Tradução dos significados do Nobre Qur’an. - Tradução Punjabi - Arif Halim

external-link copy
64 : 5

وَقَالَتِ الْیَهُوْدُ یَدُ اللّٰهِ مَغْلُوْلَةٌ ؕ— غُلَّتْ اَیْدِیْهِمْ وَلُعِنُوْا بِمَا قَالُوْا ۘ— بَلْ یَدٰهُ مَبْسُوْطَتٰنِ ۙ— یُنْفِقُ كَیْفَ یَشَآءُ ؕ— وَلَیَزِیْدَنَّ كَثِیْرًا مِّنْهُمْ مَّاۤ اُنْزِلَ اِلَیْكَ مِنْ رَّبِّكَ طُغْیَانًا وَّكُفْرًا ؕ— وَاَلْقَیْنَا بَیْنَهُمُ الْعَدَاوَةَ وَالْبَغْضَآءَ اِلٰی یَوْمِ الْقِیٰمَةِ ؕ— كُلَّمَاۤ اَوْقَدُوْا نَارًا لِّلْحَرْبِ اَطْفَاَهَا اللّٰهُ ۙ— وَیَسْعَوْنَ فِی الْاَرْضِ فَسَادًا ؕ— وَاللّٰهُ لَا یُحِبُّ الْمُفْسِدِیْنَ ۟

64਼ ਯਹੂਦੀ ਆਖਦੇ ਹਨ ਕਿ ਅੱਲਾਹ ਦੇ ਹੱਥ ਬੱਝੇ ਹੋਏ ਹਨ? (ਜਦ ਕਿ) ਹੱਥ ਤਾਂ ਇਹਨਾਂ ਦੇ ਹੀ1 ਬੱਝੇ ਹੋਏ ਹਨ ਅਤੇ ਇਹਨਾਂ ਦੀ ਇਸ ਬਕਵਾਸ ਕਾਰਨ ਹੀ ਇਹਨਾਂ ਉੱਤੇ ਲਾਅਨਤਾਂ ਕੀਤੀਆਂ ਗਈਆਂ ਹਨ, ਸਗੋਂ ਅੱਲਾਹ ਦੇ ਹੱਥ ਤਾਂ ਖੁੱਲ੍ਹੇ ਹਨ, ਜਿਵੇਂ ਚਾਹੁੰਦਾ ਹੇ ਖ਼ਰਚ ਕਰਦਾ ਹੇ। ਹਕੀਕਤ ਇਹ ਹੇ ਕਿ ਜੋ ਵੀ ਤੁਹਾਡੇ ਰੱਬ ਵੱਲੋਂ ਉਤਾਰਿਆ ਜਾਂਦਾ ਹੇ ਇਹ ਇਹਨਾਂ (ਕਾਫ਼ਿਰ) ਵਿੱਚੋਂ ਬਥੇਰਿਆਂ ਦੀ ਸਰਕਸ਼ੀ ਅਤੇ ਕੁਫ਼ਰ ਵਿਚ ਵਾਧੇ ਦਾ ਕਾਰਨ ਬਣਦਾ ਹੇ। ਅਤੇ ਅਸੀਂ ਕਿਆਮਤ ਤਕ ਲਈ ਇਹਨਾਂ ਵਿਚਾਲੇ ਈਰਖਾ ਤੇ ਵੈਰ ਵਿਰੋਧ ਪਾ ਛੱਡਿਆਂ ਹੇ। ਜਦੋਂ ਵੀ ਉਹ ਲੜਾਈ ਦੀ ਅੱਗ ਭੜਕਾਉਣਾ ਚਾਹੁੰਦੇ ਹਨ ਤਾਂ ਅੱਲਾਹ ਉਸ ਨੂੰ ਬੁਝਾ ਦਿੰਦਾ ਹੇ। ਇਹ ਧਰਤੀ ਉੱਤੇ ਵਿਗਾੜ ਪੈਦਾ ਕਰਨ ਲਈ ਭੱਜੇ-ਨੱਠੇ ਫਿਰਦੇ ਹਨ ਜਦ ਕਿ ਅੱਲਾਹ ਫ਼ਸਾਦੀਆਂ ਨੂੰ ਪਸੰਦ ਨਹੀਂ ਕਰਦਾ। info

1 .ਕੁਰਆਨ ਵਿਚ ਜਿਹੜੀਆਂ ਵੀ ਅੱਲਾਹ ਦੀਆਂ ਸਿਫ਼ਤਾਂ ਬਿਆਨ ਹੋਈਆਂ ਹਨ, ਜਿਵੇਂ ਚਿਹਰਾ, ਅੱਖ, ਹੱਥ, ਪਿੰਡਲੀ, ਆਣਾ, ਫੜਣਾ ਆਦਿ ਬਿਆਨ ਹੋਇਆ ਹੇ ਜਾਂ ਜਿਹੜੀਆਂ ਸਿਫ਼ਤਾਂ ਹਦੀਸ ਤੋਂ ਸਿੱਧ ਹਨ, ਜਿਵੇਂ ਉੱਤਰਨਾ, ਹੱਸਣਾ ਆਦਿ, ਤਾਂ ਇਹਨਾਂ ’ਤੇ ਈਮਾਨ ਰੱਖਣਾ ਜ਼ਰੂਰੀ ਹੇ ਅਤੇ ਇਹਨਾਂ ਸਿਫ਼ਤਾਂ ਦਾ ਹੱਕਦਾਰ ਵੀ ਅੱਲਾਹ ਹੀ ਹੇ ਕਿਉਜੋ ਅੱਲਾਹ ਦਾ ਇਰਸ਼ਾਦ ਹੇ, ਉਸ ਅੱਲਾਹ ਜਿਹੀ ਕੋਈ ਚੀਜ਼ ਨਹੀਂ। (ਸੂਰਤ ਅਸ਼-ਸ਼ੂਰਾ 11/42) ਅਤੇ ਉਸ ਦੇ ਬਰਾਬਰ ਦਾ ਕੋਈ ਨਹੀਂ। (ਸੂਰਤ ਅਲ-ਅਖ਼ਲਾਸ 4/112)

التفاسير: