Kilniojo Korano reikšmių vertimas - Vertimas į pandžabų k. - Arif Halim

Puslapio numeris:close

external-link copy
11 : 42

فَاطِرُ السَّمٰوٰتِ وَالْاَرْضِ ؕ— جَعَلَ لَكُمْ مِّنْ اَنْفُسِكُمْ اَزْوَاجًا وَّمِنَ الْاَنْعَامِ اَزْوَاجًا ۚ— یَذْرَؤُكُمْ فِیْهِ ؕ— لَیْسَ كَمِثْلِهٖ شَیْءٌ ۚ— وَهُوَ السَّمِیْعُ الْبَصِیْرُ ۟

11਼ ਅਕਾਸ਼ਾਂ ਤੇ ਧਰਤੀ ਦਾ ਸਿਰਜਨਹਾਰ ਵੀ ਉਹੀਓ ਹੈ। ਉਸੇ ਨੇ ਤੁਹਾਡੀ ਜਿਨਸ ਵਿੱਚੋਂ ਤੁਹਾਡੇ ਲਈ ਜੋੜੇ ਬਣਾਏ ਅਤੇ ਪਸ਼ੂਆਂ ਵਿੱਚੋਂ ਵੀ ਉਹਨਾਂ ਦੀ ਜਿਨਸ ਦੇ ਜੋੜੇ ਬਣਾਏ। ਇਸ ਤਰ੍ਹਾਂ ਉਹ ਤੁਹਾਡੀਆਂ ਨਸਲਾਂ ਨੂੰ ਫੈਲਾਉਂਦਾ ਰਹਿੰਦਾ ਹੈ। (ਸ੍ਰਿਸ਼ਟੀ ਦੀ) ਕੋਈ ਵੀ ਸ਼ੈਅ ਉਸ ਵਰਗੀ ਨਹੀਂ। ਉਹ (ਹਰ ਗੱਲ ਨੂੰ) ਚੰਗੀ ਤਰ੍ਹਾਂ ਸੁਣਦਾ ਹੈ ਤੇ (ਹਰ ਕੰਮ ਨੂੰ) ਚੰਗੀ ਤਰ੍ਹਾਂ ਵੇਖਦਾ ਹੈ। info
التفاسير:

external-link copy
12 : 42

لَهٗ مَقَالِیْدُ السَّمٰوٰتِ وَالْاَرْضِ ۚ— یَبْسُطُ الرِّزْقَ لِمَنْ یَّشَآءُ وَیَقْدِرُ ؕ— اِنَّهٗ بِكُلِّ شَیْءٍ عَلِیْمٌ ۟

12਼ ਅਕਾਸ਼ਾਂ ਤੇ ਧਰਤੀ ਦੇ ਖ਼ਜ਼ਾਨਿਆਂ ਦੀਆਂ ਕੁੰਜੀਆਂ ਉਸੇ ਕੋਲ ਹਨ। ਉਹ ਜਿਸ ਨੂੰ ਚਾਹੁੰਦਾ ਹੈ, ਖੁੱਲ੍ਹਾ-ਡੁੱਲਾ ਰਿਜ਼ਕ ਦਿੰਦਾ ਹੈ ਅਤੇ ਜਿਸ ਲਈ ਚਾਹੁੰਦਾ ਹੈ, ਰੋਜ਼ੀ ਵਿਚ ਤੰਗੀ ਕਰ ਦਿੰਦਾ ਹੈ। ਬੇਸ਼ੱਕ ਉਹ ਹਰੇਕ ਚੀਜ਼ ਤੋਂ ਚੰਗੀ ਤਰ੍ਹਾਂ ਜਾਣੂ ਹੈ। info
التفاسير:

external-link copy
13 : 42

شَرَعَ لَكُمْ مِّنَ الدِّیْنِ مَا وَصّٰی بِهٖ نُوْحًا وَّالَّذِیْۤ اَوْحَیْنَاۤ اِلَیْكَ وَمَا وَصَّیْنَا بِهٖۤ اِبْرٰهِیْمَ وَمُوْسٰی وَعِیْسٰۤی اَنْ اَقِیْمُوا الدِّیْنَ وَلَا تَتَفَرَّقُوْا فِیْهِ ؕ— كَبُرَ عَلَی الْمُشْرِكِیْنَ مَا تَدْعُوْهُمْ اِلَیْهِ ؕ— اَللّٰهُ یَجْتَبِیْۤ اِلَیْهِ مَنْ یَّشَآءُ وَیَهْدِیْۤ اِلَیْهِ مَنْ یُّنِیْبُ ۟ؕ

13਼ (ਹੇ ਮੁਹੰਮਦ!) ਉਸ ਨੇ ਤੁਹਾਡੇ ਲਈ ਵੀ ਉਹੀਓ ਧਰਮ ਨਿਯਤ ਕੀਤਾ ਹੈ, ਜਿਸ ਦਾ ਹੁਕਮ ਉਸ ਨੇ ਨੂਹ ਨੂੰ ਦਿੱਤਾ ਸੀ ਅਤੇ ਅਸੀਂ ਉਹੀ ਵਹੀ ਤੁਹਾਡੇ ਵੱਲ ਭੇਜੀ ਹੈ ਅਤੇ ਇਸੇ ਦਾ ਤਾਕੀਦੀ ਹੁਕਮ ਅਸੀਂ ਇਬਰਾਹੀਮ, ਮੂਸਾ ਅਤੇ ਈਸਾ ਨੂੰ ਦਿੱਤਾ ਸੀ ਕਿ ਤੁਸੀਂ ਸਾਰੇ ਇਸੇ ਦੀਨ ਨੂੰ ਕਾਇਮ ਰੱਖੋ ਅਤੇ ਤੁਸੀਂ ਇਸ ਵਿਚ ਅੱਡੋ-ਅੱਡ ਨਾ ਹੋ ਜਾਣਾ।1 (ਹੇ ਨਬੀ!) ਜਿਸ ਗੱਲ (ਭਾਵ ਇਕ ਅੱਲਾਹ) ਵੱਲ ਤੁਸੀਂ ਉਹਨਾਂ ਨੂੰ ਸੱਦਾ ਦੇ ਰਹੇ ਹੋ, ਇਹੋ ਗੱਲ ਇਹਨਾਂ ਮੁਸ਼ਰਿਕਾਂ ਨੂੰ ਅਤਿ ਭੈੜੀ ਜਾਪਦੀ ਹੈ। ਅੱਲਾਹ ਜਿਸ ਨੂੰ ਚਾਹੁੰਦਾ ਹੈ ਆਪਣੇ ਲਈ ਚੁਣ ਲੈਂਦਾ ਹੈ ਅਤੇ ਹਿਦਾਇਤ ਉਸੇ ਨੂੰ ਬਖ਼ਸ਼ਦਾ ਹੈ ਜਿਹੜਾ ਉਸ ਵੱਲ ਮੁੜ ਆਉਂਦਾ ਹੈ। info

1 ਵੇਖੋ ਸੂਰਤ ਆਲੇ-ਇਮਰਾਨ, ਹਾਸ਼ੀਆ ਆਇਤ 103/3

التفاسير:

external-link copy
14 : 42

وَمَا تَفَرَّقُوْۤا اِلَّا مِنْ بَعْدِ مَا جَآءَهُمُ الْعِلْمُ بَغْیًا بَیْنَهُمْ ؕ— وَلَوْلَا كَلِمَةٌ سَبَقَتْ مِنْ رَّبِّكَ اِلٰۤی اَجَلٍ مُّسَمًّی لَّقُضِیَ بَیْنَهُمْ ؕ— وَاِنَّ الَّذِیْنَ اُوْرِثُوا الْكِتٰبَ مِنْ بَعْدِهِمْ لَفِیْ شَكٍّ مِّنْهُ مُرِیْبٍ ۟

14਼ ਉਹ ਲੋਕ ਆਪਣੇ ਕੋਲ ਗਿਆਨ ਆ ਚੁੱਕਣ ਮਗਰੋਂ ਕੇਵਲ ਆਪਣੇ ਵਿਚਾਲੇ ਦੀ ਹਟ ਧਰਮੀ ਕਾਰਨ ਧੜੇਬੰਦੀ ਦਾ ਸ਼ਿਕਾਰ ਹੋਏ। (ਹੇ ਨਬੀ!) ਜੇ ਤੁਹਾਡੇ ਰੱਬ ਵੱਲੋਂ ਇਕ ਨਿਯਤ ਸਮੇਂ ਤਕ ਲਈ ਫ਼ੈਸਲਾ ਅੱਗੇ ਪਾਉਣ ਦੀ ਗੱਲ ਪਹਿਲਾਂ ਤੋਂ ਹੀ ਨਾ ਆਖੀ ਹੁੰਦੀ ਤਾਂ ਉਹਨਾਂ ਦਾ ਨਿਬੇੜਾ ਕਦੋਂ ਦਾ ਹੋ ਚੁੱਕਿਆ ਹੁੰਦਾ। ਜਿਹੜੇ ਲੋਕ ਉਹਨਾਂ ਤੋਂ ਬਾਅਦ ਅੱਲਾਹ ਦੀ ਕਿਤਾਬ ਦੇ ਵਾਰਸ ਬਣਾਏ ਗਏ ਉਹ ਉਸ ਪ੍ਰਤੀ ਦੁਵਿਧਾ ਭਰੇ ਸ਼ੱਕ ਵਿਚ ਹਨ। info
التفاسير:

external-link copy
15 : 42

فَلِذٰلِكَ فَادْعُ ۚ— وَاسْتَقِمْ كَمَاۤ اُمِرْتَ ۚ— وَلَا تَتَّبِعْ اَهْوَآءَهُمْ ۚ— وَقُلْ اٰمَنْتُ بِمَاۤ اَنْزَلَ اللّٰهُ مِنْ كِتٰبٍ ۚ— وَاُمِرْتُ لِاَعْدِلَ بَیْنَكُمْ ؕ— اَللّٰهُ رَبُّنَا وَرَبُّكُمْ ؕ— لَنَاۤ اَعْمَالُنَا وَلَكُمْ اَعْمَالُكُمْ ؕ— لَا حُجَّةَ بَیْنَنَا وَبَیْنَكُمْ ؕ— اَللّٰهُ یَجْمَعُ بَیْنَنَا ۚ— وَاِلَیْهِ الْمَصِیْرُ ۟ؕ

15਼ ਸੋ (ਹੇ ਮੁਹੰਮਦ!) ਤੁਸੀਂ ਲੋਕਾਂ ਨੂੰ ਇਸੇ (ਧਰਮ ਇਸਲਾਮ) ਵੱਲ ਸੱਦਾ ਦਿਓ ਅਤੇ ਜਿਹੜਾ ਤੁਹਾਨੂੰ ਹੁਕਮ ਦਿੱਤਾ ਗਿਆ ਹੈ ਉਸੇ ਉੱਤੇ ਦ੍ਰਿੜਤਾ ਪੂਰਬਕ ਡਟ ਜਾਓ। ਇਹਨਾਂ ਲੋਕਾਂ ਦੀਆਂ ਕਾਮਨਾਵਾਂ ਦੇ ਪਿੱਛੇ ਨਾ ਤੁਰੋ ਅਤੇ ਆਖ ਦਿਓ ਕਿ ਜਿਹੜੀ ਕਿਤਾਬ ਅੱਲਾਹ ਨੇ ਉਤਾਰੀ ਹੈ ਮੈਂ ਉਸ ਉੱਤੇ ਈਮਾਨ ਲਿਆਇਆ ਹਾਂ ਅਤੇ ਮੈਨੂੰ ਹੁਕਮ ਹੋਇਆ ਹੈ ਕਿ ਮੈਂ ਤੁਹਾਡੇ ਵਿਚਾਲੇ ਇਨਸਾਫ ਕਰਾਂ। ਸਾਡਾ ਪਾਲਣਹਾਰ ਵੀ ਅੱਲਾਹ ਹੈ ਅਤੇ ਤੁਹਾਡਾ ਪਾਲਣਹਾਰ ਵੀ ੳਹੀਓ ਹੈ। ਸਾਡੀਆਂ ਕਰਨੀਆਂ ਸਾਡੇ ਲਈ ਹਨ ਅਤੇ ਤੁਹਾਡੀਆਂ ਕਰਨੀਆਂ ਤੁਹਾਡੇ ਲਈ ਹਨ। ਤੁਹਾਡੇ ਤੇ ਸਾਡੇ ਵਿਚਾਲੇ ਕੋਈ ਝਗੜਾ ਨਹੀਂ। (ਕਿਆਮਤ ਦਿਹਾੜੇ) ਅੱਲਾਹ ਸਾਨੂੰ ਸਾਰਿਆਂ ਨੂੰ ਜਮ੍ਹਾਂ ਕਰੇਗਾ ਅਤੇ ਉਸੇ ਵੱਲ ਸਾਰਿਆਂ ਨੇ ਪਰਤਣਾ ਹੈ। info
التفاسير: