾਰ ਕਰ ਦਿੱਤਾ ਅਤੇ ਘਮੰਡ ਵੀ ਕੀਤਾ ਅਤੇ (ਇੰਜ) ਉਹ ਕਾਫ਼ਰਾਂ ਵਿੱਚੋਂ ਹੋ ਗਿਆ। info
التفاسير:

external-link copy
35 : 2

وَقُلْنَا یٰۤاٰدَمُ اسْكُنْ اَنْتَ وَزَوْجُكَ الْجَنَّةَ وَكُلَا مِنْهَا رَغَدًا حَیْثُ شِئْتُمَا ۪— وَلَا تَقْرَبَا هٰذِهِ الشَّجَرَةَ فَتَكُوْنَا مِنَ الظّٰلِمِیْنَ ۟

35਼ ਅਸੀਂ ਕਿਹਾ ਕਿ ਹੇ ਆਦਮ! ਤੂੰ ਅਤੇ ਤੇਰੀ ਪਤਨੀ (ਹੱਵਾ) ਜੰਨਤ ਵਿਚ ਜਾ ਰਹੋ ਅਤੇ ਇਸ ਵਿੱਚੋਂ ਜੀ ਭਰ ਕੇ ਜੋ ਵੀ ਚਾਹੋ ਖਾਓ (ਪਰ) ਇਸ ਰੁੱਖ ਦੇ ਨੇੜੇ ਨਹੀਂ ਜਾਣਾ ਨਹੀਂ ਤਾਂ ਤੁਸੀਂ ਵੀ ਜ਼ਾਲਮਾਂ ਵਿੱਚੋਂ ਹੋ ਜਾਵੋਗੇ। info
التفاسير:

external-link copy
36 : 2

فَاَزَلَّهُمَا الشَّیْطٰنُ عَنْهَا فَاَخْرَجَهُمَا مِمَّا كَانَا فِیْهِ ۪— وَقُلْنَا اهْبِطُوْا بَعْضُكُمْ لِبَعْضٍ عَدُوٌّ ۚ— وَلَكُمْ فِی الْاَرْضِ مُسْتَقَرٌّ وَّمَتَاعٌ اِلٰی حِیْنٍ ۟

36਼ ਪਰ ਸ਼ੈਤਾਨ ਨੇ ਉਹਨਾਂ ਦੋਵਾਂ ਨੂੰ ਉਸ ਰੁੱਖ ਵੱਲ ਪ੍ਰੇਰ ਕੇ ਉੱਥੋਂ (ਜੰਨਤ ਵਿੱਚੋਂ) ਕਢਵਾ ਦਿੱਤਾ। ਅਸੀਂ ਹੁਕਮ ਦਿੱਤਾ ਕਿ (ਤੁਸੀਂ ਦੋਵੇਂ) ਇੱਥੋਂ (ਅਕਾਸ਼ ਤੋਂ) ਉੱਤਰ ਜਾਓ, ਤੁਸੀਂ ਦੋਵੇਂ (ਮਨੁੱਖ ਤੇ ਸ਼ੈਤਾਨ) ਇਕ ਦੂਜੇ ਦੇ ਵੈਰੀ ਹੋ ਅਤੇ ਤੁਹਾਡੇ ਦੋਵਾਂ ਦਾ ਟਿਕਾਣਾ ਧਰਤੀ ਹੈ ਜਿੱਥੋਂ ਤੁਹਾਨੇ ਇਕ (ਨਿਸ਼ਚਿਤ) ਸਮੇਂ ਲਈ ਉਸ ਤੋਂ ਲਾਭ ਉਠਾਓਣਾ ਹੈ। info
التفاسير:

external-link copy
37 : 2

فَتَلَقّٰۤی اٰدَمُ مِنْ رَّبِّهٖ كَلِمٰتٍ فَتَابَ عَلَیْهِ ؕ— اِنَّهٗ هُوَ التَّوَّابُ الرَّحِیْمُ ۟

37਼ ਫਿਰ ਆਦਮ ਨੇ ਆਪਣੇ ਰੱਬ ਤੋਂ (ਤੌਬਾ ਕਰਨ ਲਈ) ਕੁੱਝ ਬੋਲ ਸਿੱਖੇ ਅਤੇ ਅੱਲਾਹ ਨੇ ਮਿਹਰਬਾਨੀ ਕਰਦੇ ਹੋਏ ਉਸ ਦੀ ਤੌਬਾ ਵੱਲ ਧਿਆਨ ਦਿੱਤਾ।1 ਬੇਸ਼ੱਕ ਉਹੀ ਤੌਬਾ ਨੂੰ ਕਬੂਲਣ ਵਾਲਾ, ਅਤਿਅੰਤ ਰਹਿਮ ਫ਼ਰਮਾਉਣ ਵਾਲਾ ਹੈ। info

1 ਇਸ ਤੋਂ ਭਾਵ ਉਹ ਤੌਬਾ ਦੇ ਸ਼ਬਦ ਹਨ ਜਿਸ ਦੁਆਰਾ ਹਜ਼ਰਤ ਆਦਮ ਨੇ ਦੁਆ ਕੀਤੀ ਸੀ। ਇਹ ਤੌਬਾ ਦੇ ਸ਼ਬਦ ਆਰਾਫ਼ ਸੂਰਤ ਦੀ ਆਇਤ 23 ਵਿਚ ਦਰਜ ਹਨ।

التفاسير: