Kilniojo Korano reikšmių vertimas - Vertimas į pandžabų k. - Arif Halim

Puslapio numeris:close

external-link copy
123 : 9

یٰۤاَیُّهَا الَّذِیْنَ اٰمَنُوْا قَاتِلُوا الَّذِیْنَ یَلُوْنَكُمْ مِّنَ الْكُفَّارِ وَلْیَجِدُوْا فِیْكُمْ غِلْظَةً ؕ— وَاعْلَمُوْۤا اَنَّ اللّٰهَ مَعَ الْمُتَّقِیْنَ ۟

123਼ ਹੇ ਈਮਾਨ ਵਾਲਿਓ! ਤੁਸੀਂ ਉਹਨਾਂ ਕਾਫ਼ਿਰਾਂ ਨਾਲ ਲੜੋ ਜਿਹੜੇ ਤੁਹਾਡੇ ਆਲੇ-ਦੁਆਲੇ ਹਨ ਅਤੇ ਚਾਹੀਦਾ ਹੈ ਕਿ ਉਹ ਤੁਹਾਡੇ ਵਿਚ ਕਰੜਾਈ ਵੇਖਣ। ਸੱਚ ਮੰਨੋ ਕਿ ਅੱਲਾਹ ਪਰਹੇਜ਼ਗਾਰ ਲੋਕਾਂ ਦਾ ਹੀ ਸਾਥੀ ਹੈ। info
التفاسير:

external-link copy
124 : 9

وَاِذَا مَاۤ اُنْزِلَتْ سُوْرَةٌ فَمِنْهُمْ مَّنْ یَّقُوْلُ اَیُّكُمْ زَادَتْهُ هٰذِهٖۤ اِیْمَانًا ۚ— فَاَمَّا الَّذِیْنَ اٰمَنُوْا فَزَادَتْهُمْ اِیْمَانًا وَّهُمْ یَسْتَبْشِرُوْنَ ۟

124਼ ਜਦੋਂ ਵੀ ਕੋਈ ਸੂਰਤ ਉੱਤਰਦੀ ਹੈ ਤਾਂ ਇਹਨਾਂ ਮੁਨਾਫ਼ਿਕਾਂ ਵਿਚ ਕੁੱਝ ਲੋਕ ਮਖੌਲ ਵਜੋਂ ਮੁਸਲਮਾਨਾਂ ਤੋਂ) ਪੁੱਛਦੇ ਕਿ ਇਸ ਸੂਰਤ ਨੇ ਕਿਸ ਦੇ ਈਮਾਨ ਵਿਚ ਵਾਧਾ ਕੀਤਾ ਹੈ ? ਜਿਹੜੇ ਤਾਂ ਈਮਾਨ ਵਾਲੇ ਹਨ ਹਰੇਕ ਸੂਰਤ ਨੇ ਉਹਨਾਂ ਦੇ ਈਮਾਨ ਵਿਚ ਵਾਧਾ ਕੀਤਾ ਹੈ ਅਤੇ ਉਹ ਇਸ ਤੋਂ ਖ਼ੁਸ਼ ਵੀ ਹਨ। info
التفاسير:

external-link copy
125 : 9

وَاَمَّا الَّذِیْنَ فِیْ قُلُوْبِهِمْ مَّرَضٌ فَزَادَتْهُمْ رِجْسًا اِلٰی رِجْسِهِمْ وَمَاتُوْا وَهُمْ كٰفِرُوْنَ ۟

125਼ ਪਰ ਜਿਨ੍ਹਾਂ ਦੇ ਮਨਾਂ ਵਿਚ ਕੱਪਟ ਦਾ ਰੋਗ ਹੈ ਹਰ ਉੱਤਰਨ ਵਾਲੀ ਸੂਰਤ ਉਹਨਾਂ ਦੇ ਮਨਾਂ ਦੀ ਗੰਦਗੀ ਵਿਚ ਵਾਧਾ ਕਰ ਦਿੰਦੀ ਹੈ ਅਤੇ ਉਹ ਕੁਫ਼ਰ ਦੀ ਹਾਲਤ ਵਿਚ ਹੀ ਮਰ ਜਾਣਗੇ। info
التفاسير:

external-link copy
126 : 9

اَوَلَا یَرَوْنَ اَنَّهُمْ یُفْتَنُوْنَ فِیْ كُلِّ عَامٍ مَّرَّةً اَوْ مَرَّتَیْنِ ثُمَّ لَا یَتُوْبُوْنَ وَلَا هُمْ یَذَّكَّرُوْنَ ۟

126਼ ਕੀ ਇਹ (ਕਾਫ਼ਿਰ) ਲੋਕ ਨਹੀਂ ਵੇਖਦੇ ਕਿ ਸਾਲ ਵਿਚ ਇਕ ਜਾਂ ਦੋ ਵਾਰ ਉਹਨਾਂ ਦੀ ਪਰਖ ਕੀਤੀ ਜਾਂਦੀ ਹੈ। ਫੇਰ ਵੀ ਨਾ ਇਹ ਤੌਬਾ ਕਰਦੇ ਹਨ ਤਾਂ ਨਾ ਹੀ ਕੋਈ ਨਸੀਹਤ ਗ੍ਰਹਿਣ ਕਰਦੇ ਹਨ। info
التفاسير:

external-link copy
127 : 9

وَاِذَا مَاۤ اُنْزِلَتْ سُوْرَةٌ نَّظَرَ بَعْضُهُمْ اِلٰی بَعْضٍ ؕ— هَلْ یَرٰىكُمْ مِّنْ اَحَدٍ ثُمَّ انْصَرَفُوْا ؕ— صَرَفَ اللّٰهُ قُلُوْبَهُمْ بِاَنَّهُمْ قَوْمٌ لَّا یَفْقَهُوْنَ ۟

127਼ ਜਦੋਂ ਕੋਈ ਸੂਰਤ ਨਾਜ਼ਿਲ ਹੁੰਦੀ ਹੈ ਤਾਂ ਇਹ ਅੱਖਾਂ-ਅੱਖਾਂ ਵਿਚ ਹੀ ਇਕ ਦੂਜੇ ਨੂੰ ਵੇਖਦੇ ਹਨ ਕਿ ਉਹਨਾਂ ਨੂੰ ਕੋਈ ਵੇਖਦਾ ਤਾਂ ਨਹੀਂ ਫੇਰ ਮਲੱਕੜੇ ਜਿਹੇ ਟੁਰ ਪੈਂਦੇ ਹਨ। ਅੱਲਾਹ ਨੇ ਇਹਨਾਂ ਦੇ ਦਿਲਾਂ ਨੂੰ (ਸੱਚਾਈ) ਤੋਂ ਫੇਰ ਦਿੱਤਾ ਹੈ ਕਿਉਂ ਜੋ ਇਹ ਬੇਸਮਝ ਹਨ। info
التفاسير:

external-link copy
128 : 9

لَقَدْ جَآءَكُمْ رَسُوْلٌ مِّنْ اَنْفُسِكُمْ عَزِیْزٌ عَلَیْهِ مَا عَنِتُّمْ حَرِیْصٌ عَلَیْكُمْ بِالْمُؤْمِنِیْنَ رَءُوْفٌ رَّحِیْمٌ ۟

128਼ (ਹੇ ਲੋਕੋ!) ਤੁਹਾਡੇ ਕੋਲ ਇਕ ਅਜਿਹਾ ਪੈਗ਼ੰਬਰ ਆ ਗਿਆ ਹੈ ਜਿਹੜਾ ਤੁਹਾਡੇ ਹੀ ਵਿੱਚੋਂ ਹੈ, ਜਿਹੜਾ ਤੁਹਾਨੂੰ ਹਾਣ ਵਿਚ ਵੇਖਕੇ ਬੜਾ ਦੁਖੀ ਹੁੰਦਾ ਹੈ, ਉਸ ਨੂੰ ਤੁਹਾਡੀ ਭਲਾਈ ਦੀ ਵਧੇਰੇ ਲਾਲਸਾ ਹੈ ਅਤੇ ਈਮਾਨ ਵਾਲਿਆਂ ਲਈ ਅਤਿ ਕੌਮਲ ਚਿੱਤ ਤੇ ਰਹਿਮ ਫ਼ਰਮਾਉਣ ਵਾਲਾ ਹੈ। info
التفاسير:

external-link copy
129 : 9

فَاِنْ تَوَلَّوْا فَقُلْ حَسْبِیَ اللّٰهُ ۖؗ— لَاۤ اِلٰهَ اِلَّا هُوَ ؕ— عَلَیْهِ تَوَكَّلْتُ وَهُوَ رَبُّ الْعَرْشِ الْعَظِیْمِ ۟۠

129਼ (ਹੇ ਨਬੀ!) ਜੇ ਫੇਰ ਵੀ ਉਹ ਤੁਹਾਥੋਂ ਮੂੰਹ ਮੋੜਣ ਤਾਂ ਤੁਸੀਂ ਕਹਿ ਦਿਓ ਕਿ ਮੇਰੇ ਲਈ ਤਾਂ ਮੇਰਾ ਅੱਲਾਹ ਹੀ ਬਥੇਰਾ ਹੈ ਇਸ ਤੋਂ ਛੁੱਟ ਹੋਰ ਕੋਈ ਇਸ਼ਟ ਨਹੀਂ। ਮੈਂਨੇ ਉਸ ’ਤੇ ਹੀ ਭਰੋਸਾ ਕੀਤਾ ਹੈ ਅਤੇ ਉਹੀਓ ਮਹਾਨ ਰਾਜ-ਸ਼ਿੰਘਾਸਨ ਦਾ ਮਾਲਿਕ ਹੈ info
التفاسير: