Tradução dos significados do Nobre Qur’an. - Tradução Punjabi - Arif Halim

Número de página:close

external-link copy
73 : 21

وَجَعَلْنٰهُمْ اَىِٕمَّةً یَّهْدُوْنَ بِاَمْرِنَا وَاَوْحَیْنَاۤ اِلَیْهِمْ فِعْلَ الْخَیْرٰتِ وَاِقَامَ الصَّلٰوةِ وَاِیْتَآءَ الزَّكٰوةِ ۚ— وَكَانُوْا لَنَا عٰبِدِیْنَ ۟ۙ

73਼ ਅਤੇ ਅਸੀਂ ਉਹਨਾਂ (ਇਸਹਾਕ ਤੇ ਯਾਕੂਬ) ਨੂੰ ਆਗੂ (ਨਬੀ) ਬਣਾਇਆ ਤਾਂ ਜੋ ਸਾਡੇ ਆਦੇਸ਼ਾਂ ਅਨੁਸਾਰ ਲੋਕਾਂ ਦੀ ਅਗਵਾਈ ਕਰਨ ਅਤੇ ਅਸੀਂ ਉਹਨਾਂ (ਨਬੀਆਂ) ਵੱਲ ਭਲੇ ਕੰਮ ਕਰਨ, ਨਮਾਜ਼ ਕਾਇਮ ਰੱਖਣ ਅਤੇ ਜ਼ਕਾਤ ਅਦਾ ਕਰਨ ਦਾ ਹੁਕਮ ਵਹੀ ਰਾਹੀਂ ਭੇਜਿਆ ਅਤੇ ਉਹ ਸਾਰੇ ਹੀ ਸਾਡੇ ਇਬਾਦਤ ਗੁਜ਼ਾਰ ਬੰਦੇ ਸਨ। info
التفاسير:

external-link copy
74 : 21

وَلُوْطًا اٰتَیْنٰهُ حُكْمًا وَّعِلْمًا وَّنَجَّیْنٰهُ مِنَ الْقَرْیَةِ الَّتِیْ كَانَتْ تَّعْمَلُ الْخَبٰٓىِٕثَ ؕ— اِنَّهُمْ كَانُوْا قَوْمَ سَوْءٍ فٰسِقِیْنَ ۟ۙ

74਼ ਅਸੀਂ ਲੂਤ ਨੂੰ ਵੀ ਦਾਨਾਈ (ਪੈਗ਼ੰਬਰੀ) ਅਤੇ ਗਿਆਨ ਬਖ਼ਸ਼ਿਆ ਅਤੇ ਅਸੀਂ ਉਸ ਨੂੰ ਉਸ ਬਸਤੀ ਵਿੱਚੋਂ ਕੱਢਿਆ ਜਿੱਥੇ ਦੇ ਲੋਕੀ ਅਸ਼ਲੀਲ ਕੰਮਾਂ ਵਿਚ ਰੁੱਝੇ ਹੋਏ ਸਨ। ਉਹ ਬਹੁਤ ਹੀ ਭੈੜੇ ਅਤੇ ਅਵਗਿਆਕਾਰੀ ਲੋਕ ਸਨ। info
التفاسير:

external-link copy
75 : 21

وَاَدْخَلْنٰهُ فِیْ رَحْمَتِنَا ؕ— اِنَّهٗ مِنَ الصّٰلِحِیْنَ ۟۠

75਼ ਅਸੀਂ ਉਸ (ਲੂਤ) ਨੂੰ ਆਪਣੀਆਂ ਮਿਹਰਾਂ ਵਿਚ ਦਾਖ਼ਲ ਕਰ ਲਿਆ ਬੇਸ਼ੱਕ ਉਹ ਨੇਕ ਲੋਕਾਂ ਵਿੱਚੋਂ ਸੀ। info
التفاسير:

external-link copy
76 : 21

وَنُوْحًا اِذْ نَادٰی مِنْ قَبْلُ فَاسْتَجَبْنَا لَهٗ فَنَجَّیْنٰهُ وَاَهْلَهٗ مِنَ الْكَرْبِ الْعَظِیْمِ ۟ۚ

76਼ ਅਤੇ (ਹੇ ਨਬੀ!) ਨੂਹ ਨੂੰ ਯਾਦ ਕਰੋ ਜਦੋਂ ਉਸ ਨੇ ਉਹਨਾਂ (ਸਾਰੇ ਨਬੀਆਂ) ਤੋਂ ਪਹਿਲਾਂ ਸਾਨੂੰ ਦੁਆ ਕੀਤੀ ਸੀ ਅਤੇ ਅਸੀਂ ਉਹ ਦੀ ਦੁਆ ਕਬੂਲ ਕੀਤੀ। ਸੋ ਅਸੀਂ ਉਸ (ਨੂਹ) ਨੂੰ ਅਤੇ ਉਸ ਦੇ ਸਾਥੀਆਂ ਨੂੰ ਇਕ ਵੱਡੇ ਸੰਕਟ ਵਿੱਚੋਂ ਕੱਢਿਆ। info
التفاسير:

external-link copy
77 : 21

وَنَصَرْنٰهُ مِنَ الْقَوْمِ الَّذِیْنَ كَذَّبُوْا بِاٰیٰتِنَا ؕ— اِنَّهُمْ كَانُوْا قَوْمَ سَوْءٍ فَاَغْرَقْنٰهُمْ اَجْمَعِیْنَ ۟

77਼ ਅਤੇ ਅਸੀਂ ਉਹਨਾਂ (ਨੂਹ ਤੇ ਉਸ ਦੇ ਸਾਥੀਆਂ) ਦੀ ਹਿਮਾਇਤ ਉਹਨਾਂ ਲੋਕਾਂ ਦੇ ਮੁਕਾਬਲੇ ਵਿਚ ਕੀਤੀ ਸੀ, ਜਿਹੜੇ ਸਾਡੀਆਂ ਆਇਤਾਂ (ਨਿਸ਼ਾਨੀਆਂ) ਨੂੰ ਝੁਠਲਾ ਰਹੇ ਸਨ। ਨਿਰਸੰਦੇਹ, ਉਹ ਬਹੁਤ ਹੀ ਭੈੜੇ ਲੋਕ ਸਨ, ਸੋ ਅਸੀਂ ਉਹਨਾਂ ਸਭ ਨੂੰ ਡੋਬ ਦਿੱਤਾ। info
التفاسير:

external-link copy
78 : 21

وَدَاوٗدَ وَسُلَیْمٰنَ اِذْ یَحْكُمٰنِ فِی الْحَرْثِ اِذْ نَفَشَتْ فِیْهِ غَنَمُ الْقَوْمِ ۚ— وَكُنَّا لِحُكْمِهِمْ شٰهِدِیْنَ ۟ۙ

78਼ (ਹੇ ਨਬੀ ਸ:!) ਦਾਊਦ ਅਤੇ (ਉਸ ਦੇ ਪੁੱਤਰ) ਸੁਲੇਮਾਨ ਨੂੰ ਯਾਦ ਕਰੋ ਜਦੋਂ ਉਹ ਦੋਵੇਂ ਇਕ ਖੇਤ (ਦੀ ਮਲਕੀਯਤ) ਦਾ ਫ਼ੈਸਲਾ ਕਰ ਰਹੇ ਸਨ, ਜਿਸ ਵਿਚ ਰਾਤ ਵੇਲੇ ਕਿਸੇ ਦੀਆਂ ਬਕਰੀਆਂ ਚਰ-ਚੁਰਾ ਗਈਆਂ ਸਨ। ਅਸੀਂ ਉਹਨਾਂ ਦੇ ਫ਼ੈਸਲੇ ਸਮੇਂ ਮੌਜੂਦ ਸੀ। info
التفاسير:

external-link copy
79 : 21

فَفَهَّمْنٰهَا سُلَیْمٰنَ ۚ— وَكُلًّا اٰتَیْنَا حُكْمًا وَّعِلْمًا ؗ— وَّسَخَّرْنَا مَعَ دَاوٗدَ الْجِبَالَ یُسَبِّحْنَ وَالطَّیْرَ ؕ— وَكُنَّا فٰعِلِیْنَ ۟

79਼ ਅਸੀਂ ਸੁਲੇਮਾਨ ਨੂੰ ਠੀਕ (ਫ਼ੈਸਲਾ) ਸੁਝਾ ਦਿੱਤਾ ਅਤੇ ਅਸੀਂ ਹਰੇਕ ਨੂੰ ਸਿਆਣਪ ਤੇ ਗਿਆਨ ਬਖ਼ਸ਼ਿਆ। ਅਸੀਂ ਦਾਊਦ ਦੇ ਅਧੀਨ ਪਹਾੜਾਂ ਤੇ ਪੰਛਿਆਂ ਨੂੰ ਕਰ ਦਿੱਤਾ। ਉਹ (ਸਾਰੇ) ਤਸਬੀਹ ਕਰਦੇ ਸਨ। ਇਹ ਸਭ ਕਰਨ ਵਾਲੇ ਅਸੀਂ ਆਪ ਹੀ ਸਾਂ। info
التفاسير:

external-link copy
80 : 21

وَعَلَّمْنٰهُ صَنْعَةَ لَبُوْسٍ لَّكُمْ لِتُحْصِنَكُمْ مِّنْ بَاْسِكُمْ ۚ— فَهَلْ اَنْتُمْ شٰكِرُوْنَ ۟

80਼ ਅਸੀਂ ਉਸ (ਦਾਊਦ) ਨੂੰ ਤੁਹਾਡੇ ਲਈ ਜ਼ਿਰ੍ਹਾ-ਬਕਤਰ (ਜੰਗੀ ਲਿਬਾਸ) ਬਣਾਉਂਣ ਦੀ ਕਲਾ ਸਿਖਾਈ, ਤਾਂ ਜੋ ਲੜਾਈ ਸਮੇਂ ਇਕ ਦੂਜੇ ਦੇ ਹਮਲੇ ਤੋਂ ਬਚਾਏ। ਕੀ ਤੁਸੀਂ ਧੰਨਵਾਦੀ ਬਣੋਗੇ? info
التفاسير:

external-link copy
81 : 21

وَلِسُلَیْمٰنَ الرِّیْحَ عَاصِفَةً تَجْرِیْ بِاَمْرِهٖۤ اِلَی الْاَرْضِ الَّتِیْ بٰرَكْنَا فِیْهَا ؕ— وَكُنَّا بِكُلِّ شَیْءٍ عٰلِمِیْنَ ۟

81਼ ਅਸੀਂ ਹੀ ਸੁਲੇਮਾਨ ਦੇ ਅਧੀਨ ਤੇਜ਼ ਹਵਾਂ ਨੂੰ ਕੀਤਾ, ਉਹ ਉਸ ਦੇ ਹੁਕਮ ਨਾਲ ਉਸ ਧਰਤੀ ਵੱਲ ਵਗਦੀ ਸੀ ਜਿੱਥੇ ਅਸੀਂ ਬਰਕਤਾਂ ਦੇ ਰੱਖੀਆਂ ਸਨ। ਅਸੀਂ ਹਰੇਕ ਚੀਜ਼ ਦਾ ਭਲੀ-ਭਾਂਤ ਗਿਆਨ ਰੱਖਦੇ ਹਾਂ। info
التفاسير: