Kilniojo Korano reikšmių vertimas - Vertimas į pandžabų k. - Arif Halim

Puslapio numeris:close

external-link copy
33 : 45

وَبَدَا لَهُمْ سَیِّاٰتُ مَا عَمِلُوْا وَحَاقَ بِهِمْ مَّا كَانُوْا بِهٖ یَسْتَهْزِءُوْنَ ۟

33਼ (ਉਸ ਦਿਹਾੜੇ) ਇਹਨਾਂ ਦੇ ਸਾਹਮਣੇ ਇਹਨਾਂ ਦੀਆਂ ਕਰਤੂਤਾਂ ਪ੍ਰਗਟ ਹੋ ਜਾਣਗੀਆਂ ਅਤੇ ਫੇਰ ਇਹਨਾਂ ਨੂੰ ਉਹ ਅਜ਼ਾਬ ਘੇਰ ਲਵੇਗਾ ਜਿਸ ਦਾ ਇਹ ਮਖੌਲ ਉਡਾਇਆ ਕਰਦੇ ਸਨ। info
التفاسير:

external-link copy
34 : 45

وَقِیْلَ الْیَوْمَ نَنْسٰىكُمْ كَمَا نَسِیْتُمْ لِقَآءَ یَوْمِكُمْ هٰذَا وَمَاْوٰىكُمُ النَّارُ وَمَا لَكُمْ مِّنْ نّٰصِرِیْنَ ۟

34਼ ਉਹਨਾਂ (ਨਰਕੀਆਂ) ਨੂੰ ਆਖਿਆ ਜਾਵੇਗਾ ਕਿ ਅੱਜ ਅਸੀਂ ਤੁਹਾਨੂੰ ਉਸੇ ਤਰ੍ਹਾਂ ਭੁੱਲ ਜਾਵਾਂਗੇ ਜਿਵੇਂ ਤੁਸੀਂ ਇਸ ਦਿਹਾੜੀ ਦੀ ਮਿਲਣੀ ਨੂੰ ਭੁੱਲ ਗਏ ਸੀ ਅਤੇ ਤੁਹਾਡਾ ਟਿਕਾਣਾ ਅੱਗ ਹੈ, ਜਿੱਥੇ ਤੁਹਾਡਾ ਕੋਈ ਵੀ ਸਹਾਈ ਨਹੀਂ ਹੋਵੇਗਾ। info
التفاسير:

external-link copy
35 : 45

ذٰلِكُمْ بِاَنَّكُمُ اتَّخَذْتُمْ اٰیٰتِ اللّٰهِ هُزُوًا وَّغَرَّتْكُمُ الْحَیٰوةُ الدُّنْیَا ۚ— فَالْیَوْمَ لَا یُخْرَجُوْنَ مِنْهَا وَلَا هُمْ یُسْتَعْتَبُوْنَ ۟

35਼ (ਇਹ ਤੁਹਾਡਾ ਅੰਤ) ਇਸ ਲਈ ਹੋਇਆ ਹੈ ਕਿਉਂ ਜੋ ਤੁਸੀਂ ਅੱਲਾਹ ਦੀਆਂ ਆਇਤਾਂ (.ਕੁਰਆਨ) ਦਾ ਮਖੌਲ ਬਣਾ ਛੱਡਿਆ ਸੀ ਅਤੇ ਸੰਸਾਰਿਕ ਜੀਵਨ ਨੇ ਤੁਹਾਨੂੰ ਧੋਖੇ ਵਿਚ ਪਾ ਰੱਖਿਆ ਸੀ। ਸੋ ਅੱਜ ਉਹ ਇਸ ਨਰਕ ’ਚੋਂ ਕੱਢੇ ਨਹੀਂ ਜਾਣਗੇ ਤੇ ਨਾ ਹੀ ਉਹਨਾਂ ਤੋਂ ਅੱਲਾਹ ਨੂੰ ਰਾਜ਼ੀ ਕਰਨ (ਲਈ ਮੁਆਫ਼ੀ) ਦੀ ਮੰਗ ਕੀਤੀ ਜਾਵੇਗੀ।1 info

1 ਇਸ ਤੋਂ ਭਾਵ ਹੈ ਕਿ ਮਨੁੱਖ ਨੇ ਦੁਨਿਆਂ ਵਿਚ ਜੋ ਵੀ ਕਰਮ ਕੀਤੇ ਹੋਣਗੇ ਉਹਨਾਂ ਅਨੁਸਾਰ ਹੀ ਉਨ੍ਹਾਂ ਨੂੰ ਬਦਲਾ ਦਿੱਤਾ ਜਾਵੇਗਾ ਕਿਸੇ ਵੀ ਤਰ੍ਹਾਂ ਦੇ ਬਹਾਨੇ ਤੋਂ ਕੰਮ ਨਹੀਂ ਚੱਲੇਗਾ। ਕੇਵਲ ਉਸ ਦਾ ਕਰਮ ਹੀ ਉਸ ਦੇ ਨਾਲ ਜਾਵੇਗਾ। ਬਾਕੀ ਸਭ ਕੁਝ ਇਸੇ ਸੰਸਾਰ ਵਿਚ ਰਹਿ ਜਾਵੇਗਾ। ਇਕ ਹਦੀਸ ਵਿਚ ਅੱਲਾਹ ਦੇ ਨਬੀ ਨੇ ਫ਼ਰਮਾਇਆ ਕਿ ਮੱਯਤ ਦੇ ਨਾਲ ਤਿੰਨ ਚੀਜ਼ਾਂ ਜਾਂਦੀਆਂ ਹਨ, ਉਨ੍ਹਾਂ ਵਿੱਚੋਂ ਦੋ ਮੁੜ ਆਉਂਦੀਆਂ ਹਨ ਇਕ ਉਸ ਦੇ ਨਾਲ ਰਹਿ ਜਾਂਦੀ ਹੈ। ਇਸ ਦੇ ਪਿੱਛੇ ਉਸ ਦੇ ਘਰ ਵਾਲੇ ਅਤੇ ਧੰਨ ਪਦਾਰਥ ਅਤੇ ਉਸ ਦੇ ਕਰਮ ਜਾਂਦੇ ਹਨ। ਫੇਰ ਘਰ ਵਾਲੇ ਤੇ ਧੰਨ ਪਦਾਰਥ ਤਾਂ ਮੁੜ ਆਉਂਦੇ ਹਨ ਜਦ ਕਿ ਕਰਮ ਉਸ ਦੇ ਨਾਲ ਰਹਿ ਜਾਂਦੇ ਹਨ। (ਸਹੀ ਬੁਖ਼ਾਰੀ, ਹਦੀਸ: 6514)

التفاسير:

external-link copy
36 : 45

فَلِلّٰهِ الْحَمْدُ رَبِّ السَّمٰوٰتِ وَرَبِّ الْاَرْضِ رَبِّ الْعٰلَمِیْنَ ۟

36਼ ਸੋ ਸਾਰੀਆਂ ਤਾਰੀਫ਼ਾ ਅੱਲਾਹ ਲਈ ਹੀ ਹਨ ਜਿਹੜਾ ਅਕਾਸ਼ਾਂ ਤੇ ਧਰਤੀ ਦਾ ਰੱਬ ਹੈ ਅਤੇ ਕੁੱਲ ਜਹਾਨਾਂ ਦਾ ਪਾਲਣਹਾਰ ਹੈ। info
التفاسير:

external-link copy
37 : 45

وَلَهُ الْكِبْرِیَآءُ فِی السَّمٰوٰتِ وَالْاَرْضِ ؕ— وَهُوَ الْعَزِیْزُ الْحَكِیْمُ ۟۠

37਼ ਅਕਾਸ਼ਾਂ ਤੇ ਧਰਤੀ ਵਿਚ ਉਸੇ ਦੀ ਵਡਿਆਈ ਹੈ, ਉਹੀ ਵੱਡਾ ਜ਼ੋਰਾਵਰ ਅਤੇ ਯੁਕਤੀਮਾਨ ਹੈ। info
التفاسير: