വിശുദ്ധ ഖുർആൻ പരിഭാഷ - പഞ്ചാബി വിവർത്തനം - ആരിഫ് ഹലീം

പേജ് നമ്പർ:close

external-link copy
34 : 14

وَاٰتٰىكُمْ مِّنْ كُلِّ مَا سَاَلْتُمُوْهُ ؕ— وَاِنْ تَعُدُّوْا نِعْمَتَ اللّٰهِ لَا تُحْصُوْهَا ؕ— اِنَّ الْاِنْسَانَ لَظَلُوْمٌ كَفَّارٌ ۟۠

34਼ ਅਤੇ ਤੁਹਾਨੂੰ ਹਰ ਉਹ ਚੀਜ਼ ਬਖ਼ਸ਼ੀ ਹੈ ਜੋ ਤੁਸੀਂ ਉਸ ਤੋਂ ਮੰਗੀ। ਜੇ ਤੁਸੀਂ ਅੱਲਾਹ ਦੀਆਂ ਨਿਅਮਤਾਂ ਦੀ ਗਿਣਤੀ ਕਰਨਾ ਚਾਹੋ ਤਾਂ ਉਹਨਾਂ ਨੂੰ ਗਿਣ ਨਹੀਂ ਸਕਦੇ। ਬੇਸ਼ੱਕ ਮਨੁੱਖ ਬਹੁਤ ਹੀ ਬੇਇਨਸਾਫ਼ ਤੇ ਨਾਸ਼ੁਕਰਾ ਹੈ। info
التفاسير:

external-link copy
35 : 14

وَاِذْ قَالَ اِبْرٰهِیْمُ رَبِّ اجْعَلْ هٰذَا الْبَلَدَ اٰمِنًا وَّاجْنُبْنِیْ وَبَنِیَّ اَنْ نَّعْبُدَ الْاَصْنَامَ ۟ؕ

35਼ ਹੇ ਨਬੀ! ਇਹ ਵੀ ਯਾਦ ਕਰੋ ਕਿ ਜਦੋਂ ਇਬਰਾਹੀਮ ਨੇ ਅਰਦਾਸ ਕੀਤੀ ਸੀ ਕਿ ਹੇ ਮੇਰੇ ਮਾਲਿਕ! ਇਸ ਸ਼ਹਿਰ (ਮੱਕੇ) ਨੂੰ ਅਮਨ ਸ਼ਾਂਤੀ ਵਾਲਾ ਸ਼ਹਿਰ ਬਣਾ ਦੇ ਅਤੇ ਮੈਨੂੰ ਅਤੇ ਮੇਰੀ ਸੰਤਾਨ ਨੂੰ ਮੂਰਤੀ ਪੂਜਾ ਤੋਂ ਬਚਾ ਲੈ। info
التفاسير:

external-link copy
36 : 14

رَبِّ اِنَّهُنَّ اَضْلَلْنَ كَثِیْرًا مِّنَ النَّاسِ ۚ— فَمَنْ تَبِعَنِیْ فَاِنَّهٗ مِنِّیْ ۚ— وَمَنْ عَصَانِیْ فَاِنَّكَ غَفُوْرٌ رَّحِیْمٌ ۟

36਼ (ਅਤੇ ਕਿਹਾ ਕਿ) ਹੇ ਮੇਰਿਆ ਰੱਬਾ! ਇਹਨਾਂ (ਮੂਰਤੀਆਂ) ਨੇ ਬਹੁਤ ਸਾਰੇ ਲੋਕਾਂ ਨੂੰ ਕੁਰਾਹੇ ਪਾਇਆ ਹੈ, ਸੋ ਜਿਹੜਾ ਵੀ (ਮੇਰੀ ਸੰਤਾਨ ਵਿੱਚੋਂ) ਮੇਰੀ ਪੈਰਵੀ ਕਰੇਗਾ, ਉਹੀਓ ਮੇਰਾ ਹੈ ਅਤੇ ਜਿਹੜਾ ਮੇਰੀ ਨਾ-ਫ਼ਰਮਾਨੀ ਕਰੇਗਾ ਤਾਂ ਬੇਸ਼ੱਕ ਤੂੰ ਬਖ਼ਸ਼ਣਹਾਰ ਤੇ ਮਿਹਰਬਾਨ ਹੈ। info
التفاسير:

external-link copy
37 : 14

رَبَّنَاۤ اِنِّیْۤ اَسْكَنْتُ مِنْ ذُرِّیَّتِیْ بِوَادٍ غَیْرِ ذِیْ زَرْعٍ عِنْدَ بَیْتِكَ الْمُحَرَّمِ ۙ— رَبَّنَا لِیُقِیْمُوا الصَّلٰوةَ فَاجْعَلْ اَفْىِٕدَةً مِّنَ النَّاسِ تَهْوِیْۤ اِلَیْهِمْ وَارْزُقْهُمْ مِّنَ الثَّمَرٰتِ لَعَلَّهُمْ یَشْكُرُوْنَ ۟

37਼ ਹੇ ਸਾਡੇ ਰੱਬਾ! ਬੇਸ਼ੱਕ ਮੈਂ ਨੇ ਆਪਣੇ ਪਰਿਵਾਰ ਦਾ ਇਕ ਭਾਗ ਤੇਰੇ ਪਵਿੱਤਰ ਘਰ (ਖ਼ਾਨਾ- ਕਾਅਬਾ) ਦੇ ਲਾਗੇ ਇਕ ਰੋਹੀ ਬਿਆਬਾਨ ਵਿਚ ਲਿਆ ਵਸਾਇਆ ਹੈ।1 ਹੇ ਸਾਡੇ ਰੱਬਾ! (ਇਹ ਮੈਂ ਇਸ ਲਈ ਕੀਤਾ ਹੈ) ਕਿ ਉਹ (ਉੱਥੇ) ਨਮਾਜ਼ ਕਾਇਮ ਕਰਨ, ਇਸ ਲਈ ਤੂੰ ਵੀ ਕੁੱਝ ਲੋਕਾਂ ਦੇ ਦਿਲਾਂ ਨੂੰ ਇਸ ਵਿਚ ਰਹਿਣ ਦਾ ਇੱਛੁਕ ਬਣਾ ਦੇ ਅਤੇ ਇਹਨਾਂ ਨੂੰ ਹਰ ਤਰ੍ਹਾਂ ਦੇ ਫਲਾਂ ਦੁਆਰਾ ਰਿਜ਼ਕ ਦੇ, ਤਾਂ ਜੋ ਇਹ (ਤੇਰੇ) ਧੰਨਵਾਦੀ ਹੋਣ। info

1 ਇਸ ਵਿਚ ਉਸ ਘਟਨਾ ਦੀ ਚਰਚਾ ਕੀਤੀ ਗਈ ਹੈ ਜਦੋਂ ਹਜ਼ਰਤ ਇਬਰਾਹੀਮ ਨੇ ਅੱਲਾਹ ਦੇ ਹੁਕਮ ਨਾਲ ਆਪਣੀ ਪਤਨੀ ਸਨੇ ਆਪਣੇ ਦੁੱਧ ਪੀਂਦੇ ਬੱਚੇ ਇਸਮਾਈਲ ਨੂੰ ਇਕ ਵਿਰਾਨੇ ਵਿਚ ਛੱਡ ਆਏ ਸੀ। ਇਕ ਵਿਸਥਾਰਪੂਰਵਕ ਹਦੀਸ ਦੀ ਚਰਚਾ ਕਰਦੇ ਹੋਏ ਇਬਨੇ ਅੱਬਾਸ ਫ਼ਰਮਾਉਂਦੇ ਹਨ ਕਿ ਜਦੋਂ ਹਜ਼ਰਤ ਇਬਰਾਹੀਮ ਨੇ ਇਸਮਾਈਲ ਅਤੇ ਉਹਨਾਂ ਦੀ ਮਾਤਾ ਜਿਹੜੀ ਅਜੇ ਇਸਮਾਈਲ ਨੂੰ ਆਪਣਾ ਦੁੱਧ ਪਿਆਉਂਦੀ ਸੀ ਖ਼ਾਨਾ ਕਾਅਬਾ ਦੇ ਨੇੜੇ ਜ਼ਮਜ਼ਮ ਦੇ ਕੋਲ ਆਬਾਦ ਕੀਤਾ ਅਤੇ ਉਹਨਾਂ ਦੋਨਾਂ ਦੇ ਕੋਲ ਇਕ ਥੈਲੇ ਵਿਚ ਖ਼ਜੂਰਾਂ ਅਤੇ ਮਸ਼ਕ ਵਿਚ ਪਾਣੀ ਰੱਖ ਦਿੱਤਾ ਉਸ ਸਮੇਂ ਉਸ ਮੱਕੇ ਵਿਚ ਕੋਈ ਮਨੁੱਖੀ ਆਬਾਦੀ ਨਹੀਂ ਸੀ ਅਤੇ ਨਾ ਹੀ ਪਾਣੀ ਸੀ। ਜਦੋਂ ਹਜ਼ਰਤ ਇਬਰਾਹੀਮ ਉਨ੍ਹਾਂ ਦੋਹਾਂ ਨੂੰ ਛੱਡ ਕੇ ਮੁੜਨ ਲੱਗੇ ਤਾਂ ਇਸਮਾਈਲ ਦੀ ਮਾਤਾ ਨੇ ਉਨ੍ਹਾਂ ਨੂੰ ਆਖਿਆ ਕਿ ਹੇ ਇਬਰਾਹੀਮ ਤੁਸੀਂ ਸਾਨੂੰ ਇਕ ਐਸੀ ਬਸਤੀ ਵਿਚ ਛੱਡ ਕੇ ਜਾ ਰਹੇ ਹੋ ਜਿੱਥੇ ਨਾ ਕੋਈ ਮਨੁੱਖ ਹੈ ਅਤੇ ਨਾ ਹੀ ਕੋਈ ਹੋਰ ਚੀਜ਼। ਇਬਰਾਹੀਮ ਨੇ ਜਵਾਬ ਦਿੱਤਾ ਕਿ ਅੱਲਾਹ ਨੇ ਮੈਨੂੰ ਇਹੋ ਹੁਕਮ ਦਿੱਤਾ ਹੈ। ਜਦੋਂ ਇਹ ਖ਼ਜੂਰਾਂ ਤੇ ਪਾਣੀ ਮੁੱਕ ਗਿਆ ਤਾਂ ਬੀਬੀ ਹਾਜਰਾ ਪਾਣੀ ਦੀ ਭਾਲ ਵਿਚ ਸਫ਼ਾ ਤੇ ਮਰਵਾ ਵਿਚ ਬੇਚੇਨੀ ਨਾਲ ਚੱਕਰ ਲਾਉਣ ਲੱਗ ਪਈਆਂ ਤਾਂ ਜੋ ਪਾਣੀ ਆਦਿ ਮਿਲ ਸਕੇ। ਅੰਤ ਅੱਲਾਹ ਦੇ ਹੁਕਮ ਨਾਲ ਇਕ ਫ਼ਰਿਸ਼ਤੇ ਨੇ ਉਸ ਥਾਂ ਆਪਣੀ ਅੱਡੀ ਜਾਂ ਪੈਰ ਮਾਰਿਆ ਜਿਸ ਤੋਂ ਜ਼ਮਜ਼ਮ ਦਾ ਸੋਮਾ ਫੁੱਟ ਪਿਆ। ਇਸੇ ਪਾਣੀ ਕਾਰਨ ਉੱਥੇ ਇਕ ਕਬੀਲਾ ਵੀ ਆਬਾਦ ਹੋਇਆ ਅਤੇ ਇਸੇ ਕਬੀਲੇ ਦੀ ਦੋ ਲੜਕੀਆਂ ਨਾਲ ਇਕ ਤੋਂ ਬਾਅਦ ਦੂਜੀ ਨਾਲ ਹਜ਼ਰਤ ਇਸਮਾਈਲ ਨੇ ਵਿਵਾਹ ਕੀਤਾ। ਕੁਝ ਸਮੇਂ ਬਾਅਦ ਹਜ਼ਰਤ ਇਬਰਾਹੀਮ ਉਨ੍ਹਾਂ ਦੀ ਖ਼ਬਰ ਲੈਣ ਲਈ ਆਏ ਫੇਰ ਦੋਵੇਂ ਪਿਓ ਪੁੱਤਰ ਨੇ ਖ਼ਾਨਾ ਕਾਅਬਾ ਦੀ ਉਸਾਰੀ ਸ਼ੁਰੂ ਕੀਤੀ। ਹਜ਼ਰਤ ਇਸਮਾਈਲ ਪੱਥਰ ਚੁੱਕ ਕੇ ਲਿਆਉਂਦੇ ਸੀ ਅਤੇ ਹਜ਼ਰਤ ਇਬਰਾਹੀਮ ਉਸਾਰੀ ਕਰਦੇ ਸੀ। ਅਤੇ ਦੋਵੇਂ ਅੱਲਾਹ ਤੋਂ ਇਹ ਅਰਦਾਸ ਕਰਦੇ ਸੀ ਕਿ ਹੇ ਸਾਡੇ ਰੱਬਾ ਸਾਡੀ ਇਹ ਸੇਵਾ ਕਬੂਲ ਕਰ ਬੇਸ਼ੱਕ ਤੂੰ ਹੀ ਸੁਨਣ ਵਾਲਾ ਤੇ ਜਾਨਣ ਵਾਲਾ ਹੈ। (ਸੂਰਤ ਅਲ-ਬਕਰਹ : 127/2) ਅੱਲਾਹ ਦੇ ਰਸੂਲ ਨੇ ਫ਼ਰਮਾਇਆ ਕਿ ਦੋਨੋਂ ਇਬਰਾਹੀਮ ਅਤੇ ਇਸਮਾਈਲ ਅੱਲਾਹ ਦੇ ਘਰ ਦੀ ਉਸਾਰੀ ਕਰਦੇ ਰਹੇ ਅਤੇ ਉਸ ਦੇ ਆਲੇ ਦੁਆਲੇ ਤਵਾਫ਼ ਕਰਦੇ ਹੋਏ ਇਹੀ ਦੁਆ ਕਰਦੇ ਸੀ। (ਸਹੀ ਬੁਖ਼ਾਰੀ, ਹਦੀਸ: 3364)

التفاسير:

external-link copy
38 : 14

رَبَّنَاۤ اِنَّكَ تَعْلَمُ مَا نُخْفِیْ وَمَا نُعْلِنُ ؕ— وَمَا یَخْفٰی عَلَی اللّٰهِ مِنْ شَیْءٍ فِی الْاَرْضِ وَلَا فِی السَّمَآءِ ۟

38਼ ਹੇ ਮੇਰੇ ਮਾਲਿਕ! ਬੇਸ਼ੱਕ ਤੂੰ ਚੰਗੀ ਤਰ੍ਹਾਂ ਜਾਣਦਾ ਹੈ ਜੋ ਅਸੀਂ (ਦਿਲਾਂ ਵਿਚ) ਲੁਕਾਉਂਦੇ ਹਾਂ ਅਤੇ ਜੋ ਪ੍ਰਗਟ ਕਰਦੇ ਹਾਂ। ਧਰਤੀ ਤੇ ਅਕਾਸ਼ ਦੀ ਕੋਈ ਵੀ ਵਸਤੂ ਅੱਲਾਹ ਤੋਂ ਲੁਕੀ ਹੋਈ ਨਹੀਂ। info
التفاسير:

external-link copy
39 : 14

اَلْحَمْدُ لِلّٰهِ الَّذِیْ وَهَبَ لِیْ عَلَی الْكِبَرِ اِسْمٰعِیْلَ وَاِسْحٰقَ ؕ— اِنَّ رَبِّیْ لَسَمِیْعُ الدُّعَآءِ ۟

39਼ ਇਬਰਾਹੀਮ ਨੇ ਆਖਿਆ ਕਿ ਸ਼ੁਕਰ ਹੈ ਉਸ ਮਾਲਿਕ ਦਾ ਜਿਸ ਨੇ ਮੈਨੂੰ ਇਸ ਬੁਢਾਪੇ ਵਿਚ ਇਸਮਾਈਲ (ਪੁੱਤਰ) ਤੇ ਇਸਹਾਕ (ਪੋਤਰਾ) ਬਖ਼ਸ਼ੇ। ਬੇਸ਼ੱਕ ਮੇਰਾ ਪਾਲਣਹਾਰ ਦੁਆਵਾਂ ਨੂੰ ਸੁਣਨ ਵਾਲਾ ਹੈ। info
التفاسير:

external-link copy
40 : 14

رَبِّ اجْعَلْنِیْ مُقِیْمَ الصَّلٰوةِ وَمِنْ ذُرِّیَّتِیْ ۖۗ— رَبَّنَا وَتَقَبَّلْ دُعَآءِ ۟

40਼ ਇਬਰਾਹੀਮ ਨੇ ਦੁਆ ਕੀਤੀ ਕਿ ਹੇ ਮੇਰੇ ਅੱਲਾਹ! ਮੈਨੂੰ ਤੇ ਮੇਰੀ ਸੰਤਾਨ ਨੂੰ ਨਮਾਜ਼ ਕਾਇਮ ਕਰਨ ਵਾਲਾ ਬਣਾ। ਹੇ ਸਾਡੇ ਰੱਬ! ਮੇਰੀ ਦੁਆ ਨੂੰ ਕਬੂਲ ਕਰ ਲੈ। info
التفاسير:

external-link copy
41 : 14

رَبَّنَا اغْفِرْ لِیْ وَلِوَالِدَیَّ وَلِلْمُؤْمِنِیْنَ یَوْمَ یَقُوْمُ الْحِسَابُ ۟۠

41਼ ਹੇ ਮੇਰੇ ਪਾਲਣਹਾਰ! ਜਿਸ ਦਿਨ ਲੇਖਾ-ਜੋਖਾ ਹੋਵੇਗਾ ਉਸ ਦਿਨ ਮੈਨੂੰ, ਮੇਰੇ ਮਾਂ-ਪਿਓ ਨੂੰ ਅਤੇ ਸਾਰੇ ਮੋਮਿਨਾਂ ਨੂੰ ਵੀ ਬਖ਼ਸ਼ ਦੇਵੀਂ। info
التفاسير:

external-link copy
42 : 14

وَلَا تَحْسَبَنَّ اللّٰهَ غَافِلًا عَمَّا یَعْمَلُ الظّٰلِمُوْنَ ؕ۬— اِنَّمَا یُؤَخِّرُهُمْ لِیَوْمٍ تَشْخَصُ فِیْهِ الْاَبْصَارُ ۟ۙ

42਼ (ਹੇ ਨਬੀ!) ਤੁਸੀਂ ਇਹ ਨਾ ਸਮਝੋ ਕਿ ਅੱਲਾਹ ਉਹਨਾਂ ਜ਼ਾਲਮਾਂ ਦੇ ਜ਼ੁਲਮ ਤੋਂ ਅਚੇਤ ਹੈ। ਉਹ ਤਾਂ ਉਹਨਾਂ (ਕਾਫ਼ਿਰਾਂ) ਨੂੰ ਉਸ (ਕਿਆਮਤ) ਦਿਹਾੜੇ ਤਕ ਮੋਹਲਤ ਦੇਵੇਗਾ ਜਿਸ ਦਿਨ ਅੱਖਾਂ ਫ਼ਟੀਆਂ ਰਹਿ ਜਾਣਗੀਆਂ। info
التفاسير: