1 ਹਦੀਸ ਅਨੁਸਾਰ ਅੱਲਾਹ ਅਤੇ ਉਸ ਦੇ ਰਸੂਲ ਦੀ ਮੁਹੱਬਤ ਈਮਾਨ ਦੇ ਸੁਆਦ ਦਾ ਕਾਰਨਹੇ ਅੱਲਾਹ ਦੇ ਰਸੂਲ (ਸ:) ਨੇ ਫ਼ਰਮਾਇਆ ਕਿ ਜਿਸ ਕਿਸੇ ਵਿਚ ਇਹ ਤਿੰਨ ਆਦਤਾਂ ਹੋਣਗੀਆਂ ਉਹ ਈਮਾਨੀ ਸੁਆਦ ਅਵੱਸ਼ ਹੀ ਚਖੇਗਾ, (1) ਅੱਲਾਹ ਅਤੇ ਉਸ ਦੇ ਰਸੂਲ ਉਸ ਨੂੰ ਸਭ ਤੋਂ ਵੱਧ ਮਹਿਬੂਬ ਹੋਣ (2) ਕਿਸੇ ਨਾਲ ਮਿੱਤਰਤਾ ਕੇਵਲ ਅੱਲਾਹ ਲਈ ਹੀ ਕਰੇ, (3) ਮੁੜ ਕਾਫ਼ਿਰ ਹੋਣਾ ਇੰਜ ਨਾਪਸੰਦ ਹੋਵੇ ਜਿਵੇਂ ਅੱਗ ਵਿਚ ਸੁੱਟ ਦਿੱਤਾ ਗਿਆ। (ਸਹੀ ਬੁਖ਼ਾਰੀ, ਹਦੀਸ: 16)