د قرآن کریم د معناګانو ژباړه - پنجابي ژباړه - عارف حلیم

ਬਨੀ-ਇਸਰਾਈਲ

external-link copy
1 : 17

سُبْحٰنَ الَّذِیْۤ اَسْرٰی بِعَبْدِهٖ لَیْلًا مِّنَ الْمَسْجِدِ الْحَرَامِ اِلَی الْمَسْجِدِ الْاَقْصَا الَّذِیْ بٰرَكْنَا حَوْلَهٗ لِنُرِیَهٗ مِنْ اٰیٰتِنَا ؕ— اِنَّهٗ هُوَ السَّمِیْعُ الْبَصِیْرُ ۟

1਼ ਪਾਕ ਜ਼ਾਤ ਹੈ ਉਹ (ਅੱਲਾਹ) ਜਿਹੜਾ ਆਪਣੇ ਬੰਦੇ (ਮੁਹੰਮਦ ਸ:) ਨੂੰ ਰਾਤ ਦੇ ਇਕ ਹਿੱਸੇ ਵਿਚ ਹੀ ਸਤਿਕਾਰਯੋਗ ਮਸੀਤ (ਖ਼ਾਨਾ-ਕਾਅਬਾ) ਤੋਂ ਮਸਜਿਦੇ- ਅਕਸਾ (ਯਰੋਸ਼ਲਮ ਵਿਖੇ ਬੈਤੁਲ-ਮੁਕੱਦਸ) ਤਕ ਲੈ ਗਿਆ, ਜਿਸ ਦੇ ਆਲੇ-ਦੁਆਲੇ ਅਸੀਂ ਬਰਕਤਾਂ ਰੱਖੀਆਂ ਹਨ, ਤਾਂ ਜੋ ਅਸੀਂ ਉਸ (ਮੁਹੰਮਦ) ਨੂੰ ਆਪਣੀਆਂ ਕੁੱਝ ਨਿਸ਼ਾਨੀਆਂ ਵਿਖਾਈਏ।1 ਬੇਸ਼ੱਕ ਉਹੀਓ (ਅੱਲਾਹ) ਸਭ ਕੁੱਝ ਸੁਣਨ ਵਾਲਾ ਤੇ ਵੇਖਣ ਵਾਲਾ ਹੈ। info

1 ਇਸ ਸੂਰਤ ਵਿਚ ਅੱਲਾਹ ਨੇ ਇਸਰਾ, ਭਾਵ ਖ਼ਾਨਾ-ਕਾਅਬਾ ਤੋਂ ਬੈਤੁਲ ਮੁਕੱਦਸ ਤੱਕ ਮੁਹੰਮਦ (ਸ:) ਨੂੰ ਇਕ ਰਾਤ ਦੇ ਕੁੱਝ ਹਿੱਸੇ ਵਿਚ ਲੈ ਜਾਣ ਦੀ ਚਰਚਾ ਕੀਤੀ ਹੈ ਅਤੇ ਮਿਅਰਾਜ ਭਾਵ ਅਕਾਸ਼ਾਂ ਦੇ ਉੱਪਰ ਲੈਕੇ ਜਾਣ ਦੀ ਚਰਚਾ ਸੂਰਤ ਨਜਮ 53 ਵਿਚ ਕੀਤੀ ਗਈ ਹੈ। ਇਹ ਮਿਅਰਾਜ ਦੀ ਪੂਰੀ ਯਾਤਰਾ ਅੱਲਾਹ ਦਾ ਵੱਡਮੁੱਲਾ ਮੁਅਜਜ਼ਾ (ਚਮਤਕਾਰ) ਹੈ। ਮੁਅਜਜ਼ਾ ਉਸ ਨੂੰ ਕਿਹਾ ਜਾਂਦਾ ਹੈ ਜਿਹੜਾ ਕੇਵਲ ਅੱਲਾਹ ਦੀ ਕੁਦਰਤ ਵੱਲੋਂ ਹੀ ਪ੍ਰਗਟ ਹੰਦਾ ਹੈ, ਨਬੀ ਦੀ ਕੁੱਝ ਵੀ ਇੱਛਾ ਇਸ ਵਿਚ ਉੱਕਾ ਹੀ ਨਹੀਂ ਹੁੰਦੀ। ਇਸ ਲਈ ਇਸ ਘਟਨਾ ਨੂੰ ਰੂਹਾਨੀ ਸੈਰ ਜਾਂ ਸੁਪਨਾ ਆਖਣਾ ਉੱਕਾ ਹੀ ਗ਼ਲਤ ਹੈ। ਆਪ (ਸ:) ਨੂੰ ਮਿਅਰਾਜ ਜਾਗਣ ਦੀ ਹਾਲਤ ਵਿਚ ਹੀ ਕਰਾਈ ਗਈ ਸੀ। ਇਹ ਸੁਪਨਾ ਆਦਿ ਨਹੀਂ ਸੀ ਜੇ ਇੰਜ ਹੁੰਦਾ ਤਾਂ ਕਾਫ਼ਿਰਾਂ ਨੂੰ ਇਸ ਨੂੰ ਝੁਠਲਾਉਣ ਦੀ ਕੀ ਲੋੜ ਪਈ ਸੀ? ਪਰ ਕਾਫ਼ਿਰਾਂ ਨੇ ਇਸ ਨੂੰ ਝੁਠਲਾਇਆ ਅਤੇ ਨਬੀ (ਸ:) ਨੂੰ ਉਹਨਾਂ ਦੇ ਤੀਖੇ ਸਵਾਲਾ ਨੂੰ ਬਰਦਾਸ਼ਤ ਕਰਨਾ ਪਿਆ। ਜੇ ਇਹ ਸੁਪਣਾ ਹੰਦਾ ਤਾਂ ਨਬੀ (ਸ:) ਆਸਾਨੀ ਨਾਲ ਇਹ ਕਹਿ ਕੇ ਪਿੱਛਾ ਛੁੜਾ ਸਕਦੇ ਸੀ ਕਿ ਮੈਂ ਤਾਂ ਆਪਣਾ ਸੁਪਨਾ ਦੱਸ ਰਿਹਾ ਹਾਂ ਤੁਸੀਂ ਮੈਥੋਂ ਇਹ ਸਵਾਲ ਕਿਉਂ ਕਰ ਰਹੇ ਹੋ ? ਪਰ ਆਪ (ਸ:) ਨੇ ਇਹ ਨਹੀਂ ਕਿਹਾ ਸਗੋਂ ਜਵਾਬ ਦੇਣ ਵਿਚ ਅੜੀਕਾ ਲੱਗ ਰਿਹਾ ਸੀ ਜਿਸ ਕਰਕੇ ਅੱਲਾਹ ਨੇ ਬੇਤੁਲ ਮੁਕੱਦਸ ਨੂੰ ਹੀ ਆਪ ਜੀ ਦੇ ਸਾਹਮਣੇ ਕਰ ਦਿੱਤਾ। ਜਿਵੇਂ ਹਦੀਸ ਵਿਚ ਹੈ ਜਦੋਂ ਕੁਰੈਸ਼ ਨੇ ਮੈਨੂੰ ਝੁਠਲਾਇਆ ਤਾਂ ਮੈਂ ਹਤੀਮ (ਇਕ ਥਾਂ ਦਾ ਨਾਂ) ਵਿਚ ਖੜ੍ਹਾ ਹੋ ਗਿਆ ਤਾਂ ਅੱਲਾਹ ਨੇ ਬੈਤੁਲ ਮੁਕੱਦਸ ਮੇਰੇ ਅੱਗੇ ਕਰ ਦਿੱਤਾ ਮੈਂ ਉਹਨਾਂ ਕੁਰੈਸ਼ੀਆਂ ਨੂੰ ਉਸ ਦੀ ਨਿਸ਼ਾਨੀਆਂ ਦੱਸਣੀਆਂ ਸ਼ੁਰੂ ਕਰ ਦਿੱਤੀਆਂ ਜਦੋਂ ਮੈਂ ਉਸ ਦੇ ਵੱਲ ਵੇਖ ਰਿਹਾ ਸੀ। (ਸਹੀ ਬੁਖ਼ਾਰੀ, ਹਦੀਸ: 3886)

التفاسير:

external-link copy
2 : 17

وَاٰتَیْنَا مُوْسَی الْكِتٰبَ وَجَعَلْنٰهُ هُدًی لِّبَنِیْۤ اِسْرَآءِیْلَ اَلَّا تَتَّخِذُوْا مِنْ دُوْنِیْ وَكِیْلًا ۟ؕ

2਼ ਅਸੀਂ ਮੂਸਾ ਨੂੰ ਕਿਤਾਬ (ਤੌਰੈਤ) ਦਿੱਤੀ ਸੀ ਅਤੇ ਉਸ ਨੂੰ ਬਨੀ-ਇਸਰਾਈਲ ਲਈ ਮਾਰਗ ਦਰਸ਼ਕ ਬਣਾਇਆ ਅਤੇ ਕਿਹਾ ਸੀ ਕਿ ਤੁਸੀਂ ਛੁੱਟ ਮੈਥੋਂ ਹੋਰ ਕਿਸੇ ਨੂੰ ਆਪਣਾ ਵਕੀਲ (ਕਾਰਜ-ਸਾਧਕ) ਨਾ ਠਹਿਰਾਓ। info
التفاسير:

external-link copy
3 : 17

ذُرِّیَّةَ مَنْ حَمَلْنَا مَعَ نُوْحٍ ؕ— اِنَّهٗ كَانَ عَبْدًا شَكُوْرًا ۟

3਼ (ਹੇ ਲੋਕੋ!) ਤੁਸੀਂ ਸਾਰੇ ਹੀ ਉਹਨਾਂ ਲੋਕਾਂ ਦੀ ਨਸਲ ’ਚੋਂ ਹੋ ਜਿਨ੍ਹਾਂ ਨੂੰ ਅਸੀਂ ਨੂਹ ਦੇ ਨਾਲ (ਬੇੜੀ ’ਤੇ) ਸਵਾਰ ਕੀਤਾ ਸੀ। ਬੇਸ਼ੱਕ ਉਹ (ਨੂਹ, ਅੱਲਾਹ ਦਾ) ਧੰਨਵਾਦੀ ਬੰਦਾ ਸੀ। info
التفاسير:

external-link copy
4 : 17

وَقَضَیْنَاۤ اِلٰی بَنِیْۤ اِسْرَآءِیْلَ فِی الْكِتٰبِ لَتُفْسِدُنَّ فِی الْاَرْضِ مَرَّتَیْنِ وَلَتَعْلُنَّ عُلُوًّا كَبِیْرًا ۟

4਼ ਅਸੀਂ ਬਨੀ-ਇਸਰਾਈਲ ਨੂੰ ਉਹਨਾਂ ਦੀ ਕਿਤਾਬ (ਤੌਰੈਤ) ਵਿਚ ਸਾਫ਼-ਸਾਫ਼ ਸੁਚੇਤ ਕਰ ਦਿੱਤਾ ਸੀ ਕਿ ਤੁਸੀਂ ਧਰਤੀ ’ਤੇ ਦੋ ਵਾਰੀ ਫ਼ਸਾਦ ਕਰੋਗੇ ਤੇ ਵੱਡੀ ਸਰਕਸ਼ੀ ਕਰੋਗੇ। info
التفاسير:

external-link copy
5 : 17

فَاِذَا جَآءَ وَعْدُ اُوْلٰىهُمَا بَعَثْنَا عَلَیْكُمْ عِبَادًا لَّنَاۤ اُولِیْ بَاْسٍ شَدِیْدٍ فَجَاسُوْا خِلٰلَ الدِّیَارِ وَكَانَ وَعْدًا مَّفْعُوْلًا ۟

5਼ ਜਦੋਂ ਦੋਵਾਂ ਵਾਅਦਿਆਂ ਵਿੱਚੋਂ ਪਹਿਲੇ ਵਾਅਦੇ ਦਾ ਸਮਾਂ ਆਇਆ ਤਾਂ (ਹੇ ਬਨੀ ਇਸਰਾਈਲੀਓ!) ਅਸੀਂ ਤੁਹਾਡੇ ’ਤੇ ਬਹੁਤ ਹੀ ਲੜਾਕੂ ਬੰਦੇ ਭੇਜੇ ਉਹ ਸ਼ਹਿਰਾਂ ਵਿਚ ਫ਼ਸਾਦ ਫੈਲਾਉਣ ਲਈ ਹਰ ਪਾਸੇ ਫੈਲ ਗਏ। ਇਹ ਇਕ ਵਚਨ ਸੀ ਜਿਹੜਾ ਪੂਰਾ ਹੋਣਾ ਹੀ ਸੀ। info
التفاسير:

external-link copy
6 : 17

ثُمَّ رَدَدْنَا لَكُمُ الْكَرَّةَ عَلَیْهِمْ وَاَمْدَدْنٰكُمْ بِاَمْوَالٍ وَّبَنِیْنَ وَجَعَلْنٰكُمْ اَكْثَرَ نَفِیْرًا ۟

6਼ ਫੇਰ ਅਸੀਂ ਉਹਨਾਂ (ਲੜਾਕੂਆਂ) ’ਤੇ ਤੁਹਾਨੂੰ ਜਿੱਤ ਦੇ ਕੇ ਤੁਹਾਡੇ ਦਿਨ ਫੇਰ ਦਿੱਤੇ ਅਤੇ ਧੰਨ ਦੌਲਤ ਅਤੇ ਔਲਾਦ ਨਾਲ ਤੁਹਾਡੀ ਮਦਦ ਕੀਤੀ ਅਤੇ ਤੁਹਾਡੀ ਸੰਖਿਆ ਵਿਚ ਵੀ ਵਾਧਾ ਕੀਤਾ। info
التفاسير:

external-link copy
7 : 17

اِنْ اَحْسَنْتُمْ اَحْسَنْتُمْ لِاَنْفُسِكُمْ ۫— وَاِنْ اَسَاْتُمْ فَلَهَا ؕ— فَاِذَا جَآءَ وَعْدُ الْاٰخِرَةِ لِیَسُوْٓءٗا وُجُوْهَكُمْ وَلِیَدْخُلُوا الْمَسْجِدَ كَمَا دَخَلُوْهُ اَوَّلَ مَرَّةٍ وَّلِیُتَبِّرُوْا مَا عَلَوْا تَتْبِیْرًا ۟

7਼ ਜੇ ਤੁਸੀਂ ਭਲਾਈ ਕਰੋਗੇ ਤਾਂ ਆਪਣੇ ਲਈ ਹੀ ਕਰੋਗੇ ਜੇ ਬੁਰਾਈ ਕਰੋਗੇ ਤਾਂ ਉਹ ਵੀ ਆਪਣੇ ਲਈ ਹੀ ਹੋਵੇਗੀ ਫੇਰ ਜਦੋਂ ਦੂਜੇ ਵਾਅਦੇ ਦਾ ਸਮਾਂ ਆਇਆ (ਤਾਂ ਇਕ ਦੂਜੀ ਕੌਮ ਤੁਹਾਡੇ ’ਤੇ ਭਾਰੂ ਹੋ ਗਈ), ਤਾਂ ਜੋ ਉਹ (ਮਾਰ ਮਾਰ ਕੇ) ਤੁਹਾਡੇ ਚਿਹਰਿਆਂ ਨੂੰ ਵਿਗਾੜ ਸੁੱਟਣ ਅਤੇ ਮਸੀਤ (ਬੈਤੁਲ ਮੁਕੱਦਸ) ਵਿਚ ਦਾਖ਼ਲ ਹੋ ਜਾਣ, ਜਿਵੇਂ ਇਸ ਵਿਚ ਪਹਿਲੀ ਵਾਰ ਦਾਖ਼ਲ ਹੋਏ ਸਨ, ਤਾਂ ਜੋ ਜਿਸ ’ਤੇ ਵੀ ਉਨ੍ਹਾਂ ਦਾ ਜ਼ੌਰ ਚੱਲੇ, ਉਸ ਨੂੰ ਉੱਕਾ ਹੀ ਬਰਬਾਦ ਕਰ ਦੇਣ। info
التفاسير: