Tradução dos significados do Nobre Qur’an. - Tradução Punjabi - Arif Halim

Número de página:close

external-link copy
32 : 5

مِنْ اَجْلِ ذٰلِكَ ؔۛۚ— كَتَبْنَا عَلٰی بَنِیْۤ اِسْرَآءِیْلَ اَنَّهٗ مَنْ قَتَلَ نَفْسًا بِغَیْرِ نَفْسٍ اَوْ فَسَادٍ فِی الْاَرْضِ فَكَاَنَّمَا قَتَلَ النَّاسَ جَمِیْعًا ؕ— وَمَنْ اَحْیَاهَا فَكَاَنَّمَاۤ اَحْیَا النَّاسَ جَمِیْعًا ؕ— وَلَقَدْ جَآءَتْهُمْ رُسُلُنَا بِالْبَیِّنٰتِ ؗ— ثُمَّ اِنَّ كَثِیْرًا مِّنْهُمْ بَعْدَ ذٰلِكَ فِی الْاَرْضِ لَمُسْرِفُوْنَ ۟

32਼ ਇਸੇ ਕਾਰਨ ਅਸੀਂ, ਇਸਰਾਈਲੀਆਂ ਲਈ ਲਿਖਤ ਜਾਰੀ ਕਰ ਦਿੱਤੀ ਸੀ ਕਿ ਜਿਹੜਾ ਵਿਅਕਤੀ ਕਿਸੇ ਨੂੰ ਕਤਲ ਕਰੇਗਾ, ਬਿਨਾਂ ਇਸ ਗੱਲ ਤੋਂ ਕਿ ਉਸ ਨੇ ਕਿਸੇ ਦਾ ਕਤਲ ਕੀਤਾ ਹੋਵੇ ਜਾਂ ਧਰਤੀ ਉੱਤੇ ਫਿਤਨਾ ਫ਼ਸਾਦ ਫ਼ੈਲਾਉਣ ਵਾਲਾ ਹੋਵੇ ਤਾਂ ਇੰਜ ਸਮਝੋ ਕਿ ਉਸ ਨੇ ਸਾਰੇ ਹੀ ਲੋਕਾਂ ਨੂੰ (ਭਾਵ ਮਨੁੱਖਤਾ ਨੂੰ) ਹੀ ਕਤਲ ਕਰ ਦਿੱਤਾ ਹੋਵੇ 1 ਅਤੇ ਜਿਹੜਾ ਵਿਅਕਤੀ ਕਿਸੇ ਦੀ ਜਾਨ (ਨੂੰ ਅਨ-ਹੱਕਾ ਕਤਲ ਹੋਣ ਤੋਂ) ਬਚਾ ਲਵੇ, ਇੰਜ ਸਮਝੇ ਕਿ ਉਸ ਨੇ ਸਾਰੇ ਹੀ ਲੋਕਾਂ ਦੀ ਜਾਨ ਬਚਾਈ ਹੇ। ਇਹਨਾਂ ਕੋਲ ਸਾਡੇ ਬਹੁਤ ਸਾਰੇ ਪੈਗ਼ੰਬਰ ਸਪਸ਼ਟ ਦਲੀਲਾਂ ਲੈ ਕੇ ਆਏ, ਪ੍ਰੰਤੂ ਫੇਰ ਵੀ ਵਧੇਰੇ ਲੋਕ ਧਰਤੀ ਉੱਤੇ ਅਜਿਹੇ ਹਨ, ਜਿਹੜੇ ਹੱਦੋਂ ਨਿਕਲ ਜਾਂਦੇ ਹਨ। info

1 ਗੁਨਾਹੇ ਕਬੀਰਾ (ਮਹਾਂ ਪਾਪ) ਦੇ ਬਾਰੇ ਨਬੀ ਕਰੀਮ (ਸ:) ਨੇ ਫ਼ਰਮਾਇਆ ਕਿ ਉਹ ਇਹ ਹਨ, ਅੱਲਾਹ ਦਾ ਸ਼ਰੀਕ ਬਣਾਉਣਾ, ਕਿਸੇ ਨੂੰ ਨਾ-ਹੱਕਾ ਕਤਲ ਕਰਨਾ, ਮਾਪਿਆਂ ਦੀ ਨਾ-ਫ਼ਰਮਾਨੀ ਕਰਨਾ, ਝੂਠ ਬੋਲਣਾ, ਜਾਂ ਝੂਠੀ ਗਵਾਹੀ ਦੇਣਾ। (ਸਹੀ ਬੁਖ਼ਾਰੀ, ਹਦੀਸ: 6871)

التفاسير:

external-link copy
33 : 5

اِنَّمَا جَزٰٓؤُا الَّذِیْنَ یُحَارِبُوْنَ اللّٰهَ وَرَسُوْلَهٗ وَیَسْعَوْنَ فِی الْاَرْضِ فَسَادًا اَنْ یُّقَتَّلُوْۤا اَوْ یُصَلَّبُوْۤا اَوْ تُقَطَّعَ اَیْدِیْهِمْ وَاَرْجُلُهُمْ مِّنْ خِلَافٍ اَوْ یُنْفَوْا مِنَ الْاَرْضِ ؕ— ذٰلِكَ لَهُمْ خِزْیٌ فِی الدُّنْیَا وَلَهُمْ فِی الْاٰخِرَةِ عَذَابٌ عَظِیْمٌ ۟ۙ

33਼ ਜਿਹੜੇ ਲੋਕ ਅੱਲਾਹ ਅਤੇ ਉਸ ਦੇ ਰਸੂਲ ਨਾਲ ਜੰਗ ਕਰਦੇ ਹਨ (ਭਾਵ ਆਦੇਸ਼ਾਂ ਦੇ ਇਨਕਾਰੀ ਹਨ) ਅਤੇ ਧਰਤੀ ਉੱਤੇ ਵਿਗਾੜ ਪੈਦਾ ਕਰਦੇ ਹਨ, ਉਹਨਾਂ ਦੀ ਸਜ਼ਾ ਇਹੋ ਹੇ ਕਿ ਉਹਨਾਂ ਨੂੰ ਕਤਲ ਕਰ ਦਿੱਤਾ ਜਾਵੇ ਜਾਂ ਫ਼ਾਂਸੀ ਦੇ ਦਿੱਤੀ ਜਾਵੇ ਜਾਂ ਵਿਰੋਧੀ ਦਿਸ਼ਾਵਾਂ ਤੋਂ ਉਹਨਾਂ ਦੇ ਹੱਥ ਪੈਰ ਵੱਡ ਸੁੱਟੇ ਜਾਣ ਜਾਂ ਉਹਨਾਂ ਨੂੰ ਦੇਸ਼-ਨਿਕਾਲਾ ਦੇ ਦਿੱਤਾ ਜਾਵੇ, ਇਹ ਤਾਂ ਉਹਨਾਂ ਦੀ ਸੰਸਾਰਿਕ ਰੁਸਵਾਈ ਹੇ ਪ੍ਰੰਤੂ ਆਖ਼ਿਰਤ ਵਿਚ ਉਹਨਾਂ ਲਈ ਬਹੁਤ ਵੱਡੀ (ਨਰਕ ਦੀ) ਸਜ਼ਾ ਹੇ। info
التفاسير:

external-link copy
34 : 5

اِلَّا الَّذِیْنَ تَابُوْا مِنْ قَبْلِ اَنْ تَقْدِرُوْا عَلَیْهِمْ ۚ— فَاعْلَمُوْۤا اَنَّ اللّٰهَ غَفُوْرٌ رَّحِیْمٌ ۟۠

34਼ ਪਰ ਹਾਂ! ਜਿਹੜੇ ਲੋਕ ਤੁਹਾਡੇ ਕਾਬੂ ਪਾਉਣ ਤੋਂ ਪਹਿਲਾਂ ਪਹਿਲਾਂ ਤੌਬਾ ਕਰ ਲੈਣ, ਉਹਨਾਂ ਨੂੰ ਖਿਮਾ ਕਰ ਦਿਓ। ਤੁਸੀਂ ਭਰੋਸਾ ਰੱਖੋ ਕਿ ਅੱਲਾਹ ਬਹੁਤ ਵੱਡਾ ਬਖ਼ਸ਼ਣਹਾਰ ਤੇ ਅਤਿਅੰਤ ਰਹਿਮ ਕਰਨ ਵਾਲਾ ਹੇ। info
التفاسير:

external-link copy
35 : 5

یٰۤاَیُّهَا الَّذِیْنَ اٰمَنُوا اتَّقُوا اللّٰهَ وَابْتَغُوْۤا اِلَیْهِ الْوَسِیْلَةَ وَجَاهِدُوْا فِیْ سَبِیْلِهٖ لَعَلَّكُمْ تُفْلِحُوْنَ ۟

35਼ ਹੇ ਈਮਾਨ ਵਾਲਿਓ! ਅੱਲਾਹ ਤੋਂ ਡਰਦੇ ਰਹੋ ਅਤੇ ਉਸ ਦੀ ਨੇੜਤਾ ਪ੍ਰਾਪਤ ਕਰਨ ਦੇ ਜਤਨ ਕਰੋ ਅਤੇ ਉਸ ਦੀ ਰਾਹ ਵਿਚ ਜਿਹਾਦ (ਸੰਘਰਸ਼) ਕਰੋ ਤਾਂ ਜੋ ਤੁਹਾਡਾ ਭਲਾ ਹੋ ਸਕੇ। info
التفاسير:

external-link copy
36 : 5

اِنَّ الَّذِیْنَ كَفَرُوْا لَوْ اَنَّ لَهُمْ مَّا فِی الْاَرْضِ جَمِیْعًا وَّمِثْلَهٗ مَعَهٗ لِیَفْتَدُوْا بِهٖ مِنْ عَذَابِ یَوْمِ الْقِیٰمَةِ مَا تُقُبِّلَ مِنْهُمْ ۚ— وَلَهُمْ عَذَابٌ اَلِیْمٌ ۟

36਼ ਬੇਸ਼ੱਕ ਜਿਹਨਾਂ ਲੋਕਾਂ ਨੇ (ਰੱਬ ਦੇ ਇਕ ਹੋਣ ਦਾ) ਇਨਕਾਰ ਕੀਤਾ ਹੇ ਜੇ ਉਹਨਾਂ ਕੋਲ ਉਹ ਸਭ ਕੁੱਝ ਹੋਵੇ ਜਿਹੜਾ ਧਰਤੀ ਉੱਤੇ ਹੇ ਅਤੇ ਇੰਨਾ ਹੀ ਹੋਰ ਹੋਵੇ ਤਾਂ ਵੀ (ਉਹਨਾਂ ਦੀ ਸਜ਼ਾ ਦੇ ਬਦਲੇ ਵਿਚ) ਕਬੂਲਿਆ ਨਹੀਂ ਜਾਵੇਗਾ। ਉਹਨਾਂ ਲਈ ਤਾਂ ਬਹੁਤ ਹੀ ਕਰੜਾ ਅਜ਼ਾਬ ਹੇ। info
التفاسير: