पवित्र कुरअानको अर्थको अनुवाद - पंजाबी अनुवाद : आरिफ हलीम ।

رقم الصفحة:close

external-link copy
3 : 5

حُرِّمَتْ عَلَیْكُمُ الْمَیْتَةُ وَالدَّمُ وَلَحْمُ الْخِنْزِیْرِ وَمَاۤ اُهِلَّ لِغَیْرِ اللّٰهِ بِهٖ وَالْمُنْخَنِقَةُ وَالْمَوْقُوْذَةُ وَالْمُتَرَدِّیَةُ وَالنَّطِیْحَةُ وَمَاۤ اَكَلَ السَّبُعُ اِلَّا مَا ذَكَّیْتُمْ ۫— وَمَا ذُبِحَ عَلَی النُّصُبِ وَاَنْ تَسْتَقْسِمُوْا بِالْاَزْلَامِ ؕ— ذٰلِكُمْ فِسْقٌ ؕ— اَلْیَوْمَ یَىِٕسَ الَّذِیْنَ كَفَرُوْا مِنْ دِیْنِكُمْ فَلَا تَخْشَوْهُمْ وَاخْشَوْنِ ؕ— اَلْیَوْمَ اَكْمَلْتُ لَكُمْ دِیْنَكُمْ وَاَتْمَمْتُ عَلَیْكُمْ نِعْمَتِیْ وَرَضِیْتُ لَكُمُ الْاِسْلَامَ دِیْنًا ؕ— فَمَنِ اضْطُرَّ فِیْ مَخْمَصَةٍ غَیْرَ مُتَجَانِفٍ لِّاِثْمٍ ۙ— فَاِنَّ اللّٰهَ غَفُوْرٌ رَّحِیْمٌ ۟

3਼ (ਹੇ ਮੁਸਲਮਾਨੋ!) ਤੁਹਾਡੇ ਲਈ, ਮੁਰਦਾਰ, ਖੂਨ, ਸੂਰ ਦਾ ਮਾਸ ਅਤੇ ਉਹ ਜਾਨਵਰ ਜਿਸ ਨੂੰ ਜ਼ਿਬਹ (ਭਾਵ ਕੁਰਬਾਨ) ਕਰਨ ਲੱਗੇ ਰੱਬ ਤੋਂ ਛੁੱਟ ਹੋਰ ਕਿਸੇ ਦਾ ਨਾਂ ਲਿਆ ਗਿਆ ਹੋਵੇ, ਜਿਹੜਾ ਜਾਨਵਰ ਗਲਾ ਘੁਟ ਕੇ ਮਰ ਜਾਵੇ ਜਾਂ ਸੱਟ ਖਾ ਕੇ ਮਰ ਜਾਵੇ ਜਾਂ ਉੱਚੀ ਥਾਂ ਤੋਂ ਗਿਰ ਕੇ ਮਰ ਜਾਵੇ ਜਾਂ ਕੋਈ ਜਾਨਵਰ ਸਿੰਗ ਲੱਗਣ ਨਾਲ ਮਰ ਜਾਵੇ ਅਤੇ ਜਿਸ ਪਸ਼ੂ ਨੂੰ ਕਿਸੇ ਦਰਿੰਦੇ ਨੇ ਪਾੜ ਖਾਇਆ ਹੋਵੇ, ਛੁੱਟ ਉਸ ਤੋਂ ਜਿਸ ਨੂੰ ਤੁਸੀਂ ਜਿਉਂਦਾ ਵੇਖ ਕੇ ਹਲਾਲ ਕਰ ਲਿਆ ਹੋਵੇ ਅਤੇ ਉਹ ਜਾਨਵਰ ਜਿਹੜਾ ਕਿਸੇ ਅਸਥਾਨ1 ’ਤੇ ਕੁਰਬਾਨ ਕੀਤਾ ਗਿਆ ਹੋਵੇ, ਹਰਾਮ (ਨਾ ਜਾਇਜ਼) ਕੀਤਾ ਗਿਆ ਹੇ। ਤੁਹਾਡੇ ਲਈ ਇਹ ਵੀ ਨਾ-ਜਾਇਜ਼ ਹੇ ਕਿ ਤੁਸੀਂ ਕਾਨਿਆਂ ਨਾਲ ਆਪਣੀ ਕਿਸਮਤ ਮਾਲੂਮ ਕਰੋ, ਇਹ ਸਾਰੇ ਕੰਮ ਗੁਨਾਹ ਦੇ ਹਨ। ਅੱਜ ਉਹ ਲੋਕ ਨਿਰਾਸ਼ ਹੋ ਗਏ ਹਨ ਜਿਨ੍ਹਾਂ ਨੇ ਤੁਹਾਡੇ ਦੀਨ ਦਾ ਇਨਕਾਰ ਕੀਤਾ ਹੇ, ਸੋ ਤੁਸੀਂ ਉਹਨਾਂ ਤੋਂ ਨਾ ਡਰੋ ਸਗੋਂ ਮੇਥੋਂ ਹੀ ਡਰੋ। ਅੱਜ ਮੈਨੇ (ਅੱਲਾਹ ਨੇ) ਤੁਹਾਡੇ ਲਈ ਤੁਹਾਡਾ ਦੀਨ (ਧਰਮ) ਨੂੰ ਮੁਕੱਮਲ ਕਰ ਦਿੱਤਾ ਹੇ ਅਤੇ ਤੁਹਾਡੇ ਉੱਤੇ ਆਪਣੀ ਨਿਅਮਤ ਪੂਰੀ ਉਤਾਰ ਛੱਡੀ ਹੇ ਅਤੇ ਤੁਹਾਡੇ ਲਈ ਇਸਲਾਮ ਨੂੰ ਧਰਮ ਵਜੋਂ ਪਸੰਦ ਕੀਤਾ ਹੇ। ਜਿਹੜਾ ਕੋਈ ਭੁੱਖ ਤੋਂ ਹਾਲੋਂ-ਬੇਹਾਲ ਹੋ ਜਾਵੇ ਜਦੋਂ ਕਿ ਉਸ ਦੀ ਰੁਚੀ ਗੁਨਾਹ ਵੱਲ ਨਾ ਹੋਵੇ (ਅਤੇ ਉਹ ਕੋਈ ਹਰਾਮ ਚੀਜ਼ ਖਾ ਲਵੇ ਤਾਂ ਅਜਿਹੇ ਮੁਸਲਮਾਨ ਲਈ) ਬੇਸ਼ੱਕ ਅੱਲਾਹ ਵੱਡਾ ਬਖ਼ਸ਼ਣਹਾਰ ਅਤੇ ਰਹਿਮ ਫ਼ਰਮਾਉਣ ਵਾਲਾ ਹੇ। info

1 ਥਾਨ ਤੋਂ ਭਾਵ ਉਹ ਥਾਂ ਜਿਹੜੀ ਬੁੱਤਾ ਦੇ ਨੇੜੇ ਬੁਤਾਂ ਨੂ ਖ਼ੁਸ਼ ਕਰਨ ਲਈ ਜਾਨਵਰਾਂ ਨੂ ਜ਼ਿਬਹ (ਭੇਂਟ) ਕਰਨ ਲਈ ਹੁੰਦੀ ਹੇ।

التفاسير:

external-link copy
4 : 5

یَسْـَٔلُوْنَكَ مَاذَاۤ اُحِلَّ لَهُمْ ؕ— قُلْ اُحِلَّ لَكُمُ الطَّیِّبٰتُ ۙ— وَمَا عَلَّمْتُمْ مِّنَ الْجَوَارِحِ مُكَلِّبِیْنَ تُعَلِّمُوْنَهُنَّ مِمَّا عَلَّمَكُمُ اللّٰهُ ؗ— فَكُلُوْا مِمَّاۤ اَمْسَكْنَ عَلَیْكُمْ وَاذْكُرُوا اسْمَ اللّٰهِ عَلَیْهِ ۪— وَاتَّقُوا اللّٰهَ ؕ— اِنَّ اللّٰهَ سَرِیْعُ الْحِسَابِ ۟

4਼ (ਹੇ ਨਬੀ!) ਲੋਕੀਂ ਤੁਹਾਥੋਂ ਪੁੱਛਦੇ ਹਨ ਕਿ (ਰੱਬ ਵੱਲੋਂ) ਉਹਨਾਂ ਲਈ ਕੀ ਕੁੱਝ ਹਲਾਲ (ਜਾਇਜ਼) ਕੀਤਾ ਗਿਆ ਹੇ, ਤੁਸੀਂ ਆਖ ਦਿਓ! ਕਿ ਸਾਰੀਆਂ ਹੀ ਪਾਕ ਚੀਜ਼ਾਂ ਤੁਹਾਡੇ ਲਈ ਹਲਾਲ ਕੀਤੀਆਂ ਗਈਆਂ ਹਨ ਅਤੇ ਜਿਹੜੇ ਜਾਨਵਰਾਂ ਨੂੰ ਤੁਸੀਂ ਸ਼ਿਕਾਰ ਕਰਨ ਲਈ ਸਿਖਲਾਈ ਦੇ ਰੱਖੀ ਹੇ ਭਾਵ ਤੁਸੀਂ ਆਪਣੇ ਸ਼ਿਕਾਰੀ ਜਾਨਵਰਾਂ ਨੂੰ ਉਹ ਕੁੱਝ ਸਿਖਾਉਂਦੇ ਹੋ ਜਿਸ ਦਾ ਗਿਆਨ ਰੱਬ ਨੇ ਤੁਹਾਨੂੰ ਦਿੱਤਾ ਹੋਇਆ ਹੇ ਸੋ ਜਿਹੜੇ ਵੀ ਸ਼ਿਕਾਰ ਨੂੰ ਉਹ ਤੁਹਾਡੇ ਲਈ ਫੜੀ ਰੱਖਣ ਤਾਂ ਉਸ ਸ਼ਿਕਾਰ ਕੀਤੇ ਹੋਏ ਜਾਨਵਰ ਨੂੰ ਅੱਲਾਹ ਦਾ ਨਾਂ ਪੜ੍ਹਕੇ ਜ਼ਿਬਹ ਕਰੋ ਫੇਰ ਉਸ ਵਿੱਚੋਂ ਖਾਓ। ਅੱਲਾਹ ਤੋਂ ਡਰਦੇ ਰਿਹਾ ਕਰੋ। ਬੇਸ਼ੱਕ ਅੱਲਾਹ ਛੇਤੀ ਹੀ ਹਿਸਾਬ ਲੈਣ ਵਾਲਾ ਹੇ। info
التفاسير:

external-link copy
5 : 5

اَلْیَوْمَ اُحِلَّ لَكُمُ الطَّیِّبٰتُ ؕ— وَطَعَامُ الَّذِیْنَ اُوْتُوا الْكِتٰبَ حِلٌّ لَّكُمْ ۪— وَطَعَامُكُمْ حِلٌّ لَّهُمْ ؗ— وَالْمُحْصَنٰتُ مِنَ الْمُؤْمِنٰتِ وَالْمُحْصَنٰتُ مِنَ الَّذِیْنَ اُوْتُوا الْكِتٰبَ مِنْ قَبْلِكُمْ اِذَاۤ اٰتَیْتُمُوْهُنَّ اُجُوْرَهُنَّ مُحْصِنِیْنَ غَیْرَ مُسٰفِحِیْنَ وَلَا مُتَّخِذِیْۤ اَخْدَانٍ ؕ— وَمَنْ یَّكْفُرْ بِالْاِیْمَانِ فَقَدْ حَبِطَ عَمَلُهٗ ؗ— وَهُوَ فِی الْاٰخِرَةِ مِنَ الْخٰسِرِیْنَ ۟۠

5਼ ਸਾਰੀਆਂ ਪਾਕ ਚੀਜ਼ਾਂ ਅੱਜ ਤੋਂ ਤੁਹਾਡੇ ਲਈ ਹਲਾਲ ਕਰ ਦਿੱਤੀਆਂ ਗਈਆਂ ਹਨ ਅਤੇ ਅਹਲੇ ਕਿਤਾਬ ਦਾ ਭੋਜਨ (ਯਹੂਦੀ ਅਤੇ ਈਸਾਈਆਂ ਦੇ ਹੱਥੋਂ ਅੱਲਾਹ ਦੇ ਨਾਂ ’ਤੇ ਜ਼ਿਬਹ ਕੀਤਾ ਗਿਆ ਜਾਨਵਰ) ਤੁਹਾਡੇ ਲਈ ਜਾਈਜ਼ ਰੁ ਅਤੇ ਤੁਹਾਡਾ ਭੋਜਨ ਉਹਨਾਂ ਲਈ ਜਾਈਜ਼ ਹੇ। ਤੁਹਾਡੇ ਲਈ ਪਾਕ ਪਵਿੱਤਰ ਈਮਾਨ ਵਾਲੀਆਂ ਇਸਤਰੀਆਂ ਅਤੇ ਉਹਨਾਂ ਦੀਆਂ ਪਾਕ-ਪਵਿੱਤਰ ਇਸਤਰੀਆਂ ਵੀ ਹਲਾਲ ਹਨ (ਭਾਵ ਨਿਕਾਹ ਕਰ ਸਕਦੇ ਹੋ) ਜਿਹਨਾਂ ਨੂੰ ਤੁਹਾਥੋਂ ਪਹਿਲਾਂ ਕਿਤਾਬ ਦਿੱਤੀ ਗਈ ਸੀ, ਪਰ ਇਹ ਉਸ ਸਮੇਂ ਹੇ ਜਦੋਂ ਤੁਸੀਂ ਉਹਨਾਂ ਦੇ ਮਹਿਰ ਅਦਾ ਕਰਕੇ ਉਹਨਾਂ ਨੂੰ ਨਿਕਾਹ ਦੀ ਕੈਦ ਵਿਚ ਲੈ ਆਓ, ਨਾ ਬਦਕਾਰੀ ਕਰਨ ਵਾਲੇ ਬਣੋ ਅਤੇ ਨਾ ਹੀ ਗੁਪਤ ਸੰਬੰਧ ਰੱਖੋ। ਜਿਹੜਾ ਕੋਈ ਈਮਾਨ ਤੋਂ ਹੀ ਇਨਕਾਰ ਕਰੇਗਾ ਤਾਂ ਉਸ ਦਾ ਸਾਰਾ ਕੀਤਾ ਕਰਾਇਆ ਬਰਬਾਦ ਹੋਵੇਗਾ ਅਤੇ ਉਹ ਪਰਲੋਕ ਵਿਖੇ ਘਾਟਾ ਸਹਿਣ ਵਾਲਿਆਂ ਵਿੱਚੋਂ ਹੋਵੇਗਾ। info
التفاسير: