1 ਸੰਸਾਰ ਵਿਚ ਜੋ ਕੁਝ ਵੀ ਹੁੰਦਾ ਹੈ ਕੁਝ ਲੋਕ ਉਸ ਨੂੰ ਸਮੇਂ ਦੀ ਘਟਨਾ ਸਮਝਦੇ ਹਨ ਜਿਹੜੀਆਂ ਆਪਣੇ ਆਪ ਹੀ ਘਟਦੀਆਂ ਹਨ ਜਦ ਕਿ ਇਹ ਅਕੀਦਾ ਉਨ੍ਹਾਂ ਲੋਕਾਂ ਦਾ ਹੈ ਜਿਹੜੇ ਧਰਮਾਂ ਨੂੰ ਨਹੀਂ ਮੰਨਦੇ। ਹਕੀਕਤ ਇਹ ਹੈ ਕਿ ਜੋ ਕੁਝ ਵੀ ਸੰਸਾਰ ਵਿਚ ਹੁੰਦਾ ਹੈ ਉਸ ਸਭ ਅੱਲਾਹ ਦੀ ਰਜ਼ਾ ਅਨੁਸਾਰ ਹੀ ਹੁੰਦੀ ਹੈ। ਇਸ ਲਈ ਹਦੀਸ ਵਿਚ ਸੰਸਾਰ ਵਿਚ ਵਾਪਰਨ ਵਾਲੀਆਂ ਘਟਨਾਵਾਂ ਨੂੰ ਸਮੇਂ ਦੇ ਨਾਲ ਜੋੜਨਾ ਤੋਂ ਰੋਕਿਆ ਗਿਆ ਹੈ। ਇਕ ਹਦੀਸ ਵਿਚ ਅੱਲਾਹ ਦੇ ਰਸੂਲ ਨੇ ਫ਼ਰਮਾਇਆ ਕਿ ਅੱਲਾਹ ਫ਼ਰਮਾਉਂਦਾ ਹੈ ਕਿ ਆਦਮੀ ਜਦੋਂ ਜ਼ਮਾਨੇ ਨੂੰ ਗਾਲਾਂ ਕਡਦਾ ਹੈ ਤਾਂ ਉਹ ਮੈਨੂੰ ਸਤਾਉਂਦਾ ਹੈ। ਹਾਲਾਂ ਕਿ ਜ਼ਮਾਨਾ ਮੈਂ ਹੀ ਹਾਂ, ਸਾਰੇ ਕੰਮ ਮੇਰੇ ਹੱਥ ਵਿਚ ਹਨ ਅਤੇ ਰਾਤ ਦਿਨ ਦਾ ਫੇਰ ਬਦਲ ਮੈਂ ਹੀ ਕਰਦਾ ਹੈ। (ਸਹੀ ਬੁਖ਼ਾਰੀ, ਹਦੀਸ: 4826)